Article

'ਤਾਰਾ ਮੀਰਾ' ਲੈ ਕੇ ਆ ਰਿਹਾ 'ਰਾਜੀਵ ਢੀਂਗਰਾ' – ਸੁਰਜੀਤ ਜੱਸਲ

October 09, 2019 08:52 PM

 'ਤਾਰਾ ਮੀਰਾ' ਲੈ ਕੇ ਆ ਰਿਹਾ 'ਰਾਜੀਵ ਢੀਂਗਰਾ'


-ਪੰਜਾਬੀ ਰੰਗਮੰਚ ਤੋਂ ਸਿਨੇਮੇ ਵੱਲ ਆਇਆ ਨਿਰਦੇਸ਼ਕ ਰਾਜੀਵ ਢੀਂਗਰਾ 'ਲਵ ਪੰਜਾਬ ' ਅਤੇ 'ਫਿਰੰਗੀ' ਫ਼ਿਲਮ ਤੋਂ ਬਾਅਦ ਹੁਣ ਆਪਣੀ ਤੀਸਰੀ ਫਿਲਮ ' ਤਾਰਾ ਮੀਰਾ' ਲੈ ਕੇ ਆ ਰਿਹਾ ਹੈ। ਇਸ ਫਿਲਮ ਵਿੱਚ ਉਹ ਲੇਖਕ ਨਿਰਦੇਸ਼ਕ ਦੇ ਨਾਲ ਨਾਲ ਬਤੌਰ ਨਿਰਮਾਤਾ ਵੀ ਹਨ। ਇਸ ਫਿਲਮ ਦੀ ਕਹਾਣੀ ਮੌਜੂਦਾ ਸਿਨੇਮੇ ਤੋਂ ਬਹੁਤ ਹਟਕੇ ਇੱਕ ਨਿਵੇਕਲੇ ਵਿਸ਼ੇ ਅਧਾਰਤ ਹੈ ਜੋ ਸਮਾਜ ਵਿੱਚੋਂ ਨਸਲੀ ਭੇਦ-ਭਾਵ ਤੋਂ ਉਪੱਰ ਉੱਠ ਕੇ ਸੱਚੇ ਪਿਆਰਾਂ ਦੀ ਗਵਾਹੀ ਭਰਦੀ ਕੇਮਡੀ ਭਰਪੂਰ ਰੁਮਾਂਟਿਕ ਫ਼ਿਲਮ ਹੈ। ਇਸ ਫ਼ਿਲਮ ਵਿੱਚ ਰਣਜੀਤ ਬਾਵਾ ਤੇ ਨਾਜ਼ੀਆ ਹੂਸ਼ੈਨ ਦੀ ਜੋੜੀ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਯੋਗਰਾਜ ਸਿੰਘ,ਸਵਿੰਦਰ ਮਾਹਲ, ਸੁਦੇਸ਼ ਲਹਿਰੀ ਅਨੀਤਾ ਦੇਵਗਣ, ਜੁਗਰਾਜ ਸਿੰਘ ਰਾਜੀਵ ਠਾਕੁਰ,ਅਸ਼ੋਕ ਪਾਠਕ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਮਲ ਦਾ ਨਿਰਮਾਣ  ਗੁਰੂ ਰੰਧਾਵਾ, ਅਸ਼ੋਕ ਯਾਦਵ, ਰਾਜੀਵ ਢੀਂਗਰਾ, ਜੋਤੀ ਸੇਖੋਂ ਅਤੇ ਸ਼ਿਲਪਾ ਸ਼ਰਮਾ ਨੇ ਕੀਤਾ ਹੈ। ਨਿਰਮਾਤਾ ਨਿਰਦੇਸ਼ਕ ਰਾਜੀਵ ਢੀਂਗਰਾਂ ਨੇ ਦੱਸਿਆ ਕਿ 11 ਅਕਤੂਬਰ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਨਾਲ ਉਹ ਪੰਜਾਬੀ ਦਰਸਕਾਂ ਨੂੰ ਇੱਕ ਨਵਾਂ ਮਨੋਰੰਜਨ ਦੇਣ ਜਾ ਰਹੇ ਹਨ। ਇਸ ਫਿਲਮ ਦਾ ਟਰੇਲਰ ਅਤੇ ਸੰਗੀਤ ਦਰਸ਼ਕਾਂ ਦੀ ਪਹਿਲਾਂ ਹੀ ਪਸੰਦ ਬਣਿਆ ਹੋਇਆ ਹੈ ਤੇ ਫਿਲਮ ਵੀ ਜਰੂਰ ਪਸੰਦ ਆਵੇਗੀ।
ਨਿਰਦੇਸ਼ਕ ਰਾਜੀਵ ਢੀਂਗਰਾ ਗੁਰੂ ਦੀ ਨਗਰੀ ਸ਼੍ਰੀ ਅਮ੍ਰਿੰਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਲ ਕੇ ਜਵਾਨ ਹੋਇਆ ਹੈ। ਬਚਪਨ ਤੋਂ ਹੀ ਉਸਨੂੰ ਕਲਾ ਨਾਲ ਮੋਹ ਸੀ ਤੇ ਕਾਲਜ਼ ਸਮੇਂ ਉਹ ਪੰਜਾਬੀ ਰੰਗਮੰਚ ਨੂੰ ਪੂਰੀ ਤਰਾਂ ਸਮੱਰਪਤ ਹੋ ਗਿਆ। ਅੰਮਿਤਸਰ ਰੰਗਮੰਚ ਤੋਂ ਸਿੱਧੇ ਉਨਾਂ ਫਿਲਮ ਇੰਸਟੀਚਿਊਟ ਪੂਨਾ ਵਿੱਚ ਦਾਖਲਾ ਲੈ ਕੇ ਫਿਲਮ ਕਲਾ ਦਾ ਗਿਆਨ ਲਿਆ। ਫਿਰ ਸੰਸਾਰ ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਨਾਲ ਉਸਦੇ ਚਰਚਿਤ ਪ੍ਰੋਗਰਾਮਾਂ ਵਿੱਚ ਸਿਰਕਤ ਕੀਤੀ ਅਤੇ 'ਕਾਮੇਡੀ ਸਰਕਸ' ਵਰਗੇ ਕੁਝ ਵੱਡੇ ਪ੍ਰੋਗਰਾਮਾਂ ਵੀ ਡਾਇਰੈਕਟ ਕੀਤੇ। ਫਿਰ ਕਪਿਲ ਸ਼ਰਮਾ ਨਾਲ ਹੀ ਉਨਾਂ ਦੀ ਵੱਡੀ ਫਿਲਮ 'ਫਿਰੰਗੀ' ਕਰਨ ਦਾ ਮੌਕਾ ਮਿਲਿਆ। ਪੰਜਾਬੀ ਸਿਨੇਮੇ ਵੱਲ ਕਦਮ ਵਧਾਉਂਦਿਆਂ ਰਾਜੀਵ ਢੀਂਗਰਾ ਨੇ ਅਮਰਿੰਦਰ ਗਿੱਲ ਤੇ ਸਰਗੁਣ ਮਹਿਤਾ  ਨਾਲ 'ਲਵ ਪੰਜਾਬ' ਵੀ ਕੀਤੀ ਜਿਸਨੇ ਪੰਜਾਬੀ ਦਰਸ਼ਕਾਂ ਦਾ ਭਰਪੂਰ ਪਿਆਰ ਜਿੱਤਿਆ। ਰਾਜੀਵ ਦਾ ਕਹਿਣਾ ਹੈ ਕਿ 'ਤਾਰਾ ਮੀਰਾ' ਇੱਕ ਮਨੋਰੰਜਨ ਭਰਪੂਰ ਪਰਿਵਾਰਕ ਕਾਮੇਡੀ ਫਿਲਮ ਹੈ ਜੋ ਦਰਸ਼ਕਾਂ ਨੂੰ ਹਸਾ ਹਸਾ ਕੇ ਲੋਟ ਪੋਟ ਕਰੇਗੀ ਜੋ ਦਰਸ਼ਕਾਂ ਦੀ ਪਸੰਦ ਬਣੇਗੀ। ਇਸ ਫ਼ਿਲਮ ਤੋਂ ਬਾਅਦ ਰਾਜੀਵ ਢੀਂਗਰਾਂ ਹੋਰ ਵੀ ਪੰਜਾਬੀ ਫਿਲ਼ਮਾਂ ਲੈ ਕੇ ਆ ਰਿਹਾ ਹੈ। ਉਹ ਪੰਜਾਬੀ ਸਿਨੇਮੇ ਦੇ ਚੰਗੇਰੇ ਭਵਿੱਖ ਲਈ ਹਮੇਸਾਂ ਯਤਨਸ਼ੀਲ ਹੈ।        

Have something to say? Post your comment

More Article News

ਸਵਿੱਸ ਬੈਂਕਾਂ ਦਾ ਘਾਲਾਮਾਲਾ/ ਬਲਰਾਜ ਸਿੰਘ ਸਿੱਧੂ ਐਸ.ਪੀ. 550 ਸਾਲਾ ਅਰਧ ਸਤਾਬਦੀ ਪ੍ਰਕਾਸ਼ ਪੁਰਬ,ਬਾਬੇ ਕੇ ਤੇ ਬਾਬਰ ਕੇ/ਬਘੇਲ ਸਿੰਘ ਧਾਲੀਵਾਲ ਪੁਸਤਕ ਰੀਵਿਊ/ਪੁਸਤਕ : ਨਾਨਕ ਦੁਨੀਆ ਕੈਸੀ ਹੋਈ ~ ਰੀਵਿਊਕਾਰ: ਪ੍ਰੋ. ਨਵ ਸੰਗੀਤ ਸਿੰਘ ਹਥਿਆਰ ਸਾਫ ਕਰਦਿਆਂ ਹਾਦਸਿਆਂ ਵਿਚ ਮੌਤਾਂ ਕਿਓ/ਜਸਵਿੰਦਰ ਸਿੰਘ ਦਾਖਾ ਇੱਕ ਮੁਲਾਕਾਤ ਪੰਜਾਬੀ ਥੀਏਟਰ ਦੇ ਕੋਹੇਨੂਰ ਹੀਰੇ ਤਰਸੇਮ ਰਾਹੀਂ ਨਾਲ /ਛਿੰਦਾ ਧਾਲੀਵਾਲ ਮੰਜਲਾਂ ਸਰ ਕਰ ਰਹੀ ਕਲਮ : ਵਰਿੰਦਰ ਕੌਰ ਰੰਧਾਵਾ ਕਲਮ ਦੀ ਸ਼ਹਿਨਸ਼ਾਹ : ਕੁਲਵਿੰਦਰ ਕੌਰ ਮਹਿਕ ਝੋਨੇ ਦੀ ਪਰਾਲੀ ਨੂੰ ਸਾੜ ਕੇ ਆਪਣਾ ਤੇ ਕੁਦਰਤ ਦਾ ਨੁਕਸਾਨ ਨਾਂ ਕਰੋ/ਪ੍ਰਮੋਦ ਧੀਰ ਜੈਤੋ ਅਦਾਕਾਰ ਹਰੀਸ਼ ਵਰਮਾ, ਯੁਵਰਾਜ ਹੰਸ ਅਤੇ ਪ੍ਰਭ ਗਿੱਲ ਬਣੇ ਯਾਰ ਅਣਮੁੱਲੇ, ਨਵੀਂ ਫਿਲਮ 'ਯਾਰ ਅਣਮੁੱਲੇ ਰਿਟਰਨਜ਼' ਦੀ ਸ਼ੂਟਿੰਗ ਹੋਈ ਸ਼ੁਰੂ/ਹਰਜਿੰਦਰ ਸਿੰਘ ਜਵੰਦਾ ਆਪਣੇ ਚੰਗੇ,ਮਾੜੇ ਸਮੇ ਨੂੰ ਸੰਭਾਲਣਾ ਹੁੰਦਾ ਹੈ ਆਪਣੇ ਹੀ ਹੱਥ/ਪਰਮਜੀਤ ਕੌਰ ਸੋਢੀ
-
-
-