Article

ਬੁਲੰਦ ਅਵਾਜ਼ ਦੀ ਮਾਲਕ ਦੋਗਾਣਾ ਜੋੜੀ/ਗੁਰਬਾਜ ਗਿੱਲ

October 07, 2019 09:54 PM

ਬੁਲੰਦ ਅਵਾਜ਼ ਦੀ ਮਾਲਕ ਦੋਗਾਣਾ ਜੋੜੀ
“ਗੋਲਗੱਪੇ” ਟਰੈਕ ਨਾਲ ਖੂਬ ਚਰਚਾ ‘ਚ – ਵੀਰ ਬਲਜਿੰਦਰ-ਕਮਲ ਨੂਰ
ਪੰਜਾਬੀ ਸੰਗੀਤ ਨੇ ਅੱਜ ਆਪਣੀ ਪਹਿਚਾਣ ਅੰਤਰਰਾਸ਼ਟਰੀ ਪੱਧਰ ਤੱਕ ਬਣਾਈ ਹੋਈ ਹੈ ਤੇ ਇਹ ਜਨਾਬ! ਕਿਤੇ ਸਹਿਜੇ ਹੀ ਨਹੀ ਹੋ ਗਿਆ ਇਸ ਪਿੱਛੇ ਸੰਗੀਤ ਜਗਤ ਨਾਲ ਜੁੜੀਆਂ ਮੰਨੀਆਂ-ਪ੍ਰਮੰਨੀਆਂ ਹਸਤੀਆਂ ਦਾ ਹੱਥ ਹੈ। ਖ਼ੈਰ ਸਾਡਾ ਪੰਜਾਬੀ ਸੰਗੀਤ ਕਈ ਦੋਰਾਂ ਚੋ’ ਗੁਜਰਿਆ, ਕਦੇ ਸੋਲੋ, ਕਦੇ ਪੌਪ, ਕਦੇ ਉਦਾਸ, ਕਦੇ ਬੀਟ ਅਤੇ ਕਦੇ ਡਿਊਟ ਦੀ ਚੜ੍ਹਾਈ ਰਹੀ ਐ। ਪਰ ਪੰਜਾਬੀ ਸੰਗੀਤ ਪ੍ਰੇਮੀਆਂ ਦੀ ਪਸੰਦ-ਨਾ-ਪਸੰਦ ਦਾ ਤਾਂ ਕਿਸੇ ਨੂੰ ਨਹੀ ਪਤਾ? ਮੁੱਕਦੀ ਗੱਲ ਤਾਂ ਐ ਕਿ ਜਨਾਬ! ਡਿਊਟ ਗਾਇਕੀ ਦੀ ਰਵਾਇਤ ਸਦੀਆਂ ਪੁਰਾਣੀ ਹੈ, ਜਿਸ ਦੀ ਇਹ ਮਿਸਾਲ ਅੱਜ ਸਾਡੇ ਸਾਹਮਣੇ ਹੈ ਕਿ ਸੋਲੋ ਗਾਇਕੀ ਦੇ ਅਲੰਬਰਦਾਰ ਕਹਾਉਣ ਵਾਲੇ ਗਾਇਕਾਂ ਨੇ ਵੀ ਆਪਣੇ-ਆਪ ਨੂੰ ਡਿਊਟ ਗਾਇਕਾਂ ਦੀ ਕਤਾਰ ਵਿੱਚ ਲਿਆ ਖੜ੍ਹਾ ਕੀਤਾ ਐ। ਭਾਵੇਂ ਕਿ ਡਿਊਟ ਗਾਇਕੀ ਦੇ ਦੌਰ ਵਿੱਚ ਅੱਜ ਬੇਸ਼ੁਮਾਰ ਡਿਊਟ ਜੋੜੀਆਂ ਪੰਜਾਬੀ ਸੰਗੀਤ ਜਗਤ ਦੀ ਸੇਵਾ ਵਿੱਚ ਜੁੱਟੀਆਂ ਹੋਈਆ ਨੇ, ਉਹਨਾਂ ਵਿੱਚੋਂ ਈ ਇੱਕ ਹੈ, ਬੁਲੰਦ ਅਵਾਜ਼ ਦੀ ਮਾਲਕ ਦੋਗਾਣਾ ਜੋੜੀ, ਜੋ ਐਸ ਵੇਲੇ ਆਪਣੇ ਨਵੇਂ ਟਰੈਕ “ਗੋਲਗੱਪੇ” ਨਾਲ ਖੂਬ ਚਰਚਾ ‘ਚ ਐ – ਵੀਰ ਬਲਜਿੰਦਰ-ਕਮਲ ਨੂਰ
“ਫੋਨ ਫਾਨ ਨਾ ਕਰਿਆ ਕਰ…”
“ਨਾ ਛੋਰਾ ਰੇ ਛੋਰਾ, ਸਾਡਾ ਮੇਲ ਨਹੀਂ ਹੋਣਾ…”
“ਸਾਰੀ ਰਾਤ ਚੱਲੂ ਪਾਰਟੀ…”
“ਮੁੰਡਾ ਡੀ ਜੇ ਉੱਤੇ ਨੱਚਦਾ ਫਿਰੇ…”
“ਘੈਂਟ ਯਾਰ…”, “ਬੋਲੀਆ…” ਅਤੇ
“ਜੁੱਗਾਂ-ਜੁੱਗਾਂ ਤੋਂ ਚਲਿਆ, ਨੀ ਰਿਸਤਾ ਜੱਟ ਤੇ ਲਾਲੇ ਦਾ…” ਆਦਿ ਸੁਪਰ ਹਿੱਟ ਗੀਤਾਂ ਵਾਲੀ ਦੋਗਾਣਾ ਜੋੜੀ ਵੀਰ ਬਲਜਿੰਦਰ-ਕਮਲ ਨੂਰ ਅੱਜ ਕਿਸੇ ਜਾਣ-ਪਛਾਣ ਦੀ ਮੁਥਾਜ ਨਹੀ, ਕਿਉਂਕਿ ਹੁਣ ਤੱਕ ਉਹਨਾਂ ਨੇ ਦਰਜਨ ਦੇ ਕਰੀਬ ਐਲਬੰਮਾਂ ਆਪਣੇ ਸਰੋਤਿਆਂ ਦੀ ਝੋਲੀ ਪਾਈਆ, ਜਿੰਨ੍ਹਾਂ ਚ’ “ਮਈਆ ਦੇ ਦੁਆਰੇ”, “ਕਜਲਾ”, “ਮੇਰੀ ਜਾਨ”, “ਸਾਈਲੈਂਟ ਫੋਨ”, “ਸਰਦਾਰ”, “ਘੈਂਟ ਯਾਰ”, “ਪੰਜਾਬ ਵਰਸਿਜ਼ ਰਾਜਸਥਾਨ”, “ਅਗੇਜ਼ਮੈਂਟ”, “ਚਿੱਠੀਆ” ਅਤੇ “ਜੱਟ ਤੇ ਲਾਲਾ” ਆਦਿ, ਜਿੰਨ੍ਹਾਂ ਨੂੰ ਉਹਨਾਂ ਦੇ ਚਾਹੁੰਣ ਵਾਲਿਆ ਨੇ ਬੜਾ ਪਿਆਰ/ ਸਤਿਕਾਰ ਦੇ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ, ਇਸ ਕਰਕੇ ਸੰਗੀਤਕ ਖੇਤਰ ਵਿੱਚ ਉਹਨਾਂ ਦੀ ਗਾਇਕੀ ਦਾ ਦਾਇਰਾ ਬੜਾ ਵਿਸ਼ਾਲ ਹੈ। ਹੁਣ ਪ੍ਰੋਡਿਊਸਰ ਮੁਕੇਸ ਕੁਮਾਰ ਦੀ ਰਹਿਨੁਮਾਈ ਹੇਠ ਅਨੰਦ ਮਿਊਜ਼ਿਕ ਅਤੇ ਸਿਕੰਦਰ ਟਾਂਡੀਆ ਦੀ ਮਾਣਮੱਤੀ ਪੇਸ਼ਕਸ਼ ਹੇਠ ਰਿਲੀਜ਼ ਕੀਤੇ, ਨਵੇਂ ਟਰੈਕ “ਗੋਲਗੱਪੇ” ਨਾਲ ਇਹ ਜੋੜੀ ਐਸ ਵੇਲੇ ਖੂਬ ਚਰਚਾ ‘ਚ ਐ। ਪ੍ਰਸਿੱਧ ਗੀਤਕਾਰ ਬਲਵੰਤ ਚਾਨੀ ਦੇ ਲਿਖੇ ਅਤੇ ਸੰਗੀਤਕਾਰ ਰਵੀ ਸ਼ੰਕਰ ਦੇ ਸੰਗੀਤ-ਬੱਧ ਕੀਤੇ। ਇਸ ਡਿਊਟ ਟਰੈਕ ਦਾ ਵੀਡੀਓ ਜਗਦੇਵ ਟਹਿਣਾ ਨੇ ਆਪਣੀ ਟੀਮ ਨੂੰ ਨਾਲ ਲੈ ਕੇ ਬੜੀ ਹੀ ਮਿਹਨਤ ਨਾਲ ਬਹੁਤ ਹੀ ਖੂਬਸੂਰਤ ਥਾਵਾਂ ‘ਤੇ ਫ਼ਿਲਮਾਂਕਣ ਕਰਕੇ ਤਿਆਰ ਕੀਤਾ ਹੈ, ਜੋ ਅੱਜਕੱਲ੍ਹ ਵੱਖ-ਵੱਖ ਚੈਨਲਾਂ ‘ਤੇ ਚੱਲ ਰਿਹਾ, ਹਰ ਦਿਲ ਦੀ ਪਸੰਦ ਬਣਿਆ ਹੋਇਆ ਹੈ, ਜਿਸ ਨੂੰ ਉਹਨਾਂ ਦੇ ਚਾਹੁੰਣ ਵਾਲੇ ਭਰਵਾਂ ਹੁੰਗਾਰਾ ਦੇ ਰਹੇ ਹਨ।
ਅਨੰਦ ਮਿਊਜ਼ਿਕ ਦੇ ਪ੍ਰੋਡਿਊਸਰ ਮੁਕੇਸ ਕੁਮਾਰ ਜੀ, ਵੀਡੀਓ ਡਾਇਰੈਕਟਰ ਜਗਦੇਵ ਟਹਿਣਾ, ਬਲਜਿੰਦਰ ਚੱਕ ਅਲੀਸ਼ੇਰ, ਗੁਰਲਾਲ ਜੰਡਾਂਵਾਲੀ, ਸਰਾਫਤ ਜੰਡਾਂਵਾਲੀ, ਸੋਕੀ ਖਾਨ, ਜਗਦੀਪ ਸੰਧੂ ਕਨੇਡਾ, ਗੁਰਮੀਤ ਮਲੇਸੀਆ, ਮੱਖਣ ਇਟਲੀ, ਹਰਜਿੰਦਰ ਸਿੰਘ ਅਤੇ ਨਿੱਕੂ ਮਲੇਸੀਆ ਤੋਂ ਮਿਲੇ ਅਥਾਹ ਸਹਿਯੋਗ ਲਈ ਇਹ ਜੋੜੀ ਬਹੁਤ ਧੰਨਵਾਦੀ ਹੈ, ਜਿੰਨ੍ਹਾਂ ਨੇ ਹਰ ਸਮੇਂ ਉਹਨਾਂ ਦਾ ਸਾਥ ਦਿੱਤਾ ਅਤੇ ਅੱਜ ਵੀ ਦੇ ਰਹੇ ਹਨ। ਕਲਾਕਾਰਾਂ ਦੇ ਸ਼ਹਿਰ ਬਠਿੰਡਾ ਵਿਖੇ ਪੱਕੇ ਤੌਰ ‘ਤੇ ਰਹਿ ਰਹੀ, ਪ੍ਰਸਿੱਧ ਗੀਤਕਾਰ ਗੁਰਤੇਜ ਉਗੋਕੇ, ਨਿੰਦਰ ਘੁੱਦਾ, ਜਸਵੀਰ ਭਾਈਰੂਪਾ, ਰਾਜ ਸੁਖਰਾਜ ਕਨੇਡਾ, ਪੱਪੀ ਬਰਕੰਦੀ, ਸਰਬਜੀਤ ਕਬੂਲਪੁਰ, ਮੀਤ ਬਠਿੰਡਾ, ਰਾਜੂ ਚੰਨੂਵਾਲਾ, ਗੁਰਮੀਤ ਬਤਾਲਾ, ਸਿੰਗਾਰਾ ਘਗਰਾਣਾਂ, ਬਲਵੰਤ ਚਾਨੀ, ਬੱਬੂ ਜੰਡਾਵਾਲੀ, ਬੂਟਾ ਢੇਲਵਾਂ, ਗਮਦੂਰ ਹਾਂਸ, ਭਿੰਦਰ ਲੋਹਗੜ੍ਹ, ਰਘਵੀਰ ਮਾਨ ਆਦਿ ਗੀਤਕਾਰਾਂ ਦੇ ਗੀਤਾਂ ਨੂੰ ਆਪਣੀ ਬੁਲੰਦ ਅਵਾਜ਼ ਦੇਣ ਵਾਲੀ ਇਹ ਮਾਲਵੇ ਦੀ ਪ੍ਰਸਿੱਧ ਪੰਜਾਬੀ ਦੋਗਾਣਾ ਜੋੜੀ ਵੀਰ ਬਲਜਿੰਦਰ-ਕਮਲ ਨੂਰ ਦੀ ਗਾਇਕੀ ਹਰ ਇੱਕ ਦਿਲ ‘ਤੇ ਰਾਜ ਕਰੇ, ਪਰਮ-ਪ੍ਰਮਾਤਮਾ ਇਹਨਾਂ ਦੀਆਂ ਆਸਾਂ/ ਉਮੀਦਾ ਨੂੰ ਖੂਬ ਫ਼ਲ/ ਫੁੱਲ ਲਾਵੇ ਅਤੇ ਇਹ ਹੋਰ ਢੇਰ ਸਾਰੀਆਂ ਬੁਲੰਦੀਆਂ ਮਾਣੈ।
-ਗੁਰਬਾਜ ਗਿੱਲ 98723-62507

Have something to say? Post your comment

More Article News

ਸਵਿੱਸ ਬੈਂਕਾਂ ਦਾ ਘਾਲਾਮਾਲਾ/ ਬਲਰਾਜ ਸਿੰਘ ਸਿੱਧੂ ਐਸ.ਪੀ. 550 ਸਾਲਾ ਅਰਧ ਸਤਾਬਦੀ ਪ੍ਰਕਾਸ਼ ਪੁਰਬ,ਬਾਬੇ ਕੇ ਤੇ ਬਾਬਰ ਕੇ/ਬਘੇਲ ਸਿੰਘ ਧਾਲੀਵਾਲ ਪੁਸਤਕ ਰੀਵਿਊ/ਪੁਸਤਕ : ਨਾਨਕ ਦੁਨੀਆ ਕੈਸੀ ਹੋਈ ~ ਰੀਵਿਊਕਾਰ: ਪ੍ਰੋ. ਨਵ ਸੰਗੀਤ ਸਿੰਘ ਹਥਿਆਰ ਸਾਫ ਕਰਦਿਆਂ ਹਾਦਸਿਆਂ ਵਿਚ ਮੌਤਾਂ ਕਿਓ/ਜਸਵਿੰਦਰ ਸਿੰਘ ਦਾਖਾ ਇੱਕ ਮੁਲਾਕਾਤ ਪੰਜਾਬੀ ਥੀਏਟਰ ਦੇ ਕੋਹੇਨੂਰ ਹੀਰੇ ਤਰਸੇਮ ਰਾਹੀਂ ਨਾਲ /ਛਿੰਦਾ ਧਾਲੀਵਾਲ ਮੰਜਲਾਂ ਸਰ ਕਰ ਰਹੀ ਕਲਮ : ਵਰਿੰਦਰ ਕੌਰ ਰੰਧਾਵਾ ਕਲਮ ਦੀ ਸ਼ਹਿਨਸ਼ਾਹ : ਕੁਲਵਿੰਦਰ ਕੌਰ ਮਹਿਕ ਝੋਨੇ ਦੀ ਪਰਾਲੀ ਨੂੰ ਸਾੜ ਕੇ ਆਪਣਾ ਤੇ ਕੁਦਰਤ ਦਾ ਨੁਕਸਾਨ ਨਾਂ ਕਰੋ/ਪ੍ਰਮੋਦ ਧੀਰ ਜੈਤੋ ਅਦਾਕਾਰ ਹਰੀਸ਼ ਵਰਮਾ, ਯੁਵਰਾਜ ਹੰਸ ਅਤੇ ਪ੍ਰਭ ਗਿੱਲ ਬਣੇ ਯਾਰ ਅਣਮੁੱਲੇ, ਨਵੀਂ ਫਿਲਮ 'ਯਾਰ ਅਣਮੁੱਲੇ ਰਿਟਰਨਜ਼' ਦੀ ਸ਼ੂਟਿੰਗ ਹੋਈ ਸ਼ੁਰੂ/ਹਰਜਿੰਦਰ ਸਿੰਘ ਜਵੰਦਾ ਆਪਣੇ ਚੰਗੇ,ਮਾੜੇ ਸਮੇ ਨੂੰ ਸੰਭਾਲਣਾ ਹੁੰਦਾ ਹੈ ਆਪਣੇ ਹੀ ਹੱਥ/ਪਰਮਜੀਤ ਕੌਰ ਸੋਢੀ
-
-
-