Poem

ਦੀਵਾਲੀ ਗੀਤ/ਬੂਟਾ ਗੁਲਾਮੀ ਵਾਲਾ

October 15, 2019 09:49 PM

  ਦੀਵਾਲੀ ਗੀਤ

ਤੁਸੀਂ ਬਚਕੇ ਪਟਾਕਿਆਂ ਤੋ ਰਹਿਣਾ ਬੱਚਿਓ
 
ਆ ਗਈ ਦੀਵਾਲੀ ਤੇ ਪਟਾਕੇ ਵੀ ਨੇ ਆ ਗਏ
ਬੱਚਿਆਂ ਦੇ ਮਨਾ ਚੋਂ ਉਬਾਲ ਜਿਹੇ ਛਾਅ ਗਏ
ਮੰਨ ਲਿਉ ਵੱਡਿਆਂ ਦਾ ਕਹਿਣਾ ਬੱਚਿਓ
ਤੁਸੀਂ ਬਚ ਕੇ ਪਟਾਕਿਆਂ ਤੋਂ ਰਹਿਣਾ ਬੱਚਿਓ
 
ਕਦੇ ਭੁੱਲ ਕੇ ਖਰੀਦ ਕੇ ਨਾ ਲਿਆਇਉ ਜੇ ਹਵਾਈ
ਉਨ੍ਹਾਂ ਪੈਸਿਆਂ ਦੀ ਘਰ ਵਿੱਚ ਲਿਆਇਉ ਮਠਿਆਈ
ਜਾਣਬੁਝ ਕੇ ਨਾ ਅੱਗ ਨਾਲ ਖਹਿਣਾ ਬੱਚਿਓ
ਤੁਸੀਂ ਬਚ ਕੇ ਪਟਾਕਿਆਂ ਤੋਂ ਰਹਿਣਾ ਬੱਚਿਓ
 
ਕਦੇ ਵੀ ਖਰੀਦ ਕੇ ਨਾ ਲਿਆਇਉ ਜੇ ਅਨਾਰ
ਗੰਦਾ ਛੱਡ ਦਾ ਏ ਧੁੰਆਂ ਉਹ ਕਰਦਾ ਬਿਮਾਰ
ਵੱਡੇ ਬੰਬਾ ਤਾਈ ਭੁੱਲ ਕੇ ਨਾ ਲੈਣਾ ਬੱਚਿਓ 
ਤੁਸੀਂ ਬਚ ਕੇ ਪਟਾਕਿਆਂ ਤੋਂ ਰਹਿਣਾ ਬੱਚਿਓ
 
ਤੋਬਾ ਕਰ ਲਵੋ ਸਾਰੇ ਨਹੀ ਖਰੀਦਣੇ ਪਟਾਕੇ
ਬੜੇ ਹੱਸਣ ਤੇ ਖੇਡਣ ਦੇ ਹੋਰ ਨੇ ਤਮਾਸ਼ੇ
ਮੰਮੀ ਡੈਡੀ ਨਾਲ ਰੁੱਸ ਕੇ ਨਾ ਬਹਿਣਾ ਬੱਚਿਓ
ਤੁਸੀਂ ਬਚ ਕੇ ਪਟਾਕਿਆਂ ਤੋ ਰਹਿਣਾ ਬੱਚਿਓ
 
ਜਿਹੜੇ ਬੱਚੇ ਵੱਡਿਆ ਦਾ ਕਹਿਣਾ ਮੰਨ ਜਾਣਗੇ
ਗੁਲਾਮੀ ਵਾਲੇ ਸੁੱਖ ਉਹੀ ਜਿੰਦਗੀ ਚੋਂ ਪਾਣਗੇ
ਬੜਾ ਜਿੰਦਗੀ ਅਣਮੋਲ ਜਿਹਾ ਗਹਿਣਾ ਬੱਚਿਓ
ਤੁਸੀਂ ਬਚ ਕੇ ਪਟਾਕਿਆਂ ਤੋ ਰਹਿਣਾ ਬੱਚਿਓ
 
ਬੂਟਾ ਗੁਲਾਮੀ ਵਾਲਾ ਕੋਟ ਈਸੇ ਖਾਂ ਮੋਗਾ
9417197395

Have something to say? Post your comment