News

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕਰਨ ਹਿੱਤ 11 ਨਵੰਬਰ ਨੂੰ ਈਪਰ ਵਿਖੇ ਹੋਣਗੇ ਸਲਾਨਾਂ ਸਮਾਗਮ

November 10, 2019 02:30 AM

ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕਰਨ ਹਿੱਤ 11 ਨਵੰਬਰ ਨੂੰ ਈਪਰ ਵਿਖੇ ਹੋਣਗੇ ਸਲਾਨਾਂ ਸਮਾਗਮ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਅਰਪਿਤ ਕਰਨ ਲਈ ਸੋਮਬਾਰ 11 ਨਵੰਬਰ ਨੂੰ ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਵਿਖੇ ਸਲਾਨਾਂ ਸਮਾਗਮ ਹੋ ਰਹੇ ਹਨ। ਇਸ ਸਮਾਂਗਮ ਵਿੱਚ ਹਰ ਸਾਲ ਹਜ਼ਾਰਾ ਸਿੱਖ ਹਾਜਰੀ ਭਰਦੇ ਹੋਏ ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ। ਈਪਰ ਦੇ ਕਾਥੇਦਰਾਲ ਚਰਜ ਕੋਲੋ ਸਵੇਰੇ 9 ਵਜੇ ਪਰੇਡ ਸੁਰੂ ਹੁੰਦੀ ਹੈ ਜਿਸ ਵਿੱਚ ਵੱਖ-ਵੱਖ ਦੇਸਾਂ ਦੀਆਂ ਸੈਨਾਵਾਂ ਦੀ ਟੁਕੜੀਆਂ ਅਤੇ ਅਲੱਗ-ਅਲੱਗ ਗਰੁੱਪ ਹਿੱਸਾ ਲੈਦੇਂ ਹਨ ਤੇ ਸਿੱਖ ਭਾਈਚਾਰਾ ਪੰਜ ਪਿਆਰਿਆਂ ਦੀ ਅਗਵਾਹੀ ਹੇਠ ਸ਼ਿਰਕਤ ਕਰਦਾ ਹੈ। ਮੁੱਖ ਸਮਾਗਮ ਮੀਨਨ ਗੇਟ ਸਮਾਰਕ Ḕਤੇ ਹੁੰਦਾਂ ਹੈ ਜਿੱਥੇ ਦੁਨੀਆਂ ਭਰ ਵਿੱਚੋ ਆਏ ਆਗੂ ਅਤੇ ਦੇਸਾਂ ਦੇ ਰਾਜਦੂਤ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ। ਹਰ ਸਾਲ 11 ਨਵੰਬਰ ਨੂੰ 11 ਵੱਜ ਕੇ 11 ਮਿੰਟ Ḕਤੇ ਇੱਕ ਮਿੰਟ ਦਾ ਮੋਨ ਰੱਖ ਦੋਨਾਂ ਯੁੱਧਾਂ ਦੌਰਾਂਨ ਸ਼ਹੀਦ ਹੋਵੇ ਲੱਖਾਂ ਲੋਕਾਂ ਨੁੰ ਯਾਦ ਕੀਤਾ ਜਾਂਦਾ ਹੈ। ਮੁੱਖ ਸਮਾਗਮ ਤੋਂ ਬਾਅਦ ਬੈਲਜ਼ੀਅਮ ਅਤੇ ਯੂਰਪ ਭਰ ਵਿੱਚੋਂ ਆਈਆਂ ਸਿੱਖ ਸੰਗਤਾਂ ਹੋਲੇਬੇਕੇ ਯਾਦਗਾਰ ਤੇ ਜਾ ਕੇ ਅਰਦਾਸ ਕਰਦੀਆਂ ਹਨ ਤੇ ਗੁਰਦਵਾਰਾ ਸਾਹਿਬਨਾਂ ਵਿੱਚੋਂ ਆਇਆ ਲੰਗਰ ਛਕਾਇਆ ਜਾਦਾਂ ਹੈ ਤੇ ਆਏ ਆਗੂ ਸੰਗਤਾਂ ਨੂੰ ਸੰਬੋਧਨ ਕਰਦੇ ਹਨ। ਲੰਗਰ ਛਕਣ ਤੋਂ ਬਾਅਦ ਸੰਗਤਾਂ ਬੈਡਫੋਰਡ ਸਮਸਾਂਨਘਾਟ ਜਾਂਦੀਆਂ ਹਨ ਜਿੱਥੇ ਕਿਸਨ ਸਿੰਘ ਸਮੇਤ ਦਫਨਾਏ ਗਏ ਫੌਜੀਆਂ ਨੂੰ ਯਾਦ ਕੀਤਾ ਜਾਂਦਾ ਹੈ। ਇਹਨਾਂ ਸਲਾਨਾਂ ਸਮਾਗਮਾਂ ਵਿੱਚ ਹਰ ਸਾਲ ਸਿੱਖ ਸੰਗਤਾਂ ਨੂੰ ਇਕੱਠੀਆਂ ਕਰ ਸਿੱਖਾਂ ਦੀ ਵੱਡੀ ਤੇ ਜਿਕਰਯੋਗ ਹਾਜਰੀ ਲਗਾਵਾਉਣ ਲਈ ਉਪਰਾਲੇ ਕਰਨ ਵਾਲੇ ਆਗੂ ਭਾਈ ਜਗਦੀਸ਼ ਸਿੰਘ ਭੂਰਾ ਦਾ ਕਹਿਣਾ ਹੈ ਕਿ ਇਹ ਸਾਂਝਾ ਕਾਰਜ ਹੁੰਦਾਂ ਹੈ ਤੇ ਅੰਤਰਾਸਟਰੀ ਪੱਧਰ ਤੇ ਸਿੱਖ ਕੌਂਮ ਵੱਖਰੀ ਹੋਂਦ ਦਰਸਾਉਣ ਦਾ ਖਾਸ ਮੌਕਾ ਹੋਣ ਕਾਰਨ ਸਿੱਖ ਭਾਈਚਾਰ ਨੂੰ ਵੱਧ 'ਤੋ ਵੱਧ ਸਮੂਲੀਅਤ ਕਰਨੀ ਚਾਹੀਦੀ ਹੈ।

Have something to say? Post your comment

More News News

ਮਾਨਸਾ ਤੋ ਹੋ ਸਕਦੀ ਹੈ ਆਮ ਆਦਮੀ ਪਾਰਟੀ ਦੀ ਉਮੀਦਵਾਰ ਗਾਇਕਾ ਅਨਮੋਲ ਗਗਨ ਮਾਨ ਕ੍ਰਾਈਸਟਚਰਚ ਨਰਸੰਹਾਰ: ਕਰੋਨਾ ਨੇ ਵਿਸ਼ਵ ਦਾ ਆਰਥਕ ਸੰਕਟ ਹੋਰ ਵਧਾਇਆ -ਬਚਣ ਲਈ ਜਨਤਕ ਖੇਤਰ ਨੂੰ ਤਰਜੀਹ ਦੇਣ ਦੀ ਲੋੜ -ਡਾ ਗਿਆਨ ਸਿੰਘ हज़ारों किसानों ,मजदूरों ,औरतों द्वारा कृषि सुधार के नाम पर किये गए तीन ऑर्डिनेंस व बिजली सोध बिल 2020 के विरोध में अनाज मंडी जंडियाला गुरु में विशाल प्रदर्शन किया। ਬੱਬੂ ਮਾਨ ਦਾ ਲੈਜਡ ' ਗਾਣੇ ਨੂੰ ਸ਼ਰੋਤਿਆਂ ਵੱਲੋਂ ਦਿੱਤਾ ਜਾ ਰਿਹਾ ਭਰਪੂਰ ਹੁੰਗਾਰਾ-ਸੁਖਜੀਤ ਜਵਾਹਰਕੇ ਕਿਸਾਨ ਮਜ਼ਦੂਰ ਵਿਰੋਧੀ 3 ਆਰਡੀਨੈਂਸ,ਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਨ ਸਬੰਧੀ, ਭਵਿੱਖ ਨੂੰ ਉਜਵਲ ਕਰਨ ਸਕੂਲ ਬੰਦ ਤੇ ਜਿੰਮ ਬੰਦ ਲੇਕਿਨ ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ ਹਰ ਸਾਲ ਅਨੇਕਾਂ ਗਲ਼ੀਆਂ ਦੇ ਵਾਸੀ ਨਰਕ ਭਰੀ ਜਿੰਦਗੀ ਬਰਸਾਤੀ ਦਿਨਾਂ ਵਿੱਚ ਤਾਂ ਕੱਟ ਦੇ ਹਨ , ਆਮ ਦਿਨਾਂ ਚੋਂ ਵੀ ਨਰਕ ਭੋਗਦੇ ਹਨ , ਅਧਿਕਾਰੀ ਗੌਰ ਨੀ ਕਰਦੇ ਕੈਬਿਨਟ ਮੰਤਰੀ ਸੋਨੀ ਨੇ ਵਾਰਡ ਨੰ: ਸ਼੍ਰੀ ਦੁਰਗਾ ਮਾਤਾ ਮੰਦਿਰ ਵਿੱਚ ਦੀ ਬੈਟਰੀ ਦੀ ਸੇਵਾ।
-
-
-