News

ਦਿੱਲੀ ਕਮੇਟੀ ਵਲੋ ਨਗਰ ਕੀਰਤਨ ਵਿਚ ਬਾਬੇ ਨਾਨਕ ਦੀ ਮੁਰਤੀਰੁਪੀ ਝਾਂਕੀ ਕੱਢ ਕੇ ਮਰਿਆਦਾ ਦੀਆਂ ਧਜੀਆਂ ਉਡਾਈਆਂ

November 11, 2019 06:04 PM

ਦਿੱਲੀ ਕਮੇਟੀ ਵਲੋ ਨਗਰ ਕੀਰਤਨ ਵਿਚ ਬਾਬੇ ਨਾਨਕ ਦੀ ਮੁਰਤੀਰੁਪੀ ਝਾਂਕੀ ਕੱਢ ਕੇ ਮਰਿਆਦਾ ਦੀਆਂ ਧਜੀਆਂ  ਉਡਾਈਆਂ 

ਬੇਅਦਬੀ ਦੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਹੀ ਕਰਨ ਜੱਥੇਦਾਰ : ਜੀਕੇ

ਨਵੀਂ ਦਿੱਲੀ 11 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਵਿੱਚ ਅਜ ਮੂਰਤੀਆਂ ਦੀ ਝਾਂਕੀ ਕੱਢ ਕੇ ਰਹਿਤ ਮਰਿਅਾਦਾ ਦੀਅਾਂ ਧਜਿਾਂ ੳੁਡਾੲੀਅਾਂ ਗੲੀਅਾਂ ਹਨ । ੲਿਸ ਮਾਮਲੇ ਵਿਚ ਜਾਗੋ - ਜਗ ਆਸਰਾ ਗੁਰੂ ਓਟ(ਜੱਥੇਦਾਰ ਸੰਤੋਖ ਸਿੰਘ) ਪਾਰਟੀ ਦਾ ਪ੍ਰਤੀਕਰਮ ਸਾਹਮਣੇ ਆਈਆ ਹੈ। ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਤੁਰੰਤ ਕਮੇਟੀ ਪ੍ਰਬੰਧਕਾਂ ਨੂੰ ਪ੍ਰਬੰਧ ਤੋਂ ਲਾਂਭੇ ਕਰਣ ਦਾ ਆਦੇਸ਼ ਦੇਣ, ਨਹੀਂ ਤਾਂ ਮਰਿਆਦਾ ਤੋਂ ਅਨਜਾਨ ਇਹ ਪ੍ਰਬੰਧਕ ਤਾਂ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ "ਨਾਨਕਲੀਲਾ" ਵੀ ਕਰਵਾ ਦੇਣਗੇ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਕਾਲਪਨਿਕ ਮੂਰਤੀ ਲਗਾਕੇ ਇੱਕ ਤਰ੍ਹਾਂ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਕਮਤਰ ਜਾਂ ਛੋਟਾ ਸੱਮਝਣ ਦੀ ਵੱਡੀ ਗਲਤੀ ਸਿੱਧੇ ਤੌਰ ਉੱਤੇ ਸ਼ਬਦ ਗੁਰੂ ਦੀ ਬੇਅਦਬੀ ਹੈ।

ਜੀਕੇ ਨੇ ਕਿਹਾ ਕਿ ਅੰਤਰਰਾਸ਼ਟਰੀ ਨਗਰ ਕੀਰਤਨ ਦੇ ਨਾਂਅ ਉੱਤੇ ਸੰਗਤਾਂ ਤੋਂ ਕਰੋਡ਼ਾਂ ਰੁਪਈਏ ਦਾ ਸੋਨਾ ਅਤੇ ਨਗਦੀ ਬਟੋਰਨ ਦੇ ਬਾਅਦ ਹੁਣ ਕਮੇਟੀ ਨੇ ਸਥਾਨਕ ਨਗਰ ਕੀਰਤਨ ਦੇ ਨਾਮ ਉੱਤੇ ਸੰਗਤਾਂ ਦੀਆਂ ਭਾਵਨਾਵਾਂ ਨਾਲ ਠਗੀ ਮਾਰੀ ਹੈ। ਗੁਰੂ ਨਾਨਕ ਦੇਵ ਜੀ ਦੇ ਸਿੱਧਾਂਤਾ ਦਾ ਗੁਰਬਾਣੀ ਦੇ ਮਾਧਿਅਮ ਨਾਲ ਭਾਵਪੂਰਣ ਅਤੇ ਸਾਦਗੀ ਨਾਲ ਪ੍ਰਚਾਰ ਕਰਣ ਦੀ ਬਜਾਏ ਕਮੇਟੀ ਨੇ ਇੱਕ ਵਾਰ ਫਿਰ ਤੜਕ-ਭੜਕ ਦੀ ਗੁਰਮਤ ਵਿਰੋਧੀ ਸ਼ਾਰਟ ਕਟ ਥਯੋਰੀ ਅਪਣਾ ਕੇ ਆਪਣੀ ਧਾਰਮਿਕ ਅਨਪੜ੍ਹਤਾ ਨੂੰ ਜਗ ਜਾਹਿਰ ਕੀਤਾ ਹੈ। ਜੀਕੇ ਨੇ ਕਿਹਾ ਕਿ ਮੈਂ 1963 ਤੋਂ ਇੱਕ ਵਿਧਾਰਥੀ, ਬਾਲਕ, ਨੋਜਵਾਨ ਅਤੇ ਪ੍ਰਬੰਧਕ ਦੇ ਰੂਪ ਵਿੱਚ ਇਸ ਨਗਰ ਕੀਰਤਨ ਨਾਲ ਜੁੜਿਆ ਹੋਇਆ ਹਾਂ। ਪਰ ਪਹਿਲੀ ਵਾਰ ਮੈਂ ਨਗਰ ਕੀਰਤਨ ਵਿੱਚ ਮੂਰਤੀਆਂ ਦੇ ਜਰਿਏ ਨਾਨਕਲੀਲਾ ਦੀ ਪੇਸ਼ਕਾਰੀ ਵੇਖੀ ਹੈ। ਜੋ ਕਿ ਸਿੱਖ ਰਹਿਤ ਮਰਿਆਦਾ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਾਂ ਨੂੰ ਸਿੱਧੀ ਚੁਣੋਤੀ ਹੈ।

ਜੀਕੇ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਭਿਆਨਕ ਗਲਤੀ ਲਈ ਪ੍ਰਬੰਧਕਾਂ ਨੂੰ ਸਜਾ ਵਜੋਂ ਪ੍ਰਬੰਧ ਤੋਂ ਹਟਾਉਣ ਦੀ ਅਪੀਲ ਕੀਤੀ ਹੈ। ਜੀਕੇ ਨੇ ਜੱਥੇਦਾਰ ਨੂੰ ਹਰ ਵਾਰ ਦੀ ਤਰ੍ਹਾਂ ਇਸ ਵਾਰ ਦੋਸ਼ੀ ਪ੍ਰਬੰਧਕਾਂ ਨੂੰ ਆਸਾਨ ਰਾਹ ਉਪਲੱਬਧ ਨਹੀਂ ਕਰਵਾਉਣ ਦੀ ਬੇਨਤੀ ਕਰਦੇ ਹੋਏ ਕਿਹਾ ਕਿ ਜੇਕਰ ਇਸ ਵਾਰ ਆਪਣੇ ਗੰਭੀਰ ਨੋਟਿਸ ਲੈ ਕੇ ਕਾਰਵਾਈ ਨਹੀਂ ਕੀਤੀ ਤਾਂ ਇਹ ਅਗਲੀ ਵਾਰ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ "ਨਾਨਕਲੀਲਾ" ਵੀ ਕਰਵਾ ਦੇਣਗੇ। ਕਿਉਂਕਿ ਮਰਿਆਦਾ ਤੋਂ ਅਨਜਾਨ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸਿੱਖ ਪਰੰਪਰਾ ਅਨੁਸਾਰ ਮਨਾਉਣ ਦੀ ਬਜਾਏ ਵਿਧਾਇਕ ਬਨਣ ਲਈ ਮਰਿਆਦਾ ਪਲਟਣ ਦੀ ਜਲਦਬਾਜੀ ਅਤੇ ਮਜਬੂਰੀ ਵਿੱਚ ਰੁੱਝੇ ਹੋਏ ਦਿਖਨਾ ਚਾਹੁੰਦੇ ਹਨ। ਇੱਥੇ ਦੱਸ ਦੇਈਏ ਕਿ ਜੀਕੇ ਦੀ ਅਗਵਾਈ ਵਿੱਚ ਅੱਜ ਜਾਗੋ ਪਾਰਟੀ ਦੇ ਅਹੁਦੇਦਾਰਾਂ ਅਤੇ ਸਮਰਥਕਾਂ ਨੇ ਵੀ ਨਗਰ ਕੀਰਤਨ ਵਿੱਚ ਹਾਜਰੀ ਭਰੀ ਸੀ।

Have something to say? Post your comment

More News News

ਮਾਨਸਾ ਤੋ ਹੋ ਸਕਦੀ ਹੈ ਆਮ ਆਦਮੀ ਪਾਰਟੀ ਦੀ ਉਮੀਦਵਾਰ ਗਾਇਕਾ ਅਨਮੋਲ ਗਗਨ ਮਾਨ ਕ੍ਰਾਈਸਟਚਰਚ ਨਰਸੰਹਾਰ: ਕਰੋਨਾ ਨੇ ਵਿਸ਼ਵ ਦਾ ਆਰਥਕ ਸੰਕਟ ਹੋਰ ਵਧਾਇਆ -ਬਚਣ ਲਈ ਜਨਤਕ ਖੇਤਰ ਨੂੰ ਤਰਜੀਹ ਦੇਣ ਦੀ ਲੋੜ -ਡਾ ਗਿਆਨ ਸਿੰਘ हज़ारों किसानों ,मजदूरों ,औरतों द्वारा कृषि सुधार के नाम पर किये गए तीन ऑर्डिनेंस व बिजली सोध बिल 2020 के विरोध में अनाज मंडी जंडियाला गुरु में विशाल प्रदर्शन किया। ਬੱਬੂ ਮਾਨ ਦਾ ਲੈਜਡ ' ਗਾਣੇ ਨੂੰ ਸ਼ਰੋਤਿਆਂ ਵੱਲੋਂ ਦਿੱਤਾ ਜਾ ਰਿਹਾ ਭਰਪੂਰ ਹੁੰਗਾਰਾ-ਸੁਖਜੀਤ ਜਵਾਹਰਕੇ ਕਿਸਾਨ ਮਜ਼ਦੂਰ ਵਿਰੋਧੀ 3 ਆਰਡੀਨੈਂਸ,ਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਨ ਸਬੰਧੀ, ਭਵਿੱਖ ਨੂੰ ਉਜਵਲ ਕਰਨ ਸਕੂਲ ਬੰਦ ਤੇ ਜਿੰਮ ਬੰਦ ਲੇਕਿਨ ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ ਹਰ ਸਾਲ ਅਨੇਕਾਂ ਗਲ਼ੀਆਂ ਦੇ ਵਾਸੀ ਨਰਕ ਭਰੀ ਜਿੰਦਗੀ ਬਰਸਾਤੀ ਦਿਨਾਂ ਵਿੱਚ ਤਾਂ ਕੱਟ ਦੇ ਹਨ , ਆਮ ਦਿਨਾਂ ਚੋਂ ਵੀ ਨਰਕ ਭੋਗਦੇ ਹਨ , ਅਧਿਕਾਰੀ ਗੌਰ ਨੀ ਕਰਦੇ ਕੈਬਿਨਟ ਮੰਤਰੀ ਸੋਨੀ ਨੇ ਵਾਰਡ ਨੰ: ਸ਼੍ਰੀ ਦੁਰਗਾ ਮਾਤਾ ਮੰਦਿਰ ਵਿੱਚ ਦੀ ਬੈਟਰੀ ਦੀ ਸੇਵਾ।
-
-
-