News

ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਜਲਦ ਪੂਰਾ ਨਾਂ ਕੀਤਾ ਤਾਂ ਅਗਲਾ ਸੰਘਰਸ਼ ਵਿਡਣ ਲਈ ਮਜਬੂਰ ਹੋਵਾਂਗੇ - ਪਟਵਾਰ ਯੂਨੀਅਨ

October 07, 2019 09:50 PM

ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਜਲਦ ਪੂਰਾ ਨਾਂ ਕੀਤਾ ਤਾਂ ਅਗਲਾ ਸੰਘਰਸ਼ ਵਿਡਣ ਲਈ ਮਜਬੂਰ ਹੋਵਾਂਗੇ - ਪਟਵਾਰ ਯੂਨੀਅਨ

ਮਾਨਸਾ ( ਤਰਸੇਮ ਸਿੰਘ ਫਰੰਡ ) ਦੀ ਰੈਵਨਿਉ ਪਟਵਾਰ ਯੂਨੀਅਨ ਤਹਿਸੀਲ ਮਾਨਸਾ ਦੇ ਸਮੂਹ ਪਟਵਾਰੀਆਂ ਨੇ ਅੱਜ ਦੀ ਰੈਵਨਿਉ ਯੂਨੀਅਨ ਪਟਵਾਰ ਯੂਨੀਅਨ ਪੰਜਾਬ ਦੇ ਸੱਦੇ ਤੇ ਤਹਿਸੀਲ ਕੰਪਲੈਕਸ ਵਿਖੇ ਤਹਿਸੀਲ ਪ੍ਰਧਾਨ ਮਲਕੀਤ ਸਿੰਘ ਕੋਟ ਧਰਮੁ ਦੀ ਪ੍ਰਧਾਨਗੀ ਹੇਠ 11 ਵਜੇ ਤੋਂ 2 ਵਜੇ ਤੱਕ ਸਰਕਾਰ ਖਿਲਾਫ਼ ਰੋਸ ਧਰਨਾਂ ਦਿੱਤਾ ਗਿਆ । ਇਸ ਮੌਕੇ ਧਰਨੇ ਨੂੰ ਸਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਸਰਕਾਰ ਦੀਆਂ ਮਾਲ ਵਿਭਾਗ ਪ੍ਰਤੀ ਮਾੜੀਆਂ ਨੀਤੀਆਂ ਦੀ ਸਖ਼ਤ ਆਲੋਚਨਾ ਕੀਤੀ । ਆਪਣੀਆਂ ਮੁੱਖ ਮੰਗਾਂ ਵਿੱਚ ਸੇਵਾ ਮੁਕਤ ਕਾਨੂੰਗੋ ਅਤੇ ਪਟਵਾਰੀਆਂ ਦੀ ਭਰਤੀ ਦਾ ਨੋਟੀਫਿਕਸ਼ਨ ਰੱਦ ਹੋਵੇ ,ਨਵੇਂ ਭਰਤੀ ਹੋਣ ਵਾਲੇ ਪਟਵਾਰੀਆਂ ਦੀ ਸ਼ੁਰੂ ਤੋਂ ਹੀ ਪੂਰੀ ਤਨਖਾਹ ਦਿੱਤੀ ਜਾਵੇ ਪੁਰਾਣੇ ਪੈਨਸ਼ਨ ਯੋਜਨਾ ਦਾ ਲਾਭ ਸਾਰੇ ਨਵੇਂ ਤੇ ਪੁਰਾਣੇ ਪਟਵਾਰੀਆਂ ਨੂੰ ਮਿਲੇ ,ਪਟਵਾਰੀਆਂ ਨੂੰ ਬੈਠਣ ਲਈ ਕਮਰੇ ਤੇ ਬਾਥਰੂਮ ਦੀ ਸਹੂਲਤ ਦਿੱਤੀ ਜਾਵੇ । ਪਟਵਾਰੀਆਂ ਨੂੰ ਲੈਪਟੋਪ ਦੀ ਸਹੂਲਤ ਦਿੱਤੀ ਜਾਵੇ ,ਡੀਏ ਦੀਆਂ ਬਕਾਇਆ ਕਿਸ਼ਤਾਂ ਦਿੱਤੀਆਂ ਜਾਣ । ਛੇ ਵੇ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਜਾਣ ,ਮਹਿਲਾ ਪਟਵਾਰੀਆਂ ਲਈ ਬਖਰੇ ਬਾਥਰੂਮ ਬਣਾਏ ਜਾਣ । ਪਟਵਾਰੀਆਂ ਨੂੰ ਟੋਲ ਪਲਾਜਾ ਦੀ ਸਹੂਲਤ ਮੁਫਤ ਦਿੱਤੀ ਜਾਵੇ ।  ਪਟਵਾਰ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਸਾਰੀਆਂ ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣ । ਚਿਤਾਵਨੀ ਭਰੇ ਲਹਿਜੇ ਯੂਨੀਅਨ ਨੇ ਕਿਹਾ ਕਿ ਸਰਕਾਰ ਨੇ ਸਾਡੀਆਂ ਮੰਗਾਂ ਜਲਦ ਪੂਰੀਆਂ ਨਾਂ ਕੀਤੀਆਂ ਤਾਂ ਤਹਿਸੀਲ ਬਾਡੀ ਪੰਜਾਬ ਬਾਡੀ ਦੇ ਮੋਢੇ ਨਾਲ ਮੋਢਾ ਲਗਾਕੇ ਅਗਲਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ । ਜਿਸਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ । ਇਸ ਮੌਕੇ ਜਿਲਾ ਪ੍ਰਧਾਨ ਚਤਿੰਦਰ ਕੁਮਾਰ ਸ਼ਰਮਾ ,ਤਹਿਸੀਲ ਪ੍ਰਧਾਨ ਮਲਕੀਤ ਸਿੰਘ ਕੋਟ ਧਰਮੁ ,ਜਨਰਲ ਸਕੱਤਰ ਜੈਪਾਲ ਸਿੰਘ , ਹਰਜੀਤ  ਸਿੰਘ ,ਸਰਪ੍ਰਸਤ , ਹਰਪ੍ਰੀਤ ਮਾਨ , ਜਿਲਾ ਖਜਾਨਚੀ  ਵੇਦ ਪ੍ਰਕਾਸ਼ ,ਗੁਰਨੈਬ ਸਿੰਘ ਜਨਰਲ ਸਕੱਤਰ  , ਗੁਰਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ ਗਰਧਾਰੀ ਲਾਲ ਉੱਭਾ , ਮਿੱਠਾ ਸਿੰਘ ,,ਮਾਲੀ ਸਿੰਘ ,ਸੁਰਿੰਦਰ ਕੁਮਾਰ  , ਚਰਨਜੀਤ ਕੌਰ ਪਟਵਾਰੀ ,ਜਸਪ੍ਰੀਤ ਕੌਰ ਪਟਵਾਰੀ , ਰਵਿੰਦਰ ਕੌਰ ਪਟਵਾਰੀ ਆਦਿ ਹਾਜਰ ਸਨ ।

Have something to say? Post your comment

More News News

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਵਸ ਨੂੰ ਸਮਰਪਤਿ ਡਾ. ਰਘੂਬੀਰ ਪ੍ਰਕਾਸ਼ ਸਕੂਲ ਦੀ ਵਿਦਿਆਰਥਣ ਦਾ ਸੂਬਾ ਪੱਧਰੀ ਖੇਡ ਮੁਕਾਬਲੇ 'ਚ ਵਧੀਆ ਪ੍ਰਦਰਸ਼ਨ In Jandiala Guru's sale of intoxication continues, police administration failed to stop, ਜੀ.ਐਚ. ਇੰਮੀਗਰੇਸ਼ਨ ਮਾਨਸਾ ਦੇ ਵਿਦਿਆਰਥਣ ਆਇਨਾਪ੍ਰੀਤ ਕੌਰ ਨੰਦਗੜ੍ਹ ਨੇ ਪੀ.ਟੀ.ਈ. ਦੀ ਪ੍ਰੀਖਿਆ ਵਿੱਚੋਂ 6.5 ਬੈਂਡ ਪ੍ਰਾਪਤ ਕੀਤੇ। ਪ੍ਰਾਲ਼ੀ ਵਾਲੇ ਮੁੱਦੇ ਤੇ ਸਰਕਾਰ ਕਿਸਾਨਾਂ ਤੇ ਪਰਚੇ ਦਰਜ਼ ਕਰਨ ਦੇ ਡਰਾਬੇ ਦੇ ਰਹੀ ਹੈ - ਭੈਣੀਬਾਘਾ ਸ੍ਰੀ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੰਗਲ ਕਲਾਂ ਦੇ ਬੱਚਿਆਂ ਨੇ ਵਿਦਿਅਕ ਟੂਰ ਲਗਾਇਆਂ ਮੁੰਬਈ ਵਿਖੇ ਕਰਾਏ ਗਏ ਸੈਮੀਨਾਰ ਦੀ ਸਫਲਤਾ ਨੇ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਟਕਸਾਲ ਦੀ ਲੋਕਪ੍ਰੀਅਤਾ ਦੀ ਵਿਲਖਣ ਪਛਾਣ ਕਾਇਮ ਕੀਤੀ। ਕੁਝ ਖ਼ਾਸ ਖ਼ਤ ਮਿਸ਼ਨ ਸ਼ਤ ਪ੍ਤੀਸ਼ਤ ਸਫਲ ਬਣਾਉਣ ਲਈ ਸਰਹੱਦੀ ਖੇਤਰਾਂ ਦੇ ਅਧਿਅਾਪਕ ੳੁਤਸ਼ਾਹਿਤ - ਸਿੱਖਿਆ ਸਕੱਤਰ ਗਲਾਸਗੋ 'ਚ ਹੋਈ ਵਿਸ਼ਵ ਪਾਈਪ ਬੈਂਡ ਚੈਂਪੀਅਨਸ਼ਿਪ 2019 'ਚ ਮਲੇਸ਼ੀਆ ਦੇ ਸ੍ਰੀ ਦਸ਼ਮੇਸ਼ ਬੈਂਡ ਨੇ ਕੀਤੀ ਫ਼ਤਿਹ
-
-
-