News

ਲੰਡਨ 'ਚ “ਸ਼ੁੱਧ ਕੋਕੀਨ“ ਦੀ ਖਪਤ ਸੁਣ ਕੇ ਉੱਡ ਜਾਣਗੇ ਹੋਸ਼

October 13, 2019 09:23 PM

ਲੰਡਨ 'ਚ “ਸ਼ੁੱਧ ਕੋਕੀਨ“ ਦੀ ਖਪਤ ਸੁਣ ਕੇ ਉੱਡ ਜਾਣਗੇ ਹੋਸ਼
-ਰੋਜਾਨਾ ਹੁੰਦੀ ਹੈ ਪੌਣੇ ਤਿੰਨ ਮਿਲੀਅਨ ਪੌਂਡ ਕੀਮਤ ਦੀ 23 ਕਿਲੋਗ੍ਰਾਮ ਕੋਕੀਨ ਖਪਤ
-ਸਾਲ 'ਚ 8 ਟਨ ਕੋਕੀਨ ਵਰਤੀ ਜਾਂਦੀ ਹੈ ਲੰਡਨ 'ਚ
ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਲੰਡਨ ਸ਼ਹਿਰ ਬਰਤਾਨੀਆ ਦਾ ਸੁਹੱਪਣ ਹੈ, ਸਿਰ ਦਾ ਤਾਜ਼ ਮੰਨਿਆ ਜਾਂਦਾ ਹੈ। ਸਭ ਤੋਂ ਵਧੇਰੇ ਪ੍ਰਸਿੱਧ ਘੁੰਮਣ ਸਥਾਨ ਵਜੋਂ ਜਾਣੇ ਜਾਂਦੇ ਲੰਡਨ ਦਾ ਕਰੂਪ ਚਿਹਰਾ ਦੇਖ ਕੇ ਇੱਕ ਵਾਰ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਇੱਕ ਸਰਵੇਖਣ ਰਾਹੀਂ ਇਹ ਗੱਲ ਸਾਹਮਣੇ ਆਈ ਹੈ ਕਿ ਲੰਡਨ, ਸ਼ੁੱਧ ਕੋਕੀਨ ਨਸ਼ੇ ਦੀ ਖਪਤ ਦੇ ਮਾਮਲੇ ਵਿੱਚ ਬਾਰਸੀਲੋਨਾ, ਐਮਸਟਰਡਮ ਤੇ ਬਰਲਿਨ ਨੂੰ ਵੀ ਪਿੱਛੇ ਛੱਡ ਗਿਆ ਹੈ। ਹਰ ਰੋਜ ਔਸਤਨ 567445 'ਖੁਰਾਕਾਂ' ਦਾ ਸੇਵਨ ਇਕੱਲੇ ਲੰਡਨ ਵਿੱਚ ਹੁੰਦਾ ਹੈ ਜਿਸਦੀ ਬਜ਼ਾਰੂ ਕੀਮਤ ਪੌਣੇ ਤਿੰਨ ਮਿਲੀਅਨ ਪੌਂਡ ਆਂਕੀ ਗਈ ਹੈ। ਕਿੰਗਜ਼ ਕਾਲਜ਼ ਲੰਡਨ ਯੂਨੀਵਰਸਿਟੀ ਦੇ ਫਾਰੈਂਸਿਕ ਵਿਗਿਆਨੀਆਂ ਦਾ ਕਹਿਣਾ ਹੈ ਕਿ ਲੰਡਨ ਵਿੱਚ ਸ਼ੁੱਧ ਕੋਕੀਨ ਦੀ ਖਪਤ 23 ਕਿਲੋਗ੍ਰਾਮ ਹੁੰਦੀ ਹੈ ਜਦੋਂਕਿ ਬਾਰਸੀਲੋਨਾ ਵਿੱਚ 12.7 ਕਿਲੋਗ੍ਰਾਮ, ਐਮਸਟਰਡਮ ਵਿੱਚ 4.62 ਕਿਲੋਗ੍ਰਾਮ ਅਤੇ ਬਰਲਿਨ 4.62 ਕਿਲੋਗ੍ਰਾਮ ਖਪਤ ਹੁੰਦੀ ਹੈ। ਇਸਦਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਲੰਡਨ ਵਿੱਚ ਸਾਲਾਨਾ 8 ਟਨ ਦੇ ਲਗਭਗ ਕੋਕੀਨ ਦਾ ਸੇਵਨ ਕੀਤਾ ਜਾਂਦਾ ਹੈ, ਜਿਸਦੀ ਬਾਜ਼ਾਰੂ ਕੀਮਤ ਇੱਕ ਬਿਲੀਅਨ ਪੌਂਡ ਤੋਂ ਵਧੇਰੇ ਹੁੰਦੀ ਹੈ। ਸਰਵੇਖਣ ਵਿੱਚ  ਇਹ ਵੀ ਸਾਹਮਣੇ ਆਇਆ ਹੈ ਕਿ ਲੰਡਨ ਦੇ ਕੋਕੀਨ ਪੀਣ ਵਾਲੇ ਹੋਰਨਾਂ ਯੂਰਪੀਅਨ ਸ਼ਹਿਰਾਂ ਦੇ ਮੁਕਾਬਲੇ ਹਫਤੇ ਦੇ ਕੰਮ ਵਾਲੇ ਦਿਨਾਂ ਵਿੱਚ ਵਧੇਰੇ ਨਸ਼ਾ ਕਰਦੇ ਹਨ। ਸਰਵੇਖਣ ਮਾਹਿਰਾਂ ਅਨੁਸਾਰ ਲੰਡਨ ਵਿੱਚ ਕੋਕੀਨ ਦੀ ਖਪਤ 2011 ਤੋਂ 2015 ਦੇ ਦਰਮਿਆਨ ਦੁੱਗਣੀ ਹੋ ਗਈ ਸੀ। ਪਰ ਉਸਤੋਂ ਬਾਅਦ ਥੋੜੀ ਜਿਹੀ ਗਿਰਾਵਟ ਆਈ ਹੈ। ਇੱਕ ਬਾਰ ਮਾਲਕ ਦਾ ਕਹਿਣਾ ਹੈ ਕਿ ਨਸ਼ਾ ਕਰਕੇ ਖਰੂਦ ਪਾਉਣ ਵਾਲਿਆਂ 'ਤੇ ਜਾਂ ਉਹਨਾਂ ਦੇ ਕੰਮ ਸਥਾਨ ਅੰਦਰ ਨਸ਼ਾ ਕਰਨ ਵਾਲਿਆਂ ਨੂੰ ਰੋਕਣ ਲਈ ਉਹਨਾਂ ਨੂੰ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨੇ ਪੈ ਰਹੇ ਹਨ। ਜਿਸ ਕਰਕੇ ਹੋਰ ਸੁਰੱਖਿਆ ਕਰਮੀ ਰੱਖਣ ਲਈ ਉਹਨਾਂ ਦੀ ਹੀ ਜੇਬ ਹਲਕੀ ਹੋ ਰਹੀ ਹੈ। ਜਿਕਰਯੋਗ ਹੈ ਕਿ ਅਜਿਹੇ ਨਸ਼ਿਆਂ ਦੀ ਆਮਦ ਕੇਲਿਆਂ ਜਾਂ ਅਨਾਨਾਸ ਵਰਗੇ ਫਲਾਂ ਦੀ ਆੜ ਹੇਠ ਹੁੰਦੀ ਦੱਸੀ ਜਾਂਦੀ ਹੈ।

Have something to say? Post your comment

More News News

ਮਾਨਸਾ ਤੋ ਹੋ ਸਕਦੀ ਹੈ ਆਮ ਆਦਮੀ ਪਾਰਟੀ ਦੀ ਉਮੀਦਵਾਰ ਗਾਇਕਾ ਅਨਮੋਲ ਗਗਨ ਮਾਨ ਕ੍ਰਾਈਸਟਚਰਚ ਨਰਸੰਹਾਰ: ਕਰੋਨਾ ਨੇ ਵਿਸ਼ਵ ਦਾ ਆਰਥਕ ਸੰਕਟ ਹੋਰ ਵਧਾਇਆ -ਬਚਣ ਲਈ ਜਨਤਕ ਖੇਤਰ ਨੂੰ ਤਰਜੀਹ ਦੇਣ ਦੀ ਲੋੜ -ਡਾ ਗਿਆਨ ਸਿੰਘ हज़ारों किसानों ,मजदूरों ,औरतों द्वारा कृषि सुधार के नाम पर किये गए तीन ऑर्डिनेंस व बिजली सोध बिल 2020 के विरोध में अनाज मंडी जंडियाला गुरु में विशाल प्रदर्शन किया। ਬੱਬੂ ਮਾਨ ਦਾ ਲੈਜਡ ' ਗਾਣੇ ਨੂੰ ਸ਼ਰੋਤਿਆਂ ਵੱਲੋਂ ਦਿੱਤਾ ਜਾ ਰਿਹਾ ਭਰਪੂਰ ਹੁੰਗਾਰਾ-ਸੁਖਜੀਤ ਜਵਾਹਰਕੇ ਕਿਸਾਨ ਮਜ਼ਦੂਰ ਵਿਰੋਧੀ 3 ਆਰਡੀਨੈਂਸ,ਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਨ ਸਬੰਧੀ, ਭਵਿੱਖ ਨੂੰ ਉਜਵਲ ਕਰਨ ਸਕੂਲ ਬੰਦ ਤੇ ਜਿੰਮ ਬੰਦ ਲੇਕਿਨ ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ ਹਰ ਸਾਲ ਅਨੇਕਾਂ ਗਲ਼ੀਆਂ ਦੇ ਵਾਸੀ ਨਰਕ ਭਰੀ ਜਿੰਦਗੀ ਬਰਸਾਤੀ ਦਿਨਾਂ ਵਿੱਚ ਤਾਂ ਕੱਟ ਦੇ ਹਨ , ਆਮ ਦਿਨਾਂ ਚੋਂ ਵੀ ਨਰਕ ਭੋਗਦੇ ਹਨ , ਅਧਿਕਾਰੀ ਗੌਰ ਨੀ ਕਰਦੇ ਕੈਬਿਨਟ ਮੰਤਰੀ ਸੋਨੀ ਨੇ ਵਾਰਡ ਨੰ: ਸ਼੍ਰੀ ਦੁਰਗਾ ਮਾਤਾ ਮੰਦਿਰ ਵਿੱਚ ਦੀ ਬੈਟਰੀ ਦੀ ਸੇਵਾ।
-
-
-