Poem

ਸੱਚ ਤੇ ਸ਼ੀਸ਼ਾ /ਸਤਨਾਮ ਸਿੰਘ

October 04, 2019 08:45 AM
ਸੱਚ ਤੇ ਸ਼ੀਸ਼ਾ 
 
ਦੁਨੀਆਂ ਮੈਨੂੰ ਜੋ ਕਹਿੰਦੀ, 
ਖ਼ਦ ਨੂੰ ਯਕੀਨ ਨਾ ਆਵੇ। 
ਜਦ ਇਸ ਅੱਗੇ ਬੈਠ ਜਾਵਾਂ,
ਮੈਨੂੰ ਇੱਕੋ ਗੱਲ ਸਮਝਾਵੇ "ਬੋਲ ਸੱਚ",
ਕਹੇ ਕੱਚ, ਫਰਜ਼ ਮੇਰਾ ਸਿਖਾਵੇ।
 
 ਖ਼ਤਮ ਕਰਨ ਦੀ ਚਾਹਤ 'ਚ,     
ਲਹੂ-ਲੁਹਾਣ ਹੋਏ ਹੱਥ ਮੇਰੇ। 
ਤਿੜਕ-ਤਿੜਕ ਕੇ ਵੀ,
ਸਤਿ ਹੋਰ ਗੂੜ੍ਹਾ ਕਰ ਦੇਵੇ।
ਮਿਟਾ ਨਹੀਂ  ਸਕਦਾ ਕੋਈ ਵਜੂਦ ਨੂੰ ਤੇਰੇ।
 
ਹਕੀਕਤ ਦੱਸੀ ਜੱਗ ਦਾ ਸੱਚ ਨਾ ਆਇਆ, ਖਲੋ ਦੋ ਪਲ ਦੇਖੀ,ਤਨ ਦੀ ਛਾਇਆ। 
ਸ਼ੀਸ਼ੇ ਜੱਗ ਸੱਚਾ,ਸਤਨਾਮ ਝੂਠਾ ਠਹਿਰਾਇਆ।
 ਜਾਪੇ ਕੱਚ ਨੇ,ਸੱਚ ਸੰਗ ਪਿਆਰ ਜਿਤਾਇਆ। 
ਬਹੁਤ ਸ਼ੀਸ਼ਿਆਂ ਕੋਸ਼ਿਸ਼ ਕੀਤੀ,ਤੇਰਾ ਝੂਠ ਪਕੜ ਨਾ ਪਾਇਆ। 
 
 
 
ਸਤਨਾਮ ਸਿੰਘ 
ਪਿੰਡ-ਰੋੜੀਕਪੂਰਾ(ਫਰੀਦਕੋਟ) 
ਮੋ. 94783-94484
ਪੇਸ਼ਕਸ਼ : ਪ੍ਰਮੋਦ ਧੀਰ ਜੈਤੋ
Have something to say? Post your comment