Article

ਇੱਕ ਮੁਲਾਕਾਤ ਪੰਜਾਬੀ ਥੀਏਟਰ ਦੇ ਕੋਹੇਨੂਰ ਹੀਰੇ ਤਰਸੇਮ ਰਾਹੀਂ ਨਾਲ /ਛਿੰਦਾ ਧਾਲੀਵਾਲ

October 15, 2019 10:02 PM

(ਇੱਕ ਮੁਲਾਕਾਤ ਪੰਜਾਬੀ ਥੀਏਟਰ ਦੇ ਕੋਹੇਨੂਰ ਹੀਰੇ ਤਰਸੇਮ ਰਾਹੀਂ ਨਾਲ )।    ਬਹੁਤ ਸਾਰੇ ਪੰਜਾਬੀ ਮਾਂ ਦੇ ਕੋਹੇਨੂਰ ਹੀਰਿਆਂ ਨੂੰ ਸਾਡੇ ਸਮਾਜ ਨੇ, ਸਾਡੀਆਂ ਸਰਕਾਰਾਂ ਨੇ ਅਣਗੌਲਿਆ ਕੀਤਾ ਹੋਇਆ ਏ, ਪਰ ਇਸ ਤਰ੍ਹਾਂ ਦੇ ਕੋਹੇਨੂਰ ਹੀਰੇ ਵਾਰ ਵਾਰ ਜਨਮ ਨਹੀ ਲੈਂਦੇ, ਲੋੜ ਆ ਇਹਨਾਂ ਪੰਜਾਬੀ ਮਾਂ ਦੇ ਲਾਡਲੇ ਸਪੁੱਤਰਾਂ ਦੀ ਸੰਭਾਲ ਕਰਨ ਦੀ, ਇਸ ਤਰ੍ਹਾਂ ਦੇ ਮਹਾਨ ਲੋਕ ਸਮਾਜ ਲਈ ਪ੍ਰੇਰਨਾ ਸਰੋਤ ਹੋਇਆਂ ਕਰਦੇ ਹਨ, ਅੱਜ ਅਜਿਹੇ ਇੱਕ ਕੋਹੇਨੂਰ ਹੀਰੇ ਨਾਲ਼ ਮੁਲਾਕਾਤ ਕਰਨ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ ਜਿਨ੍ਹਾਂ ਦਾ ਨਾਮ ਏ ਤਰਸੇਮ ਰਾਹੀਂ, ਮਾਨਸਾ ਦੀ ਧਰਤੀ ਤੇ 4 ਦਸੰਬਰ 1963 ਨੂੰ ਸ੍ਰੀ ਰਾਮ ਦਾਸ ਮਿਸਤਰੀ ਦੇ ਘਰ ਮਾਤਾ ਸਵਰਨ ਕੌਰ ਦੀ ਕੁੱਖੋਂ ਜਨਮੇ ਤਰਸੇਮ ਰਾਹੀਂ ਨੇ ਥੀਏਟਰ ਰਾਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਅਤੇ ਅੱਜ ਵੀ ਕਰ ਰਹੇ ਹਨ। ਉਹਨਾਂ ਦੇ ਪਿਤਾ ਲੁਹਾਰ ਦਾ ਕੰਮ ਕਰਿਆ ਕਰਦੇ ਸਨ ਜਿਸ ਨਾਲ ਬੜੀ ਮੁਸ਼ਕਲ ਦੇ ਨਾਲ ਪਰਿਵਾਰ ਦਾ ਗੁਜ਼ਾਰਾ ਹੋਇਆ ਕਰਦਾ ਸੀ, ਤਰਸੇਮ ਰਾਹੀਂ ਦੀ ਉਮਰ ਬਹੁਤ ਛੋਟੀ ਸੀ ਜਦੋਂ ਉਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ, ਜਿਸ ਕਰਕੇ ਛੋਟੀਆ ਕਲਾਸਾਂ ਵਿੱਚ ਹੀ ਪੜ੍ਹਾਈ ਵਿਚੇ ਛੱਡਣੀ ਪਈ ਤੇ ਆਪ ਪਿਤਾ ਪੁਰਖੀ ਕੰਮ ਵਿੱਚ ਲੱਗ ਗਏ। ਤਰਸੇਮ ਰਾਹੀਂ ਜੀ ਨੇ ਇੱਕ ਵਾਰ ਗੁਰਸ਼ਰਨ ਭਾਅ ਜੀ ਦਾ ਨਾਟਕ 'ਧਮਕ ਨਗਾਰੇ ਦੀ" ਦੀ ਦੇਖਿਆ ਉਸ ਤੋਂ ਐਨੇ ਪ੍ਰਭਾਵਿਤ ਹੋਏ ਖੁਦ ਨਾਟਕ ਵਿੱਚ ਕੰਮ ਕਰਨ ਦਾ ਫੈਸਲਾ ਕੀਤਾ, ਨੌਜਵਾਨ ਭਾਰਤ ਸਭਾ ਵੱਲੋਂ ਇੱਕ by ਨਾਟਕ ਟੀਮ ਮਾਲਵਾ ਕਲਾ ਕੇਂਦਰ ਚੱਲ ਰਹੀ ਸੀ ਉਸ ਵਿੱਚ ਸ਼ਾਮਲ ਹੋ ਗਏ ਸਭ ਤੋਂ ਨਾਟਕ "ਬੇਗਮ ਪੁਰ ਦੇ ਵਾਸੀ " ਛੋਟਾ ਜਾ ਰੋਲ ਨਿਭਾਇਆ,ਇਸ ਤੋਂ ਬਾਅਦ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਫਾਂਸੀ ਦੇ ਤਖਤੇ ਤੋਂ, ਉਮੀਦਵਾਰ, ਚੋਣ, ਸ਼ਹੀਦ ਭਗਤ ਸਿੰਘ , ਪੁਲਸ ਪੰਦਰਵਾੜਾ, ਇਨਕਲਾਬ ਜ਼ਿੰਦਾਬਾਦ, ਹੋਰ ਬਹੁਤ ਸਾਰੇ ਇਨਕਲਾਬੀ ਨਾਟਕ ਖੇਡੇ ਗਏ।                    ਸੰਨ 1980 ਵਿੱਚ ਸੁਰਜੀਤ ਸਿੰਘ ਗਾਮੀ ਅਤੇ ਤਰਸੇਮ ਰਾਹੀਂ ਨੇ ਇਨਕਲਾਬੀ ਨੌਜਵਾਨਾਂ ਨੂੰ ਨਾਲ ਰਲਾ ਕੇ ਪੰਜਾਬ ਕਲਾ ਮੰਚ ਦੀ ਸਥਾਪਨਾ ਕੀਤੀ ਜੋਂ ਅੱਜ ਵੀ ਚੱਲ ਰਿਹਾ ਹੈ।  ਜਿਸ ਵਿੱਚ ਦਰਸ਼ਨ ਮਿਤਵਾ ਜੀ ਦੇ ਨਾਟਕ ਕੁਰਸੀ ਨਾਚ ਨਿਚਾਏ, ਬਾਤ ਪਾਵਾਂ ਬਤੋਲੀ ਪਾਵਾਂ, ਚੌਹ ਕੂਟਾ ਦੇ ਮੁੰਡੇ,ਬਦਲੇ ਖੋਰੀਆ ਰਾਤਾਂ, ਗੁਰਸ਼ਰਨ ਭਾਅ ਜੀ ਦੇ ਜੰਗੀਰਾਮ ਦੀ ਹਵੇਲੀ, ਨਵਾਂ ਜਨਮ, ਉੱਚੀ ਹਵੇਲੀ, ਮੈਂ ਨਾਸਤਿਕ ਕਿਉਂ ਹਾਂ, ਫਿਰ ਤਰਸੇਮ ਰਾਹੀਂ ਨੇ ਭਾਵੁਕ ਹੋ ਕੇ ਦੱਸਿਆ ਕਿ ਜਦੋਂ ਮੇਰਾ ਕਰੀਬੀ ਦੋਸਤ ਸੁਰਜੀਤ ਸਿੰਘ ਗਾਮੀ ਉਸ ਨੂੰ ਸਦਾ ਲਈ ਛੱਡ ਕੇ ਤੁਰ ਗਿਆ, ਉਦੋਂ ਇਉਂ ਮਹਿਸੂਸ ਹੋਇਆ ਜਿਵੇਂ ਮੇਰੇ ਸ਼ਰੀਰ ਦਾ ਇਕ ਹਿੱਸਾ ਹੀ ਰਹਿ ਗਿਆ ਹੋਵੇ, ਪਰ ਫਿਰ ਵੀ ਆਪਣੇ ਹੱਥੀ ਬਣਾਇਆ ਕਲਾਂ ਮੰਚ ਨੂੰ ਜਿਉਂਦਾ ਰੱਖਣ ਲਈ ਲਗਾਤਾਰ ਕੰਮ ਕਰਦਾ ਆ ਰਿਹਾ, ਬਹੁਤ ਸਾਰੀਆਂ ਪੰਜਾਬੀ ਫੀਚਰ ਫਿਲਮਾਂ ਵਿੱਚ ਵੀ ਕੰਮ ਕਰਨ ਦਾ ਮੌਕਾ ਮਿਲਿਆ ਜਿਨ੍ਹਾਂ ਵਿਚੋਂ ਪ੍ਰਮੁੱਖ ਹਨ ਟੇਂਸ਼ਨ, ਮੈਰਿਜ ਪੈਲੇਸ , ਪਾਕ ਮੁਹੱਬਤ ਨੂਰਾਂ, ਕੇਹਰ ਸਿੰਘ ਦੀ ਮੌਤ, ਬਹੁਤ ਸਾਰੀਆਂ ਟੈਲੀ ਫ਼ਿਲਮਾਂ ਵਿਚ ਕੰਮ ਕਰਨ ਦਾ ਮੌਕਾ ਮਿਲਿਆ ਜਿਨ੍ਹਾਂ ਵਿਚੋਂ ਪ੍ਰਮੁੱਖ ਹਨ, ਚਗਲ, ਪਹਿਲੀ ਰਾਤ, ਤੋਰੀ ਦੀ ਵੇਲ, ਦੀਵੇ ਵਾਂਗੂ ਬਲਦੀ ਅੱਗ, ਹੱਦ ਕਰਤੀ, ਇਹਨਾਂ ਸਾਰੀਆਂ ਫਿਲਮਾਂ ਦੇ ਨਿਰਦੇਸ਼ ਭਗਵੰਤ ਕੰਗ ਜੀ ਸਨ, ਪਰ ਤਰਸੇਮ ਰਾਹੀਂ ਦਾ ਕਹਿਣਾ ਏ ਜੋ ਆਨੰਦ ਥੀਏਟਰ ਵਿੱਚ ਏ ਉਹ ਫਿਲਮਾਂ ਵਿੱਚ ਨਹੀਂ ਆਉਂਦਾ,                                                  ਸੰਨ 1984 ਦੇ ਵਿੱਚ ਤਰਸੇਮ ਰਾਹੀਂ ਦਾ ਵਿਆਹ ਸੁਖਪਾਲ ਕੌਰ ਨਾਲ਼ ਹੋਇਆ ਤਿੰਨ ਬੇਟੀਆਂ ਤੇ ਇੱਕ ਬੇਟਾ ਪੂਰੇ ਪਰਿਵਾਰ ਨਾਲ ਮਾਨਸਾ ਵਿਖੇ ਰਹਿ ਰਹੇ ਹਨ , ਪੂਰੀ ਜ਼ਿੰਦਗੀ ਆਰਥਿਕ ਮੰਦਹਾਲੀ ਵਿੱਚ ਗੁਜਾਰਦਿਆ ਥੀਏਟਰ ਰਾਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲਾ ਤਰਸੇਮ ਰਾਹੀਂ ਨੂੰ ਸਾਡੇ ਸਮਾਜ ਨੇ, ਸਾਡੀਆਂ ਸਰਕਾਰਾਂ ਨੇ, ਪੰਜਾਬੀ ਮਾਂ ਦੀ ਗੱਲ ਕਰਨ ਵਾਲੇ ਕਲਾਕਾਰਾਂ ਨੇ ਅਣਗੌਲਿਆ ਕੀਤਾਂ ਹੋਇਆ ਏ, ਲੋੜ ਆ ਇਸ ਤਰ੍ਹਾਂ ਦੇ ਮਹਾਨ ਕਲਾਕਾਰਾਂ ਨੂੰ ਸੰਭਾਲਣ ਦੀ ਤਾ ਉਹਨਾਂ ਤੋਂ ਕੁਝ ਸਿੱਖਿਆ ਜਾ ਸਕੇ।   

 (ਛਿੰਦਾ ਧਾਲੀਵਾਲ ਕੁਰਾਈ

ਵਾਲਾ ਫੋਨ ਨੰ : 75082-54006)

Have something to say? Post your comment