News

ਪੰਜਾਬ ਦੀਆਂ ਮੰਡੀਆਂ ਵਿੱਚ ਪਰਮਲ, ਸਰਬਤੀ,ਦੇਵਗੌੜਾ ਸਰਬਤੀ ਝੋਨੇ ਦੀ ਪਾ੍ਰਇਵੇਟ ਖਰੀਦ ਬੰਦ ਕਰਕੇ ਸਰਕਾਰੀ ਤੌਰ ਉੱਤੇ ਖਰੀਦ ਕੀਤੀ ਜਾਵੇ। {ਮਾਸਟਰ ਹਰੇਸ਼ ਕੁਮਾਰ ਸੈਣੀ}

November 21, 2019 01:19 AM

ਪੰਜਾਬ ਦੀਆਂ ਮੰਡੀਆਂ ਵਿੱਚ ਪਰਮਲ, ਸਰਬਤੀ,ਦੇਵਗੌੜਾ ਸਰਬਤੀ ਝੋਨੇ ਦੀ ਪਾ੍ਰਇਵੇਟ ਖਰੀਦ ਬੰਦ ਕਰਕੇ ਸਰਕਾਰੀ ਤੌਰ ਉੱਤੇ ਖਰੀਦ ਕੀਤੀ ਜਾਵੇ।    {ਮਾਸਟਰ ਹਰੇਸ਼ ਕੁਮਾਰ ਸੈਣੀ}

ਪੰਜਾਬ ਦੇ ਸਾਰੇ ਜਿਲ੍ਹੇਆਂ ਦੀਆਂ ਮੰਡੀਆਂ ਵਿੱਚ ਪਿੱਛਲੇ ਕਈ ਸਾਲਾਂ ਤੋਂ ਪਰਮਲ,ਸਰਬਤੀ ਪਰਮਲ,ਦੇਵਗੌੜਾ ਪਰਮਲ ਝੋਨੇ ਦੀ ਸਰਕਾਰੀ ਖਰੀਦ ਬੰਦ ਹੈ।ਇਸ ਕਿਸਮ ਦੇ ਝੋਨੇ ਦੀ ਪਾ੍ਰਇਵੇਟ ਖਰੀਦ ਮੰਡੀਆਂ ਵਿੱਚ ਜਾਰੀ ਹੈ।ਇਸ ਕਿਸਮ ਦੇ ਝੋਨੇ ਦਾ ਮੁੱਲ ਮੰਡੀਆਂ ਵਿੱਚ ਲੱਗੀ-ਫੱਬੀ ਅਧਾਰ ਉੱਤੇ ਹਰ ਰੋਜ ਤੈਅ ਹੁੰਦਾ ਹੈ।ਮੰਡੀ ਸਮੇਂ ਸੀਜਨ ਤੋਂ ਬਾਦ ਇਹ ਪਰਮਲ ਕਿਸਮ ਦਾ ਝੋਨਾ ਬਹੁਤ ਮਹਿੰਗੇ ਰੇਟ ਉੱਤੇ ਵੇਚਿਆ ਜਾਂਦਾਂ ਹੈ।ਪਾ੍ਰਇਵੇਟ ਏਜੰਸੀਆਂ ਇਸ ਨੂੰ ਮੰਡੀਆਂ ਵਿੱਚੋ ਸਸਤੇ ਭਾਅ ਸੀਜਨ ਵਕਤ ਖਰੀਦ ਕਿ ਸਟੋਰਕ ਰ ਲੈਂਦੀਆਂ ਹਨ।ਸਿਰਫ ਪਾ੍ਰਇਵੇਟ ਏਜੰਸੀਆਂ ਦੁਆਰਾ ਮੰਡੀਆਂ ਵਿੱਚੋ ਇਹਨਾਂ੍ਹ ਕਿਸਮਾਂ ਨੂੰ ਖਰੀਦ ਕਰਨਾਂ ਸ਼ੱਕੀ ਜਿਹਾ ਲੱਗਦਾ ਹੈ।ਇੰਝ ਲੱਗਦਾ ਹੈ ਜਿਵੇਂ ਸਾਰਾ ਅਮਲਾ ਤਾਲਾ ਰਲਿਆ-ਮਿਲਿਆ ਹੋਵੇ ਅਤੇ ਜਾਣ-ਬੁੱਝ ਕਿ ਪਰਮਲ ਕਿਸਮ ਦੇ ਝੋਨੇ ਦੀ ਬੇਅਦਬੀ ਕੀਤੀ ਜਾ ਰਹੀ ਹੋਵੇ।ਇਸ ਝੋਨੇ ਦੀ ਸਰਕਾਰੀ ਖਰੀਦ ਨਾ ਹੋਣ ਪਿੱਛੇ ਕੋਈ ਹਿਡਨ-ਏਜੰਡਾ ਹੋਵੇ।ਦਰਅਸਲ ਇਹ ਪਰਮਲ ਝੋਨੇ ਦੀਆਂ ਕਿਸਮਾਂ ਦੇ ਚੋਲ ਬਹੁਤ ਹੀ ਚੰਗੀ ਗੁਣਵੱਤਾ ਵਾਲੇ ਹੁੰਦੇ ਹਨ।ਇਹਨਾਂ ਕਿਸਮਾਂ ਦੇ ਚੌਲ ਲੰਬੇ,ਪਤਲੇ ਅਤੇ ਸੁਆਦਲੇ ਹੁੰਦੇ ਹਨ।ਇਹਨਾਂ ਚੋਲਾਂ ਦੀ ਮੰਗ ਘਰਾਂ,ਹੋਟਲਾਂ,ਪੈਲਸ਼ਾ ਅਤੇ ਕੈਟਰਿੰਗ ਦੇ ਕੰਮਾਂ ਵਿੱਚ ਬਹੁਤ ਜਿਆਦਾ ਹੈ।ਇਹਨਾਂ ਚੌਲਾਂ ਨੂੰ ਬਾਸਮਤੀ ਦੇ ਚੌਲਾਂ ਵਿੱਚ ਰਲਾ ਕਿ ਵੀ ਕੁਝ ਲੋਕ ਵੇਚਦੇ ਹਨ।ਵੱਡੇ-ਵੱਡੇ ਸ਼ਹਿਰਾਂ ਵਿੱਚ ਪਲੇ ਲੋਕ ਜਾਂ ਖੇਤੀ ਤੋਂ ਦੂਰ ਲੋਕ ਪਰਮਲ ਦੇ ਚੌਲ ਅਤੇ ਬਾਸਮਤੀ ਚੌਲਾਂ ਦੀ ਪਹਿਚਾਨ ਨਹੀ ਕਰ ਸਕਦੇ ਹਨ।ਕਿਸਾਨ ਵੀ ਆਪਣੇ ਘਰ ਖਾਣ ਵਾਸਤੇ ਇਹੀ ਚੌਲ ਵਰਤਦੇ ਹਨ।ਇਹਨਾਂ ਚੋਲਾਂ ਦੀ ਵਰਤੋਂ ਪਿੰਡਾਂ/ਸ਼ਹਿਰਾਂ ਦੇ ਵਿਆਹ,ਸਮਾਰੌਹ ਅਤੇ ਯੱਗ ਆਦਿ ਵਿੱਚ ਵੀ ਕੀਤੀ ਜਾਂਦੀ ਹੈ।ਮੱਧ ਵਰਗ ਤੱਕ ਹਰ ਵਿਅਕਤੀ ਇਹਨਾਂ ਚੌਲਾਂ ਨੂੰ ਪਸ਼ੰਦ ਕਰਦਾ ਹੈ।ਕਿਸਾਨ ਵੱਡੇ ਪੱਧਰ ਉੱਤੇ ਇਹਨਾਂ ਕਿਸਮਾਂ ਦੀ ਬੀਜਾਈ ਕਰਨ ਤੋਂ ਕਤਰਾਉਂਦਾ ਹੈ।ਕਿਉਂਕਿ ਕਾਫੀ ਸਾਲਾਂ ਤੋਂ ਇਸ ਕਿਸਮ ਦੇ ਝੋਨੇ ਦੀ ਸਰਕਾਰੀ ਖਰੀਦ ਹੀ ਬੰਦ ਕਰ ਦਿੱਤੀ ਗਈ ਹੈ।ਝੋਨੇ ਦੇ ਸੀਜਨ ਉੱਤੇ ਮੰਡੀਆਂ ਵਿੱਚ ਇਹ ਕਿਸਮਾਂ ਦੀ ਜਾਣਬੁੱਝ ਕਿ ਬੇਕਦਰੀ ਕਰਕੇ ਮੁੱਲ ਤੋੜ ਦਿੱਤਾ ਜਾਂਦਾਂ ਹੈ।ਕਿਸਾਨਾਂ ਦੇ ਹੱਥੋਂ ਨਿੱਕਲ ਜਾਣ ਤੋਂ ਬਾਦ ਪਾ੍ਰਇਵੇਟ ਏਜੰਸ਼ੀਆਂ ਇਸ ਝੋਨੇ ਦੇ ਚੌਲ ਮਹਿੰਗੇ ਭਾਅ ਉੱਤੇ ਬਜਾਰ ਵਿੱਚ ਉਤਾਰਦੇ ਹਨ।ਇਹਨਾਂ ਹੀ ਚੌਲਾਂ ਨੂੰ ਕਿਲੋ,ਦੋ ਕਿਲੋ,ਪੰਜ ਕਿਲੋ,ਦਸ ਕਿਲੋ ਦੀ ਪੈਕਿੰਗ ਵਿੱਚ ਪੇਸ਼ ਕਰ ਦਿੱਤਾ ਜਾਂਦਾਂ ਹੈ।ਹਰ ਤਰਾਂ ਦੀ ਪਰਮਲ ਝੋਨੇ ਨੂੰ ਇਸ ਸਮੇਂ ਮੰਡੀਆਂ ਵਿੱਚ ੧੭੦੦/-ਰੁਪਏ,੧੮੦੦/-ਰੁਪਏ ਖਰੀਦ ਕੀਤਾ ਜਾ ਰਿਹਾ ਹੈ।ਸਰਕਾਰ ਵੱਲੋਂ ਨਿਰਧਾਰਤ ਮੁੱਲ ਤੋਂ ਵੀ ਘਾਟੇ ਵਿੱਚ ਕਿਸਾਨ ਮੰਡੀਆਂ ਵਿੱਚ ਵੇਚਣ ਲਈ ਮਜਬੂਰ ਹਨ।ਪਾ੍ਰਇਵੇਟ ਖਰੀਦ ਦੇ ਨਾਂ ਉੱਤੇ ਕਿਸਾਨਾਂ ਨੂੰ ਦਿਲ ਅਤੇ ਦਿਮਾਗ ਤੋਂ ਤੋੜ ਕਿ ਉਹਨਾਂ ਦੀ ਲੁੱਟ-ਘਸੁੱਟ ਕੀਤੀ ਜਾਂਦੀ ਹੈ।ਪਰਮਲ ਕਿਸਮ ਦਾ ਝੋਨਾ ਘੱਟ ਪਾਣੀ ਲੱਗਣ ਵਾਲੀਆਂ ਜਮੀਨਾਂ ਵਿੱਚ ਬੀਜਣਾ ਕਿਸਾਨਾਂ ਦੀ ਮਜਬੂਰੀ ਹੈ।ਇਹ ਕਿਸਮਾਂ ਉਹਨਾਂ ਜਮੀਨਾਂ ਵਿੱਚ ਹੋ ਜਾਂਦੀਆਂ ਹਨ ਜਿੱਥੇ ਪਾਣੀ ਦਾ ਪ੍ਰਬੰਦ ਕਿਸਾਨ ਜਿਆਦਾਂ ਨਹੀ ਕਰ ਸਕਦੇ ਹਨ।ਇਹ ਕਿਸਮਾਂ ਪੱਕਣ ਲਈ ਘੱਟ ਸਮਾਂ ਲੈਂਦੀਆਂ ਹਨ।ਪੰਜਾਬ ਅੰਦਰ ਠੰਡ ਉੱਤਰਣ ਤੋਂ ਮਹੀਨਾਂ ਪਹਿਲਾਂ ਹੀ ਇਹ ਕਿਸਮਾਂ ਪੱਕ ਜਾਂਦੀਆਂ ਹਨ।ਇਹਨਾਂ ਦਾ ਔਸਤਨ ਝਾੜ/ਪੈਦਾਵਾਰ ੧੨ ਤੋਂ ੧੫ ਕੁਵਿੰਟਲ ਪ੍ਰਤੀ ਕਿਲਾ ਰਹਿੰਦਾ ਹੈ।ਇਹਨਾਂ ਕਿਸਮਾਂ ਦੀ ਕਟਾਈ ਹੱਥ ਨਾਲ ਅਤੇ ਕੰਬਾਇਨ ਦੋਵਾਂ ਨਾਲ ਹੋ ਜਾਂਦੀ ਹੈ।ਇਸ ਸਮੇਂ ਪੰਜਾਬ ਅੰਦਰ ਝੋਨੇ ਦੀ ਪ੍ਰਤੀ ਕਿਲਾ ਬੀਜਾਈ ੩੫੦੦/-ਸੌ ਰੁਪਏ ਚਲ ਰਹੀ ਹੈ।ਇਸੇ ਤਰਾਂ ਪਰਵਾਸੀ ਲੇਬਰ ਅਤੇ ਪੰਜਾਬੀ ਲੇਵਰ ੪੦੦੦/- ਰੁਪਏ ਮਜਦੂਰੀ ਪ੍ਰਤੀ ਕਿਲਾ ਲੈ ਰਹੀ ਹੈ।ਸਾਰੇ ਕਿਸਾਨਾਂ ਕੋਲ ਆਪਣੇ ਟਰੈਕਟਰ ਨਹੀ ਹਨ।੨੮੦੦/- ਰੁਪਏ ਪ੍ਰਤੀ ਕਿਲਾ ਦੋ ਵਾਰ ਜਮੀਨ ਵਹਾਈ ਦੀ ਮਜਦੂਰੀ ਹੈ।ਇਸ ਤੋਂ ਇਲਾਵਾ ਖਾਦ,ਕੀਟਨਾਸਕ ਦਵਾਈਆਂ ਅਤੇ ਤਲਾਈ ਦੇ ਖਰਚੇ ਅਲੱਗ ਹਨ।ਡੀਜਲ ਇੰਜਨ/ਟਰੈਕਟਰਾਂ ਰਾਹੀ ਪਾਣੀ ਕੱਢ ਝੋਨੇ ਨੂੰ ਦੇਣ ਲਈ ਵੀ ਕਾਫੀ ਖਰਚ ਆਉਂਦਾ ਹੈ।ਇਸ ਤੋਂ ਇਲਾਵਾ ਹੋਰ ਕਈ ਪ੍ਰਕਾਰ ਦੇ ਖਰਚੇ ਬੀਜਾਈ ਤੋਂ ਕਟਾਈ ਤੱਕ ਹੁੰਦੇ ਹਨ।ਕੁਦਰਤੀ ਆਫਤਾਂ ਵੀ ਕਿਸਾਨਾਂ ਦੀ ਫਸਲ ਬਰਬਾਦ ਕਰ ਦੇਂਦੀਆਂ ਹਨ।ਕਿਸਾਨ ਖੁਦ ਵੀ ਹਰ ਰੋਜ ਖੇਤਾਂ ਵਿੱਚ ਰਾਤਦਿਨ ਪਰੀਵਾਰ ਸਮੇਤ ਮੇਹਨਤ ਕਰਦਾ ਹੈ।ਇਸ ਸਥੀਤੀ ਵਿੱਚ ਕਿਸਾਨ ਨੂੰ ਇੱਕ ਕਿਲੇ ਵਿੱਚੋ ਕਿੰਨੀ ਆਮਦਨ ਹੋਈ ਹਿਸਾਬ ਡੁਹਾਡੇ ਸਾਹਮਣੇ ਹੀ ਹੈ।ਝੋਨੇ ਦੀ ਖੇਤੀ ਅਤੇ ਕਿਸੇ ਵੀ ਕਿਸਮ ਦੀ ਖੇਤੀ ਇਸ ਸਮੇਂ ਵੱਡੇ ਘਾਟੇ ਦਾ ਸੌਦਾ ਹੈ।ਕਿਸਾਨਾਂ ਦੀ ਸਾਰਾ ਸਾਲ ਲੁੱਟ ਘਸੁੱਟ ਹੁੰਦੀ ਆ ਰਹੀ ਹੈ।ਮੰਡੀਆਂ ਵਿੱਚ ਕਿਸਾਨਾਂ ਨੂੰ ਦਾਣੇਆਂ ਸਮੇਤ ਰਾਤ ਰਹਿਣ ਲਈ ਮਜਬੂਰ ਕੀਤਾ ਜਾਂਦਾਂ ਹੈ।ਇਸ ਤਰਾਂ ਕਰਕੇ ਭਰਿਸ਼ਟ ਲੋਕ ਕਿਸਾਨਾਂ ਨੂੰ ਮਨੋਵਿਗਿਆਨਕ ਤੌਰ ਉੱਤੇ ਤੋੜ ਕਿ ਉਹਨਾਂ ਦਾ ਸੌਸਣ ਕਰ ਰਹੇ ਹਨ।ਭਾਰੀ ਮੁਨਾਫਾ ਵਪਾਰੀ ਵਰਗ ਵੰਡ ਰਿਹਾ ਹੈ।ਝੋਨੇ ਵਿੱਚ ਮਸਚਰਾਇਜ/ਸਿਲ ਦੇ ਨਾਂ ਉੱਤੇ ਕਿਸਾਨਾਂ ਦੀਆਂ ਫਸਲਾਂ ਦੀ ਮੰਡੀਆਂ ਵਿੱਚ ਬੇਕਦਰੀ ਕੀਤੀ ਜਾ ਰਹੀ ਹੈ।ਮਸਚਰਾਇਜ ਦੇ ਨਾਂ ਉੱਤੇ ਉਹਨਾਂ ਦੀਆਂ ਫਸਲਾਂ ਨੂੰ ਭਾਰੀ ਕੱਟ ਲਗਾਇਆ ਜਾ ਰਿਹਾ ਹੈ।ਮਤਲਵ ਕਿ ਕਿਸਾਨ ਦੇ ਪੱਲੇ ਕੁਝ ਵੀ ਨਹੀ ਪਾਇਆ ਜਾ ਰਿਹਾ ਹੈ।ਬਰਸਾਤ ਦਾ ਮੌਸਮ ਉੱਪਰੋ ਠੰਡ ਦਾ ਉੱਤਰਣਾ ਮਸਚਰਾਇਜ ਦਾ ਕਾਰਣ ਹੁੰਦਾ ਹੈ।ਇਸ ਮਸਚਰਾਇਜ ਅੱਗੇ ਕਿਸਾਨ ਬੇਬਸ਼ ਹੈ।ਇਸ ਗੱਲ ਨੂੰ ਹਰ ਕੋਈ ਸਮਝਦਾ ਵੀ ਹੈ।ਪਰ ਮਸਚਰਾਇਜ ਦੀ ਆੜ੍ਹ ਲੈ ਕਿ ਕਿਸਾਨ ਨੂੰ ਮੰਡੀ ਵਿੱਚ ਪ੍ਰੇਸ਼ਾਨ ਕਰ ਦਿੱਤਾ ਜਾਂਦਾਂ ਹੈ।ਉਸ ਦੀ ਫਸਲ ਦੀ ਬੇਕਦਰੀ ਕੀਤੀ ਜਾਂਦੀ ਹੈ।ਮੌਜੂਦਾ ਸਮੇਂ ਬਜਾਰ ਦੇ ਚੌਲਾਂ ਦੇ  ਰੇਟ ਦੇ ਹਿਸਾਬ ਨਾਲ ਹਰ ਕਿਸਮ ਦੇ ਪਰਮਲ ਝੋਨੇ ਦਾ ਮੁੱਲ ੩੦੦੦/- ਰੁਪਏ ਤੈਅ ਹੋਣਾ ਚਾਹੀਦਾ ਹੈ।ਇਸ ਦੇ ਨਾਲ ਹੀ ਹਰ ਕਿਸਮ ਦੇ ਪਰਮਲ ਝੋਨੇ ਦੀ ਸਰਕਾਰੀ ਖਰੀਦ ਅਤੇ ਪਾ੍ਰਇਵੇਟ ਖਰੀਦ ਮੰਡੀਆਂ ਵਿੱਚ ਨਿਰਧਾਰਤ ਮੁੱਲ ਉੱਤੇ ਹੀ ਹੋਣੀ ਚਾਹੀਦੀ ਹੈ।ਜਿਹਨਾਂ ਕਿਸਾਨਾਂ ਇਹ ਕਿਸਮਾਂ ਮੰਡੀਆਂ ਵਿੱਚ ਇਸ ਸੀਜਨ ਦੌਰਾਣ ਵੇਚ ਦਿੱਤੀਆਂ ਹਨ ਉਹਨਾਂ ਨੂੰ ਮੁਆਵਜਾ ਦਿੱਤਾ ਜਾਵੇ।
ਮਾਨਯੋਗ ਜੀ ਇਹ ਮੇਰੀ ਲਿਖੀ ਰਚਨਾਂ ਹੈ।ਇਹ ਅਣਛਪੀ ਹੈ।ਇਸ ਨੂੰ ਛਾਪਿਆ ਜਾਵੇ ਜੀ।ਧੰਨਵਾਦ ਜੀ।
ਰਾਇਟਰ- ਮਾਸਟਰ ਹਰੇਸ਼ ਕੁਮਾਰ ਸੈਣੀ।ਸੈਣੀ ਮੁੱਹਲਾ,ਬੱਜਰੀ ਕੰਪਨੀ,ਪਠਾਨਕੋਟ,ਪੰਜਾਬ।ਫੋਨ-੮੩੬੦੭੨੭੨੨੧, ੯੪੭੮੫੯੭੩੨੬

Have something to say? Post your comment

More News News

ਮਾਨਸਾ ਤੋ ਹੋ ਸਕਦੀ ਹੈ ਆਮ ਆਦਮੀ ਪਾਰਟੀ ਦੀ ਉਮੀਦਵਾਰ ਗਾਇਕਾ ਅਨਮੋਲ ਗਗਨ ਮਾਨ ਕ੍ਰਾਈਸਟਚਰਚ ਨਰਸੰਹਾਰ: ਕਰੋਨਾ ਨੇ ਵਿਸ਼ਵ ਦਾ ਆਰਥਕ ਸੰਕਟ ਹੋਰ ਵਧਾਇਆ -ਬਚਣ ਲਈ ਜਨਤਕ ਖੇਤਰ ਨੂੰ ਤਰਜੀਹ ਦੇਣ ਦੀ ਲੋੜ -ਡਾ ਗਿਆਨ ਸਿੰਘ हज़ारों किसानों ,मजदूरों ,औरतों द्वारा कृषि सुधार के नाम पर किये गए तीन ऑर्डिनेंस व बिजली सोध बिल 2020 के विरोध में अनाज मंडी जंडियाला गुरु में विशाल प्रदर्शन किया। ਬੱਬੂ ਮਾਨ ਦਾ ਲੈਜਡ ' ਗਾਣੇ ਨੂੰ ਸ਼ਰੋਤਿਆਂ ਵੱਲੋਂ ਦਿੱਤਾ ਜਾ ਰਿਹਾ ਭਰਪੂਰ ਹੁੰਗਾਰਾ-ਸੁਖਜੀਤ ਜਵਾਹਰਕੇ ਕਿਸਾਨ ਮਜ਼ਦੂਰ ਵਿਰੋਧੀ 3 ਆਰਡੀਨੈਂਸ,ਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਨ ਸਬੰਧੀ, ਭਵਿੱਖ ਨੂੰ ਉਜਵਲ ਕਰਨ ਸਕੂਲ ਬੰਦ ਤੇ ਜਿੰਮ ਬੰਦ ਲੇਕਿਨ ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ ਹਰ ਸਾਲ ਅਨੇਕਾਂ ਗਲ਼ੀਆਂ ਦੇ ਵਾਸੀ ਨਰਕ ਭਰੀ ਜਿੰਦਗੀ ਬਰਸਾਤੀ ਦਿਨਾਂ ਵਿੱਚ ਤਾਂ ਕੱਟ ਦੇ ਹਨ , ਆਮ ਦਿਨਾਂ ਚੋਂ ਵੀ ਨਰਕ ਭੋਗਦੇ ਹਨ , ਅਧਿਕਾਰੀ ਗੌਰ ਨੀ ਕਰਦੇ ਕੈਬਿਨਟ ਮੰਤਰੀ ਸੋਨੀ ਨੇ ਵਾਰਡ ਨੰ: ਸ਼੍ਰੀ ਦੁਰਗਾ ਮਾਤਾ ਮੰਦਿਰ ਵਿੱਚ ਦੀ ਬੈਟਰੀ ਦੀ ਸੇਵਾ।
-
-
-