News

ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਵੱਲੋਂ ਸੰਘ ਮੁੱਖੀ ਦੇ ਬਿਆਨ ਦੀ ਕਰੜੇ ਸ਼ਬਦਾਂ ‘ਚ ਨਿੰਦਾ, ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਹਿੰਦੂ ਕਹਿਣਾ ਗ਼ਲਤ।

October 09, 2019 08:57 PM

ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਵੱਲੋਂ ਸੰਘ ਮੁੱਖੀ ਦੇ ਬਿਆਨ ਦੀ ਕਰੜੇ ਸ਼ਬਦਾਂ ‘ਚ ਨਿੰਦਾ, ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਹਿੰਦੂ ਕਹਿਣਾ ਗ਼ਲਤ। 

ਸ੍ਰੀ ਆਨੰਦਪੁਰ ਸਾਹਿਬ, 9 ਅਕਤੂਬਰ
 ਆਰ ਐਸ ਐਸ ਦੇ ਮੁੱਖੀ ਮੋਹਨ ਭਾਗਵਤ ਵੱਲੋਂ ਬੁਹ-ਭਾਸ਼ਾਈ, ਬੁਹ-ਧਰਮੀ, ਬੁਹ-ਸੱਭਿਆਚਾਰ ਵਾਲੇ ਭਾਰਤ ਦੇਸ਼ ‘ਚ ਰਹਿਣ ਵਾਲੇ ਹਰ ਨਾਗਰਿਕ ਨੂੰ ਹਿੰਦੂ ਦੱਸਣਾ ਤੇ ਸਮੁੱਚੇ ਦੇਸ਼ ਨੂੰ ਹਿੰਦੂ ਰਾਸ਼ਟਰ ਕਹਿਣ ਦਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਨੋਟਿਸ ਲੈਂਦ ਹੋਏ ਕਰੜੇ ਸ਼ਬਦਾਂ ‘ਚ ਨਿੰਦਾ ਕੀਤੀ ਤੇ ਕਿਹਾ ਕਿ ਅਸੀਂ ਹਿੰਦੂ ਨਹੀਂ ਹਾਂ।
ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਸਾਡਾ ਸਿੱਖ ਧਰਮ ਨਿਆਰੇਪਨ ਦਾ ਪ੍ਰਤੀਕ ਹੈ ਉਸੇ ਤਰ੍ਹਾਂ ਗੁਰੂ ਸਹਿਬਾਨ ਵੱਲੋਂ ਸਾਜੇ ਖਾਲਸਾ ਪੰਥ ਨੂੰ ਹਿੰਦੂ ਧਰਮ ਦਾ ਹਿੱਸਾ ਕਹਿਣਾ ਅਤਿ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਡਾ ਇਸ਼ਟ, ਸੱਭਿਆਚਾਰ, ਧਰਮ, ਬਾਣਾ, ਰੂਪ, ਮਰਯਾਦਾ ਵੱਖਰਾ ਹੈ।ਸਿੱਖ ਧਰਮ ਦੀ ਨੀਂਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ ਤੇ ਖਾਲਸਾ ਪੰਥ ਦੀ ਸਿਰਜਣਾ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ। ਉਦੋਂ ਤੋਂ ਹੀ ਸਿੱਖ ਕੌਮ ਨਿਆਰੇਪਨ ਦੀ ਪ੍ਰਤੀਕ ਹੈ। ਪਰ ਸੰਘ ਮੁੱਖੀ ਦਾ ਹਿੰਦੂ ਰਾਸ਼ਟਰ ਅਤੇ ਸਭ ਨੂੰ ਹਿੰਦੂ ਦੱਸਣ ਬਾਰੇ ਆਇਆ ਬਿਆਨ ਗ਼ਲਤ ਹੈ।
ਜਥੇਦਾਰ ਨੇ ਕਿਹਾ ਕਿ ਅਸੀਂ ਕਿਸੇ ਦੇ ਧਰਮ ’ਚ ਦਖਲਅੰਦਾਜ਼ੀ ਨਹੀਂ ਕਰਦੇ ਹਾਂ ਤੇ ਨਾ ਹੀ ਕਿਸੇ ਨੂੰ ਇਸਦੀ ਇਜ਼ਾਜ਼ਤ ਹੀ ਦਿੰਦੇ ਹਾਂ। 

Have something to say? Post your comment
 

More News News

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਲੋਂ ਪ੍ਰੈਸ ਬਿਆਨ* ਸੇਵਾ ਮੁਕਤੀ ‘ਤੇ ਵਿਸ਼ੇਸ਼… ਸ੍ਰੀ ਰੋਹੀ ਰਾਮ ਸ਼ਰਮਾ ਜੀ ਦੀ ਪੀ ਆਰ ਟੀ ਸੀ ਵਿੱਚ ਬਤੌਰ ਸੁਪਰਡੈਂਟ ਸੇਵਾਵਾਂ ਨਿਭਾਉਣ ਮਗਰੋਂ ਰਿਟਾਇਰਮਿੰਟ ਹੋਈ ਸਰਕਾਰੀ ਅਦਾਰਿਆਂ ਦਾ ਸਾਥ ਦੇ ਕੇ ਡਾ.ਓਬਰਾਏ ਨੇ ਕਾਇਮ ਕੀਤੀ ਵੱਖਰੀ ਮਿਸਾਲ : ਸੋਨੀ ਪੰਚ ਸਰਪੰਚ ਔਰਤਾਂ ਵੀ ਮਰਦਾ ਦੀ ਤਰਾਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਨਾ ਯਕੀਨਨ ਬਣਾਉਣ – ਪ੍ਰਵੇਸ਼ ਮਲਹੋਤਰਾ ਮੀਟਿੰਗ ਵਿੱਚ ਮੰਗਾਂ ਦਾ ਪੂਰਨ ਤੌਰ ਤੇ ਹੱਲ ਨਾ ਹੋਇਆ ਤਾਂ ਹੋਵੇਗਾ ਆਰ-ਪਾਰ ਦੇ ਸੰਘਰਸ਼ ਦਾ ਐਲਾਨ —— ਆਗੂ ਮਿਸ਼ਨ ਫਤਿਹ-ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਡਾਕਟਰਾਂ ਨੂੰ ਥਾਪੜਾ ਪੰਥਕ ਅਪਮਾਨ ਕਦੇ ਨਾਂਹ ਭੁੱਲਣਾ, ਕਿਉਕਿ ਅਣਖ ਨੂੰ ਪ੍ਰਚੰਡ ਕੀਤੇ ਬਿਨਾ ਨਹੀਂ ਹੋ ਸਕਦਾ । ਗੁਰਚਰਨ ਸਿੰਘ ਗੁਰਾਇਆ ਸ੍ਰੀਮਤੀ ਚਰਨਜੀਤ ਕੌਰ ਨੇ ਬਤੌਰ ਮੁੱਖ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਡੇਰਾ ਭਾਈ ਮਸਤਾਨ ਸਿੰਘ ਵਿਖੇ ਜੁਆਇੰਨ ਕੀਤਾ ਤਪਤੀ ਗਰਮੀ ਅਤੇ ਦੁਕਾਨਾਂ ਵਿੱਚ ਗਾਹਕ ਨਾ ਹੋਣ ਕਰਕੇ ਦੁਕਾਨਦਾਰ ਪਰੇਸ਼ਾਨ ਅਸਮਾਨੀਂ ਬਿਜਲੀ ਡਿੱਗਣ ਨਾਲ ਬੱਲਦ ਦੀ ਮੌਤ '
-
-
-