News

ਸਾਡੀ ਮਾਂ ਬੋਲੀ ਪੰਜਾਬੀ ...... .... ... .. . ਗਗਨ ਦੀਪ ਸਿੰਘ

September 16, 2019 10:11 PM

ਸਾਡੀ ਮਾਂ ਬੋਲੀ ਪੰਜਾਬੀ ...... .... ... .. .

ਉਹ ਜੁਝਾਰੂ ਸੂਰਮੇ ਸਮੇਂ ਨਾਲ ਆਪਣਾ ਬਣਦਾ ਫਰਜ਼ ਨਿਭਾਅ ਗਏ ਤੇ ਹੁਣ ਸਾਡੀ ਵਾਰੀ ਹੈ ਕਿ ਅਸੀ ਆਪਣੀ ਮਾਂ ਬੋਲੀ ਪੰਜਾਬੀ ਨੂੰ ਪੰਜਾਬ ਵਿੱਚ ਪਹਿਲੇ ਦਰਜੇ ਦਾ ਹੱਕ ਦਿਵਾਉਣ ਲਈ ਆਪਣੀ ਮਾਂ ਬੋਲੀ ਪੰਜਾਬੀ ਦੇ ਹੱਕ ਵਿੱਚ ਹਾਂ ਦਾ ਨਾਹਰਾ ਮਾਰੀਏ ਤੇ ਇਸ ਲਈ ਜੂਝ ਰਹੇ ਵੀਰਾਂ ਦਾ ਮੋਡੇ ਨਾਲ ਮੋਡਾ ਲਾਕੇ ਸਾਥ ਦਈਏ......

ਪੰਜ ਖਾੜਕੂ ਜਥੇਬੰਦੀਆਂ ਵਲੋਂ ਚੰਡੀਗੜ੍ਹ ਵਿੱਚ ਪੰਜਾਬੀ ਲਾਗੂ ਕਰਨ ਲਈ ਹਦਾਇਤਾਂ ਜਾਰੀ .....

ਪੰਥਕ ਕਮੇਟੀ ਡਾਕਟਰ ਸੋਹਣ ਸਿੰਘ ਜੀ ਦੀ ਅਗਵਾਈ ਹੇਠ ਵਿਚਰ ਰਹੀਆਂ ਪੰਜ ਖਾੜਕੂ ਜਥੇਬੰਦੀਆਂ ਕੇ ਸੀ ਐਫ, ਕੇ ਐਲ ਐਫ, ਐਸ ਐਸ ਐਫ, ਬੱਬਰ ਖਾਲਸਾ, ਅਤੇ ਬੀ ਟੀ ਐਫ, ਵੱਲੋ ਚੰਡੀਗੜ੍ਹ ਪ੍ਰਸਾਸ਼ਨ ਦੇ ਅਫਸਰਾਂ ਤੇ ਹੋਰ ਅਮਲੇ ਫੈਲੇ ਨੂੰ ਸਮੂਹ ਵਿਭਾਗੀ ਕੰਮ ਪੰਜਾਬੀ ਭਾਸ਼ਾ ਵਿੱਚ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਹਨਾਂ ਅੱਜ ਇਥੇ 6ਸਫਿਆਂ ਦੇ ਬਿਆਨ ਵਿੱਚ ਕਿਹਾ ਹੈ ਕਿ ਪੰਥਕ ਕਮੇਟੀ ਵੱਲੋ ਪੰਜਾਬੀ ਲਾਗੂ ਕਰਨ ਬਾਰੇ ਜਾਰੀ ਨੋਟੀਫਿਕੇਸ਼ਨ ਦੀ ਪੈਰਵਾਈ ਵਜੋਂ ਪੰਜ ਖਾੜਕੂ ਜਥੇਬੰਦੀਆਂ ਵਲੋਂ ਖਾਲਿਸਤਾਨ ਦੀ ਸਰ ਜ਼ਮੀਨ ਉਤੇ ਕੰਮ ਕਰਦੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਫਸਰਾਂ ਤੇ ਹੋਰ ਅਮਲੇ ਫੈਲੇ ਨੂੰ ਹੇਠ ਲਿਖੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ,

ਤੁਹਾਨੂੰ ਪਤਾ ਹੀ ਕਿ ਕੁੱਝ ਚਿਰ ਪਹਿਲਾਂ ਪੰਥਕ ਕਮੇਟੀ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਪੰਜ ਜਥੇਬੰਦੀਆਂ ਨੂੰ ਹਦਾਇਤ ਕੀਤੀ ਸੀ ਕਿ ਮਾਖਿੳਂ ਮਿੱਠੀ ਸਾਡੀ ਮਾਂ ਬੋਲੀ ਪੰਜਾਬੀ ਨੂੰ ਜਿੰਦਗੀ ਦੇ ਹਰ ਖੇਤਰ ਵਿੱਚ ਲਾਗੂ ਕਰਾਉਣ ਲਈ ਤੁਰੰਤ ਅਤੇ ਲੋੜ ਪੈਣ ਤੇ ਸਖਤ ਕਦਮ ਚੁੱਕਣ ਤੋ ਗੁਰੇਜ਼ ਨਾ ਕੀਤਾ ਜਾਵੇ,

ਤੁਹਾਨੂੰ ਇਹ ਵੀ ਪਤਾ ਹੋਵੇਗਾ ਕੀ ਪੰਜ ਜਥੇਬੰਦੀਆਂ ਵਲੋਂ ਜਾਰੀ ਹਦਾਇਤਾਂ ਦਾ ਸਮੂਹ ਪੰਜਾਬੀ ਸੰਗਤਾਂ ਨੇ ਏਨਾ ਪੁਰਜੋਰ ਸੁਆਗਤ ਕੀਤਾ ਕਿ ਪਿਛਲੇ ਕਈ ਸਾਲਾਂ ਦਾ ਰੁਕਿਆ ਕਾਰਜ ਕੁੱਝ ਹੀ ਦਿਨਾਂ ਵਿੱਚ ਨੇਪਰੇ ਚੜ੍ਹ ਗਿਆ,

ਇਨ੍ਹਾਂ ਹਦਾਇਤਾਂ ਦੇ ਅਖੀਰ ਉਤੇ ਪੰਜ ਖਾੜਕੂ ਜਥੇਬੰਦੀਆਂ ਕੇ ਸੀ ਐਫ ਦੇ ਮੁਖੀ ਭਾਈ ਪਰਮਜੀਤ ਸਿੰਘ ਜੀ ਪੰਜਵੜ, ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਜਥੇਦਾਰ ਭਾਈ ਸੁਖਦੇਵ ਸਿੰਘ ਜੀ ਬੱਬਰ, ਕੇ ਐਲ ਐਫ ਦੇ ਮੁਖੀ ਜਥੇਦਾਰ ਭਾਈ ਗੁਰਜੰਟ ਸਿੰਘ ਜੀ ਬੁੱਧਸਿੰਘਵਾਲਾ, ਭਿੰਡਰਾਂਵਾਲਾ ਟਾਈਗਰ ਫੋਰਸ ਦੇ ਮੁਖੀ ਭਾਈ ਰਛਪਾਲ ਸਿੰਘ ਜੀ ਛੰਦੜਾ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਜੀ ਬਿੱਟੂ ਦੇ ਦਸਤਕ ਹਨ ਇਸ ਤੋ ਇਲਾਵਾ ਪੰਥਕ ਕਮੇਟੀ ਦੇ ਮੈਂਬਰ ਡਾਕਟਰ ਸੋਹਣ ਸਿੰਘ ਜੀ ਭਾਈ ਵਧਾਵਾ ਸਿੰਘ ਜੀ ਬੱਬਰ ਭਾਈ ਮਹਿਲ ਸਿੰਘ ਜੀ ਬੱਬਰ ਭਾਈ ਹਰਮਿੰਦਰ ਸਿੰਘ ਜੀ ਸੁਲਤਾਨਵਿੰਡ ਅਤੇ ਭਾਈ ਸਤਿੰਦਰਪਾਲ ਸਿੰਘ ਜੀ ਦੇ ਨਾਂ ਵੀ ਲਿਖੇ ਹਨ।
- ਗਗਨ ਦੀਪ ਸਿੰਘ

Have something to say? Post your comment

More News News

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਵਸ ਨੂੰ ਸਮਰਪਤਿ ਡਾ. ਰਘੂਬੀਰ ਪ੍ਰਕਾਸ਼ ਸਕੂਲ ਦੀ ਵਿਦਿਆਰਥਣ ਦਾ ਸੂਬਾ ਪੱਧਰੀ ਖੇਡ ਮੁਕਾਬਲੇ 'ਚ ਵਧੀਆ ਪ੍ਰਦਰਸ਼ਨ In Jandiala Guru's sale of intoxication continues, police administration failed to stop, ਜੀ.ਐਚ. ਇੰਮੀਗਰੇਸ਼ਨ ਮਾਨਸਾ ਦੇ ਵਿਦਿਆਰਥਣ ਆਇਨਾਪ੍ਰੀਤ ਕੌਰ ਨੰਦਗੜ੍ਹ ਨੇ ਪੀ.ਟੀ.ਈ. ਦੀ ਪ੍ਰੀਖਿਆ ਵਿੱਚੋਂ 6.5 ਬੈਂਡ ਪ੍ਰਾਪਤ ਕੀਤੇ। ਪ੍ਰਾਲ਼ੀ ਵਾਲੇ ਮੁੱਦੇ ਤੇ ਸਰਕਾਰ ਕਿਸਾਨਾਂ ਤੇ ਪਰਚੇ ਦਰਜ਼ ਕਰਨ ਦੇ ਡਰਾਬੇ ਦੇ ਰਹੀ ਹੈ - ਭੈਣੀਬਾਘਾ ਸ੍ਰੀ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੰਗਲ ਕਲਾਂ ਦੇ ਬੱਚਿਆਂ ਨੇ ਵਿਦਿਅਕ ਟੂਰ ਲਗਾਇਆਂ ਮੁੰਬਈ ਵਿਖੇ ਕਰਾਏ ਗਏ ਸੈਮੀਨਾਰ ਦੀ ਸਫਲਤਾ ਨੇ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਟਕਸਾਲ ਦੀ ਲੋਕਪ੍ਰੀਅਤਾ ਦੀ ਵਿਲਖਣ ਪਛਾਣ ਕਾਇਮ ਕੀਤੀ। ਕੁਝ ਖ਼ਾਸ ਖ਼ਤ ਮਿਸ਼ਨ ਸ਼ਤ ਪ੍ਤੀਸ਼ਤ ਸਫਲ ਬਣਾਉਣ ਲਈ ਸਰਹੱਦੀ ਖੇਤਰਾਂ ਦੇ ਅਧਿਅਾਪਕ ੳੁਤਸ਼ਾਹਿਤ - ਸਿੱਖਿਆ ਸਕੱਤਰ ਗਲਾਸਗੋ 'ਚ ਹੋਈ ਵਿਸ਼ਵ ਪਾਈਪ ਬੈਂਡ ਚੈਂਪੀਅਨਸ਼ਿਪ 2019 'ਚ ਮਲੇਸ਼ੀਆ ਦੇ ਸ੍ਰੀ ਦਸ਼ਮੇਸ਼ ਬੈਂਡ ਨੇ ਕੀਤੀ ਫ਼ਤਿਹ
-
-
-