Article

ਹਥਿਆਰ ਸਾਫ ਕਰਦਿਆਂ ਹਾਦਸਿਆਂ ਵਿਚ ਮੌਤਾਂ ਕਿਓ/ਜਸਵਿੰਦਰ ਸਿੰਘ ਦਾਖਾ

October 15, 2019 10:07 PM

ਹਥਿਆਰ ਸਾਫ ਕਰਦਿਆਂ  ਹਾਦਸਿਆਂ ਵਿਚ ਮੌਤਾਂ ਕਿਓ?

 
 
ਪੁਲਿਸ ਹੋਵੇ ਜਾਂ ਫੌਜ ਵਿਚ ਭਰਤੀ ਹੋਣ ਵਾਲੇ ਜਵਾਨ ਤੋਂ ਲੈ ਕੇ ਅਧਿਕਾਰੀ ਤੱਕ ਨੂੰ ਹਥਿਆਰਾਂ ਦੀ ਸਾਂਭ ਸੰਭਾਲ, ਚਲਾਉਣ ਅਤੇ ਰਖਣ ਆਦਿ ਦੀ ਪੂਰੀ ਸਿਖਲਾਈ ਦਿੱਤੀ ਜਾਂਦੀ  ਹੈ। ਅਜਿਹਾ ਇਸ ਲਈ ਹੈ ਕਿ ਸਮਾਜ ਵਿਰੋਧੀ ਤੱਤਵਾਂ ਜਿਨਾਂ ਕੋਲ ਵਧੇਰੇ ਆਧੁਨਿਕ ਅਤੇ ਸਵੈ ਚਾਲਿਤ ਹਥਿਆਰ ਹੁੰਦੇ ਹਨ, ਜਿਨਾਂ ਦਾ ਇਨਾਂ ਪੁਲਿਸ ਜਵਾਨਾਂ ਅਤੇ ਅਧਿਕਾਰੀਆਂ ਨੇ ਸਾਹਮਣਾ ਕਰਕੇ ਕਾਬੂ ਵਿਚ ਕਰਨਾ ਹੁੰਦਾ ਹੈ।
ਇਸ ਦੇ ਬਾਵਜੂਦ ਪੰਜਾਬ ਵਿਚ ਖਾਸ ਕਰਕੇ ਪੁਲਿਸ ਦੇ ਜਵਾਨਾਂ ਅਤੇ ਅਧਿਕਾਰੀਆਂ ਦੀਆਂ ਕਥਿਤ ਹਥਿਆਰ ਸਾਫ ਕਰਦਿਆਂ ਮੌਤਾਂ ਵਿਚ ਹੋ ਰਹੀਆਂ ਹਨ,ਇਨਾਂ ਹਾਦਸਿਆਂ ਵਿਚ ਜਾਨਾਂ ਗੰਵਾਉਣ ਵਾਲੇ ਤਾਂ ਚਲੇਜਾਂਦੇ ਹਨ , ਪਰ  ਪਿਛੇ ਪ੍ਰੀਵਾਰਾਂ ਤੇ ਦੁਖਾਂ ਦੇ ਪਹਾੜ ਟੁਟ ਪੈਂਦੇ ਨੇ।  ਵਿਭਾਗੀ ਅਧਿਕਾਰੀਆਂ ਵਲੋਂ ਅਜਿਹੀਆਂ ਘਟਨਾਵਾਂ ਨੂੰ ਮਹਿਜ ਹਾਦਸਾ ਕਰਾਰ ਦਿੱਤਾ ਜਾ ਰਿਹਾ ਹੈ। ਕਦੇ ਵੀ ਕਿਸੇ ਸਰਕਾਰਾਂ, ਅਧਿਕਾਰੀਆਂ, ਪ੍ਰੀਵਾਰ ਵਾਲਿਆਂ ਅਤੇ ਇਥੋਂ ਤੱਕ ਕਿ ਵਿਰੋਧੀ ਧਿਰਾਂ ਦੇ ਆਗੂਆਂ ਨੇ ਵੀ ਇਸ ਮੁੱਦੇ ਤੇ ਸਪਸ਼ਟ ਨਹੀਂ ਕੀਤਾ  ਕਿ ਜਵਾਨਾਂ ਅਤੇ ਅਧਿਕਾਰੀਆਂ ਦੀ ਮੌਤ ਹÎਥਿਆਰ ਖਾਲੀ ਕਰਨ ਜਾਂ ਸਾਫ ਕਰਨ ਵੇਲੇ ਹੀ ਕਿਓ  ਹੁੰਦੀ ਹੈ?
ਸਵਾਲ ਉਠਦਾ ਹੈ ਕਿ ਇਨਾਂ  ਨੂੰ ਜੋ ਹਥਿਆਰ ਰਖਣ ਅਤੇ ਚਲਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ, ਨਾ-ਕਾਫੀ ਹੈ? ਕੀ ਇਹ ਲੋਕ ਅਨਾੜੀ ਹੁੰਦੇ ਹਨ? ਹਥਿਆਰਾਂ ਵਿੱਚ ਕੋਈ ਨੁਕਸ ਹੁੰਦਾ ਹੈ? ਵਿਭਾਗੀ ਦਬਾਓ ਜਾਂ ਸਿਆਸੀ ਦਖਲਅੰਦਾਜ਼ੀ ਉਨਾਂ ਦੇ ਕੰਮ ਵਿਚ ਰੁਕਾਵਟ ਪਾਉਂਦੀ ਹੈ? ਜਿਸ ਕਾਰਨ ਇਹ ਮੌਤਾਂ  ਲਗਾਤਾਰ ਹੋਈ ਜਾ ਰਹੀਆਂ ਹਨ?
ਕੀ ਇਹ ਸਰਕਾਰਾਂ       ਦੀ ਨੀਤੀ ਦਾ ਹਿਸਾ ਤਾਂ ਨਹੀਂ ਕਿ ਕÎਥਿਤ ਆਤਮਹੱਤਿਆਵਾਂ ਨੂੰ ਵੀ ਹਾਦਸਿਆਂ ਵਿਚ ਬਦਲਿਆ ਜਾਵੇ? ਜੇ ਅਜਿਹਾ ਹੈ ਤਾਂ ਇਸ ਮਾਮਲੇ ਦੀ ਹੋਰ ਵੀ ਵੱਡੇ ਪੱਧਰ ਤੇ ਜਾਂਚ ਕਰਾਏ ਜਾਣ ਦੀ ਲੋੜ ਹੈ।
ਫਿਰ ਸਵਾਲ ਉਠਦਾ ਹੈ ਕਿ ਮੌਜੂਦਾ ਸਮੇਂ ਵਿਚ ਅਜਿਹੀਆਂ ਮੌਤਾਂ ਨੂੰ ਸਿਰਫ ਹਾਦਸੇ ਕਰਾਰ ਦੇਣ  ਲਈ ਪ੍ਰੀਵਾਰ ਵਾਲਿਆਂ ਤੇ ਉਪਰਲਿਆਂ ਵਲੋਂ ਦਬਾਓ ਬਣਾਇਆ  ਜਾਂਦਾ ਹੈ?
ਅਕਸਰ ਪੁਲਿਸ ਵਾਲਿਆਂ ਤੋਂ ਲੰਬਾ ਸਮਾਂ ਅਤੇ ਉਹ ਵੀ ਕਈ ਵਾਰੀ ਅਸਧਾਰਨ ਹਾਲਤਾਂ ਵਿਚ ਡਿਊਟੀ ਲਈ ਜਾਂਦੀ ਹੈ। ਇਨਾਂ ਨੂੰ ਪ੍ਰੀਵਾਰਾਂ ਤੋਂ ਵੀ ਦੂਰ ਰਹਿਣਾ ਪੈਂਦਾ ਹੈ। ਇੰਜ ਇਹ ਮਾਨਸਿਕ ਦਬਾਓ ਦਾ ਵੀ ਸ਼ਿਕਾਰ ਹੋ ਸਕਦੇ ਹਨ? ਕੀ ਕਦੇ ਇਸ ਪਾਸੇ ਸਰਕਾਰਾਂ ਨੇ ਧਿਆਨ  ਦੇÎਣ ਲਈ ਇਨਾਂ ਦੇ ਵਿਸੇਸ਼ ਕੋਰਸ ਕਰਵਾਏ ਹਨ? ਜੁਆਬ ਮਿਲਦਾ ਹੈ ਕਿ ਹਰ ਵਰੇੇ ਡਾਕਟਰੀ ਜਾਂਚ ਪੜਤਾਲ ਹੁੰਦੀ ਹੈ। ਕਈ ਕੇਸਾਂ ਵਿਚ ਮਨੁਖੀ/ਤਰਸ ਦੇ ਅਧਾਰ ਤੇ ਜਵਾਨਾਂ/ ਅਧਿਕਾਰੀਆਂ ਦੇ ਤਬਾਦਲੇ ਉਨਾਂ ਦੇ ਘਰਾਂ ਨੇੜੇ ਵੀ ਕੀਤੇ ਜਾਂਦੇ ਹਨ, ਪਰ ਆਮ ਅਜਿਹਾ ਨਹੀਂ ਹੁੰਦਾ।
ਪੁਲਿਸ ਵਿਚ ਸੁਧਾਰਾਂ ਦੀ ਗਲ ਤੁਰਦੀ ਹੈ। ਕਮਿਸ਼ਨ ਵੀ ਬੈਠਦੇ ਹਨ, ਰਿਪੋਰਟਾਂ ਵੀ ਆਉਦੀਆਂ ਹਨ ਅਤੇ ਅਮਲ ਕਿਓ ਨਹੀਂ ਕੀਤਾ ਜਾਂਦਾ? ਇਨਾਂ ਰਿਪੋਰਟਾਂ ਨੂੰ ਲਾਗੂ ਕਰਨ ਵਿਚ ਕੀ ਅੜਚਣਾਂ ਹੁੰਦੀਆਂ ਹਨ? ਦਾ ਵੀ ਕਦੇ ਕਿਸੇ ਨੇ ਖੁਲਾਸਾ ਨਹੀਂ ਕੀਤਾ। ਇਕ ਸਾਬਕਾ ਪੁਲਿਸ ਅਧਿਕਾਰੀ ਨੇ ਕਿਹਾ ਕਿ  ਜਿਹੜੀਆਂ ਮੁਸ਼ਕਲਾਂ 1981 ਵਿਚ ਉਸ ਵੇਲੇ ਦੇ ਮੁਖ ਮੰਤਰੀ ਸ: ਬੇਅੰਤ ਸਿੰਘ ਨਾਲ ਵਿਚਾਰਦਿਆਂ ਰੱਖੀਆਂ ਗਈਆਂ, ਦਾ ਹਾਲਾਂ ਤੱਕ ਕੋਈ ਹਲ ਨਹੀਂ ਨਿਕਲਿਆ। ਐਸ ਐਸ.ਪੀ ਰਹਿ ਚੁਕੇ ਅਧਿਕਾਰੀ ਸ: ਗੁਰਦੀਪ ਸਿੰਘ ਨੇ ਕਿਹਾ ਕਿ ਅਜਿਹੇ 'ਹਾਦਸੇ' ਤਾਂ ਬਹੁਤ ਘਟ  ਹੁੰਦੇ  ਹਨ। ਐਨ.ਜੀ.ਓ ਤੋਂ ਉਪਰ ਵਾਲੇ ਦੀ ਘਰ ਨੇੜੇ ਬਹੁਤ ਘਟ ਹੀ ਤੈਨਾਤੀ ਹੁੰਦੀ ਹੈ। ਕੰਮ ਦਾ ਭਾਰ ਹੀ ਬਹੁਤ ਹੁੰਦਾ ਹੈ। 24 ਘੰਟੇ ਪੁਲਿਸ ਨੂੰ ਡਿਊਟੀ ਤੇ ਤੈਨਾਤ ਸਮਝਿਆ ਜਾਂਦਾ ਹੈ। ਜਿੰਨੀ ਸੇਵਾ ਮੁਕਤੀ ਹੁੰਦੀ ਹੈ, ਉਸ ਅਨੂਸਾਰ ਭਰਤੀ ਨਹੀਂ ਹੁੰਦੀ। ਅਬਾਦੀ ਵਧ ਰਹੀ ਹੈ ਨਾਲ ਨਾਲ ਹੀ ਜੁਰਮਾਂ ਵਿਚ ਵੀ ਵਾਧਾ ਹੋ ਰਿਹਾ  ਹੈ। ਸਾਡੀ ਪੁਲਿਸ ਦੇ ਮੁਕਾਬਲੇ ਵਿਦੇਸ਼ੀ ਪੁਲਿਸ ਨਾਲ ਨਹੀਂ ਕੀਤੇ ਜਾ ਸਕਦੇ, ਕਿਉਂਕਿ ਸਾਡੇ ਮੁਲਕ ਵਿਚ ਤਾਂ ਪੁਲਿਸ ਦੇ ਕੰਮ ਕਾਰ ਵਿਚ ਲਗਾਤਾਰ ਰਾਜਨੀਤਕ ਦਖਲ ਵਧਦਾ ਜਾ ਰਿਹਾ ਹੈ। ਬਠਿੰਡਾ ਵਿਚ ਪੁਲਿਸ ਟ੍ਰੈਫਿਕ ਪੁਲਿਸ ਵਾਲੇ ਅਵਾਰਾ ਡੰਗਰਾਂ ਨੂੰ ਫੜਣ ਲੱਗੇ ਹੋਏ ਹਨ। ਅੰਦੋਲਨਕਾਰੀਆਂ ਨਾਲ ਨਿਪਟਣ ਲਈ ਪੁਲਿਸ ਦੀ ਡਿਊਟੀ ਲਾਈ ਜਾਂਦੀ ਹੈ।
ਅਸਲ ਵਿਚ ਪੁਲਿਸ  ਦੀ ਡਿਊਟੀ ਜੁਰਮ ਰੋਕਣ ਜਾਂ ਉਨਾਂ ਦੀ ਪੜਤਾਲ ਕਰਨਾ ਹੈ, ਤਾਂ ਹੁੰੰਦਾ ਨਹੀਂ। 90ਫੀਸਦ ਕੰਮ ਤਾਂ ਹੋਰ ਵਿਭਾਗਾਂ ਦੇ ਹੀ ਪੁਲਿਸ ਤੇ ਥੋਪੇ ਜਾਂਦੇ ਹਨ। ਭਾਵੇਂ ਕਿ ਹੁਣ ਜੁਰਮ ਅਤੇ ਪੜਤਾਲ ਲਈ ਇਨਾਂ ਦੋਹਾਂ ਵਿੰਗਾਂ ਨੂੰ ਵਖ ਵਖ ਕਰਨ ਦੇ ਯਤਨ ਹੋਏ, ਪਰ ਫਿਰ ਵੀ ਇਨਾਂ ਤੇ ਅਮਲ ਨਹੀਂ ਹੋ ਰਿਹਾ। ਪੁਲਿਸ ਸੁਧਾਰ ਲਈ ਵਿਚਾਰ ਤਾਂ ਚਲ ਰਹੇ ਹਨ ਪਰ ਪੁਰਾਣੇ ਪੁਲਿਸ ਕਾਨੁੰਨਾਂ ਤੇ ਹੀ ਸਖਤੀ ਨਾਲ ਅਮਲ ਨਹੀਂ ਹੋ ਰਿਹਾ। ਉਸ ਨੇ ਪੰਜਾਬ ਵਿਚ ਡਰੱਗ ਦੇ ਮਾਮਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ  ਜਦੋਂ ਤੱਕ ਡਰੱਗ ਪੈਦਾ ਕਰਨ ਵਾਲੇ, ਲਿਆਉਣ ਵਾਲੇ ਜਾਂ ਇਸ ਵਿਚ ਪੈਸਾ ਲਾਉਣ ਵਾਲੇ ਨੂੰ ਜਦੋਂ ਤੱਕ  ਫੜਿਆ ਨਹੀਂ ਜਾਂਦਾ ਉਦੋਂ ਤੱਕ ਮਾਮਲੇ ਦਾ ਕੋਈ ਹਲ ਨਹੀਂ ਹੋ ਸਕਦਾ। ਸਿਰਫ ਪੁਲਿਸ ਥਾਣੇ ਦੇ ਮੁਣਸ਼ੀ , ਪੁਲਿਸ ਮੁਲਾਜਮ ਜਾਂ ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਨੂੰ ਫੜਣ ਨਾਲ ਤਾਂ ਬਿਮਾਰੀ ਖਤਮ ਨਹੀਂ ਹੋ ਸਕਣੀ।
ਸੇਵਾ ਮੁਕਤ ਪੁਲਿਸ ਅਧਿਕਾਰੀ ਸ: ਸਤਪਾਲ ਸਿੰਘ ਸਿਧੂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਪਿਛੇ  ਬਹੁਤਾ ਕਰਕੇ ਪ੍ਰੀਵਾਰਕ ਸਮੱਸਿਆਵਾਂ ਹਨ। ਪੁਲਿਸ ਵਾਲੇ ਆਪਣੇ ਪ੍ਰੀਵਾਰ ਵਾਲਿਆਂ ਨੂੰ ਸਮਾਂ ਨਹੀਂ ਦੇ ਸਕਦੇ ਜਿਸ ਕਾਰਨ ਕਈ ਵਾਰੀ ਪੈਦਾ ਹੁੰਦੇ ਟਕਰਾਓ ਤਣਾਓ ਤੱਕ ਵਧਣ ਲਗਦੇ ਹਨ। ਪੁਲਿਸ ਦੀ ਤਨਖਾਹ ਮਹਿੰਗਾਈ ਨੂੰ ਦੇਖਦਿਆਂ ਜੋ ਦਬਾਓ ਪੈਦਾ ਹੈ, ਉਸ ਨੂੰ ਸਮਾਜ ਜਾਂ ਸਰਕਾਰਾਂ ਸਮਝ ਨਹੀਂ ਰਹੀਆਂ। ਗਿਰਾਵਟ ਏਨੀ ਆ ਗਈ ਹੈ ਰਾਜਸੀ ਨੇਤਾ ਦੇ  ਕਿਸੇ ਵੀ ਸਮਾਗਮ ਵਿਚ ਜਾਣ ਜਾਂ ਲੰਘਣ ਵੇਲੇ ਵੀ ਕਈ ਕਈ ਘੰਟੇ ਪਹਿਲਾਂ ਡਿਊਟੀ ਲਾਈ ਜਾਂਦੀ ਹੈ। ਜਦੋਂ ਕਿ ਨੇਤਾ ਤਾਂ ਸੜਕ ਰਸਤੇ ਜਾਂਦੇ ਹੀ ਨਹੀਂ। ਇਸ ਦੌਰਾਨ ਪੁਲਿਸ ਦੇ ਜਵਾਨ ਤੋਂ ਲੈ ਕੇ ਅਧਿਕਾਰੀ ਤੱਕ  ਕਈ ਕਈ  ਘੰਟੇ ਡਿਊਟੀ ਤੇ ਖੜ•ੇ ਰਹਿੰਦੇ ਹਨ। ਇਨਾਂ ਨੂੰ ਰੋਟੀ-ਪਾਣੀ ਵੀ ਸਮੇਂ ਸਿਰ ਨਹੀਂ ਮਿਲਦਾ, ਜਿਸ ਕਾਰਨ  ਮਾਨਸਿਕ ਤਣਾਓ ਵਧਦਾ ਹੈ। ਪੁਲਿਸ ਵਾਲਿਆਂ ਦੇ ਵੀ ਤਾਂ ਮਨੁਖੀ ਅਧਿਕਾਰ ਹਨ। ਪਹਿਲੀ ਗਲ ਹੈ ਕਿ ਪੁਲਿਸ ਵਾਲਿਆਂ ਨੂੰ ਮਨੁਖ ਹੀ ਨਹੀਂ ਸਮਝਦੇ। ਇਸੇ ਲਈ ਅਜਿਹੇ ਹਾਲਾਤ ਵਿਚ ਮੁਲਾਜਮ ਦੀ ਹੋਈ ਮੌਤ ਨੂੰ ਇਨਸਾਨੀ ਨਾਤੇ ਪਿਛੇ ਪ੍ਰੀਵਾਰ ਦੀ ਬੇਹਤਰੀ ਲਈ, ਹਾਦਸਾ ਕਿਹਾ ਜਾਂਦਾ ਹੈ। ਲੋੜ ਹੈ ਕਿ ਕੰਮ ਹਾਲਾਤ ਸੁਧਾਰੇ ਜਾਣ।
                                                                --ਜਸਵਿੰਦਰ ਸਿੰਘ ਦਾਖਾ

Have something to say? Post your comment