Poem

ਪੁੱਤਾਂ ਨੂੰ/ਮੱਖਣ ਸ਼ੇਰੋਂ ਵਾਲਾ

October 09, 2019 09:14 PM
ਬੋਲਣ ਲੱਗਿਆ ਜੋ ਨਾ ਸੋਚੇ,
ਕਦਮ ਮਾੜੇ ਪਾਸਿਓ ਨਾ ਬੋਚੇ,
ਪਿਓ ਦੀ ਦਾੜੀ ਤੇ ਹੱਥ ਪਾਓਂਣ,
ਜੋ ਮਾਵਾਂ ਦੀਆਂ ਗੁੱਤਾਂ ਨੂੰ,
ਮੱਖਣਾਂ ਚੌਂਕ ਖੜਾਕੇ ਗੋਲੀ,
ਮਾਰ ਦਿਓ ਇਹੋ ਜਿਹੇ ਪੁੱਤਾਂ ਨੂੰ,
 
ਪਾਵੇਂ ਗਲੀ ਵਿਹੜੇ ਚ ਗੰਦ,,
ਮੰਨੇ ਵੱਡਿਆਂ ਦੀ ਨਾ ਸੰਗ,
ਬੁਝਾਵੇ ਚਿਰਾਗ ਘਰਾਂ ਦੇ,
ਪੱਤਝੜ ਬਣਾਓਂਣ ਰੁੱਤਾਂ ਨੂੰ,
ਮੱਖਣਾਂ ਚੌਂਕ ਖੜਾਕੇ ਗੋਲੀ,
ਮਾਰ ਦਿਓ ਇਹੋ ਜਿਹੇ ਪੁੱਤਾਂ ਨੂੰ,
 
ਵੇਖ ਕੇ ਧੀ ਕਿਸੇ ਦੀ ਛੱਡੇ,
ਵਿਆਹੀ ਨੂੰ ਘਰੋਂ ਜੋ ਕੱਢੇ
ਤੰਗ ਦਾਜ਼ ਮੰਗ ਕੇ ਕਰੇ,
ਛੱਡੇ ਨਾ ਮਾੜੀਆਂ ਕਰਤੂਤਾਂ ਨੂੰ,
ਮੱਖਣਾਂ ਚੌਂਕ ਖੜਾਕੇ ਗੋਲੀ,
ਮਾਰ ਦਿਓ ਇਹੋ ਜਿਹੇ ਪੁੱਤਾਂ ਨੂੰ,
 
ਇੱਜ਼ਤ ਕਿਸੇ ਦੀ ਜੋ ਰੋਲਦੇ,
ਧੀਆਂ ਵੇਖ ਜੋ ਮੰਦਾ ਬੋਲਦੇ,
ਮੱਖਣ ਸ਼ੇਰੋਂ ਓਏ ਘੰਡੀ ਦੱਬੋ,
ਰੱਖੋ ਨਾਲ ਸਦਾ ਸਬੂਤਾਂ ਨੂੰ,
ਮੱਖਣਾਂ ਚੌਂਕ ਖੜਾਕੇ ਗੋਲੀ,
ਮਾਰ ਦਿਓ ਇਹੋ ਜਿਹੇ ਪੁੱਤਾਂ ਨੂੰ,
ਮੱਖਣ ਸ਼ੇਰੋਂ ਵਾਲਾ 
Have something to say? Post your comment