Poem

ਰਾਵਣ/ਲੇਖਕ ਗਾਇਕ ਭਗਵਾਨ ਹਾਂਸ

October 09, 2019 09:04 PM
ਰਾਵਣ
 
ਜਿਹੜਾ ਗੁਣੀਂ ਗਿਆਨੀ ਦੁਨੀਆਂ ਦਾ, ਜਿਹੜਾ ਡਰਿਆ ਨਹੀਂ ਓਹਨੇ ਡਰਨਾ ਕੀ।
ਜਿਹੜਾ ਰਾਵਣ ਅੱਜ ਤੱਕ ਮਰਿਆ ਨਹੀਂ,ਚਲੋ ਬੱਸ ਕਰੋ ਓਹਨੇ ਮਰਨ ਕੀ,। 
ਜਿਹੜਾ ਪੜਿਆ ਲਿਖਿਆ ਸਭ ਤੋਂ ਵੱਧ, ਉਹ ਕਿਨਾਂ ਚੰਗਾ ਮੁੱਖੀ ਹੋਊ
ਜਿਹਦੀ ਸਾਰੀ ਲੰਕਾ ਸੋਨੇ ਦੀ, ਉਹਦੀ ਪਰਜਾ ਕਿੰਨੀ ਸੁੱਖੀ ਹੋਊ।
ਹੁੱਣ ਦੇ ਰਾਜਿਆਂ ਦੀ ਨੀਤ ਮਾੜੀ, ਇਹਨਾਂ ਦੇ ਢਿੱਡ ਭਰਨਾਂ ਕੀ।
ਜਿਹੜਾ ਰਾਵਣ ਅੱਜ ਤੱਕ ਮਰਿਆ ਨਹੀਂ,ਚਲੋ ਰਹਿਣ ਦਿਓ,ਉਹਨੇ ਮਰਨਾ ਕੀ।
 ਸੁਣਿਆ ਉਹ ਸਭ ਤੋਂ ਸੋਹਣਾ ਸੀ, ਸੂਰਜ਼ ਜਿਓ ਚਿਹਰਾ ਦਗਦਾ ਸੀ।
ਤਾਕਤਵਰ ਸੀ ਦਰਿਆ ਵਰਗਾ,ਸਭ ਹੂੰਝ ਲੈਂਦਾਂ ਜਦ ਵਗਦਾ ਸੀ।
ਜਿਹਦੇ ਪੁੱਤ ਨੇ ਇੰਦਰ ਜਿਤਿਆ ਸੀ, ਜਿਹੜਾ ਜਿੱਤਦਾ ਸੀ ਉਹਨੇ ਕਰਨਾ ਕੀ।
ਜਿਹੜਾ ਰਾਵਣ ਅੱਜ ਤੱਕ ਮਰਿਆ ਨਹੀਂ,ਚਲੋ ਬੱਸ ਕਰੋ ਓਹਨੇ ਮਰਨਾ ਕੀ।
 ਉਹ ਚਤਰ ਚਲਾਕ ਬਥੇਰਾ ਸੀ,ਬਣ ਸਾਧੂ ਸੀਤਾ ਲੈ ਗਿਆ ਸੀ।
ਹਾਂਸ,ਜੇ ਜਿਓਣਾ ਭਾਈ ਨੂੰ ਨਾਲ ਰੱਖੋ, ਉਹ ਜਾਂਦਾ ਜਾਂਦਾ ਕਹਿ ਗਿਆ ਸੀ।
ਉਹ ਰਾਜਾ ਰਾਖਾ ਇੱਜ਼ਤਾਂ ਦਾ, ਜ਼ਿਕਰ ਹੁਣ ਵਾਲਿਆਂ ਦਾ ਕਰਨਾਂ ਕੀ।
ਜਿਹੜਾ ਰਾਵਣ ਅੱਜ ਤੱਕ ਮਰਿਆ ਨਹੀਂ, ਚਲੋ ਰਹਿਣ ਦਿਓ ਉਹਨੇ ਮਰਨਾ ਕੀ।   
                                            (ਲੇਖਕ ਗਾਇਕ ਭਗਵਾਨ ਹਾਂਸ)
Have something to say? Post your comment