News

ਬਰਮਿੰਘਮ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਪੀਠ (ਚੇਅਰ) ਦੀ ਸਥਾਪਨਾ

November 08, 2019 03:33 PM

ਬਰਮਿੰਘਮ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਪੀਠ (ਚੇਅਰ) ਦੀ ਸਥਾਪਨਾ

-ਇਹ ਪੀਠ ਗੁਰੂ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲੜੀ ਦਾ ਹਿੱਸਾ- ਹਰਦੀਪ ਸਿੰਘ ਪੁਰੀ

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਇੰਗਲੈਂਡ ਦੌਰੇ ‘ਤੇ ਪਹੁੰਚੇ। ਜਿੱਥੇ ਉਹਨਾਂ ਨੇ ਬਰਮਿੰਘਮ ਯੂਨੀਵਰਸਿਟੀ ਵਿਚ ਭਾਰਤ ਸਰਕਾਰ ਦੇ ਯਤਨਾਂ ਦੀ ਮਦਦ ਨਾਲ ਨਵੀਂ ਗੁਰੂ ਨਾਨਕ ਦੇਵ ਪੀਠ (ਚੇਅਰ) ਦੀ ਸਥਾਪਨਾ ਦਾ ਐਲਾਨ ਕੀਤਾ।। ਉਹਨਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਸ ਪੀਠ ਸਥਾਪਨਾ ਦਾ ਉਦੇਸ਼ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਖੋਜ ਨੂੰ ਉਤਸ਼ਾਹਿਤ ਕਰਨਾ ਹੈ। ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਸਮਕਾਲੀ ਸੰਬੰਧ 'ਤੇ ਵਿਸ਼ੇਸ਼ ਸਾਲਾਨਾ ਭਾਸ਼ਣ ਦਿੱਤਾ। ਬਰਮਿੰਘਮ ਯੂਨੀਵਰਸਿਟੀ ਅਤੇ ਕੌਂਸਲੇਟ ਆਫ਼ ਇੰਡੀਆ ਵੱਲੋਂ ਸਾਂਝੇ ਤੌਰ ‘ਤੇ ਕਰਵਾਏ ਇਸ ਸਾਲਾਨਾ ਭਾਸ਼ਣ ਦੌਰਾਨ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਵੱਲੋਂ ਆਪਣੇ ਭਾਵਪੂਰਤ ਭਾਸ਼ਣ ਦੌਰਾਨ ਕਿਹਾ ਕਿ ਗੁਰੂ ਸਾਹਿਬ ਦੇ ਜੀਵਨ ਤੇ ਸਿੱਖਿਆਵਾਂ ਨਾਲ ਸੰਬੰਧਤ ਇਸ ਪੀਠ ਜ਼ਰੀਏ ਜਿੱਥੇ ਇਤਿਹਾਸਕ ਖੋਜ਼ ਕਾਰਜ ਹੋਣ ਦੀ ਸੰਭਾਵਨਾ ਹਰ ਦਮ ਬਣੀ ਰਹੇਗੀ, ਉੱਥੇ ਭਾਰਤੀ ਮੂਲ ਦੇ ਬਰਤਾਨਵੀ ਜੰਮਪਲ ਬੱਚਿਆਂ ਅਤੇ ਗੈਰ ਭਾਰਤੀ ਲੋਕਾਂ ਨੂੰ ਵੀ ਬਹੁਤ ਨੇੜੇ ਤੋਂ ਸ੍ਰੀ ਉਹਨਾਂ ਇਸ ਪੀਠ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪੁਰਬ ਨੂੰ ਨਿਸ਼ਾਨਬੱਧ ਕਰਨ ਲਈ ਪ੍ਰੋਗਰਾਮਾਂ ਦੀ ਇਕ ਲੜੀ ਦਾ ਹਿੱਸਾ ਦੱਸਿਆ।

ਇਸ ਯੋਜਨਾ ਨੂੰ ਆਖਰੀ ਰੂਪ ਇਸ ਦੇ ਕੁਲਪਤੀ ਭਾਰਤੀ ਮੂਲ ਦੇ ਸਹਿਯੋਗੀ ਲੌਰਡ ਕਰਨ ਬਿਲੀਮੋਰੀਆ ਅਤੇ ਬਰਮਿੰਘਮ ਦੇ ਕੌਂਸਲ ਜਨਰਲ ਡਾਕਟਰ ਅਮਨ ਪੁਰੀ ਨੇ ਦਿੱਤਾ। ਜਾਣਕਾਰੀ ਮੁਤਾਬਕ ਭਾਰਤ ਸਰਕਾਰ ਨਵੀਂ ਪੀਠ ਲਈਸਾਲਾਨਾ ਪੰਜ ਸਾਲ ਦੇ ਲਈ 100,000 ਪੌਂਡ ਦਾ ਯੋਗਦਾਨ ਕਰਨ ਲਈ ਤਿਆਰ ਹੈ, ਜਿਸ ਦੀ ਪਹਿਲੀ ਕਿਸ਼ਤ 12 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਆਯੋਜਿਤ ਸਮਾਰੋਹ ਮੌਕੇ ਅਦਾ ਕੀਤੀ ਜਾਵੇਗੀ। ਬਰਮਿਘੰਮ ਯੂਨੀਵਰਸਿਟੀ ਦੇ ਪ੍ਰੋ-ਵਾਇਸ ਚਾਂਸਲਰ ਪ੍ਰੋਫੈਸਰ ਰੌਬਿਨ ਮੈਸਨ ਨੇ ਕਿਹਾ ਕਿ ਭਾਰਤ ਸਰਕਾਰ ਪਹਿਲੇ 5 ਸਾਲ ਦੇ ਲਈ ਪੀਠ ਦਾ ਸਮਰਥਨ ਕਰੇਗੀ ਅਤੇ ਫਿਰ ਯੂਨੀਵਰਸਿਟੀ ਇਸ ਪੀਠ ਨੂੰ ਜਾਰੀ ਰੱਖੇਗੀ। ਇਸ ਸਮਾਗਮ ਦੌਰਾਨ ਬਰਤਾਨੀਆ ਭਰ ਵਿੱਚੋਂ ਪਹੁੰਚੀਆਂ ਅਹਿਮ ਹਸਤੀਆਂ ਵਿੱਚ ਇੰਗਲੈਂਡ ਵਿੱਚ ਭਾਰਤੀ ਹਾਈ ਕਮਿਸ਼ਨਰ ਸ੍ਰੀਮਤੀ ਰੁਚੀ ਘਨਸ਼ਿਆਮ, ਬੰਗਲਾਦੇਸ਼ ਹਾਈ ਕਮਿਸ਼ਨਰ ਸਾਈਦਾ ਮੁਨਾ ਤਸਨੀਮ, ਬਰਮਿੰਘਮ ਯੂਨੀਵਰਸਿਟੀ ਦੇ ਕੁਲਪਤੀ ਲੌਰਡ ਕਰਨ ਬਿਲੀਮੋਰੀਆ, ਸ੍ਰ: ਚਰਨਜੀਤ ਸਿੰਘ, ਡਿਪਟੀ ਹਾਈ ਕਮਿਸ਼ਨਰ ਆਫ਼ ਇੰਡੀਆ ਸਾਮੰਥਾ ਪਾਠੀਰਾਨਾ, ਨੀਨਾ ਗਿੱਲ (ਐੱਮ ਬੀ ਈ), ਪ੍ਰੋ: ਰੌਬਿਨ ਮੈਸਨ, ਸੰਦੀਪ ਵਰਮਾ, ਪ੍ਰੋ: ਨੈਟ ਪੁਰੀ, ਦੀਪਾਂਕਰ ਚਕਰਬਰਤੀ, ਮਿਸ਼ਨ ਮੋਦੀ ਦੇ ਇੰਟਰਨੈਸ਼ਨਲ ਕਨਵੀਨਰ ਪ੍ਰਵੇਸ਼ ਸ਼ੁਕਲਾ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।

Have something to say? Post your comment
 

More News News

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਲੋਂ ਪ੍ਰੈਸ ਬਿਆਨ* ਸੇਵਾ ਮੁਕਤੀ ‘ਤੇ ਵਿਸ਼ੇਸ਼… ਸ੍ਰੀ ਰੋਹੀ ਰਾਮ ਸ਼ਰਮਾ ਜੀ ਦੀ ਪੀ ਆਰ ਟੀ ਸੀ ਵਿੱਚ ਬਤੌਰ ਸੁਪਰਡੈਂਟ ਸੇਵਾਵਾਂ ਨਿਭਾਉਣ ਮਗਰੋਂ ਰਿਟਾਇਰਮਿੰਟ ਹੋਈ ਸਰਕਾਰੀ ਅਦਾਰਿਆਂ ਦਾ ਸਾਥ ਦੇ ਕੇ ਡਾ.ਓਬਰਾਏ ਨੇ ਕਾਇਮ ਕੀਤੀ ਵੱਖਰੀ ਮਿਸਾਲ : ਸੋਨੀ ਪੰਚ ਸਰਪੰਚ ਔਰਤਾਂ ਵੀ ਮਰਦਾ ਦੀ ਤਰਾਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਨਾ ਯਕੀਨਨ ਬਣਾਉਣ – ਪ੍ਰਵੇਸ਼ ਮਲਹੋਤਰਾ ਮੀਟਿੰਗ ਵਿੱਚ ਮੰਗਾਂ ਦਾ ਪੂਰਨ ਤੌਰ ਤੇ ਹੱਲ ਨਾ ਹੋਇਆ ਤਾਂ ਹੋਵੇਗਾ ਆਰ-ਪਾਰ ਦੇ ਸੰਘਰਸ਼ ਦਾ ਐਲਾਨ —— ਆਗੂ ਮਿਸ਼ਨ ਫਤਿਹ-ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਡਾਕਟਰਾਂ ਨੂੰ ਥਾਪੜਾ ਪੰਥਕ ਅਪਮਾਨ ਕਦੇ ਨਾਂਹ ਭੁੱਲਣਾ, ਕਿਉਕਿ ਅਣਖ ਨੂੰ ਪ੍ਰਚੰਡ ਕੀਤੇ ਬਿਨਾ ਨਹੀਂ ਹੋ ਸਕਦਾ । ਗੁਰਚਰਨ ਸਿੰਘ ਗੁਰਾਇਆ ਸ੍ਰੀਮਤੀ ਚਰਨਜੀਤ ਕੌਰ ਨੇ ਬਤੌਰ ਮੁੱਖ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਡੇਰਾ ਭਾਈ ਮਸਤਾਨ ਸਿੰਘ ਵਿਖੇ ਜੁਆਇੰਨ ਕੀਤਾ ਤਪਤੀ ਗਰਮੀ ਅਤੇ ਦੁਕਾਨਾਂ ਵਿੱਚ ਗਾਹਕ ਨਾ ਹੋਣ ਕਰਕੇ ਦੁਕਾਨਦਾਰ ਪਰੇਸ਼ਾਨ ਅਸਮਾਨੀਂ ਬਿਜਲੀ ਡਿੱਗਣ ਨਾਲ ਬੱਲਦ ਦੀ ਮੌਤ '
-
-
-