Tuesday, December 10, 2019
FOLLOW US ON

News

ਖਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਵੱਲੋਂ ਪਲੁਟੋਰਸ ਖੁੰਭਾ ਦੀ ਕਾਸ਼ਤ ਕੀਤੀ

November 20, 2019 12:26 AM
*ਖਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ  ਵੱਲੋਂ ਪਲੁਟੋਰਸ ਖੁੰਭਾ ਦੀ ਕਾਸ਼ਤ ਕੀਤੀ।

ਸ੍ਰੀ ਅੰਨਦਪੁਰ ਸਾਹਿਬ 19 ਨਵੰਬਰ(ਦਵਿੰਦਰਪਾਲ ਸਿੰਘ/ਅੰਕੁਸ਼): ਇਥੋਂ ਦੇ ਸ੍ਰੀ ਗੁਰੂ ਤੇਗ਼ ਬਹਾਦਰ ਖਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਵਲੋਂ ਡੀ.ਬੀ.ਟੀ ਸਟਾਰ ਕਾਲਜ ਸਕੀਮ ਅਧੀਨ ਮਿੰਨੀ ਪ੍ਰੋਜੈਕਟ 'ਪਲੁਟੋਰਸ ਖੁੰਭਾ' ਦੀ ਕਾਸ਼ਤ ਕੀਤੀ ਗਈ। ਖੇਤੀਬਾੜੀ ਵਿਭਾਗ ਵੱਲੋਂ ਖੁੰਭਾ ਦੀ ਫਸਲ ਘੱਟ ਸਮੇਂ ਵਿੱਚ ਵਰਤਣ ਯੋਗ ਤਿਆਰ ਕਰ ਲਈ ਗਈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਖੁੰਭਾ ਦੀ ਕਾਸ਼ਤ ਕਰਨਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਜਿਥੇ ਕਿਸਾਨਾਂ ਨੂੰ ਪਰਾਲੀ ਦੇ ਨਾੜ ਦੀ ਸੰਭਾਲ ਕਰਨ ਲਈ ਮੁਸ਼ਕਿਲ ਪੇਸ਼ ਆ ਰਹੀ ਹੈ ਉਥੇ ਹੀ ਕਾਲਜ ਦੇ ਖੇਤੀਬਾੜੀ ਵਿਭਾਗ ਵੱਲੋਂ ਖੁੰਭਾ ਦੀ ਕਾਸ਼ਤ ਕਰਨ ਲਈ ਇਸ ਨਾੜ ਦੀ ਯੋਗ ਵਰਤੋਂ ਕੀਤੀ ਗਈ। ਜਿਸਦੇ ਬਹੁਤ ਵਧੀਆ ਨਤੀਜੇ ਨਿਕਲੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵੀ ਖੁੰਭਾ ਦੀ ਖੇਤੀ ਕਰਨੀ ਚਾਹੀਦੀ ਹੈ ਤਾਂ ਜੋ ਜਿਥੇ ਕਿਸਾਨ ਇੱਕ ਹੋਰ ਫਸਲ ਪੈਦਾ ਕਰ ਸਕਦੇ ਹਨ ਉਥੇ ਹੀ ਪਰਾਲੀ ਦੀ ਸੰਭਾਲ ਕਰਨ ਵਿੱਚ ਵੀ ਅਸਾਨੀ ਹੋਵੇਗੀ। ਕਾਲਜ ਦੇ ਪੀ.ਆਰ.ਓ ਡਾ. ਅਵਤਾਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 90 ਦੇ ਕਰੀਬ ਵਿਦਿਆਰਥੀਆਂ ਅਤੇ ਕਿਸਾਨਾਂ ਨੇ ਇਸ ਯੋਜਨਾ ਅਧੀਨ ਲਾਭ ਉਠਾਇਆ ਤੇ ਇਸ ਦੀ ਕਾਸ਼ਤ ਕਰਨ ਦੇ ਢੰਗਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੇ ਨਾਲ ਹੀ ਕਾਲਜ ਵਲੋਂ ਇਲਾਕੇ ਵਿੱਚਲੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਇਸਦੀ ਕਾਸ਼ਤ ਕਰਨ ਬਾਰੇ ਵੱਢਮੁੱਲੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਕਾਲਜ ਪ੍ਰਿੰਸੀਪਲ ਸਾਹਿਬ ਦੇ ਦਿਸ਼ਾ ਨਿਰਦੇਸ਼ ਹੇਠ ਡਾ.ਰੇਨੂੰ ਠਾਕੁਰ ਵੱਲੋਂ ਚਲਾਇਆ ਜਾ ਰਿਹਾ ਹੈ। ਇਸ ਮੌਕੇ ਖੇਤੀਬਾੜੀ ਵਿਭਾਗ ਦਾ ਸਮੁੱਚਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸੀ।
Have something to say? Post your comment

More News News

UN and NGO Council of World Sikh Parliament Reported Human Rights Violations by India to United Nations. ਫ਼ਿੰਨਲੈਂਡ ਵਿੱਚ ਸਾਨਾ ਮਾਰਿਨ ਵਿਸ਼ਵ ਦੀ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ ਬਣੀ ਖਾੜਕੂ ਗੁਰਸੇਵਕ ਸਿੰਘ ਬੱਬਲਾ ਹੋਏ ਦਿੱਲੀ ਅਦਾਲਤ ਅੰਦਰ ਪੇਸ਼ ਪੇਸ਼ੀ ਭੁਗਤਣ ਜਾ ਰਹੇ ਨੂੰ ਦੇਸੀ ਕੱਟੇ ਨਾਲ ਫੜਿਆ ਦਿਖਾਕੇ ਝੂਠਾ ਕੇਸ ਪਾਇਆ ਸੀ ਤੁਰ ਗਈ ਮਾਂ ਦੀਆਂ ਯਾਦਾਂ 'ਚ ਲਬਰੇਜ਼ ਸ਼ਬਦਾਂ ਦਾ ਖ਼ਜ਼ਾਨਾ "ਇਉਂ ਦਿਨ ਗੁਜ਼ਰਦੇ ਗਏ" ਲੋਕ ਅਰਪਣ ਅਮਰੀਕਾ ਨੇ ਸਾਰੇ ਅਮਰੀਕੀ ਨਾਗਰਿਕਾਂ ਅਤੇ ਵਿਦੇਸ਼ੀ ਨਾਗਰਿਕਾਂ 'ਤੇ ਬਾਇਓਮੈਟ੍ਰਿਕ ਬੋਰਡਿੰਗ ਲਈ ਚਿਹਰੇ ਦੀ ਜਾਂਚ ਲਈ ਮਜਬੂਤ ਕਰਨ ਦੀ ਯੋਜਨਾ ਬਣਾਈ ਹੈ ਉੜੀਸਾ ਸਰਕਾਰ ਭਲਕੇ ਪੁਰੀ ਵਿਚ ਗੁਰੂ ਨਾਨਕ ਦੇਵ ਜੀ ਦੇ ਮੰਗੂ ਮੱਤ ਨੂੰ ਢਾਹ ਦੇਵੇਗੀ Ekata Manch” a social organisation & Department of Co-Operation Maharashtra State successfully organised free inter- active seminar related to Co-operative Societies ਮੁਕਤੀ ਮੋਰਚਾ ਪੰਚਾਇਤੀ ਜ਼ਮੀਨਾਂ ਤੇ ਨਿੱਜੀ ਕੰਪਨੀਆਂ ਨੂੰ ਪੈਰ ਵੀ ਨਹੀਂ ਧਰਨ ਦੇਣਗੀਆਂ -ਸਮਾਓ ਪੰਜਾਬ ਸਰਕਾਰ ਪੱਤਰਕਾਰਾਂ ਦੀ ਸੁਰੱਖਿਆ ਲਈ ਠੋਸ ਨੀਤੀ ਬਣਾਏ-ਨਾਗੀ ਜਵਾਲਾਮੁਖੀ-ਇਕ ਰੂਪ ਕੁਦਰਤੀ ਸ਼ਕਤੀ ਦਾ ਨਿਊਜ਼ੀਲੈਂਡ ਦੇ 'ਵਾਈਟ ਆਈਲੈਂਡ' ਅੰਦਰ ਜਵਾਲਾਮੁਖੀ ਫਟਿਆ-ਇਕ ਸੈਲਾਨੀ ਦੀ ਮੌਤ ਦਰਜਨਾਂ ਫੱਟੜ
-
-
-