Article

ਕਾਮੇਡੀ ਤੇ ਮਨੋਰੰਜਨ ਭਰਪੂਰ ਫਿਲਮ ਹੋਵੇਗੀ 'ਨਿੱਕਾ ਜ਼ੈਲਦਾਰ-3'- ਸਿਮਰਜੀਤ ਸਿੰਘ/ਹਰਜਿੰਦਰ ਸਿੰਘ

September 16, 2019 05:30 PMਸਿਮਰਜੀਤ ਸਿਘ ਪੰਜਾਬੀ ਫਿਲਮਾਂ ਦੇ ਨਿਰਦੇਸ਼ਨ ਖੇਤਰ 'ਚ  ਇੱਕ ਵੱਡਾ ਨਿਰਦੇਸ਼ਕ ਹੈ ਜਿਸਨੇ ਕਈ ਵੱਡੀਆਂ ਫਿਲਮਾਂ ਬਣਾ ਕੇ ਪੰਜਾਬ ਹੀ ਸਿਨਮੇ ਮਾਣ ਵਧਾਇਆ ਹੈ। ਪਿਛਲੇ 20 ਸਾਲ ਦੇ ਤਜੱਰਬੇ ਵਿੱਚ ਉਸਨੇ ਪੰਜਾਬੀ ਦਰਸ਼ਕਾਂ ਦੀ ਨਬਜ਼ ਟੋਹ ਕੇ ਫਿਲਮਾਂ ਬਣਾਈਆਂ ਹਨ, ਐਮੀ ਵਿਰਕ ਦੀਆਂ ਫਿਲਮਾਂ 'ਨਿੱਕਾ ਜ਼ੈਲਦਾਰ'   ਬਣਾਕੇ ਉਸਨੂੰ ਜਿਆਦਾ ਪ੍ਰਸਿੱਧੀ ਮਿਲੀ, ਅੱਜ ਕੱਲ ਇਹ ਡਾਇਰੈਕਟਰ ਐਮੀ ਵਿਰਕ ਤੇ ਵਾਮਿਕਾ ਦੀ ਇੱਕ ਨਵੀਂ ਫਿਲਮ 'ਨਿੱਕਾ ਜ਼ੈਲਦਾਰ 3' ਲੈ ਕੇ ਆ ਰਿਹੈ ਹੈ। ਇਸ ਫਿਲਮ ਨੂੰ ਵਾਈਕੋਮ 18 ਸਟੂਡੀਓ  ਅਤੇ 'ਪਟਿਆਲਾ ਮੋਸ਼ਨ ਫਿਲਮਜ਼' ਨਿਰਮਾਤਾ ਅਮਨੀਤਸ਼ੇਰ ਸਿੰਘ ਅਤੇ ਰਵਨੀਤ ਸਿੰਘ ਨੇ ਬਣਾਇਆ ਹੈ। ਫਿਲਮ ਦੀ ਕਹਾਣੀ ਗੁਰਪ੍ਰੀਤ ਸਿੰਘ ਭਲਹੇੜੀ ਅਤੇ ਜਗਦੀਪ ਸਿੰਘ ਸਿੱਧੂ ਨੇ ਲਿਖੀ ਹੈ। ਇਸ ਫਿਲਮ ਦਾ ਟ੍ਰੇਲਰ ਬੀਤੇ ਹਫ਼ਤੇ ਹੀ ਆਇਆ ਹੈ ਜਿਸ ਨੂੰ ਪੰਜਾਬੀ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ ਹੈ।ਫਿਲਮ ਦੇ ਨਿਰਦੇਸ਼ਕ ਸਿਮਰਜੀਤ ਨੇ ਕਿਹਾ ਕਿ ਇਹ ਫਿਲਮ ਇੱਕ ਨਵੇਂ ਵਿਸ਼ੇ ਦੀ ਤਾਜਗੀ ਭਰੀ ਕਾਮੇਡੀ ਦੇ ਨਾਲ ਨਾਲ ਵਹਿਮਾਂ ਭਰਮਾਂ ਦੇ ਚੱਕਰਾਂ ਤੋਂ ਦੂਰ ਰਹਿਣ ਦਾ ਸਮਾਜਿਕ ਸੁਨੇਹਾ ਵੀ ਹੈ।ਉਨਾਂ ਦੱਸਿਆ ਕਿ ਫਿਲਮ ਵਿੱਚ ਨਿੱਕਾ ਆਪਣੇ ਪਿਆਰ ਲਈ ਆਪਣੇ ਮਰ ਚੁੱਕੇ ਕੰਜੂਸ ਬਾਪੂ ਦਾ ਆਪਣੇ ਵਿੱਚ ਭੂਤ ਆਉਣ ਦਾ ਡਰਾਮਾ ਕਰਦਾ ਹੈ ਇਹ ਡਰਾਮਾ ਉਸਨੂੰ ਕਿੱਥੇ ਕਿੱਥੇ ਭਾਰੂ ਪੈਂਦਾ ਹੈ ਇਹ ਫਿਲਮ ਦਾ ਬਹੁਤ ਹੀ ਦਿਲਚਸਪ ਹਿੱਸਾ ਹੈ । ਫਿਲਮ ਦਾ ਵਿਸ਼ਾ ਕਾਮੇਡੀ  ਭਰਪੂਰ ਹੈ ਜੋ ਦਰਸ਼ਕਾਂ ਨੂੰ ਹਸਾ ਹਸਾ ਕੇ ਦੂਹਰੇ ਕਰਦਾ ਹੈ। ਫਿਲਮ ਵਿੱਚ ਹਰੇਕ ਕਲਾਕਾਰ ਨੇ ਆਪਣੀ ਭੂਮਿਕਾ ਬਹੁਤ ਚੰਗੇ ਢੰਗ ਨਾਲ ਨਿਭਾਈ ਹੈ।  ਫਿਲ਼ਮ ਵਿੱਚ ਐਮੀ  ਵਿਰਕ, ਵਾਮਿਕਾ ਗੱਬੀ, ਸੋਨੀਆ ਕੌਰ,ਨਿਰਮਲ ਰਿਸ਼ੀ ਸਰਦਾਰ ਸੋਹੀ, ਗੁਰਮੀਤ ਸਾਜਨ,ਗੁਰਪ੍ਰੀਤ ਕੌਰ ਭੰਗੂ, ਪਰਮਿੰਦਰ ਕੌਰ ਗਿੱਲ, ਨਿਸ਼ਾ ਬਾਨੋ,ਸੁਖਵਿੰਦਰ ਚਹਿਲ, ਹਰਦੀਪ ਗਿੱਲ, ਜਗਦੀਪ ਰੰਧਾਵਾ, ਬਨਿੰਦਰ ਬਨੀ ਅਤੇ ਦਿਲਾਵਰ ਸਿੱਧੂ ਅਦਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਇਹ ਫਿਲਮ 20 ਸਤੰਬਰ ਨੂੰ ਸਿਨੇਮਾਘਰਾਂ 'ਚ  ਰਿਲੀਜ਼ ਹੋਵੇਗੀ।  ਇਸ ਫਿਲਮ ਤੋਂ ਬਾਅਦ ਸਿਮਰਜੀਤ ਸਿੰਘ ਆਪਣੀ ਹੋਮ ਨਿਰਮਾਤਾ ਦੀ ਫਿਲਮ 'ਟੈਲੀਵਿਜ਼ਨ' ਵੀ ਰਿਲੀਜ਼ ਕਰ ਰਿਹਾ ਹੈ। ਅੰਗਰੇਜ ਫਿਲਮ ਨੇ ਸਿਮਰਜੀਤ ਦੀ ਝੋਲੀ ਕਈ ਵੱਡੇ ਇਨਾਮ ਪਾਏ।
ਹਰਜਿੰਦਰ ਸਿੰਘ  

Have something to say? Post your comment

More Article News

ਸਵਿੱਸ ਬੈਂਕਾਂ ਦਾ ਘਾਲਾਮਾਲਾ/ ਬਲਰਾਜ ਸਿੰਘ ਸਿੱਧੂ ਐਸ.ਪੀ. 550 ਸਾਲਾ ਅਰਧ ਸਤਾਬਦੀ ਪ੍ਰਕਾਸ਼ ਪੁਰਬ,ਬਾਬੇ ਕੇ ਤੇ ਬਾਬਰ ਕੇ/ਬਘੇਲ ਸਿੰਘ ਧਾਲੀਵਾਲ ਪੁਸਤਕ ਰੀਵਿਊ/ਪੁਸਤਕ : ਨਾਨਕ ਦੁਨੀਆ ਕੈਸੀ ਹੋਈ ~ ਰੀਵਿਊਕਾਰ: ਪ੍ਰੋ. ਨਵ ਸੰਗੀਤ ਸਿੰਘ ਹਥਿਆਰ ਸਾਫ ਕਰਦਿਆਂ ਹਾਦਸਿਆਂ ਵਿਚ ਮੌਤਾਂ ਕਿਓ/ਜਸਵਿੰਦਰ ਸਿੰਘ ਦਾਖਾ ਇੱਕ ਮੁਲਾਕਾਤ ਪੰਜਾਬੀ ਥੀਏਟਰ ਦੇ ਕੋਹੇਨੂਰ ਹੀਰੇ ਤਰਸੇਮ ਰਾਹੀਂ ਨਾਲ /ਛਿੰਦਾ ਧਾਲੀਵਾਲ ਮੰਜਲਾਂ ਸਰ ਕਰ ਰਹੀ ਕਲਮ : ਵਰਿੰਦਰ ਕੌਰ ਰੰਧਾਵਾ ਕਲਮ ਦੀ ਸ਼ਹਿਨਸ਼ਾਹ : ਕੁਲਵਿੰਦਰ ਕੌਰ ਮਹਿਕ ਝੋਨੇ ਦੀ ਪਰਾਲੀ ਨੂੰ ਸਾੜ ਕੇ ਆਪਣਾ ਤੇ ਕੁਦਰਤ ਦਾ ਨੁਕਸਾਨ ਨਾਂ ਕਰੋ/ਪ੍ਰਮੋਦ ਧੀਰ ਜੈਤੋ ਅਦਾਕਾਰ ਹਰੀਸ਼ ਵਰਮਾ, ਯੁਵਰਾਜ ਹੰਸ ਅਤੇ ਪ੍ਰਭ ਗਿੱਲ ਬਣੇ ਯਾਰ ਅਣਮੁੱਲੇ, ਨਵੀਂ ਫਿਲਮ 'ਯਾਰ ਅਣਮੁੱਲੇ ਰਿਟਰਨਜ਼' ਦੀ ਸ਼ੂਟਿੰਗ ਹੋਈ ਸ਼ੁਰੂ/ਹਰਜਿੰਦਰ ਸਿੰਘ ਜਵੰਦਾ ਆਪਣੇ ਚੰਗੇ,ਮਾੜੇ ਸਮੇ ਨੂੰ ਸੰਭਾਲਣਾ ਹੁੰਦਾ ਹੈ ਆਪਣੇ ਹੀ ਹੱਥ/ਪਰਮਜੀਤ ਕੌਰ ਸੋਢੀ
-
-
-