News

ਸਿੱਖ ਰਾਜਸੀ ਕੈਦੀ ਰਹੇ ਬਾਪੂ ਗੁਰਜੰਟ ਸਿੰਘ ਨੂੰ ਵੱਖ ਵੱਖ ਪੰਥਕ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀ ਭੇਟ।

November 20, 2019 05:14 PM

ਸਿੱਖ ਰਾਜਸੀ ਕੈਦੀ ਰਹੇ ਬਾਪੂ ਗੁਰਜੰਟ ਸਿੰਘ ਨੂੰ ਵੱਖ ਵੱਖ ਪੰਥਕ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀ ਭੇਟ।

 ਜਥੇਦਾਰ ਗੁਰਜੰਟ ਸਿੰਘ ਵੱਲੋਂ ਸਿੱਖ ਸੰਘਰਸ਼ 'ਚ ਪਾਏ ਗਏ ਵੱਡੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ: ਬਾਬਾ ਹਰਨਾਮ ਸਿੰਘ ਖ਼ਾਲਸਾ।
ਸ੍ਰੀ ਦਰਬਾਰ ਸਾਹਿਬ, ਦਮਦਮੀ ਟਕਸਾਲ, ਸ੍ਰੋਮਣੀ ਕਮੇਟੀ, ਚੀਫ ਖਾਲਸਾ ਦੀਵਾਨ, ਦਲ ਖਾਲਸਾ, ਫੈਡਰੇਸ਼ਨ ਵਲੋਂ ਜਸਪਾਲ ਸਿੰਘ ਨੂੰ ਸਿਰੋਪਾਓ ਭੇਟ।

ਅੰਮ੍ਰਿਤਸਰ ੨੦ ਨਵੰਬਰ ( ਹਰਜੋਤ ਸੰਧੂ/ਹਰਜੀਤ ਸਿੰਘ ਗਿੱਲ)ਸਿੱਖ ਰਾਜਸੀ ਕੈਦੀ ਰਹੇ ਜਥੇਦਾਰ ਬਾਪੂ ਗੁਰਜੰਟ ਸਿੰਘ ਪਟਨਾ ਸਾਹਿਬ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਦੇ ਅਜ ਦੁਸਹਿਰਾ ਸਮਾਗਮ ਮੌਕੇ ਸਿੱਖ ਸੰਪਰਦਾਵਾਂ, ਜਥੇਬੰਦੀਆਂ ਅਤੇ ਸਿੱਖ ਸੰਘਰਸ਼ ਨਾਲ ਜੁੜੇ ਸ਼ਖ਼ਸੀਅਤਾਂ ਵੱਲੋਂ ਭਾਵ ਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ।

 ਪ੍ਰੋ: ਸਰਚਾਂਦ ਸਿੰਘ ਅਨੁਸਾਰ ਬਾਪੂ ਗੁਰਜੰਟ ਸਿੰਘ ਜੋ ਕਿ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ ਦੇ ਸਹੁਰਾ ਸਾਹਿਬ ਵੀ ਸਨ ਦੇ ਨਿਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਤ ਬਾਬਾ ਸੇਵਾ ਸਿੰਘ ਹਾਲ, ਸੁਲਤਾਨ ਵਿੰਡ ਰੋਡ ਵਿਖੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਨੇ ਉਨ੍ਹਾਂ ਦੇ ਸਦੀਵੀ ਵਿਛੋੜੇ ਨੂੰ ਕੌਮ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿਤਾ। ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਮਨੁੱਖਾ ਜੀਵਨ ਸੇਵਾ ਤੇ ਸਿਮਰਨ ਨਾਲ ਸਫਲ ਹੁੰਦਾ ਹੈ। ਬਾਪੂ ਗੁਰਜੰਟ ਸਿੰਘ ਦਾ ਜੀਵਨ ਦਮਦਮੀ ਟਕਸਾਲ ਦੇ ਮਹਾਪੁਰਖਾਂ ਦੀ ਛੋਹ ਨਾਲ ਗੁਰਮਤਿ ਦੇ ਰੰਗ ਵਿਚ ਰੰਗਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਬੀਤੇ ਤਿੰਨ ਸਾਲ ਪਹਿਲਾਂ ਹੀ ਨਾਭਾ ਜੇਲ੍ਹ ਤੋਂ ਰਿਹਾਅ ਹੋ ਕੇ ਆਏ ਜਥੇਦਾਰ ਗੁਰਜੰਟ ਸਿੰਘ ਵੱਲੋਂ ਸਿੱਖ ਸੰਘਰਸ਼ 'ਚ ਪਾਏ ਗਏ ਵੱਡੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਜਿਨ੍ਹਾਂ ਕੌਮ ਖ਼ਾਤਰ ਸਾਲਾਂ ਬੱਧੀ ਜੇਲ੍ਹ ਹੀ ਨਹੀਂ ਕੱਟੀ ਬਲਕੇ ਪਰਿਵਾਰ ਅਤੇ ਕਾਰੋਬਾਰ ਨੂੰ ਵੀ ਕੌਮ ਦੀ ਸੇਵਾ 'ਚ ਅਰਪਿਤ ਕੀਤਾ। ਭਾਈ ਮਨਜੀਤ ਸਿੰਘ ਨੇ ਕਿਹਾ ਕਿ ਬਾਪੂ ਗੁਰਜੰਟ ਸਿੰਘ ਵਰਗਿਆਂ ਦੀਆਂ ਕੁਰਬਾਨੀਆਂ ਸਦਕਾ ਸਿੱਖਾਂ ਦੀ ਦੇਸ਼ ਵਿਦੇਸ਼ 'ਚ ਪਛਾਣ ਬਣੀ। ਭਾਈ ਅਜੈਬ ਸਿੰਘ ਅਭਿਆਸੀ ਨੇ ਸਭ ਦਾ ਧੰਨਵਾਦ ਕੀਤਾ। ਸਟੇਜ ਦੀ ਸੇਵਾ ਸਰਬਜੀਤ ਸਿੰਘ ਢੋਟੀਆਂ ਨੇ ਨਿਭਾਈ, ਜਸਪਾਲ ਸਿੰਘ ਅਤੇ ਇੰਦਰਜੀਤ ਸਿੰਘ ਨੂੰ ਜਥੇਬੰਦੀਆਂ ਵੱਲੋਂ ਸਿਰੋਪਾਉ ਦਿਤੇ ਗਏ। ਇਸ ਮੌਕੇ ਬਾਬਾ ਬਲਕਾਰ ਸਿੰਘ ਪੰਜਗਰਾਈਆਂ, ਸਿੰਘ ਸਾਹਿਬ ਗਿਆਨੀ ਰਵੇਲ ਸਿੰਘ, ਬਾਬਾ ਗੁਰਦਿਆਲ ਸਿੰਘ ਟਾਂਡੇ, ਭਾਈ ਈਸ਼ਰ ਸਿੰਘ, ਨਿਰਮਲ ਸਿੰਘ ਚੀਫ਼ ਖ਼ਾਲਸਾ ਦੀਵਾਨ, ਭਾਈ ਮੋਹਕਮ ਸਿੰਘ, ਸ਼੍ਰੋਮਣੀ ਕਮੇਟੀ ਸਕੱਤਰ ਸ: ਮਨਜੀਤ ਸਿੰਘ, ਜਸਵੰਤ ਸਿੰਘ ਅਕਾਲ ਅਕੈਡਮੀ ਬੜੂ ਸਾਹਿਬ, ਬਾਬਾ ਜੋਗਿੰਦਰ ਸਿੰਘ ਅਨੰਦਪੁਰ, ਬਾਬਾ ਮੇਜਰ ਸਿੰਘ ਵਾਂ, ਗੁਰਚਰਨਜੀਤ ਸਿੰਘ ਲਾਂਬਾ, ਸੁਰਿੰਦਰ ਸਿੰਘ ਰੁਮਾਲਿਆਂ ਵਾਲਾ, ਭਾਈ ਸੁਖਵਿੰਦਰ ਸਿੰਘ ਅਗਵਾਨ, ਗੁਰਪ੍ਰੀਤ ਸਿੰਘ ਰੋਡੇ, ਫੈਡਰੇਸ਼ਨ ਪ੍ਰਧਾਨ ਅਮਰਬੀਰ ਸਿੰਘ ਢੋਟ, ਬਾਵਾ ਸਿੰਘ ਗੁਮਾਨ ਪੁਰਾ, ਅਮਰਜੀਤ ਸਿੰਘ ਬੰਡਾਲਾ, ਸੁਰਜੀਤ ਸਿੰਘ ਭਿਟੇਵਡ, ਦਿਲਬਾਗ ਸਿੰਘ ਕਿਸ਼ਨਪੁਰਾ, ਗੁਰਮੀਤ ਸਿੰਘ ਸੈਣੀ, ਸੁਖ ਵਰਸ਼ ਸਿੰਘ ਪੰਨੂ, ਰਜਿੰਦਰ ਸਿੰਘ ਰੂਬੀ, ਤੇਜਿੰਦਰ ਸਿੰਘ ਪੱਡਾ, ਜਗਦੇਵ ਸਿੰਘ ਹੈੱਡ ਪ੍ਰਚਾਰਕ, ਕਲਿਆਣ ਸਿੰਘ ਸਾਬਕਾ ਸਕੱਤਰ ਪਟਨਾ ਸਾਹਿਬ, ਭਾਈ ਸੁਲੱਖਣ ਸਿੰਘ ਹਜੂਰੀ ਰਾਗੀ, ਬਲਵਿੰਦਰ ਸਿੰਘ ਲੋਪੋਕੇ, ਨਿਰਮਲ ਸਿੰਘ ਵੈਦਿਆ ਕਾਂਡ, ਪਿੰ੍ਰ: ਸੂਬਾ ਸਿੰਘ, ਜਸਵਿੰਦਰ ਸਿੰਘ ਦੀਨਪੁਰ, ਅਵਤਾਰ ਸਿੰਘ ਨਿੱਜੀ ਸਹਾਇਕ, ਜਸਪਾਲ ਸਿੰਘ ਨਿੱਜੀ ਸਹਾਇਕ ਸ੍ਰੀ ਅਕਾਲ ਤਖਤ, ਸੁਖਦੇਵ ਸਿੰਘ ਭੂਰਾ ਕੋਨਾ, ਕੰਵਲਜੀਤ ਸਿੰਘ ਬਿੱਟੂ, ਸਰਬਜੀਤ ਸਿੰਘ ਘੁਮਾਣ ਦਲ ਖ਼ਾਲਸਾ, ਦਲਜੀਤ ਸਿੰਘ ਬਿੱਟੂ, ਨਰਿੰਦਰ ਸਿੰਘ ਲਾਈਨ ਕਲੱਬ, ਸਤਬੀਰ ਸਿੰਘ ਸਾਬਕਾ ਸਕੱਤਰ, ਮਹਿੰਦਰ ਸਿੰਘ ਢੁੱਡੀਕੇ, ਕੁਲਵਿੰਦਰ ਸਿੰਘ ਰਮਦਾਸ, ਹਰਭਜਨ ਸਿੰਘ ਵਕਤਾ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

ਫ਼ੋਟੋ ਨਾਲ ਨਥਿ ਹਨ।
ਕੈਪਸ਼ਨ : ਜਸਪਾਲ ਸਿੰਘ ਨੂੰ ਸਿਰੋਪਾਉ ਭੇਟ ਕਰਦੇ ਹੋਏ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਬਾਬਾ ਹਰਨਾਮ ਸਿੰਘ ਮੁਖੀ ਦਮਦਮੀ ਟਕਸਾਲ ਤੇ ਹੋਰ।

Have something to say? Post your comment

More News News

ਮਾਨਸਾ ਤੋ ਹੋ ਸਕਦੀ ਹੈ ਆਮ ਆਦਮੀ ਪਾਰਟੀ ਦੀ ਉਮੀਦਵਾਰ ਗਾਇਕਾ ਅਨਮੋਲ ਗਗਨ ਮਾਨ ਕ੍ਰਾਈਸਟਚਰਚ ਨਰਸੰਹਾਰ: ਕਰੋਨਾ ਨੇ ਵਿਸ਼ਵ ਦਾ ਆਰਥਕ ਸੰਕਟ ਹੋਰ ਵਧਾਇਆ -ਬਚਣ ਲਈ ਜਨਤਕ ਖੇਤਰ ਨੂੰ ਤਰਜੀਹ ਦੇਣ ਦੀ ਲੋੜ -ਡਾ ਗਿਆਨ ਸਿੰਘ हज़ारों किसानों ,मजदूरों ,औरतों द्वारा कृषि सुधार के नाम पर किये गए तीन ऑर्डिनेंस व बिजली सोध बिल 2020 के विरोध में अनाज मंडी जंडियाला गुरु में विशाल प्रदर्शन किया। ਬੱਬੂ ਮਾਨ ਦਾ ਲੈਜਡ ' ਗਾਣੇ ਨੂੰ ਸ਼ਰੋਤਿਆਂ ਵੱਲੋਂ ਦਿੱਤਾ ਜਾ ਰਿਹਾ ਭਰਪੂਰ ਹੁੰਗਾਰਾ-ਸੁਖਜੀਤ ਜਵਾਹਰਕੇ ਕਿਸਾਨ ਮਜ਼ਦੂਰ ਵਿਰੋਧੀ 3 ਆਰਡੀਨੈਂਸ,ਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਨ ਸਬੰਧੀ, ਭਵਿੱਖ ਨੂੰ ਉਜਵਲ ਕਰਨ ਸਕੂਲ ਬੰਦ ਤੇ ਜਿੰਮ ਬੰਦ ਲੇਕਿਨ ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ ਹਰ ਸਾਲ ਅਨੇਕਾਂ ਗਲ਼ੀਆਂ ਦੇ ਵਾਸੀ ਨਰਕ ਭਰੀ ਜਿੰਦਗੀ ਬਰਸਾਤੀ ਦਿਨਾਂ ਵਿੱਚ ਤਾਂ ਕੱਟ ਦੇ ਹਨ , ਆਮ ਦਿਨਾਂ ਚੋਂ ਵੀ ਨਰਕ ਭੋਗਦੇ ਹਨ , ਅਧਿਕਾਰੀ ਗੌਰ ਨੀ ਕਰਦੇ ਕੈਬਿਨਟ ਮੰਤਰੀ ਸੋਨੀ ਨੇ ਵਾਰਡ ਨੰ: ਸ਼੍ਰੀ ਦੁਰਗਾ ਮਾਤਾ ਮੰਦਿਰ ਵਿੱਚ ਦੀ ਬੈਟਰੀ ਦੀ ਸੇਵਾ।
-
-
-