Wednesday, November 20, 2019
FOLLOW US ON

Article

ਝੋਨੇ ਦੀ ਪਰਾਲੀ ਨੂੰ ਸਾੜ ਕੇ ਆਪਣਾ ਤੇ ਕੁਦਰਤ ਦਾ ਨੁਕਸਾਨ ਨਾਂ ਕਰੋ/ਪ੍ਰਮੋਦ ਧੀਰ ਜੈਤੋ

October 15, 2019 09:31 PM

ਝੋਨੇ ਦੀ ਪਰਾਲੀ ਨੂੰ ਸਾੜ ਕੇ ਆਪਣਾ ਤੇ ਕੁਦਰਤ ਦਾ ਨੁਕਸਾਨ ਨਾਂ ਕਰੋ
ਪੰਜਾਬ ਵਿੱਚ ਇਸ ਸਮੇਂ ਝੋਨੇ ਦਾ ਸੀਜਨ ਚੱਲ ਰਿਹਾ ਹੈ ਕਿਸਾਨ ਵੀਰ ਝੋਨੇ ਦੀ ਵਾਢੀ ਵਿੱਚ ਰੁਝੇ ਹੋਏ ਹਨ। ਕਿਸਾਨਾਂ ਰਾਹੀਂ ਝੋਨੇ ਦੀ ਕਟਾਈ ਕੰਬਾਇਨਾਂ ਰਾਹੀਂ ਕੀਤੀ ਜਾਂਦੀ ਹੈ ਅਤੇ ਕਟਾਈ ਉਪਰੰਤ ਬਚੀ ਰਹਿੰਦ ਖੂੰਹਦ ਨੂੰ ਅੱਗ ਲਾ ਕੇ ਸਾੜਿਆ ਜਾ ਰਿਹਾ ਹੈ। ਜਿਹੜਾ ਕਿ ਨਿਹਾਇਤ ਹੀ ਗ਼ੈਰ ਜਿੰਮੇਵਾਰਾਨਾ ਤੇ ਨਿਰਦਈ ਵਰਤਾਰਾ ਹੈ। ਖੇਤੀ ਤੇ ਵਾਤਾਵਰਣ ਦੇ ਹਿਤੈਸ਼ੀ ਇਸ ਰੁਝਾਨ ਤੋਂ ਖਾਸੇ ਚਿੰਤਤ ਹਨ। ਬੀਤੇ ਅਕਤੂਬਰ ਨਵੰਬਰ 2017 ਵਿੱਚ ਅਸੀਂ ਦੇਖਿਆ ਕਿ ਪੰਜਾਬ, ਹਰਿਆਣਾ, ਦਿੱਲੀ ਅਤੇ ਪੂਰੇ ਉੱਤਰੀ ਭਾਰਤ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਕਿੰਨਾ ਜ਼ਿਆਦਾ ਵਾਤਾਵਰਨ ਪ੍ਰਦੂਸ਼ਿਤ ਰਿਹਾ, ਧੁੰਦਾਂ ਕਾਰਣ ਬਿਲਕੁਨ ਵੀ ਦਿਖਣਾ ਬੰਦ ਹੋ ਗਿਆ ਸੀ ਤੇ ਆਵਾਜਾਈ ਵੀ ਕਾਫੀ ਪ੍ਰਭਾਵਿਤ ਰਹੀ, ਲੋਕ ਘਰਾਂ ਦੇ ਕਮਰਿਆਂ 'ਚ ਲੁਕ ਕੇ ਬੈਠਣ ਲਈ ਮਜਬੂਰ ਹੋ ਗਏ ਸਨ, ਕਈ ਦੁਰਘਟਨਾਵਾਂ ਵਾਪਰੀਆਂ ਤੇ ਕੀਮਤੀ ਜਾਨਾਂ ਗਈਆਂ, ਹਜ਼ਾਰਾਂ ਲੋਕ ਸਾਹ, ਦਮੇਂ, ਖੰਘ, ਬੁਖਾਰ ਆਦਿ ਬਿਮਾਰੀਆਂ ਦੇ ਸ਼ਿਕਾਰ ਹੋਏ । ਕੀ ਹੁਣ ਫਿਰ ਏਦਾਂ ਦੀ ਵਾਤਾਵਰਨ ਪ੍ਰਦੂਸ਼ਿਤ ਹੋਵੇਗਾ? ਖੇਤੀ ਤੇ ਵਾਤਾਵਰਣ ਦੇ ਹਿਤੈਸ਼ੀ ਇਸ ਰੁਝਾਨ ਤੋਂ ਖਾਸੇ ਚਿੰਤਤ ਹਨ।
ਦੂਜੇ ਪਾਸੇ ਕਿਸਾਨਾਂ ਦਾ ਤਰਕ ਹੈ ਕਿ ਕੰਬਾਇਨ ਨਾਲ ਵੱਢੀ ਝੋਨੇ ਦੀ ਰਹਿੰਦ ਖੂੰਹਦ ਅਗਲੇਰੀ ਫਸਲ ਲਈ ਖੇਤ ਤਿਆਰ ਕਰਨ ਵਿਚ ਅੜਿੱਕਾ ਖੜਾ ਕਰਦੀ ਹੈ। ਇਸੇ ਮੁਸੀਬਤ ਤੋਂ ਛੁਟਕਾਰਾ ਪਾਉਣ ਲਈ ਕਿਸਾਨ ਆਪਣੇ ਖੇਤਾਂ ਵਿਚ ਖੜੇ ਇਸ ਨਾੜ ਦੇ ਬੂਝਿਆਂ ਨੂੰ ਅੱਗ ਲਗਾ ਦਿੰਦੇ ਹਨ। ਜਿਸ ਨਾਲ ਪੈਦਾ ਹੋਇਆ ਧੂੰਆਂ ਜਿਥੇ ਵਾਤਾਵਰਨ ਨੂੰ ਦੂਸ਼ਿਤ ਕਰਦਾ ਹੈ, ਉਥੇ ਜਨਜੀਵਨ ਉਪਰ ਵੀ ਇਸ ਧੂੰਏ ਦਾ ਡਾਢਾ ਮਾੜਾ ਅਸਰ ਪੈਂਦਾ ਹੈ। ਸੜਕਾਂ ਦੇ ਕਿਨਾਰੇ ਖੇਤਾਂ ਦੇ ਰਾਹਾਂ ਨਾਲ ਲਗਾਈ ਅੱਗ ਤੋਂ ਪੈਦਾ ਹੋਇਆ ਸਫੈਦ ਧੂੰਆਂ ਚਾਰ-ਪੰਜ ਕਿਲੋਮੀਟਰ ਤੱਕ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦਾ ਹੈ। ਇਹ ਧੂੰਆਂ ਜਿਥੇ ਹਾਦਸਿਆਂ ਨੂੰ ਸੱਦਾ ਦਿੰਦਾ ਹੈ, ਉਥੇ ਅੱਖਾਂ ਉਪਰ ਵੀ ਇਸ ਦਾ ਬਹੁਤ ਬੁਰਾ ਅਸਰ ਪੈਂਦਾ ਹੈ। ਸਾਹ ਦੀ ਬਿਮਾਰੀ ਨਾਲ ਪੀੜਤ ਲੋਕਾਂ ਲਈ ਇਹ ਧੂੰਆਂ ਹੋਰ ਵੀ ਮੁਸੀਬਤਾਂ ਖੜੀਆਂ ਕਰਦਾ ਹੈ। ਸ਼ਾਮ ਸਮੇਂ ਲਗਾਈ ਅੱਗ ਕਾਰਨ ਬਹੁਤੇ ਸਾਧਨ (ਕਾਰਾਂ, ਮੋਟਰਸਾਈਕਲ, ਬੱਸਾਂ) ਵਗੈਰਾ ਆਪਸ ਵਿਚ ਟਕਰਾ ਜਾਂਦੇ ਹਨ,ਇਹਨਾਂ ਹਾਦਸਿਆਂ ਵਿਚ ਅਕਸਰ ਰਾਹਗੀਰ ਆਪਣੀ ਜਾਨ ਤੋਂ ਵੀ ਹੱਥ ਧੋ ਬੈਠਦੇ ਹਨ। ਮਾਹਿਰਾਂ ਅਨੁਸਾਰ ਇਹ ਧੂੰਆਂ ਇਨਸਾਨ ਤੋਂ ਇਲਾਵਾ ਪਸ਼ੂਆਂ, ਪੰਛੀਆਂ ਲਈ ਵੀ ਘਾਤਕ ਹੈ।
ਕਿਸਾਨਾਂ ਦੁਆਰਾ ਖੇਤਾਂ ਵਿਚ ਨਾੜ ਸਾੜਨ ਕਰਕੇ ਜਿੱਥੇ ਵਾਤਾਵਰਣ ਦੂਸ਼ਿਤ ਹੋਣ ਕਾਰਨ ਕਈ ਪ੍ਰਕਾਰ ਦੀ ਐਲਰਜ਼ੀ ਦੇ ਫੈਲਣ ਦਾ ਖ਼ਤਰਾ ਉਤਪੰਨ ਹੋ ਰਿਹਾ ਹੈ ਓਥੇ ਹੀ ਨਿੱਕੇ ਬੱਚਿਆਂ ਨੂੰ ਭਵਿੱਖ ਵਿਚ ਦਮੇ ਆਦਿ ਦੇ ਰੋਗ ਲੱਗਣ ਦੇ ਆਸਾਰ ਵੀ ਬਣਦੇ ਜਾ ਰਹੇ ਹਨ। ਨਾੜ ਸਾੜਨ ਨਾਲ ਹੋਣ ਵਾਲੇ ਹੋਰ ਨੁਕਸਾਨ ਇਸ ਤਰਾਂ ਹਨ: ਜ਼ਮੀਨ ਵਿਚਲੇ ਬਹੁਤ ਸਾਰੇ ਕੀਮਤੀ ਤੱਤ ਨਸ਼ਟ ਹੁੰਦੇ ਹਨ, ਲਾਹੇਵੰਦ ਜੀਵ-ਜੰਤੂਆਂ ਤੇ ਮਾੜਾ ਅਸਰ ਪੈਂਦਾ ਹੈ,ਖੇਤਾਂ ਦੇ ਆਲੇ-ਦੁਆਲੇ ਖੜੀ ਬਨਸਪਤੀ ਦਾ ਬਹੁਤ ਨੁਕਸਾਨ ਹੁੰਦਾ ਹੈ,ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ ਜਿਸ ਦਾ ਮਨੁੱਖੀ ਸਿਹਤ ਤੇ ਬਹੁਤ ਮਾੜਾ ਅਸਰ ਪੈਂਦਾ ਹੈ,ਇਸ ਨਾਲ ਜੋ ਧੂੰਆਂ ਨਿਕਲਦਾ ਹੈ ਉਸਦਾ ਸੜਕੀ ਆਵਾਜਾਈ ਤੇ ਬੁਰਾ ਪ੍ਰਭਾਵ ਪੈਂਦਾ ਹੈ ਸਿੱਟੇ ਵਜੋਂ ਕਈ ਦੁਰਘਟਨਾਵਾਂ ਵਾਪਰਦੀਆਂ ਹਨ, ਵਾਤਾਵਰਨ ਵਿੱਚ ਤਾਪਮਾਨ ਦਾ ਵਾਧਾ ਹੁੰਦਾ ਹੈ।
ਇਸ ਤੋਂ ਇਲਾਵਾ ਕਈ ਫੈਕਟਰੀਆਂ,ਇੱਟਾਂ ਦੇ ਭੱਠੇ, ਕਾਰਖਾਨਿਆਂ ਆਦਿ ਰਾਹੀਂ ਵੀ ਰਹਿੰਦ ਖੂੰਹਦ ਤੇ ਧੂੰਏਂ ਦਾ ਪ੍ਰਦੂਸ਼ਨ ਹੁੰਦਾ ਹੈ ਜੋ ਕਿ  ਇਨਸਾਨਾਂ ਲਈ ਬਹੁਤ ਹੀ ਖਤਰਨਾਕ ਹੈ ਇਹਨਾਂ ਖਿਲਾਫ ਵੀ ਸਰਕਾਰ ਨੂੰ ਕਾਰਵਾਈ ਕਰਕੇ ਲੋਕਾਂ ਨੂੰ ਇਸ ਪ੍ਰਦੂਸ਼ਨ ਤੋਂ ਬਚਾਉਣਾ ਚਾਹੀਦਾ ਹੈ।
ਨਾੜ ਨੂੰ ਸਾਂਭਣ ਦੇ ਤਰੀਕੇ:
ਇਸ ਮੁਸੀਬਤ ਤੋਂ ਛੁਟਕਾਰਾ ਦੁਆਉਣ ਲਈ ਕਿਸਾਨਾਂ ਨੂੰ ਬਦਲਵੇਂ ਹੱਲ ਲੱਭਣੇ ਚਾਹੀਦੇ ਹਨ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਇਸ ਨਾੜ ਨੂੰ ਅੱਗ ਲਾ ਕੇ ਸਾੜਨ ਦੀ ਥਾਂ ਇਸ ਨੂੰ ਖਾਦ ਦੇ ਰੂਪ ਵਿਚ ਖੇਤ ਵਿਚ ਇਸਤੇਮਾਲ ਕਰਨ, ਜਾਂ ਪਰਾਲੀ ਤੋਂ ਪੇਪਰ, ਗੱਤਾ ਆਦਿ ਬਣਾਉਣ ਦੇ ਯੂਨਿਟ ਸਥਾਪਤ ਕਰਨ। ਇਸ ਨਾਲ ਜ਼ਮੀਨ ਵਿਚ ਜੈਵਿਕ ਮਾਦੇ ਦਾ ਵਾਧਾ ਹੁੰਦਾ ਹੈ,ਸਿੱਟੇ ਵਜੋਂ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ। ਨਾੜ ਨੂੰ ਮਿੱਟੀ ਵਿੱਚ ਰਲਾਉਣ ਨਾਲ ਧਰਤੀ ਦੇ ਆਰਗਨਿਕ ਮਾਦੇ ਦੀ ਪੂਰਤੀ ਹੁੰਦੀ ਹੈ, ਧਰਤੀ ਦੀ ਬਣਤਰ ਠੀਕ ਰਹਿੰਦੀ ਹੈ ਜਿਸ ਨਾਲ ਪਾਣੀ ਜ਼ਜਬ ਕਰਨ ਦੀ ਸ਼ਕਤੀ ਵਧਦੀ ਹੈ।
ਧਿਆਨਦੇਣ ਯੋਗ ਗੱਲ ਇਹ ਹੈ ਕਿ ਜ਼ਮੀਨ ਨੂੰ ਅੱਗ ਲੱਗਣ ਨਾਲ ਬਹੁਤ ਸਾਰੇ ਸੂਖਮ ਜੀਵ ਤੇ ਹੋਰ ਮਿੱਤਰ ਕੀਟ ਜਿਹੜੇ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਦੇ ਹਨ, ਉਹ ਨਸ਼ਟ ਹੋ ਜਾਂਦੇ ਹਨ। ਇਸ ਲਈ ਲੋੜ ਹੈ ਕਿਸਾਨ ਸਮਝਦਾਰੀ ਤੋਂ ਕੰਮ ਲੈਣ ਤੇ ਥੋੜੀ ਜਿਹੀ ਮਿਹਨਤ ਨਾਲ ਨਾੜ ਨੂੰ ਖਾਦ ਦੇ ਰੂਪ ਵਿਚ ਵਰਤ ਕੇ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਵਾਤਾਰਵਣ ਨੂੰ ਖਰਾਬ ਹੋਣੋਂ ਬਚਾ ਸਕਦੇ ਹਨ। ਧਰਤੀ ਦੇ ਸੂਖਮ ਤੱਤ ਬਰਕਰਾਰ ਰਹਿੰਦੇ ਹਨ। ਧਰਤੀ ਦੀ ਉਪਰਲੀ ਤਹਿ ਵਿੱਚ ਕਿਸਾਨ ਦੇ ਮਿੱਤਰ ਕੀੜਿਆਂ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ।
ਕਈ ਥਾਵਾਂ ਤੇ ਸਰਕਾਰ ਵੱਲੋਂ  ਤੇ  ਕਿਸਾਨਾਂ ਵੱਲੋਂ ਮਸ਼ੀਨਾਂ ਨਾਲ ਪਰਾਲੀ ਵੱਡ ਕੇ ਆਟੋਮੈਟਿਕ ਪੰਡਾਂ ਬੰਨ ਕੇ ਪਰਾਲੀ  ਨੂੰ ਫੈਕਟਰੀਆਂ ਵਿੱਚ ਭੇਜਿਆ ਜਾ ਰਿਹਾ ਹੈ ਜੋ ਇੱਕ ਵਧੀਆ ਉਪਰਾਲਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਤੋਂ ਬਿਨਾਂ ਕੋਈ ਖਰਚਾ ਕਰਵਾਏ ਖੁਦ ਇਸ ਤਰਾਂ ਦੇ ਪਰਾਲੀ ਨੂੰ ਵੱਡ ਕੇ ਸਾਂਭਨ ਦੇ ਸਮੇਂ ਸਿਰ ਪ੍ਰਬੰਧ ਕਰੇ ਤਾਂ ਜੋ ਇਸ ਭਿਆਨਕ ਸਮੱਸਿਆ ਤੋਂ ਬਚਿਆ ਜਾ ਸਕੇ।
ਸਰਕਾਰ ਵੱਲੋਂ ਕਿਸਾਨਾਂ ਦੀ ਇਸ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇ
ਝੋਨੇ ਦੇ ਨਾੜ ਨੂੰ ਸਾੜਨ ਤੋਂ ਰੋਕਣ ਲਈ ਸਰਕਾਰ ਨੂੰ ਚਾਹੀਦਾ ਹੈ ਕਿਸਾਨਾਂ ਨੂੰ ਨਾੜ ਖਪਾਉਣ ਵਾਸਤੇ ਲੋੜੀਂਦੀਆਂ ਗਰਾਂਟਾਂ, ਮਸ਼ੀਨਰੀ, ਸਬਸਿਡੀਆਂ ਆਦਿ ਹੋਰ ਸਹੂਲਤਾਂ ਦਿੱਤੀਆਂ ਜਾਣ ਤਾਂ ਜੋ ਕਿਸਾਨ ਵੀਰ ਨਾੜ ਸਾੜਨ ਲਈ ਮਜਬੂਰ ਨਾਂ ਹੋਣ। ਕਿਉਂਕਿ ਕਿਸਾਨ ਵੀ ਖੁਦ ਇਹ ਗੱਲ ਮੰਨਦੇ ਹਨ ਕਿ ਨਾੜ ਸਾੜਨ ਨਾਲ ਸਮਾਜ ਦੇ ਨਾਲ ਨਾਲ ਸਾਡੇ ਪਰਿਵਾਰਾਂ ਦਾ ਵੀ ਤਾਂ ਨੁਕਸਾਨ ਹੁੰਦਾ ਹੈ। ਇਸ ਲਈ ਸਰਕਾਰ ਕਿਸਾਨਾਂ ਨੂੰ ਨਾੜ ਸਾੜਨ ਤੋਂ ਰੋਕਣ ਲਈ ਬਣਦੀਆਂ ਸਹੂਲਤਾਂ, ਗਰਾਂਟਾਂ ਤੁਰੰਤ ਜਾਰੀ ਕਰੇ।
ਕੁਝ ਵਾਤਾਵਰਣ ਹਿਤੈਸ਼ੀ ਸੰਸਥਾਵਾਂ ਤੇ ਕੁਝ ਸੂਝਵਾਨ ਕਿਸਾਨ ਵੀ ਪਰਾਲੀ ਨੂੰ ਅੱਗ ਨਾਂ ਲਗਾਉਣ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ ਜਿੰਨਾਂ ਦੀ ਪ੍ਰਸੰਸ਼ਾ ਕਰਨੀ ਤੇ ਉਨਾਂ ਨੂੰ ਸਨਮਾਨਿਤ ਕਰਨਾ ਬਣਦਾ ਹੈ। ਮੈਨੂੰ ਪਤਾ ਹੈ ਕਿ ਬਹੁਤੇ ਕਿਸਾਨ ਵੀਰ ਮੇਰੇ ਇਸ ਲੇਖ ਨਾਲ ਸਹਿਮਤ ਨਹੀਂ ਹੋਣਗੇ ਪਰ ਆਪਣੇ ਸਭ ਦੇ ਭਲੇ ਲਈ ਮੈਂ ਸਮੂਹ ਕਿਸਾਨਾਂ ਨੂੰ ਬੇਨਤੀ ਹੈ ਝੋਨੇ ਦੀ ਪਰਾਲੀ ਨੂੰ ਨਾਂ ਸਾੜਿਆ ਜਾਵੇ ਤਾਂ ਜੋ ਅਸੀਂ ਆਪਣੇ ਪੰਜਾਬ, ਹਰਿਆਣਾ, ਦਿੱਲੀ 'ਤੇ ਸਮੁੱਚੇ ਭਾਰਤ ਦੇਸ਼ ਨੂੰ ਖੁਸ਼ਹਾਲ ਦੇਖ ਸਕੀਏ ਅਤੇ ਭਿਆਨਕ ਵਾਤਾਵਰਨ ਪ੍ਰਦੂਸ਼ਨ ਤੋਂ ਬਚ ਸਕੀਏ। ਸਰਕਾਰ ਤੋਂ ਵੀ  ਪੁਰਜ਼ੋਰ ਮੰਗ ਕਰਦੇ ਹਾਂ ਕਿ ਕਿਸਾਨਾਂ ਲਈ ਵਿਸ਼ੇਸ਼ ਫੰਡਾਂ ਦਾ ਇੰਤਜਾਮ ਕਰਕੇ ਕਿਸਾਨਾਂ ਨੂੰ ਪਰਾਲੀ ਨਾਂ ਸਾੜਨ ਕਾਰਨ ਬਣਦਾ ਖਰਚਾ ਤੁਰੰਤ ਜਾਰੀ ਕੀਤਾ ਜਾਵੇ, ਪਰਾਲੀ ਨੂੰ ਸਾਂਭਨ ਲਈ ਸਹੂਲਤਾਂ ਦਿੱਤੀਆਂ ਜਾਣ, ਜਗਾ ਜਗਾ ਤੇ ਪਰਾਲੀ ਨੂੰ ਰੀਸਾਈਕਲ ਕਰਨ ਸਬੰਧੀ ਫੈਕਟਰੀਆਂ ਲਗਾਈਆਂ ਜਾਣ, ਕਿਸਾਨਾਂ ਨੂੰ ਵਧੀਆ ਕਿਸਮ ਔਜਾਰ ਸਬਸਿਡੀਆਂ ਆਦਿ ਮੁਹੱਈਆ ਕਰਵਾਏ ਜਾਣ ਤਾਂ ਜੋ ਕਿਸਾਨ ਵੀਰ ਪਰਾਲੀ ਨੂੰ ਅੱਗ ਲਗਾਉਣ ਲਈ ਮਜਬੂਰ ਨਾਂ ਹੋਣ ਤੇ ਆਉਣ ਵਾਲੇ ਸਮੇਂ ਵਿੱਚ ਪ੍ਰਦੂਸ਼ਨ ਦੀ ਭਿਆਨਕ ਸਮੱਸਿਆ ਤੋਂ ਬਚਿਆ ਜਾ ਸਕੇ ਅਤੇ ਪਰਾਲੀ ਨੂੰ ਰੀਸਾਈਕਲ ਕਰਕੇ ਆਮਦਨ ਪ੍ਰਾਪਤ ਕਰਨ ਦੇ ਸਾਧਨ ਤਿਆਰ ਕੀਤੇ ਜਾ ਸਕਣ।

Have something to say? Post your comment

More Article News

ਕਿਹੜੇ ਹੁੰਦੇ ਹਨ ਜ਼ਿਆਦਾ ਬਿਹਤਰ - ਖਬਚੂ ਜਾਂ ਸਜੂ ,,,,, ਡਾ: ਰਿਪੁਦਮਨ ਸਿੰਘ ਤੇ ਅਰਿਹੰਤ ਕੌਰ ਭੱਲਾ ਆਈਲੈਟਸ ਨੇ ਖੋਲ੍ਹ 'ਤੀ ਪੰਜਾਬ ਦੀਆਂ ਧੀਆਂ ਦੀ ਕਿਸਮਤ। ਬਲਰਾਜ ਸਿੰਘ ਸਿੱਧੂ ਐਸ.ਪੀ. ਸੋਸ਼ਲ ਮੀਡੀਆ ਰਾਹੀਂ ਹੋਣ ਵਾਲੇ ਰਿਸ਼ਤਿਆਂ ਤੋਂ ਬਚਣ ਦੀ ਲੋੜ ,,,,,ਅਰੁਣ ਆਹੂਜਾ(ਪਾਰਕਰ ਨੱਥਾ ਸਿੰਘ ਦਾ ਪਰਿਵਾਰ ਬੜਾ ਹੀ ਖੁਸ਼ਹਾਲ ਹੈ, ਭਾਰਤ ਸਰਕਾਰ ਦੇ ਲਾਂਘੇ ਸੰਬੰਧੀ ਸਮਾਗਮ 'ਚੋਂ ਗੁਰੂ ਤੇ ਗੁਰਮੁਖੀ ਨੂੰ ਮਨਫ਼ੀ ਕਰਨ ਪਿੱਛੇ ਕੀ ਮਜ਼ਬੂਰੀ/ਮਨਦੀਪ ਖੁਰਮੀ ਹਿੰਮਤਪੁਰਾ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੋ ਕਿਉਂ ਅਣਜਾਣ ਨੇ ਵੱਡੀ ਗਿਣਤੀ ਸਿੱਖ ? ਬਘੇਲ ਸਿੰਘ ਧਾਲੀਵਾਲ ਪੁਸਤਕ ਰੀਵਿਊ ਮੇਰੇ ਹਿੱਸੇ ਦੀ ਲੋਅ (ਕਾਵਿ ਸੰਗ੍ਰਹਿ) ਲੇਖਕ ਹੀਰਾ ਸਿੰਘ ਤੂਤ ਸੁਰਜੀਤ ਦੀ ਪਾਰਲੇ ਪੁਲ ਪੁਸਤਕ ਮਨੁੱਖੀ ਸੋਚ ਦੀਆਂ ਤ੍ਰੰਗਾਂ ਦਾ ਪ੍ਰਤੀਬਿੰਬ , ਉਜਾਗਰ ਸਿੰਘ ਗੁਰੂ ਨਾਨਕ -ਕਿਰਤ ਦੇ ਪੋਟਿਆਂ ਤੇ ਲਿਖਿਆ ਨੇਕੀ ਦਾ ਗੀਤ-ਡਾ ਅਮਰਜੀਤ ਟਾਂਡਾ ਦੀਵੇ, ਧਰਮ ਅਤੇ ਪ੍ਰਦੂਸ਼ਣ। ਬਲਰਾਜ ਸਿੰਘ ਸਿੱਧੂ ਐਸ.ਪੀ.
-
-
-