Wednesday, November 20, 2019
FOLLOW US ON

Article

ਅਦਾਕਾਰ ਹਰੀਸ਼ ਵਰਮਾ, ਯੁਵਰਾਜ ਹੰਸ ਅਤੇ ਪ੍ਰਭ ਗਿੱਲ ਬਣੇ ਯਾਰ ਅਣਮੁੱਲੇ, ਨਵੀਂ ਫਿਲਮ 'ਯਾਰ ਅਣਮੁੱਲੇ ਰਿਟਰਨਜ਼' ਦੀ ਸ਼ੂਟਿੰਗ ਹੋਈ ਸ਼ੁਰੂ/ਹਰਜਿੰਦਰ ਸਿੰਘ ਜਵੰਦਾ

October 11, 2019 09:20 PM

ਅਦਾਕਾਰ  ਹਰੀਸ਼ ਵਰਮਾ, ਯੁਵਰਾਜ ਹੰਸ ਅਤੇ ਪ੍ਰਭ ਗਿੱਲ ਬਣੇ ਯਾਰ ਅਣਮੁੱਲੇ, ਨਵੀਂ ਫਿਲਮ 'ਯਾਰ ਅਣਮੁੱਲੇ ਰਿਟਰਨਜ਼' ਦੀ ਸ਼ੂਟਿੰਗ ਹੋਈ ਸ਼ੁਰੂ

 2011 ਦੀ ਬਲਾਕਬਸਟਰ ਫ਼ਿਲਮ ਯਾਰ ਅਣਮੁੱਲੇ ਨੂੰ ਦਰਸ਼ਕਾਂ ਵੱਲੋ ਭਰਵਾ ਹੁੰਗਾਰਾ ਮਿਲਿਆ ਸੀ | ਫ਼ਿਲਮ ਦੀ ਟੀਮ ਹੁਣ 8 ਸਾਲ ਬਾਦ ਇੱਕ ਵਾਰੀ ਫਿਰ ਤੋਂ ਇਕੱਠੀ ਹੋਣ ਜਾ ਰਹੀ ਹੈ |ਸ਼੍ਰੀ ਫ਼ਿਲਮਜ਼ ਦੇ ਮਾਲਿਕ ਸ਼੍ਰੀ ਜਰਨੈਲ ਘੁਮਾਣ, ਸ਼੍ਰੀ ਅਧੰਮਿਆ ਸਿੰਘ, ਸ਼੍ਰੀ ਅਮਨਦੀਪ ਸਿਹਾਗ,ਡਾ.ਵਰੂਣ ਮਲਿਕ ਆਪਣੀ ਪਲੇਠੀ ਫ਼ਿਲਮ ਲੈ ਕੇ ਆ ਰਹੇ ਹਨ "ਯਾਰ ਅਣਮੁੱਲੇ ਰਿਟਨਜ਼" | ਫ਼ਿਲਮ ਦੇ ਮਹੂਰਤ ਦੀ ਫੋਟੋਆਂ ਸ਼ੋਸ਼ਲ ਮੀਡਿਆ ਤੇ ਸ਼ੇਅਰ ਕਰਦੇ ਹੋਇਆ ਫ਼ਿਲਮ ਦੇ ਪੇਸ਼ਕਾਰ ਸ਼੍ਰੀ ਜਰਨੈਲ ਘੁਮਾਣ ਨੇ ਦੱਸਿਆ ਕਿ ਇਹ ਫ਼ਿਲਮ ਸੰਗੀਤ, ਕਹਾਣੀ ਅਤੇ ਕਾਮੇਡੀ ਪੱਖੋਂ ਬਾਕੀਆਂ ਦੇ ਮੁਕਾਬਲੇ ਪਾਏਦਾਰ ਫ਼ਿਲਮ ਹੋਵੇਗੀ | ਇਸ ਫ਼ਿਲਮ ਦੇ ਡਾਇਰੈਕਟਰ ਹੈਰੀ ਭੱਟੀ ਨੇ ਫ਼ਿਲਮ ਬਾਰੇ ਦੱਸਦੇ ਹੋਏ ਕਿਹਾ ਕਿ ਇਸ ਭਾਗ ਦੇ ਸਾਰੇ ਕਲਾਕਾਰ ਪਹਿਲੀ ਫ਼ਿਲਮ ਵਾਂਗ ਹੀ ਹੋਣਗੇ | ਆਰਯਾ ਬੱਬਰ ਦੀ ਜਗਾਹ ਇਸ ਵਾਰ ਪ੍ਰਭ ਗਿੱਲ ਦੇਖਣ ਨੂੰ ਮਿਲਣਗੇ | ਇਸ ਦੇ ਨਾਲ ਹੀ ਫ਼ਿਲਮ ਦੀਆਂ ਐਕਟਰੈਸਜ਼ ਵੀ ਨਵੀਆਂ ਹੋਣਗੀਆਂ | ਹੈਰੀ ਭੱਟੀ ਨੇ ਪਹਿਲਾਂ ਵੀ ਰੱਬ ਦਾ ਰੇਡੀਓ, ਆਟੇ ਦੀ ਚਿੜੀ, ਦੋ ਦੂਨੀ ਪੰਜ ਵਰਗੀਆਂ ਫ਼ਿਲਮਾਂ ਡਾਇਰੈਕਟ ਕੀਤੀਆਂ ਹਨ | ਇਸ ਫ਼ਿਲਮ ਦੇ ਲੇਖਕ ਹੋਣ ਦੇ ਨਾਲ ਨਾਲ ਇਸ ਫ਼ਿਲਮ ਵਿੱਚ ਡਾਇਲੌਗ ਅਤੇ ਸਕ੍ਰੀਨਪਲੇਅ ਦਾ ਕੰਮ ਵੀ ਗੁਰਜਿੰਦ ਮਾਨ ਹੋਰਾਂ ਨੇ ਹੀ ਕੀਤਾ ਹੈ ਜੋ ਕਿ ਪਹਿਲਾਂ ਵੀ ਵਨਸ ਅਪੋਨ ਆ ਟਾਈਮ ਇਨ ਅੰਮ੍ਰਿਤਸਰ, ਵੰਡ ਅਤੇ ਪੰਜਾਬ ਸਿੰਘ ਵਰਗੀਆਂ ਫ਼ਿਲਮਾਂ ਨੂੰ ਕਹਾਣੀ ਦੇ ਚੁਕੇ ਹਨ |ਇਸ ਫ਼ਿਲਮ ਦੀ ਸਟਾਰਕਾਸਟ ਦੇ ਵਿੱਚ ਸਾਨੂੰ ਹਰੀਸ਼ ਵਰਮਾ, ਯੁਵਰਾਜ ਹੰਸ ਅਤੇ ਪ੍ਰਭ ਗਿੱਲ ਲੀਡ ਕਰਦੇ ਨਜ਼ਰ ਆਉਣਗੇ | ਇਹਨਾਂ ਦਾ ਸਾਥ ਨਿਭਾਉਣਗੀਆਂ ਨਵਪ੍ਰੀਤ ਬੰਗਾ, ਨਿਕੀਤ ਢਿੱਲੋਂ ਅਤੇ ਜੇਸਲੀਨ ਸਲੈਚ | ਨਵਪ੍ਰੀਤ ਬੰਗਾ ਨੇ ਹਾਲ ਹੀ ਦੇ ਵਿੱਚ ਹਨੀ ਸਿੰਘ ਦੇ ਨਾਲ ਗੁੜ ਨਾਲੋਂ ਇਸ਼ਕ ਮਿੱਠਾ ਗਾਣੇਂ ਵਿੱਚ ਪਰਫ਼ਾਰ੍ਮ ਕੀਤਾ ਅਤੇ ਪੰਜਾਬੀ ਫ਼ਿਲਮ ਮੁੰਡਾ ਫਰੀਦਕੋਟੀਆ ਦੇ ਵਿੱਚ ਵੀ ਇੱਕ ਅਹਿਮ ਭੂਮਿਕਾ ਨਿਭਾਈ ਸੀ | ਨਿਕੀਤ ਢਿੱਲੋਂ ਨੇ ਵੀ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਫਿਲਮ ਸਿਕੰਦਰ 2 ਦੇ ਵਿੱਚ ਗੁਰੀ ਦੇ ਨਾਲ ਅਹਿਮ ਭੂਮਿਕਾ ਨਿਭਾਈ ਸੀ | ਇਸ ਦੇ ਨਾਲ ਹੀ ਜੈਸਲੀਨ ਸਲੈਚ ਨੂੰ ਵੀ ਕਈ ਹਿੱਟ ਪੰਜਾਬੀ ਗਾਣੇਂ ਜਿਵੇਂ ਕਿ ਬਾਪੂ ਜ਼ਿਮੀਂਦਾਰ, ਲੈਂਸਰ ਆਦਿ ਵਿੱਚ ਦੇਖਿਆ ਗਿਆ ਹੈ | ਇਸ ਫ਼ਿਲਮ ਦੀ ਸ਼ੂਟਿੰਗ ਦਾ ਪਹਿਲਾ ਭਾਗ ਹਿਮਾਚਲ ਪ੍ਰਦੇਸ਼ ਦੀਆਂ ਸ਼ਾਨਦਾਰ ਵਾਦੀਆਂ ਵਿੱਚ ਸੂਟ ਹੋ ਰਿਹਾ ਹੈ ਅਤੇ ਬਾਕੀ ਦੀ ਸ਼ੂਟਿੰਗ ਪੰਜਾਬ ਵਿੱਚ ਹੋਏਗੀ |ਇਸ ਫਿਲਮ ਨੂੰ ਪ੍ਰੋਡਿਊਸਰ ਸ਼੍ਰੀ ਅਦੰਮਿਆ ਸਿੰਘ, ਡਾ. ਵਰੁਣ ਮਲਿਕ, ਸ਼੍ਰੀ ਅਮਨਦੀਪ ਸਿਹਾਗ ਅਤੇ ਮਿੱਠੂ ਝਾਜੜਾ ਹਨ | ਇਸ ਫ਼ਿਲਮ ਦਾ ਸੰਗੀਤ ਗੁਰਮੀਤ ਸਿੰਘ ਅਤੇ ਪਰਗਟ ਵੱਲੋਂ ਦਿੱਤਾ ਜਾਏਗਾ | ਇਸ ਫ਼ਿਲਮ ਦੇ ਲਾਈਨ ਪ੍ਰੋਡਿਊਸਰ ਹਨ ਐਚ. ਵਿਰਕ ਜਿਹਨਾਂ ਨੇ ਪਹਿਲਾਂ ਵੀ ਕਈ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਇੰਦਰਜੀਤ ਗਿੱਲ ਕਰੀਏਟਿਵ ਪ੍ਰੋਡਿਊਸਰ ਦੀ ਭੂਮਿਕਾ ਨਿਭਾਉਣਗੇ | ਇਸ ਫ਼ਿਲਮ ਦੀ ਸ਼ੂਟਿੰਗ ਦੀ ਡੀ. ਓ. ਪੀ. ਕਰਨਗੇ ਸ਼੍ਰੀ ਅੰਸ਼ੁਲ ਚੌਬੇ, ਜਿਹਨਾਂ ਨੇ ਪਹਿਲਾ ਕਈ ਹਿੱਟ ਫ਼ਿਲਮਾਂ ਜਿਵੇ ਕਿ ਪੰਜਾਬ 1984, ਜੱਟ ਐਂਡ ਜੂਲੀਅਟ ਸੀਰੀਜ਼, ਅੰਬਰਸਰੀਆ, ਡਿਸਕੋ ਸਿੰਘ ਆਦਿ ਦੇ ਵਿੱਚ ਕੰਮ ਕੀਤਾ ਹੈ | ਪਰਮਜੀਤ ਘੁਮਾਣ ਇਸ ਫ਼ਿਲਮ ਦੇ ਐਸੋਸੀਏਟ ਡਾਇਰੈਕਟਰ ਹਨ | ਇਸ ਫਿਲਮ ਦੀ ਰਿਲੀਜ਼ ਮਿਤੀ 6 ਮਾਰਚ 2020 ਨੂੰ ਰੱਖੀ ਗਈ ਹੈ |

 

ਹਰਜਿੰਦਰ ਸਿੰਘ ਜਵੰਦਾ 9463828000

Have something to say? Post your comment

More Article News

ਕਿਹੜੇ ਹੁੰਦੇ ਹਨ ਜ਼ਿਆਦਾ ਬਿਹਤਰ - ਖਬਚੂ ਜਾਂ ਸਜੂ ,,,,, ਡਾ: ਰਿਪੁਦਮਨ ਸਿੰਘ ਤੇ ਅਰਿਹੰਤ ਕੌਰ ਭੱਲਾ ਆਈਲੈਟਸ ਨੇ ਖੋਲ੍ਹ 'ਤੀ ਪੰਜਾਬ ਦੀਆਂ ਧੀਆਂ ਦੀ ਕਿਸਮਤ। ਬਲਰਾਜ ਸਿੰਘ ਸਿੱਧੂ ਐਸ.ਪੀ. ਸੋਸ਼ਲ ਮੀਡੀਆ ਰਾਹੀਂ ਹੋਣ ਵਾਲੇ ਰਿਸ਼ਤਿਆਂ ਤੋਂ ਬਚਣ ਦੀ ਲੋੜ ,,,,,ਅਰੁਣ ਆਹੂਜਾ(ਪਾਰਕਰ ਨੱਥਾ ਸਿੰਘ ਦਾ ਪਰਿਵਾਰ ਬੜਾ ਹੀ ਖੁਸ਼ਹਾਲ ਹੈ, ਭਾਰਤ ਸਰਕਾਰ ਦੇ ਲਾਂਘੇ ਸੰਬੰਧੀ ਸਮਾਗਮ 'ਚੋਂ ਗੁਰੂ ਤੇ ਗੁਰਮੁਖੀ ਨੂੰ ਮਨਫ਼ੀ ਕਰਨ ਪਿੱਛੇ ਕੀ ਮਜ਼ਬੂਰੀ/ਮਨਦੀਪ ਖੁਰਮੀ ਹਿੰਮਤਪੁਰਾ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੋ ਕਿਉਂ ਅਣਜਾਣ ਨੇ ਵੱਡੀ ਗਿਣਤੀ ਸਿੱਖ ? ਬਘੇਲ ਸਿੰਘ ਧਾਲੀਵਾਲ ਪੁਸਤਕ ਰੀਵਿਊ ਮੇਰੇ ਹਿੱਸੇ ਦੀ ਲੋਅ (ਕਾਵਿ ਸੰਗ੍ਰਹਿ) ਲੇਖਕ ਹੀਰਾ ਸਿੰਘ ਤੂਤ ਸੁਰਜੀਤ ਦੀ ਪਾਰਲੇ ਪੁਲ ਪੁਸਤਕ ਮਨੁੱਖੀ ਸੋਚ ਦੀਆਂ ਤ੍ਰੰਗਾਂ ਦਾ ਪ੍ਰਤੀਬਿੰਬ , ਉਜਾਗਰ ਸਿੰਘ ਗੁਰੂ ਨਾਨਕ -ਕਿਰਤ ਦੇ ਪੋਟਿਆਂ ਤੇ ਲਿਖਿਆ ਨੇਕੀ ਦਾ ਗੀਤ-ਡਾ ਅਮਰਜੀਤ ਟਾਂਡਾ ਦੀਵੇ, ਧਰਮ ਅਤੇ ਪ੍ਰਦੂਸ਼ਣ। ਬਲਰਾਜ ਸਿੰਘ ਸਿੱਧੂ ਐਸ.ਪੀ.
-
-
-