News

ਕੁੱਲ ਹਿੰਦ ਕਿਸਾਨ ਸਭਾ ਨੇ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਦਿੱਤਾ ਮੰਗ ਪੱਤਰ

October 07, 2019 09:51 PM

ਕੁੱਲ ਹਿੰਦ ਕਿਸਾਨ ਸਭਾ ਨੇ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਦਿੱਤਾ ਮੰਗ ਪੱਤਰ

ਮਾਨਸਾ 7 ਅਕਤੂਬਰ (ਤਰਸੇਮ ਸਿੰਘ ਫਰੰਡ) ਅੱਜ ਇੱਥੇ ਕੁਲ ਹਿੰਦ ਕਿਸਾਨ ਸਭਾ ਦੇ ਸੂਬਾਈ ਸੱਦੇ ਤੇ ਜਥੇਬੰਦੀ ਦੀ ਜਿਲ੍ਹਾ ਮਾਨਸਾ ਇਕਾਈ ਨੇ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਭੇਜ ਕੇ ਮੰਗ ਕੀਤੀ ਕਿ ਕਰਜੇ ਦੀ ਮੁਆਫੀ ਸਮੇਤ ਸਾਰੀਆਂ ਮੰਗਾਂ ਫੌਰੀ ਮੰਨੀਆ ਜਾਣ। ਕੁੱਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਸਾਥੀ ਹਰਨੇਕ ਸਿੰਘ ਖੀਵਾ, ਜਿਲ੍ਹਾ ਸਕੱਤਰ ਸਾਥੀ ਬਲਦੇਵ ਸਿੰਘ ਬਾਜੇਵਾਲਾ ਅਤੇ ਸੂਬਾ ਕਮੇਟੀ ਮੈਂਬਰ ਸਾਥੀ ਸਵਰਨਜੀਤ ਸਿੰਘ ਦਲਿਓ ਨੇ ਦੱਸਿਆ ਕਿ ਕਿਸਾਨ ਸਭਾ ਨੇ ਮੰਗ ਕੀਤੀ ਕਿ  ਚੋਣਾਂ ਦੌਰਾਨ ਕਿਸਾਨਾਂ ਨਾਲ ਕੀਤੇ ਵਾਅਦੇ ਅਨੁਸਾਰ ਕਿਸਾਨੀ ਸਿਰ ਚੜ੍ਹੇ ਸਾਰੇ ਕਰਜੇ ਤੇ ਲਕੀਰ ਮਾਰੀ ਜਾਵੇੇ। ਹੜ੍ਹਾਂ ਨਾਲ ਹੋਏ  ਕਿਸਾਨਾਂ ਦੇ ਫਸਲਾਂ ਦੇ ਨੁਕਸਾਨ ਦਾ ਪ੍ਰਤੀ ਏਕੜ 35000/— ਰੁਪਏ ਜਾਨੀ ਤੇ ਮਾਲੀ ਦਾ 10 ਲੱਖ ਰੁਪਏ ਦਾ ਮੁਆਵਜਾ ਦਿੱਤਾ ਜਾਵੇ। ਅਵਾਰਾਂ ਪਸ਼ੂਆਂ, ਜੰਗਲੀ ਜਾਨਵਰਾਂ, ਕੁੱਤਿਆਂ ਦਾ ਸਰਕਾਰ ਰੱਖਾਂ ਬਣਾ ਕੇ ਆਪ ਪ੍ਰਬੰਧ ਕਰੇ, ਜੰਗਲਾਤ  ਮਹਿਕਮੇ ਨੂੰ ਨੁਕਸਾਨ ਲਈ ਜਿੰਮੇਵਾਰ ਬਣਾਵੇ ਤੇ ਮਨੁੱਖੀ ਜਾਨ ਜਾਣ ਤੇ 10 ਲੱਖ ਰੁਪਏ ਮੁਆਵਜਾ ਦਿੱਤਾ ਜਾਵੇ। ਗੰਨਾਂ ਕਾਸਤਕਾਰਾਂ ਦਾ ਗੰਨਾਂ ਮਿੱਲਾਂ ਵੱਲ ਪਿਆ ਬਕਾਇਆ ਸਮੇਤ ਵਿਆਜ ਕਿਸਾਨਾਂ ਨੂੰ  ਦਿਵਾਇਆ ਜਾਵੇ, ਗੰਨੇ ਦਾ ਭਾਅ 450/— ਰੁਪਏ ਕੁਇੰਟਲ ਮਿਥਿਆ ਜਾਵੇ। ਬਿਜਲੀ ਬਿਲਾਂ ਵਿੱਚ ਕੀਤਾ ਵਾਧਾ ਵਾਪਸ ਲਿਆ ਜਾਵੇ ਅਤੇ ਬਿੱਲ ਮਹੀਨਾਵਾਰ ਕੀਤੇ ਜਾਣ। ਪਰਾਲੀ ਸਾਂਭਣ ਦਾ ਸਰਕਾਰ ਆਪ ਪ੍ਰਬੰਧ ਕਰੇ ਜਾਂ ਫਿਰ ਕਿਸਾਨਾਂ ਨੂੰ ਸਾਂਭ—ਸੰਭਾਲ ਲਈ 7 ਹਜ਼ਾਰ ਰੁਪਏ ਪ੍ਰਤੀ ਏਕੜ ਖਰਚ ਦੇਵੇ। ਕਿਸਾਨੀ ਜਿਨਸਾਂ ਦੇ ਭਾਅ ਡਾ. ਸਵਾਮੀਨਾਥਨ ਕਮਿਸ਼ਨ ਦੀ ਸਿਫਾਰਸ਼ ਅਨੁਸਾਰ ਦਿਵਾਏ ਜਾਣ। ਪੰਜਾਬ ਵਿੱਚ ਚੱਲ ਰਹੇ ਨਸ਼ਿਆਂ ਦੇ ਧੰਦੇ ਨੂੰ ਸਖਤੀ ਨਾਲ ਬੰਦ ਕੀਤਾ ਜਾਵੇ। ਰਾਜੀਵ—ਲੌਂਗੋਵਾਲ ਸਮਝੌਤੇ ਅਨੁਸਾਰ 1 ਜੁਲਾਈ 1984 ਜੋ ਪਾਣੀ ਪੰਜਾਬ ਨੂੰ ਮਿਲਦਾ ਸੀ ਉਸ ਪਾਣੀ ਨੂੰ ਪੰਜਾਬ ਲਈ ਬਹਾਲ ਰੱਖਿਆ ਜਾਵੇ। ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇਨਾਂ ਮੰਗਾਂ ਤੇ ਧਿਆਨ ਦੇ ਕੇ ਹੱਲ ਨਾ ਕੀਤੀਆਂ ਤਾਂ ਕੁੱਲ ਹਿੰਦ ਕਿਸਾਨ ਸਭਾ ਅਗਲੀ ਰੂਪ ਰੇਖਾ ਉਲੀਕੇਗੀ। ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦੇਣ ਸਮੇਂ ਕਿਸਾਨ ਸਭਾ ਦੇ  ਜਿਲ੍ਹਾ ਆਗੂਆਂ ਸਾਥੀ ਦਰਸ਼ਨ ਸਿੰਘ ਧਲੇਵਾਂ, ਸਾਥੀ ਅਵਤਾਰ ਸਿੰਘ ਛਾਪਿਆਂਵਾਲੀ, ਸਾਥੀ ਸ਼ੰਕਰ ਸਿੰਘ ਜਟਾਣਾ, ਸਾਥੀ ਗੁਰਪਿਆਰ ਸਿੰਘ ਫੱਤਾ, ਸਾਥੀ ਸੁਰੇਸ਼ ਕੁਮਾਰ ਮਾਨਸਾ ਆਦਿ ਮੌਜੂਦ ਸਨ।

Have something to say? Post your comment

More News News

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਵਸ ਨੂੰ ਸਮਰਪਤਿ ਡਾ. ਰਘੂਬੀਰ ਪ੍ਰਕਾਸ਼ ਸਕੂਲ ਦੀ ਵਿਦਿਆਰਥਣ ਦਾ ਸੂਬਾ ਪੱਧਰੀ ਖੇਡ ਮੁਕਾਬਲੇ 'ਚ ਵਧੀਆ ਪ੍ਰਦਰਸ਼ਨ In Jandiala Guru's sale of intoxication continues, police administration failed to stop, ਜੀ.ਐਚ. ਇੰਮੀਗਰੇਸ਼ਨ ਮਾਨਸਾ ਦੇ ਵਿਦਿਆਰਥਣ ਆਇਨਾਪ੍ਰੀਤ ਕੌਰ ਨੰਦਗੜ੍ਹ ਨੇ ਪੀ.ਟੀ.ਈ. ਦੀ ਪ੍ਰੀਖਿਆ ਵਿੱਚੋਂ 6.5 ਬੈਂਡ ਪ੍ਰਾਪਤ ਕੀਤੇ। ਪ੍ਰਾਲ਼ੀ ਵਾਲੇ ਮੁੱਦੇ ਤੇ ਸਰਕਾਰ ਕਿਸਾਨਾਂ ਤੇ ਪਰਚੇ ਦਰਜ਼ ਕਰਨ ਦੇ ਡਰਾਬੇ ਦੇ ਰਹੀ ਹੈ - ਭੈਣੀਬਾਘਾ ਸ੍ਰੀ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੰਗਲ ਕਲਾਂ ਦੇ ਬੱਚਿਆਂ ਨੇ ਵਿਦਿਅਕ ਟੂਰ ਲਗਾਇਆਂ ਮੁੰਬਈ ਵਿਖੇ ਕਰਾਏ ਗਏ ਸੈਮੀਨਾਰ ਦੀ ਸਫਲਤਾ ਨੇ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਟਕਸਾਲ ਦੀ ਲੋਕਪ੍ਰੀਅਤਾ ਦੀ ਵਿਲਖਣ ਪਛਾਣ ਕਾਇਮ ਕੀਤੀ। ਕੁਝ ਖ਼ਾਸ ਖ਼ਤ ਮਿਸ਼ਨ ਸ਼ਤ ਪ੍ਤੀਸ਼ਤ ਸਫਲ ਬਣਾਉਣ ਲਈ ਸਰਹੱਦੀ ਖੇਤਰਾਂ ਦੇ ਅਧਿਅਾਪਕ ੳੁਤਸ਼ਾਹਿਤ - ਸਿੱਖਿਆ ਸਕੱਤਰ ਗਲਾਸਗੋ 'ਚ ਹੋਈ ਵਿਸ਼ਵ ਪਾਈਪ ਬੈਂਡ ਚੈਂਪੀਅਨਸ਼ਿਪ 2019 'ਚ ਮਲੇਸ਼ੀਆ ਦੇ ਸ੍ਰੀ ਦਸ਼ਮੇਸ਼ ਬੈਂਡ ਨੇ ਕੀਤੀ ਫ਼ਤਿਹ
-
-
-