Poem

ਬਾਬੁਲ ਦਾ ਚੇਤਾ/ਨੀਤੂ ਰਾਮਪੁਰ

October 04, 2019 08:31 AM
ਬਾਬੁਲ ਦਾ ਚੇਤਾ
 
ਸੱਚ ਦੱਸਾ...
ਅੱਜ ਪਿਓ ਚੇਤੇ ਆ ਗਿਆ....
ਆਉਂਦਾ ਤਾਂ ਯਾਦ ਰੋਜ਼ ਹੀ....
ਅੱਜ ਦਿਲ ਨੂੰ ਹੌਲ ਪਵਾ ਗਿਆ....।।
 
ਪਿਉ ਬਿਨਾਂ ਕਿਹੜੀ ਜ਼ਿੰਦਗੀ....
ਕਿਹੜੀ ਦੁਨੀਆਦਾਰੀ.....
ਬਿਨ ਉਹਦੇ ਹਰ ਦੁੱਖ...
ਹਰ ਔਕੜ ਲੱਗੇ ਭਾਰੀ ਭਾਰੀ......।।
 
ਲੱਖ ਚਾਚੇ ਤਾਏ ਨੇ ਮੇਰੇ....
ਮੇਰਾ ਬਾਪੂ ਨਹੀਂ ਬਣ ਸਕਦੇ....
ਬੂਹੇ ਬੰਦ ਹੀ ਰਹਿਣਗੇ ਤੇਰੇ ਬਾਝੋਂ....
ਸੂਰਜ ਸੁੱਤੇ ਕਦੇ ਚੜ੍ਹ ਨਹੀਂ ਸਕਦੇ.....।। 
 
ਚਾਚੇ ਤਾਇਆ ਨੇ....
ਜਦ ਲੜ੍ਹ ਤੇਰੇ ਜਵਾਈ ਦਾ ਮੇਰੇ ਹੱਥ ਫੜਾਇਆ.....
ਸੌਂਹ ਰੱਬ ਦੀ ਤੇਰਾ ਚੇਤਾ ਬੜਾ ਹੀ ਆਇਆ....
ਤੜਪੀ ਤਿਲ ਤਿਲ ਤਦ ਜਵਾਈ ਤੇਰੇ ਨੇ.....
ਲੈ ਬੁੱਕਲ ਵਿੱਚ ਮੈਨੂੰ ਆਣ ਵਰਾਇਆ...।
 
ਮੁੜ ਆ ਕਿਹੜੇ ਦੇਸ਼ ਜਾ ਡੇਰਾ ਲਾ ਲਿਆ...
ਤੇਰੀ ਧੀ ਨੇ ਆਪਣਾ ਆਪ ਰਾਖ ਬਣਾ ਲਿਆ...
ਮਾਂ ਕਰਕੇ ਹੀ ਆਜਾ ਬਾਪੂ.....
ਪੀੜ੍ਹਾ ਨੇ "ਨੀਤੂ ਰਾਮਪੁਰ"ਨੂੰ ਅੰਦਰੋਂ ਧਾਈ ਖਾ ਲਿਆ....
ਅੱਜ ਪਿਓ ਚੇਤੇ ਆ ਗਿਆ....
ਦਿਲ ਨੂੰ ਹੌਲ ਪਵਾ ਗਿਆ.......।।
 
 
ਨੀਤੂ ਰਾਮਪੁਰ
ਰਾਮਪੁਰ,ਲੁਧਿਆਣਾ 
98149-60725
Have something to say? Post your comment