Monday, December 09, 2019
FOLLOW US ON

News

ਗੁਰਪ੍ਰੀਤ ਧਾਲੀਵਾਲ ਤੇ ਪਾਲੀ ਸਿੱਧੂ ਦਾ ਦੋਗਾਣਾ ‘ਲੇਟ ਫੀਸ’ ਭੁੱਲਰ ਫਿਲਮਜ਼ ਵੱਲੋਂ ਰਿਲੀਜ਼

November 19, 2019 01:20 AM

ਗੁਰਪ੍ਰੀਤ ਧਾਲੀਵਾਲ ਤੇ ਪਾਲੀ ਸਿੱਧੂ ਦਾ ਦੋਗਾਣਾ ‘ਲੇਟ ਫੀਸ’ ਭੁੱਲਰ ਫਿਲਮਜ਼ ਵੱਲੋਂ ਰਿਲੀਜ਼
ਹਰ ਪਾਸਿਓ ਮਿਲ ਰਿਹਾ ਭਰਵਾਂ ਹੁੰਗਾਰਾ – ਪ੍ਰੋਡਿਊਸਰ ਯਾਦੂ ਭੁੱਲਰ

ਬਠਿੰਡਾ 18 ਨਵੰਬਰ (ਗੁਰਬਾਜ ਗਿੱਲ) –ਪੰਜਾਬੀ ਗਾਇਕੀ ਦੇ ਵਿਹੜੇ ਵਿੱਚ ‘ਗੁੱਡ ਨਾਈਟ’, ‘ਪੇਕੇ’, ‘ਦਾਰੂ’, ‘ਭਾਬੀ’ ‘ਸਾਲੀ ਨਾਲ ਪੰਗਾ’, ‘ਸੀਟੀਆਂ’, ‘ਫੇਸਬੁੱਕ’, ‘ਫੋਰਡ’ ਤੇ ‘ਸਰਪੰਚੀ’  ਐਲਬੰਮਾਂ ਨਾਲ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਗਾਇਕ ਗੁਰਪ੍ਰੀਤ ਧਾਲੀਵਾਲ ਦਾ ਨਵਾਂ ਦੋਗਾਣਾ ‘ਲੇਟ ਫੀਸ’ ਭੁੱਲਰ ਫਿਲਮਜ਼ ਵੱਲੋਂ ਬੜੇ ਹੀ ਵੱਡੇ ਪੱਧਰ ‘ਤੇ ਰਿਲੀਜ਼ ਕੀਤਾ ਗਿਆ। ਭੁੱਲਰ ਫਿਲਮਜ਼ ਦੇ ਪ੍ਰੋਡਿਊਸਰ ਯਾਦੂ ਭੁੱਲਰ ਨੇ ਗੱਲਬਾਤ ਕਰਦਿਆ ਦੱਸਿਆ ਕਿ ਗਾਇਕ ਗੁਰਪ੍ਰੀਤ ਧਾਲੀਵਾਲ ਦਾ ਇਸ ਟਰੈਕ ਵਿੱਚ ਪ੍ਰਸਿੱਧ ਗਾਇਕਾ ਪਾਲੀ ਸਿੱਧੂ ਨੇ ਬਾਖੂਬੀ ਸਾਥ ਨਿਭਾਇਆ ਹੈ, ਜੋ ਕਾਬਲੇ ਤਾਰੀਫ ਹੈ। ਗੀਤਕਾਰ ਬਿੰਦਰ ਅਲੀਕਾ ਦੁਆਰਾ ਕਲਮ-ਬੱਧ ਕੀਤੇ, ਇਸ ਡਿਊਟ ਟਰੈਕ ਨੂੰ ਸੰਗੀਤ ਨਾਲ ਸਿੰਗਾਰਿਆ ਹੈ ਸੰਗੀਤਕਾਰ ਕੁਲਵੰਤ ਮਾਹਲ ਜੀ ਨੇ। ਇਸ ਡਿਊਟ ਟਰੈਕ ਦਾ ਵੀਡੀਓ ਓ ਪੀ ਬੰਟੂ ਨੇ ਆਪਣੀ ਟੀਮ ਨੂੰ ਨਾਲ ਲੈ ਕੇ ਬੜੀ ਹੀ ਮਿਹਨਤ ਨਾਲ ਬਹੁਤ ਹੀ ਖੂਬਸੂਰਤ ਥਾਵਾਂ ‘ਤੇ ਫ਼ਿਲਮਾਂਕਣ ਕਰਿਆ, ਜਿਸ ਨੂੰ ਵੀਡੀਓ ਐਡੀਟਰ ਗੁਰਮੀਤ ਲੁੱਧੜ ਨੇ ਆਪਣੀ ਪਾਰਖੂ ਨਜ਼ਰ ਨਾਲ ਤਿਆਰ ਕੀਤਾ ਹੈ, ਜੋ ਅੱਜਕੱਲ੍ਹ ਵੱਖ-ਵੱਖ ਚੈਨਲਾਂ ‘ਤੇ ਚੱਲ ਰਿਹਾ, ਹਰ ਦਿਲ ਦੀ ਪਸੰਦ ਬਣਿਆ ਹੋਇਆ ਹੈ, ਜਿਸ ਨੂੰ ਸਾਡੇ ਚਾਹੁੰਣ ਵਾਲੇ ਭਰਵਾਂ ਹੁੰਗਾਰਾ ਦੇ ਰਹੇ ਹਨ।
ਫੋਟੋ ਕੈਪਸ਼ਨ:- ‘ਲੇਟ ਫੀਸ’ ਟਰੈਕ ਦਾ ਪੋਸਟਰ
ਫੋਟੋ ਤੇ ਵੇਰਵਾ :- ਗੁਰਬਾਜ ਗਿੱਲ ਬਠਿੰਡਾ

Have something to say? Post your comment

More News News

ਕਥਾ-ਕੀਰਤਨ ਸੇਵਾ-ਸਾਂਝ ਗੁਰਬਾਣੀ ਦੀ ਗੁਰਦੁਆਰਾ ਸਾਹਿਬ ਹੇਸਟਿੰਗਜ਼ ਵਿਖੇ ਭਾਈ ਲਵਕੇਸ਼ ਸਿੰਘ ਦੇ ਰਾਗੀ ਜਥੇ ਨੂੰ ਨਿੱਘੀ ਵਿਦਾਇਗੀ ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਵੱਲੋਂ ਭਵਨਦੀਪ ਸਿੰਘ ਪੁਰਬਾ ਦਾ ਵਿਸ਼ੇਸ ਸਨਮਾਨ ਕੀਨੀਆ ਨੇ ਸਮੁੰਦਰ ਦੇ ਪਾਣੀ ਨੂੰ ਪੀਣ ਵਾਲੇ ਪਾਣੀ ਵਿੱਚ ਬਦਲਣ ਲਈ ਪਹਿਲਾ ਸੋਲਰ ਪਲਾਂਟ ਲਗਾਇਆ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੱਛਮੀ ਬੰਗਾਲ ਦੇ ਇਕ ਵਿਅਕਤੀ ਨੇ ਤੇਲੰਗਾਨਾ ਔਰਤ 'ਤੇ ਤੇਜ਼ਾਬ ਸੁੱਟ ਦਿੱਤਾ, ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਯੂਥ ਕਾਂਗਰਸੀਆਂ ਵੱਲੋਂ ਜਿੱਤ ਦਾ ਜਸ਼ਨ ਧਾਰਮਿਕ ਸਥਾਨਾਂ ਤੇ ਵੀ ਹੋਏ ਨਤਮਸਤਕ ਸਿੱਖਿਆ ਮੰਤਰੀ ਵੱਲੋਂ ਵਰਤੀ ਗਈ ਭੱਦੀ ਸ਼ਬਦਾਵਲੀ ਵਿਰੁੱਧ ਸਘੰਰਸ਼ ਉਲੀਕਣ ਦੀ ਚੇਤਾਵਨੀਂ ਜਰਖੜ ਹਾਕੀ ਅਕੈਡਮੀ ਦੇ 100 ਖਿਡਾਰੀ ਟਰੈਕ ਸੂਟਾਂ ਨਾਲ ਹੋਏ ਸਨਮਾਨਿਤ ਡੈਮੋਕਰੇਟਿਕ ਟੀਚਰਜ ਫਰੰਟ ਵੱਲੋਂ ਸਿੱਖਿਆ ਮੰਤਰੀ ਦੁਆਰਾ ਅਧਿਆਪਕਾਂ ਲਈ ਘਟੀਆ ਸ਼ਬਦਾਵਲੀ ਵਰਤਣ ਦੀ ਨਿਖੇਧੀ ਵਿਦੇਸ਼ ਦੀ ਧਰਤੀ ਤੇ ਰਹਿਕੇ ਪੰਜਾਬੀ ਭਾਸ਼ਾ ਤੇ ਇਸਦੇ ਪਸਾਰ ਲਈ ਦਵਿੰਦਰ ਨਾਵਲਕਾਰ ਨੇ ਬਹੁਤ ਉੱਪਰਾਲਾ ਕੀਤਾ - ਮੋਫਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਬਾਹਰ ਫਰੀ ਲੰਗਰ ਨੂੰ ਹਟਾਉਣਲਈ ਧਨਾਂਢ ਲੋਕਾਂ ਦੇ ਇਸ਼ਾਰੇ ਤੇ ਪ੍ਰਸਾਸ਼ਨ ਦੀਆਂ ਕੋਸ਼ਿਸ਼ਾਂ ਜਾਰੀ
-
-
-