Wednesday, November 20, 2019
FOLLOW US ON

News

ਇੰਗਲੈਂਡ 'ਚ ਗੱਡੀ ਚਲਾਉਂਦੇ ਸਮੇਂ ਰਵੱਈਆ ਗ਼ਲਤ ਹੈ ਤਾਂ ਹੋ ਸਕਦੈ 1000 ਪੌਂਡ ਜ਼ੁਰਮਾਨਾ

October 13, 2019 09:24 PM

ਇੰਗਲੈਂਡ 'ਚ ਗੱਡੀ ਚਲਾਉਂਦੇ ਸਮੇਂ ਰਵੱਈਆ ਗ਼ਲਤ ਹੈ ਤਾਂ ਹੋ ਸਕਦੈ 1000 ਪੌਂਡ ਜ਼ੁਰਮਾਨਾ
ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਹਲੀਮੀ ਨਾਲ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਸੁਚੇਤ ਰਹਿੰਦੇ ਹੋ। ਪਰ ਜੇਕਰ ਤੁਹਾਡੇ ਦਿਮਾਗ 'ਤੇ ਗੁੱਸਾ ਸਵਾਰ ਹੈ ਤਾਂ ਤੁਸੀਂ ਕਿਸੇ ਵੀ ਦੁਰਘਟਨਾ ਨੂੰ ਅੰਜਾਮ ਦੇ ਸਕਦੇ ਹੋ। ਅਜਿਹੇ ਹਾਲਾਤ ਵਿੱਚ ਤੁਹਾਡੀ ਸ਼ਮੂਲੀਅਤ ਨੂੰ ਰੋਕਣ ਲਈ ਤੁਹਾਨੂੰ 1000 ਪੌਂਡ ਤੱਕ ਦੇ ਜ਼ੁਰਮਾਨੇ ਦਾ ਬੋਝ ਝੱਲਣਾ ਪੈ ਸਕਦਾ ਹੈ। ਜੀ ਹਾਂ, ਜੇ ਤੁਸੀਂ ਗੱਡੀ ਚਲਾਉਂਦੇ ਸਮੇਂ ਆਪਣੇ ਅੱਗੇ ਜਾ ਰਹੇ ਵਾਹਨ ਚਾਲਕ 'ਤੇ ਖਿਝਦੇ, ਕੁੜਦੇ ਹੋ ਤਾਂ ਤੁਹਾਨੂੰ ਇਹ ਜ਼ੁਰਮਾਨਾ ਹੋ ਸਕਦਾ ਹੈ। ਜੇਕਰ ਤੁਸੀਂ ਕਿਸੇ ਟਰੈਕਟਰ ਦੇ ਪਿੱਛੇ ਆ ਰਹੇ ਹੋ, ਕਿਸੇ ਧੀਮੀ ਗਤੀ ਵਾਲੇ ਵਾਹਨ ਦੇ ਪਿੱਛੇ ਹੋ, ਕਿਸੇ ਅਜਿਹੇ ਚਾਲਕ ਨੂੰ ਦੇਖ ਰਹੇ ਹੋ ਜਿਸਨੇ ਮੁੜਨ ਲਈ ਕੋਈ ਇਸ਼ਾਰਾ ਨਾ ਦਿੱਤਾ ਹੋਵੇ ਤਾਂ ਤੁਹਾਨੂੰ ਆਪਣੇ ਦਿਮਾਗੀ ਉਬਾਲ ਨੂੰ ਸਾਂਭ ਕੇ ਰੱਖਣਾ ਪਵੇਗਾ। ਜੇਕਰ ਤੁਸੀਂ ਆਪਣੇ ਹੱਥ ਦੀ ਵਿਚਕਾਰਲੀ ਵੱਡੀ ਉਂਗਲ ਦਾ ਗ਼ਲਤ ਇਸ਼ਾਰਾ ਕਰਦੇ ਕੈਮਰੇ ਵਿੱਚ ਕੈਦ ਹੋ ਗਏ ਤਾਂ ਸਮਝ ਲਓ ਕਿ ਜੇਬ ਨੂੰ 1000 ਪੌਂਡ ਦਾ ਧੱਫੜ ਹੋ ਗਿਆ ਹੈ। ਨਵੇਂ ਵਾਹਨ ਚਾਲਕਾਂ ਨੂੰਸਿਖਲਾਈ ਦੇਣ ਵਾਲੀ ਸੰਸਥਾ ਮਾਰਮਾਲੇਡ ਦੇ ਬੁਲਾਰੇ ਦਾ ਕਹਿਣਾ ਹੈ ਕਿ ਕਿਸੇ ਸਿਖਾਂਦਰੂ ਨੂੰ ਵਾਹਨ ਚਲਾਉਣਾ ਸਿਖਾਉਣ ਵਾਲੇ ਇੰਸਟਰਕਟਰਾਂ ਨੂੰ ਅਜਿਹੇ ਹਾਲਾਤਾਂ ਦਾ ਸਾਹਮਣਾ ਅਕਸਰ ਹੀ ਕਰਨਾ ਪੈਂਦਾ ਹੈ। 66 ਫੀਸਦੀ ਡਰਾਇਵਿੰਗ ਇੰਸਟਰਕਰਾਂ ਦੀ ਸ਼ਿਕਾਇਤ ਹੈ ਕਿ ਉਹਨਾਂ ਦੇ ਵਿਦਿਆਰਥੀਆਂ ਨੂੰ ਅਕਸਰ ਹੀ ਵਾਹਨ ਚਾਲਕਾਂ ਵੱਲੋਂ ਗ਼ਲਤ ਇਸ਼ਾਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਨਾਂ ਗ਼ਲਤ ਇਸ਼ਾਰੇ ਕਰਨ ਵਾਲਿਆਂ ਵਿੱਚ ਵਧੇਰੇ ਕਰਕੇ 25 ਤੋਂ 40 ਸਾਲ ਉਮਰ ਦੇ ਮਰਦ ਚਾਲਕ ਹੀ ਸਨ।

Have something to say? Post your comment

More News News

ਸਿੱਖ ਰਾਜਸੀ ਕੈਦੀ ਰਹੇ ਬਾਪੂ ਗੁਰਜੰਟ ਸਿੰਘ ਨੂੰ ਵੱਖ ਵੱਖ ਪੰਥਕ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀ ਭੇਟ। ਨੈਕੀ ਫਾਊਡੇਸ਼ਨ ਵੱਲੋ ਲਗਾਏ ਖੂਨਦਾਨ ਕੈਪ ਵਿੱਚ ਸ਼ਾਮ ਤੱਕ ਲਗੀਆ ਰਹੀਆਂ ਲੰਮੀਆਂ ਲਾਈਨਾਂ Cluster level educational competitions of primary schools - About 20000 students participated in cluster level competitions. Drinking water is being supplied at railway station Jandiala from iron tank over 80 years old. ਸੁਖਵਿੰਦਰ ਚਹਿਲ ਦਾ ''ਖੇਤ 'ਚ ਉੱਗੀ ਸੂਲੀ'' ਨਾਵਲ ਦਿਹਾਤੀ ਸਮਾਜਕ ਤਾਣੇ ਬਾਣੇ ਦੀ ਤਸਵੀਰ ਗਾਇਕ ਸੁੱਖ ਜਿੰਦ ਦਾ ਨਵਾ ਗਾਣਾ " ਫਾਰਮੈਲਿਟੀ " ਦਾ ਪੋਸਟਰ ਤੇ ਟੀਜ਼ਰ ਹੋਇਆ ਰਿਲੀਜ਼ ਭਾਰਤ ਦਾ ਨਿਆਂਇਕ ਸਿਸਟਮ ਪੂਰੀ ਤਰਾਂ ਪੱਖਪਾਤੀ ਅਤੇ ਹਿੰਦੂਤਵ ਦਾ ਗੁਲਾਮ ਬਣ ਚੁੱਕਾ ਹੈ-ਯੂਨਾਈਟਿਡ ਖਾਲਸਾ ਦਲ ਯੂ,ਕੇ ਜਮਹੂਰੀ ਅਤੇ ਜਨਤਕ ਕਿਸਾਨ ਮਜ਼ਦੂਰ ਜਥੇਬੰਦੀਆਂ ਪਿੰਡ ਚੰਗਾਲੀ ( ਸੰਗਰੂਰ ) ਵਿਚ ਦਲਿਤ ਨੌਜਵਾਨ ਤੇ ਤਸ਼ੱਦਦ ਕਰਕੇ ਮਾਰਨ ਖਿਲਾਫ਼ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਮਾਨਸਾ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ ਖਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਵੱਲੋਂ ਪਲੁਟੋਰਸ ਖੁੰਭਾ ਦੀ ਕਾਸ਼ਤ ਕੀਤੀ *ਪੰਜਾਬ ਸਰਕਾਰ ਵਲੋ ਸੂਬੇ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਭਰਪੂਰ ਯਤਨ: ਰਾਣਾ ਕੇ.ਪੀ ਸਿੰਘ
-
-
-