News

ਭਾਰਤ ਦਾ ਨਿਆਂਇਕ ਸਿਸਟਮ ਪੂਰੀ ਤਰਾਂ ਪੱਖਪਾਤੀ ਅਤੇ ਹਿੰਦੂਤਵ ਦਾ ਗੁਲਾਮ ਬਣ ਚੁੱਕਾ ਹੈ-ਯੂਨਾਈਟਿਡ ਖਾਲਸਾ ਦਲ ਯੂ,ਕੇ

November 20, 2019 12:53 AM

ਭਾਰਤ ਦਾ ਨਿਆਂਇਕ ਸਿਸਟਮ ਪੂਰੀ ਤਰਾਂ ਪੱਖਪਾਤੀ ਅਤੇ  ਹਿੰਦੂਤਵ ਦਾ ਗੁਲਾਮ ਬਣ ਚੁੱਕਾ ਹੈ-ਯੂਨਾਈਟਿਡ ਖਾਲਸਾ ਦਲ ਯੂ,ਕੇ

" ਮੋਹਾਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸਿੱਖ ਨੌਜਵਾਨ ਅਤੇ ਸਿੱਖ ਬੀਬੀ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ"
ਲੰਡਨ- ਭਾਰਤ ਦੀ ਸੁਮਰੀਮ ਕੋਰਟ ਵਲੋਂ ਅਯੁੱਧਿਆ ਮਾਮਲੇ ਵਿੱਚ ਜੋ  745 ਸਫੇ ਦਾ ਫੈਂਸਲਾ ਸੁਣਾਇਆ ਗਿਆ ਹੈ ਅਗਰ ਉਹ ਉਪਰੀ ਨਿਗਾਹ ਨਾਲ ਵੇਖਿਆਂ ਹੀ ਪੱਖਪਾਤ ਅਤੇ ਹਿੰਦੂਤਵ ਦੇ ਪ੍ਰਭਾਵ ਅਧੀਨ ਪ੍ਰਤੀਤ ਹੁੰਦਾ ਹੈ । ਇਹ ਫੈਂਸਲਾ ਕਰਨ ਵਾਲੇ ਜੱਜਾਂ ਨੂੰ ਯੂਨਾeਿਟਡ ਖਾਲਸਾ ਦਲ ਯੂ,ਕੇ ਵਲੋਂ ਹਿੰਦੂਤਵ ਦੇ ਕਰਿੰਦੇ ਕਰਾਰ ਦਿੱਤਾ ਗਿਆ ਹੈ ਜਿਹਨਾਂ ਨੇ ਮੁਸਲਮਾਨ ਭਰਾਵਾਂ ਦੀਆਂ ਭਾਵਨਾਵਾਂ ਦਾ ਕਤਲ ਕੀਤਾ ਹੈ ਉੱਥੇ ਸਿੱਖ ਧਰਮ ਨੂੰ  "ਕਲਟ" ਆਖ ਕੇ ਆਪਣੀ ਬੀਮਾਰ ਅਤੇ ਫਿਰਕੂ ਜਹਿਨੀਅਤ ਦਾ ਪ੍ਰਗਟਾਵਾ ਕੀਤਾ ਹੈ । ਇਹ ਫੈਂਸਲਾ ਕਰਨ ਵਾਲੇ ਜੱਜਾਂ ਦੀ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸਖਤ ਅਲੋਚਨਾ ਕਰਦਿਆਂ ਆਖਿਆ ਗਿਆ ਕਿ ਜਿਸ ਪਵਿੱਤਰ ਸਿੱਖ ਧਰਮ ਨੂੰ ਤੁਸੀਂ "ਕਲਟ" ਆਖ ਰਹੇ ਹੋ ਅਗਰ ਇਹ ਅਗਰ ਸਿੱਖ ਧਰਮ  ਨਾ ਹੁੰਦਾ ਤਾਂ ਅੱਜ ਜਿਹਨਾਂ ਕੁਰਸੀਆਂ ਉੱਪਰ ਤੁਸੀਂ ਬੈਠੇ ਹੋ ਇਹਨਾਂ ਕੁਰਸੀਆਂ ਉੱਪਰ ਕੋਈ ਖਾਨ ਜਾਂ ਮਹੰਮਦ ਬੈਠੇ ਹੋਣੇ ਸੀ ਅਤੇ ਤੁਹਾਡਾ ਹਿੰਦੂ ਧਰਮ ਬੀਤ ਚੁੱਕੇ ਦੀ ਕਹਾਣੀ ਬਣਿਆ ਹੋਣਾ ਸੀ । ਯੂਨਾਈਟਿਡ ਖਾਲਸਾ ਦਲ ਯੂ,ਕੇ  ਦੇ ਪ੍ਰਧਾਂਨ  ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਸਮੂਹ ਸਿੱਖ ਜਥੇਬੰਦੀਆਂ ਨੂੰ ਸੁਪਰੀਮ ਕੋਰਟ ਦੀ ਇਸ ਘਿਨਾਉਣੀ ਕਾਰਵਾਈ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਗਿਆ ਹੈ । ਇਹ ਮੁਤੱਸਵੀ  ਕਿਸਮ ਦੇ ਜੱਜ ਇਕ ਪਾਸੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਵਰਤ ਕੇ ਅਯੁੱਧਿਆ ਵਿੱਚ ਮੰਦਰ ਹੋਣ ਦੀ ਨਿਰਅਧਾਰ ਗੱਲ ਕਰ ਰਹੇ ਹਨ ਦੂਜੇ ਪਾਸੇ ਉਸੇ ਹੀ ਗੁਰੂ ਸਾਹਿਬ ਵਲੋਂ ਅਰੰਭ ਕੀਤੇ ਗਏ ਧਰਮ ਨੂੰ ਕਲਟ ਕਹਿ ਰਹੇ ਹਨ । ਜਦਕਿ ਅਸਲੀਅਤ ਵਿੱਚ ਗੁਰੂ ਸਾਹਿਬ ਨੇ ਇਹ ਕਿਤੇ ਵੀ ਨਹੀਂ ਕਿਹਾ ਕਿ ਅਯੁੱਧਿਆ ਵਿੱਚ ਰਾਮ ਦਾ ਜਨਮ ਹੋਇਆ ਸੀ । ਸੁਪਰੀਮ ਕੋਰਟ ਵਲੋਂ  ਇਹ ਸਾਰਾ ਕੁੱਝ ਸਿੱਖਾਂ ਅਤੇ ਮੁਸਲਮਾਨਾਂ  ਦਾ ਆਪਸੀ ਵੈਰ ਪਵਾਉਣ ਵਾਸਤੇ ਕੀਤਾ ਗਿਆ ਹੈ । ਪੰਜਾਬ ਵਿੱਚ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਦਾ ਦੌਰ ਬਿਨਾਂ ਰੋਕ ਟੋਕ ਜਾਰੀ ਹੈ ਕਿਸੇ ਨਾ ਕਿਸੇ ਬਹਾਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਵੱਡੀ  ਪੱਧਰ ਤੇ ਜ਼ੁਲਮ ਕੀਤਾ ਜਾ ਰਹਾ ਹੈ । ਮੋਹਾਲੀ eਅਰਪੋਰਟ ਤੋਂ ਇੱਕ  ਨਿਰਦੋਸ਼ ਸਿੱਖ ਨੌਜਵਾਨ ਅਤੇ ਇੱਕ ਸਿੱਖ ਬੀਬੀ ਨੂੰ ਦੁਬਈ ਜਾਣ ਸਮੇਂ ਗ੍ਰਿਫਤਾਰ ਕਰਨਾ ਪੰਜਾਬ ਪੁਲਿਸ ਦੇ ਜੁਲਮੀਂ ਵਰਤਾਰੇ ਅਤੇ ਖਾਨਦਾਨੀ ਆਦਤ ਦਾ ਹਿੱਸਾ ਹੈ ।ਹਾਲ ਹੀ ਦੌਰਾਨ ਜਿਹਨਾਂ ਅੱਠ  ਸਿੱਖਾਂ ਦੀ ਰਿਹਾਈ ਦਾ ਐਲਾਨ ਕੀਤਾ ਗਿਆ ਹੈ ਉਹ ਅਦਾਲਤਾਂ ਵਲੋਂ ਸੁਣਾਈ ਗਈ ਸਜਾ ਤੋਂ ਦੁੱਗਣੀ ਤੋਂ ਵੀ ਵੱਧ ਕੈਦ ਕੱਟ ਚੁੱਕੇ ਹਨ ਅਤੇ ਰਿਹਾਈ ਦੇ ਹੱਕਦਾਰ ਹਨ । ਭਾਈ ਦਇਆ ਸਿੰਘ ਲਾਹੌਰੀਆ,ਭਾਈ ਜਗਤਾਰ ਸਿੰਘ ਤਾਰਾ ,ਭਾਈ ਜਗਤਾਰ ਸਿੰਘ ਹਾਵਾਰਾ,ਭਾਈ ਬਲਵੰਤ ਸਿੰਘ ਰਾਜੋਆਣਾ,ਭਾਈ ਗੁਰਮੀਤ ਸਿੰਘ ,ਭਾਈ ਲਖਵਿੰਦਰ ਸਿੰਘ,ਭਾਈ ਸਮਸ਼ੇਰ ਸਿੰਘ ,ਭਾਈ ਹਰਨੇਕ ਸਿੰਘ ਭੱਪ ਵਰਗੇ ਸਿੱਖ ਨੌਜਵਾਨ ਵੀਹ ਵੀਹ ਸਾਲ ਤੋਂ ਜਿਆਦਾ ਵਕਤ ਜ੍ਹੇਲਾਂ ਵੱਚ ਗੁਜਾਰ ਚੁੱਕੇ ਹਨ ,ਜਿਹੜੇ ਤੁਰੰਤ ਰਿਹਾਈ ਦਾ ਹੱਕ ਰੱਖਦੇ ਸਨ । ਇੱਕ ਪਾਸੇ ਕੇਂਦਰ ਅਤੇ ਸੂਬਾਈ ਸਰਕਾਰ ਅੰਸ਼ਕ ਰਿਹਾਈਆਂ ਦਾ ਐਲਾਨ ਕਰ ਰਹੀ ਅਤੇ ਦੂਜੇ ਪਾਸੇ ਦੋ ਦਰਜਨ ਦੇ ਕਰੀਬ ਸਿੱਖ ਨੌਜਵਾਨਾਂ ਨੂੰ ਝੂਠੇ ਦੋਸ਼ ਲਗਾ ਕੇ ਪੁਲਿਸ ਦੇ ਤਸੀਹਾ ਕੇਂਦਰਾਂ ਵਿੱਚ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ । ਦਰ ਅਸਲ ਨਕਸਲਬਾੜੀ ਲਹਿਰ  ਦੌਰਾਨ ਪੁਲਿਸ ਵਲੋਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਮਗਰੋਂ ਭਾਰੀ ਤਸ਼ੱਦਦ ਕੀਤਾ ਜਾਂਦਾ ਸੀ ਅਤੇ ਬਾਅਦ ਵਿੱਚ  ਮਾਲਖਾਨੇ ਵਿੱਚੋਂ ਦੇਸੀ ਪਿਸਤੌਲ ਕੱਢ ਕੇ ਝੂਠੇ ਪੁਲਿਸ ਮੁਕਾਬਲੇ ਦੀ ਕਹਾਣੀ  ਬਣਾ ਕੇ ਪੇਸ਼ ਕਰਨ ਦੀ ਪੁਲਿਸ ਨੂੰ ਅਜਿਹੀ ਨਾਮੁਰਾਦ ਬੀਮਾਰੀ ਰੂਪੀ ਆਦਤ ਬਣੀ ਕਿ ਧਰਮਯੁੱਧ ਮੋਰਚੇ ਦੌਰਾਨ  ਅਤੇ ਚੱਲ ਰਹੀ ਖਾਲਿਸਤਾਨ ਦੀ ਜੰਗੇ ਅਜਾਦੀ ਦੌਰਾਨ  ਪੁਲਿਸ ਨੂੰ ਲੱਗੀ ਇਸ ਬੀਮਾਰੀ ਨੇ ਭਿਆਨਕ ਰੂਪ ਧਾਰਨ ਕਰ ਲਿਆ । ਹਾਜਾਰਾਂ ਹੀ ਸਿੱਖ ਨੌਜਵਾਨਾਂ ਨੂੰ ਘਰਾਂ ਤੋਂ ਚੁੱਕ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਦੀ ਆੜ ਹੇਠ ਸ਼ਹੀਦ ਕਰ ਦਿੱਤਾ ਅਤੇ ਭਾਰੀ ਤਸ਼ੱਦਦ ਕਰਨ ਮਗਰੋਂ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ , ਪੁਲਿਸ ਨੇ ਤਰੱਕੀਆਂ ਹਾਸਲ ਕਰਨ ਲਈ ਮਾਲਖਾਨਿਆਂ ਵਿੱਚੋਂ ਹਥਿਆਰ ਕੱਢ ਕੱਢ ਕੇ ਗ੍ਰਿਫਤਾਰ ਕੀਤੇ ਗਏ ਸਿੱਖ ਨੌਜਵਾਨਾਂ ਤੇ ਪਾ ਦਿੱਤੇ । ਜਿਕਰਯੋਗ ਹੈ ਕਿ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਜਿਲ੍ਹਿਆਂ ਨਾਲ ਸਬੰਧਤ ਕਈ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ । ਯੂਨਾਈਟਡ  ਖਾਲਸਾ ਦਲ ਯੂ,ਕੇ ਵਲੋਂ ਮਨੁੱਖੀ ਅਧਿਕਾਰਾਂ ਦੀਆਂ ਅਲੰਬਦਾਰ ਸੰਸਥਾਵਾਂ ਅਤੇ ਸਿੱਖ ਜਥੇਬੰਦੀਆਂ ਨੂੰ ਇਹਨਾਂ ਸਿੱਖ ਨੌਜਵਾਨਾਂ ਦੇ ਹੱਕ ਵਿੱਚ ਅਵਾਜ ਬੁਲੰਦ ਕਰਨ ਦੀ ਸਨਿਮਰ ਕੀਤੀ ਗਈ ਹੈ ।  ਸਿੱਖਾਂ ਸਮੇਤ ਭਾਰਤ ਦੀਆਂ ਵਸਨੀਕ  ਘੱਟ ਗਿਣਤੀ ਕੌਮਾਂ ਨੂੰ ਦਬਾਉਣ ਲਈ  ਗ੍ਰਿਫਤਾਰ ਕਰਨ ਮਗਰੋਂ ਉਹਨਾਂ ਦੇ ਕੇਸ ਕੇਂਦਰੀ ਜਾਂਚ ਏਜੰਸੀ ਦੇ ਸਪੁਰਦ ਕੀਤੇ ਜਾ ਰਹੇ ਹਨ ਤਾਂ ਕਿ ਉਹਨਾਂ ਨੂੰ ਲੰਬੇ ਸਮੇਂ ਲਈ ਜੇਲ੍ਹਾਂ ਵਿੱਚ ਬੰਦ ਰੱਖਿਆ ਜਾ ਸਕੇ । ਹਿੰਦੂਤਵੀ ਸੋਚ ਦੇ ਧਾਰਨੀਆਂ ਵਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਨਕਲ ਕਰਨੀ ,ਮੂਲਮੰਤਰ ਤੇ ਡਾਂਸ ਕਰਨੇ ,ਦਸ ਗੁਰੂ ਸਹਿਬਾਨ ਨੂੰ ਗਾਂ ਦੇ ਪੇਟ ਵਿੱਚ ਦਰਸਾਉਂਦੀਆਂ ਫੋਟੋਆਂ ਬਣਾਉਣੀਆਂ ਆਦਿ ਦਾ ਇੱਕ ਹੀ ਮਕਸਦ ਹੈ ਕਿ ਸਿੱਖਾਂ ਨੂੰ ਬ੍ਰਾਹਮਣ ਵਾਦ ਦੇ ਖਾਰੇ ਸਮੁੰਦਰ ਵਿੱਚ ਜਜਬ ਕਰਨਾ ਅਤੇ ਉਹਨਾਂ ਨੂੰ ਸਦੀਵ ਕਾਲ ਲਈ ਆਪਣੇ ਗੁਲਾਮ ਬਣਾAੇਣਾ । ਦੂਜੇ ਪਾਸੇ ਹਿੰਦੂਤਵੀ ਅੱਤਵਾਦੀਆਂ ਦੀ ਹਰ ਪੱਖ ਤੋਂ ਪੁਸ਼ਤ ਪਨਾਹੀ ਕਰਕੇ  ਉਹਨਾਂ ਨੂੰ ਹੋਰ ਸ਼ਹਿ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਭਵਿੱਖ ਵਿੱਚ ਹੋਰ ਵੀ ਅਪਰਾਧ ਕਰਕੇ ਘੱਟ ਗਿਣਤੀ ਕੌਮਾਂ ਵਿੱਚ ਦਹਿਸ਼ਤ  ਪੈਦਾ ਕਰ ਸਕਣ ।  ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸਿੱਖ ਕੌਮ ਨੂੰ ਜਾਗ ਜਾਣ ਅਤੇ ਕੌਮੀ ਘਰ ਖਾਲਿਸਤਾਨ  ਲਈ  ਯਤਨਸ਼ੀਲ ਹੋਣ ਦਾ ਸੱਦਾ ਦਿੱਤਾ ਗਿਆ ਹੈ ।

Have something to say? Post your comment

More News News

ਮਾਨਸਾ ਤੋ ਹੋ ਸਕਦੀ ਹੈ ਆਮ ਆਦਮੀ ਪਾਰਟੀ ਦੀ ਉਮੀਦਵਾਰ ਗਾਇਕਾ ਅਨਮੋਲ ਗਗਨ ਮਾਨ ਕ੍ਰਾਈਸਟਚਰਚ ਨਰਸੰਹਾਰ: ਕਰੋਨਾ ਨੇ ਵਿਸ਼ਵ ਦਾ ਆਰਥਕ ਸੰਕਟ ਹੋਰ ਵਧਾਇਆ -ਬਚਣ ਲਈ ਜਨਤਕ ਖੇਤਰ ਨੂੰ ਤਰਜੀਹ ਦੇਣ ਦੀ ਲੋੜ -ਡਾ ਗਿਆਨ ਸਿੰਘ हज़ारों किसानों ,मजदूरों ,औरतों द्वारा कृषि सुधार के नाम पर किये गए तीन ऑर्डिनेंस व बिजली सोध बिल 2020 के विरोध में अनाज मंडी जंडियाला गुरु में विशाल प्रदर्शन किया। ਬੱਬੂ ਮਾਨ ਦਾ ਲੈਜਡ ' ਗਾਣੇ ਨੂੰ ਸ਼ਰੋਤਿਆਂ ਵੱਲੋਂ ਦਿੱਤਾ ਜਾ ਰਿਹਾ ਭਰਪੂਰ ਹੁੰਗਾਰਾ-ਸੁਖਜੀਤ ਜਵਾਹਰਕੇ ਕਿਸਾਨ ਮਜ਼ਦੂਰ ਵਿਰੋਧੀ 3 ਆਰਡੀਨੈਂਸ,ਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਨ ਸਬੰਧੀ, ਭਵਿੱਖ ਨੂੰ ਉਜਵਲ ਕਰਨ ਸਕੂਲ ਬੰਦ ਤੇ ਜਿੰਮ ਬੰਦ ਲੇਕਿਨ ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ ਹਰ ਸਾਲ ਅਨੇਕਾਂ ਗਲ਼ੀਆਂ ਦੇ ਵਾਸੀ ਨਰਕ ਭਰੀ ਜਿੰਦਗੀ ਬਰਸਾਤੀ ਦਿਨਾਂ ਵਿੱਚ ਤਾਂ ਕੱਟ ਦੇ ਹਨ , ਆਮ ਦਿਨਾਂ ਚੋਂ ਵੀ ਨਰਕ ਭੋਗਦੇ ਹਨ , ਅਧਿਕਾਰੀ ਗੌਰ ਨੀ ਕਰਦੇ ਕੈਬਿਨਟ ਮੰਤਰੀ ਸੋਨੀ ਨੇ ਵਾਰਡ ਨੰ: ਸ਼੍ਰੀ ਦੁਰਗਾ ਮਾਤਾ ਮੰਦਿਰ ਵਿੱਚ ਦੀ ਬੈਟਰੀ ਦੀ ਸੇਵਾ।
-
-
-