Wednesday, November 20, 2019
FOLLOW US ON

Article

ਪੁਸਤਕ ਰੀਵਿਊ/ਪੁਸਤਕ : ਨਾਨਕ ਦੁਨੀਆ ਕੈਸੀ ਹੋਈ ~ ਰੀਵਿਊਕਾਰ: ਪ੍ਰੋ. ਨਵ ਸੰਗੀਤ ਸਿੰਘ

October 15, 2019 10:11 PM
 
 
              *  ਪੁਸਤਕ  :    ਨਾਨਕ ਦੁਨੀਆ ਕੈਸੀ ਹੋਈ 
              *  ਲੇਖਕ    :    ਗੁਰਚਰਨ ਸਿੰਘ ਖ਼ਾਲਸਾ 
              *  ਪ੍ਰਕਾਸ਼ਕ :    ਗ੍ਰੇਸ਼ੀਅਸ ਬੁਕਸ, ਪਟਿਆਲਾ 
              *  ISBN   :    978-1-989310-19-9
              *   ਪੰਨੇ      :    87     ;   ਮੁੱਲ :   150/-
 
                   
 
ਵਿਚਾਰ ਅਧੀਨ ਪੁਸਤਕ ਦੋ ਭਾਗਾਂ ਵਿਚ ਵੰਡੀ ਹੋਈ ਹੈ, ਜਿਸਦੇ ਪਹਿਲੇ ਭਾਗ ਵਿੱਚ ਕਵਿਤਾਵਾਂ ਅਤੇ ਦੂਜੇ ਵਿੱਚ ਵਿਚਾਰ ਹਨ। ਪੋਥੀ ਨੁਮਾ ਇਹ ਪੁਸਤਕ ਲੇਖਕ ਦੀ ਪਲੇਠੀ ਹੈ।
ਪੁਸਤਕ ਵਿੱਚ ਛੋਟੀਆਂ- ਛੋਟੀਆਂ 58 ਪੰਨਿਆਂ ਤੇ 39 ਕਵਿਤਾਵਾਂ ਹਨ, ਜਦਕਿ 17 ਪੰਨਿਆਂ ਤੇ ਛੋਟੇ- ਛੋਟੇ ਵਿਚਾਰਾਂ ਦੀ ਗਿਣਤੀ 125 ਹੈ।
ਇਸ ਸੰਗ੍ਰਹਿ ਦੀਆਂ ਜ਼ਿਆਦਾਤਰ ਕਵਿਤਾਵਾਂ ਸਿੱਖ ਧਰਮ, ਸਿੱਖੀ, ਅਤੇ ਸਿੱਖ ਇਤਿਹਾਸ ਨਾਲ ਵਾਬਸਤਾ ਹਨ ਅਤੇ ਬਾਕੀ ਨੈਤਿਕ ਮੁੱਲਾਂ ਬਾਰੇ ਹਨ। ਗੁਰਚਰਨ ਸਿੰਘ ਖਾਲਸਾ ਦੀਆਂ ਬਹੁਤੀਆਂ ਕਵਿਤਾਵਾਂ ਸਮਝਣਯੋਗ ਭਾਸ਼ਾ ਵਿੱਚ ਲਿਖੀਆਂ ਤੁਕਾਂਤ ਬੱਧ ਅਤੇ ਸਰੋਦੀ ਹਨ।
ਉਂਝ ਤਾਂ ਸੰਗ੍ਰਹਿ ਦੀਆਂ ਸਾਰੀਆਂ ਹੀ ਕਵਿਤਾਵਾਂ ਸਹਿਜਤਾ ਅਤੇ ਅਦਬੋ- ਅਦਾਬ ਨਾਲ ਲਬਰੇਜ਼ ਹਨ, ਪਰ ਮੈਨੂੰ ਇਸ ਵਿਚਲੀ 'ਬੇਦਾਵਾ' ਕਵਿਤਾ ਹੋਰਾਂ ਨਾਲੋਂ ਵਿਲੱਖਣ ਜਾਪੀ ਹੈ: 
       ਮਹਾਂ ਸਿੰਘ ਨੇ ਬੇਦਾਵਾ ਬੇਸ਼ੱਕ/ ਲਿਖਿਆ ਹੋਵੇਗਾ/ ਪਰ/
       ਉਹਨੇ ਗੁਰੂ ਨੂੰ ਨਹੀਂ ਛੱਡਿਆ/ ਗੁਰੂ ਨੂੰ ਪਤਾ ਸੀ ਮੁੜ
       ਆਵੇਗਾ/ ਤਾਂ ਗੁਰੂ ਨੇ ਬੇਦਾਵਾ ਸਾਂਭ ਰੱਖਿਆ/
       ਉਹ ਮੁੜਿਆ/ ਲੜਿਆ/ ਬੇਦਾਵਾ ਪੜਵਾ ਲਿਆ/
       ਮੁਕਤ ਹੋ ਗਿਆ/ ਇੰਝ ਮੁਕਤ ਹੋਇਆ/ ਕਿ ਖਿਦਰਾਣੇ ਦੀ
       ਢਾਬ ਮੁਕਤਸਰ ਹੋ ਗਈ/ ਅਸੀਂ ਜਿਨ੍ਹਾਂ ਨੇ ਲਿਖਤੀ ਬੇਦਾਵਾ
       ਨਹੀਂ ਦਿੱਤਾ/ ਪਰ ਗੁਰੂ ਤੋਂ ਮੁੱਖ ਮੋੜ ਬੈਠੇ/ ਆਪਾਂ ਵੀ ਮਹਾਂ
       ਸਿੰਘ ਬਣ ਜਾਈਏ/ ਸਨਮੁੱਖ ਖਲੋ ਜਾਈਏ/ ਗੁਰੂ ਨੂੰ ਤਾਂ
       ਸਾਡੇ ਮੁੜਨ ਦੀ ਵੀ ਬਹੁਤ ਆਸ ਹੋਵੇਗੀ।
                                                        (ਪੰਨਾ 64) 
ਸੰਗ੍ਰਹਿ ਦੀਆਂ ਕਵਿਤਾਵਾਂ ਵਿੱਚ ਕਿਤੇ- ਕਿਤੇ ਸੂਖਮ ਪ੍ਰਤੀਕਾਂ ਦੀ ਵਰਤੋਂ ਮਿਲਦੀ ਹੈ, ਜੋ ਜ਼ਿਆਦਾਤਰ ਸਿੱਖ ਵਿਰਸੇ ਤੋਂ ਲਏ ਗਏ ਹਨ:
     * ਕਵਿਤਾ ਇਕੱਲੇ ਸ਼ਬਦ ਨਹੀਂ ਹੁੰਦੀ
        ਗੜ੍ਹੀ ਚ ਵੱਜੀ ਤਾੜੀ ਵੀ ਕਵਿਤਾ।
                                                      (ਪੰਨਾ 13)     
     * ਔਰਤ ਹੀ ਸੱਚ ਧਰਮ ਦੀ ਖਾਤਰ
        ਪੁੱਤਰਾਂ ਦੇ ਪੁੱਤਰ ਵਾਰ ਗਈ।
                                                      (ਪੰਨਾ 21)
      * ਪੜ੍ਹੀਏ ਜਦੋਂ ਬੰਦੂਕ ਸੀ ਪਰਖੀ
         ਕਿਉਂ ਚਾਅ ਸੀ ਮੂਹਰੇ ਖੜ੍ਹਨ ਲਈ।
                                                      (ਪੰਨਾ 41) 
ਕਵੀ 'ਮਾਡਰਨ' ਕਹਾਉਂਦੇ ਲੋਕਾਂ ਨੂੰ ਇੱਕ ਅਟੱਲ ਸੱਚਾਈ ਦਾ ਬੋਧ ਕਰਾਉਂਦਿਆਂ ਵੰਗਾਰ ਪਾਉਂਦਾ ਹੈ:
       ਜੇ ਉਹ ਨਾ ਸੰਭਲੇ ਤਾਂ ਸਮਝ ਲਿਓ
       ਉਹ ਕਦੇ ਨਾ ਵਾਪਸ ਪਰਤਣਗੇ
       ਜੋ ਗੱਟ- ਗੱਟ ਪੀੰਦੇ ਅੰਮ੍ਰਿਤ ਸੀ
       ਉਹ ਪਾਣੀ ਨੂੰ ਵੀ ਤਰਸਣਗੇ।
                                                    (ਪੰਨਾ 33) 
ਕਵੀ ਪੰਜਾਬੀਆਂ ਨੂੰ ਉੱਚੀ- ਉੱਚੀ ਆਵਾਜ਼ਾਂ ਮਾਰ ਕੇ ਆਪਣਾ ਵਿਰਸਾ, ਇਤਿਹਾਸ, ਬੋਲੀ, ਸੱਭਿਆਚਾਰ ਸਾਂਭਣ ਦੀ ਦੁਹਾਈ ਦਿੰਦਾ ਹੈ। ਕਾਸ਼, ਅਸੀਂ ਪੰਜਾਂ ਦਰਿਆਵਾਂ ਦੇ ਵਾਸੀ ਕਵੀ ਦੀ ਸੱਚੇ ਦਿਲੋਂ ਕੀਤੀ ਇਹ ਫਰਿਆਦ ਸੁਣ ਸਕੀਏ। 
ਲੇਖਕ ਨੇ ਪੁਸਤਕ ਵਿੱਚ ਭੂਮਿਕਾ ਅਤੇ ਤਤਕਰਾ ਨਹੀਂ ਦਿੱਤਾ, ਪਤਾ ਨਹੀਂ ਇਸ ਦਾ ਕੀ ਕਾਰਨ ਹੈ? ਦੂਜੀ ਗੱਲ, ਜੇ ਕਿਤਾਬ ਇੱਕੋ ਵਿਧਾ ਵਿੱਚ ਹੁੰਦੀ ਤਾਂ ਜ਼ਿਆਦਾ ਪ੍ਰਭਾਵਿਤ ਕਰਦੀ। ਸਰਵਰਕ ਉੱਤੇ ਲੇਖਕ ਦਾ ਨਾਂ ਗੁਰਚਰਨ ਸਿੰਘ ਖ਼ਾਲਸਾ ਪ੍ਰਕਾਸ਼ਿਤ ਹੋਇਆ ਹੈ, ਜਦਕਿ ਅੰਦਰ ਸਿਰਫ ਗੁਰਚਰਨ ਸਿੰਘ। ਛੋਟੀਆਂ- ਮੋਟੀਆਂ ਸ਼ਬਦਜੋੜਾਂ ਦੀਆਂ ਗਲਤੀਆਂ ਦੇ ਬਾਵਜੂਦ ਇਸ ਨਿੱਕੇ ਆਕਾਰ ਦੀ ਪੁਸਤਕ ਲਈ ਮੈਂ ਗੁਰਚਰਨ ਸਿੰਘ ਖ਼ਾਲਸਾ ਨੂੰ ਮੁਬਾਰਕ ਦਿੰਦਾ ਹਾਂ।
 ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 
    (ਬਠਿੰਡਾ)  9417692015.  
Have something to say? Post your comment

More Article News

ਕਿਹੜੇ ਹੁੰਦੇ ਹਨ ਜ਼ਿਆਦਾ ਬਿਹਤਰ - ਖਬਚੂ ਜਾਂ ਸਜੂ ,,,,, ਡਾ: ਰਿਪੁਦਮਨ ਸਿੰਘ ਤੇ ਅਰਿਹੰਤ ਕੌਰ ਭੱਲਾ ਆਈਲੈਟਸ ਨੇ ਖੋਲ੍ਹ 'ਤੀ ਪੰਜਾਬ ਦੀਆਂ ਧੀਆਂ ਦੀ ਕਿਸਮਤ। ਬਲਰਾਜ ਸਿੰਘ ਸਿੱਧੂ ਐਸ.ਪੀ. ਸੋਸ਼ਲ ਮੀਡੀਆ ਰਾਹੀਂ ਹੋਣ ਵਾਲੇ ਰਿਸ਼ਤਿਆਂ ਤੋਂ ਬਚਣ ਦੀ ਲੋੜ ,,,,,ਅਰੁਣ ਆਹੂਜਾ(ਪਾਰਕਰ ਨੱਥਾ ਸਿੰਘ ਦਾ ਪਰਿਵਾਰ ਬੜਾ ਹੀ ਖੁਸ਼ਹਾਲ ਹੈ, ਭਾਰਤ ਸਰਕਾਰ ਦੇ ਲਾਂਘੇ ਸੰਬੰਧੀ ਸਮਾਗਮ 'ਚੋਂ ਗੁਰੂ ਤੇ ਗੁਰਮੁਖੀ ਨੂੰ ਮਨਫ਼ੀ ਕਰਨ ਪਿੱਛੇ ਕੀ ਮਜ਼ਬੂਰੀ/ਮਨਦੀਪ ਖੁਰਮੀ ਹਿੰਮਤਪੁਰਾ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੋ ਕਿਉਂ ਅਣਜਾਣ ਨੇ ਵੱਡੀ ਗਿਣਤੀ ਸਿੱਖ ? ਬਘੇਲ ਸਿੰਘ ਧਾਲੀਵਾਲ ਪੁਸਤਕ ਰੀਵਿਊ ਮੇਰੇ ਹਿੱਸੇ ਦੀ ਲੋਅ (ਕਾਵਿ ਸੰਗ੍ਰਹਿ) ਲੇਖਕ ਹੀਰਾ ਸਿੰਘ ਤੂਤ ਸੁਰਜੀਤ ਦੀ ਪਾਰਲੇ ਪੁਲ ਪੁਸਤਕ ਮਨੁੱਖੀ ਸੋਚ ਦੀਆਂ ਤ੍ਰੰਗਾਂ ਦਾ ਪ੍ਰਤੀਬਿੰਬ , ਉਜਾਗਰ ਸਿੰਘ ਗੁਰੂ ਨਾਨਕ -ਕਿਰਤ ਦੇ ਪੋਟਿਆਂ ਤੇ ਲਿਖਿਆ ਨੇਕੀ ਦਾ ਗੀਤ-ਡਾ ਅਮਰਜੀਤ ਟਾਂਡਾ ਦੀਵੇ, ਧਰਮ ਅਤੇ ਪ੍ਰਦੂਸ਼ਣ। ਬਲਰਾਜ ਸਿੰਘ ਸਿੱਧੂ ਐਸ.ਪੀ.
-
-
-