News

ਸਰਕਾਰ ਆਰ, ਸੀ, ਈ, ਪੀ, ਤਹਿਤ, ਥਾਈਲੈਂਡ ਵਿੱਚ ਹੋਣ ਵਾਲਾ ਸਮਝੌਤਾ ਰੱਦ ਕਰੇ - ਦੋਧੀ ਯੂਨੀਅਨ

October 10, 2019 02:53 PM

ਸਰਕਾਰ ਆਰ, ਸੀ, ਈ, ਪੀ, ਤਹਿਤ, ਥਾਈਲੈਂਡ ਵਿੱਚ ਹੋਣ ਵਾਲਾ ਸਮਝੌਤਾ ਰੱਦ ਕਰੇ - ਦੋਧੀ ਯੂਨੀਅਨ

ਸੰਗਰੂਰ-ਦਿੜਬਾ ਮੰਡੀ 8 ਅਕਤੂਬਰ ( ਰਣਯੋਧ ਸਿੰਘ ਸੰਧੂ )ਸੂਬਾ ਕਮੇਟੀ ਮੈਂਬਰ ਧਰਮਵੀਰ ਸਿੰਘ ਸੁਨਾਮ ਦੀ ਅਗਵਾਈ ਹੇਠ, ਦੋਧੀ ਡਾਇਰੀ ਯੂਨੀਅਨ ਪੰਜਾਬ (ਮਾਲਵਾ ਜੋਨ) ਦੀ ਅਹਿਮ ਮੀਟਿੰਗ ਹੋਈ। ਜਿਸ ਵਿੱਚ ਸੂਬਾ ਕਮੇਟੀ ਮੈਂਬਰ ਹਰਜਿੰਦਰ ਸਿੰਘ ਪਟਿਆਲਾ, ਸੂਬਾ ਪ੍ਰਧਾਨ ਕਾਕਾ ਸਿੰਘ, ਸੂਬਾ ਸਕੱਤਰ ਸੱਤਪਾਲ ਮਾਨਸਾ ਨੇ ਸਾਝਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ, ਕੇਂਦਰ ਸਰਕਾਰ ਇਸ ਸਾਲ (2019)ਵਿੱਚ ਥਾਈਲੈਂਡ ਵਿਖੇ ਆਰ, ਸੀ, ਈ, ਪੀ, (ਖੇਤਰੀ ਵਿਆਪਨ ਆਰਥਿਕ ਪਾਰਟਰਸਿੱਪ) ਤਹਿਤ ਮੁਕਤ ਵਪਾਰ ਸਮਝੌਤੇ ਉਪਰ ਦਸਤਖਤ ਕਰਨ ਜਾ ਰਹੀ ਹੈ। ਜਿਸ ਨਾਲ ਸਹਾਇਕ ਧੰਦਿਆਂ ਨੂੰ ਦੁੱਧ ਅਤੇ ਦੁੱਧ ਉਤਪਾਦਕ ਬਾਹਰਲੇ ਦੇਸ਼ਾਂ ਵਿੱਚ ਵੇਚਣ ਦਾ ਵਧੀਆ ਮੌਕਾ ਮਿਲੇਗਾ। ਇਸ ਸਮਝੌਤੇ ਨਾਲ ਬਾਹਰੋਂ ਖਾਦ ਉਤਪਾਦਕ, ਦੁੱਧ ਆਦਿ ਨੂੰ ਅਸਾਨੀ ਨਾਲ ਵੇਚਣ ਦਾ ਰਸਤਾ ਖੁੱਲ੍ਹ ਜਾਵੇਗਾ। ਜਿਸ ਦਾ ਪ੍ਰਭਾਵ ਭਾਰਤ ਦੇ ਦੁੱਧ ਉਤਪਾਦਕ ਕਿਸਾਨਾਂ ਅਤੇ ਦੁੱਧ ਖੇਤਰ ਨਾਲ ਜੁੜੇ ਉਪਰ ਪਵੇਗਾ।
ਭਾਰਤ ਵਿੱਚ 12 _13ਕਰੋੜ ਦੇ ਕਰੀਬ ਲੋਕਾਂ ਦਾ ਰੁਜ਼ਗਾਰ ਦੁੱਧ ਨਾਲ ਜੁੜਿਆ ਹੋਇਆ ਹੈ। ਇਸ ਸਮਝੌਤੇ ਨਾਲ ਇੰਨਾ ਲੋਕਾਂ ਪ੍ਰੀਵਾਰਾਂ ਤੇ ਬੂਰਾ ਪ੍ਰਭਾਵ ਪਵੇਗਾ। ਆਯਾਤ ਡਿਉਟੀ ਘੱਟ ਕਰਕੇ ਬਾਹਰਲਾ ਸੁੱਕਾ ਦੁੱਧ ਆਉਣ ਨਾਲ ਦੁੱਧ ਦਾ ਧੰਦਾ ਤਬਾਹ ਹੋ ਜਾਵੇਗਾ। ਇਸ ਲਈ ਆਰ, ਸੀ, ਈ, ਪੀ, ਸਮਝੋਤੇ ਨੂੰ ਹਿੰਦੁਸਤਾਨ ਮਿਲਕ ਫੈਡਰੇਸ਼ਨ ਪੰਜਾਬ, ਅਮੁੱਲ ਡਾਇਰੀ, ਨੈਸ਼ਨਲ ਡਾਇਰੀ ਅਤੇ ਕਿਸਾਨ ਦੁੱਧ ਉਤਪਾਦਕ ਜਥੇਬੰਦੀਆਂ ਨਾਲ ਰਲ ਕੇ ਭਾਰਤ ਸਰਕਾਰ ਨੂੰ ਪੱਤਰ ਲਿਖੇ ਹਨ ਕਿ ਇਹ ਸਮਝੌਤਾ ਨਾ ਕੀਤਾ ਜਾਵੇ। ਜਿਸ ਨਾਲ ਦੁੱਧ ਉਤਪਾਦਨ ਕਰਨ ਵਾਲੇ ਕਿਸਾਨਾਂ ਅਤੇ ਇਸ ਧੰਦੇ ਨਾਲ ਜੁੜੇ ਲੋਕਾਂ ਦੇ ਉਜਾੜੇ ਨੂੰ ਰੋਕਿਆ ਜਾ ਸਕੇ। ਇਸ ਮੌਕੇ ਬਲਵੀਰ ਸਿੰਘ ਸੰਗਰੂਰ, ਕਰਮਜੀਤ ਸਿੰਘ ਸੰਗਰੂਰ, ਕਰਮਿੰਦਰ ਸਿੰਘ ਭਵਾਨੀਗੜ੍ਹ, ਬਲਵਿੰਦਰ ਸਿੰਘ ਮਾਨਸਾ, ਪ੍ਰੇਮ ਕੁਮਾਰ ਬਰਨਾਲਾ, ਜਨਕ ਸਿੰਘ ਮਾਜਰੀ, ਮੋਹਣ ਸਿੰਘ ਬਠਿੰਡਾ ਤੋ ਇਲਾਵਾ ਯੂਨੀਅਨ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।

Have something to say? Post your comment
 

More News News

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਲੋਂ ਪ੍ਰੈਸ ਬਿਆਨ* ਸੇਵਾ ਮੁਕਤੀ ‘ਤੇ ਵਿਸ਼ੇਸ਼… ਸ੍ਰੀ ਰੋਹੀ ਰਾਮ ਸ਼ਰਮਾ ਜੀ ਦੀ ਪੀ ਆਰ ਟੀ ਸੀ ਵਿੱਚ ਬਤੌਰ ਸੁਪਰਡੈਂਟ ਸੇਵਾਵਾਂ ਨਿਭਾਉਣ ਮਗਰੋਂ ਰਿਟਾਇਰਮਿੰਟ ਹੋਈ ਸਰਕਾਰੀ ਅਦਾਰਿਆਂ ਦਾ ਸਾਥ ਦੇ ਕੇ ਡਾ.ਓਬਰਾਏ ਨੇ ਕਾਇਮ ਕੀਤੀ ਵੱਖਰੀ ਮਿਸਾਲ : ਸੋਨੀ ਪੰਚ ਸਰਪੰਚ ਔਰਤਾਂ ਵੀ ਮਰਦਾ ਦੀ ਤਰਾਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਨਾ ਯਕੀਨਨ ਬਣਾਉਣ – ਪ੍ਰਵੇਸ਼ ਮਲਹੋਤਰਾ ਮੀਟਿੰਗ ਵਿੱਚ ਮੰਗਾਂ ਦਾ ਪੂਰਨ ਤੌਰ ਤੇ ਹੱਲ ਨਾ ਹੋਇਆ ਤਾਂ ਹੋਵੇਗਾ ਆਰ-ਪਾਰ ਦੇ ਸੰਘਰਸ਼ ਦਾ ਐਲਾਨ —— ਆਗੂ ਮਿਸ਼ਨ ਫਤਿਹ-ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਡਾਕਟਰਾਂ ਨੂੰ ਥਾਪੜਾ ਪੰਥਕ ਅਪਮਾਨ ਕਦੇ ਨਾਂਹ ਭੁੱਲਣਾ, ਕਿਉਕਿ ਅਣਖ ਨੂੰ ਪ੍ਰਚੰਡ ਕੀਤੇ ਬਿਨਾ ਨਹੀਂ ਹੋ ਸਕਦਾ । ਗੁਰਚਰਨ ਸਿੰਘ ਗੁਰਾਇਆ ਸ੍ਰੀਮਤੀ ਚਰਨਜੀਤ ਕੌਰ ਨੇ ਬਤੌਰ ਮੁੱਖ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਡੇਰਾ ਭਾਈ ਮਸਤਾਨ ਸਿੰਘ ਵਿਖੇ ਜੁਆਇੰਨ ਕੀਤਾ ਤਪਤੀ ਗਰਮੀ ਅਤੇ ਦੁਕਾਨਾਂ ਵਿੱਚ ਗਾਹਕ ਨਾ ਹੋਣ ਕਰਕੇ ਦੁਕਾਨਦਾਰ ਪਰੇਸ਼ਾਨ ਅਸਮਾਨੀਂ ਬਿਜਲੀ ਡਿੱਗਣ ਨਾਲ ਬੱਲਦ ਦੀ ਮੌਤ '
-
-
-