Tuesday, December 10, 2019
FOLLOW US ON

News

*ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਅੰਤਰ-ਰਾਸ਼ਟਰੀ ਕਬੱਡੀ ਕੱਪ ਦਾ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਵੇਗਾ ਸੈਮੀਫਾਈਨਲ ਮੈਚ।

November 21, 2019 01:31 AM
*ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਅੰਤਰ-ਰਾਸ਼ਟਰੀ ਕਬੱਡੀ ਕੱਪ ਦਾ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਵੇਗਾ ਸੈਮੀਫਾਈਨਲ ਮੈਚ। 
 
*8 ਦਸੰਬਰ ਨੂੰ ਹੋਵੇਗਾ ਚਰਨ ਗੰਗਾ ਸਟੇਡੀਅਮ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਅੰਤਰ-ਰਾਸ਼ਟਰੀ ਕਬੱਡੀ ਸੈਮੀਫਾਈਨਲ।
*ਤਿਆਰੀਆਂ ਦਾ ਜ਼ਾਇਜਾ ਲੈਣ  ਪੁੱਜੇ ਜ਼ਿਲ੍ਹਾ ਖੇਡ ਅਫਸਰ ਤੇ ਕੁਆਰਡੀਨੇਟਰ ਯੂਵਕ ਸੇਵਾਵਾਂ।

ਸ੍ਰੀ ਅਨੰਦਪੁਰ ਸਾਹਿਬ 20 ਨਵੰਬਰ(ਦਵਿੰਦਰਪਾਲ ਸਿੰਘ): ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਅੰਤਰ-ਰਾਸ਼ਟਰੀ ਕਬੱਡੀ ਕੱਪ-2019 ਦਾ ਸੈਮੀਫਾਈਨਲ ਮੈਚ ਚਰਨ ਗੰਗਾ ਸਟੇਡੀਅਮ ਸ਼੍ਰੀ ਆਨੰਦਪੁਰ ਸਾਹਿਬ ਵਿਖੇ 08 ਦਸੰਬਰ ਨੂੰ ਹੋਵੇਗਾ। ਇਸ ਸਬੰਧੀ ਤਿਆਰੀਆਂ ਦਾ ਜ਼ਾਇਜਾਂ ਲੈਣ ਲਈ ਜਿਲਾ  ਖੇਡ ਅਫਸਰ ਸ਼ੀਲ ਭਗਤਤੇ ਕੁਆਰਡੀਨੇਟਰ ਯੂਵਕ ਸੇਵਾਵਾਂ ਮਨਤੇਜ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਬੱਡੀ ਖੇਡ ਨੂੰ ਪ੍ਰਫੁੱਲਿਤ ਕਰਨ ਅੰਤਰ ਰਾਸ਼ਟਰੀ ਕੱਪ 2019 ਰਾਜ ਦੇ ਮੈਚ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਰਵਾਏ ਜਾਣਗੇ। 08 ਦਸੰਬਰ ਨੂੰ ਚਰਨਗੰਗਾ ਸਟੇਡੀਅਮ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਮੈਚ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਸਟੇਡੀਅਮ , ਗਰਾਊਂਡ , ਸਾਫ ਸਫਾਈ  ਅਤੇ ਵੈਨਿਊ ਵੱਲ ਜਾਣ ਵਾਲੀਆਂ ਸੜਕਾਂ ਦੀ ਸਜਾਵਟ ਕਰਾਉਣ ਸਬੰਧੀ ਅੱਜ ਚਰਨਗੰਗਾ ਸਟੇਡੀਅਮ ਦਾ ਦੋਰਾ ਕੀਤਾ।  । ਉਨ੍ਹਾਂ ਕਿਹਾ ਕਿ ਸਮਾਗਮ ਵਾਲੀ ਸਥਾਨ ਬਿਜਲੀ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਨੇ ਮੈਡੀਕਲ ਸਹੂਲਤਾਂ , ਟਰਾਂਸਪੋਰਟ , ਕਲਚਰ ਪ੍ਰੋਗਰਾਮ ਕਮੇਟੀ , ਸੁਰਖਿਆਂ/ਟ੍ਰੈਫਿਕ ਦੀ ਪਾਰਕਿੰਗ ਦੇ ਢੁਕਵੇਂ ਪ੍ਰਬੰਧ ਕਰਨ ਲਈ ਸਟੇਡੀਅਮ ਦਾ ਨਰੀਖਣ ਕੀਤਾ। ਉਨ੍ਹਾਂ ਨੇ ਵੀ.ਆਈ.ਪੀ. ,ਖਿਡਾਰੀ ਅਤੇ ਸਪੋਰਟਿੰਗ ਸਟਾਫ ਅਤੇ ਦਰਸ਼ਕਾਂ ਦੇ ਬੈਠਣ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੈਸ਼ਨ ਵਿਭਾਗ ਵਲੋਂ  ਆਰਜੀ ਪਖਾਨਿਆ ਦਾ ਪ੍ਰਬੰਧ ਕੀਤਾ ਜਾਵੇਗਾ। 
ਜਿਕਰਯੋਗ ਹੈ ਕਿ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਚਰਨਗੰਗਾ ਸਟੇਡੀਅਮ ਸ੍ਰੀ ਅਨੰਦਪੁਰ ਸਾਹਿਬ ਨੂੰ ਲੋਕ ਅਰਪਣ ਕੀਤਾ ਅਤੇ ਉਸ ਦੇ ਰੱਖ ਰਖਾਊ ਲਈ ਹਰ ਢੁਕਵੀਂ ਮਦਦ ਤੇ ਫੰਡ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਖੇਡਾਂ ਨੂੰ ਪ੍ਰਫੂਲਿਤ ਕਰਨ ਲਈ ਲਗਾਤਾਰ ਯਤਨ ਕੀਤੇ ਹਨ। ਉਹਨਾਂ ਵਲੋਂ ਪੇਡੂ ਖੇਡ ਮੇਲਿਆਂ ਵਿੱਚ ਲਗਾਤਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਕੀਤੇ ਜਾਂਦੇ ਹਨ। ਸ੍ਰੀ ਅਨੰਦਪੁਰ ਸਾਹਿਬ ਵਿੱਚ ਚਰਨਗੰਗਾ ਸਟੇਡੀਅਮ ਵਿੱਚ ਇਹ ਪਹਿਲੇ ਅੰਤਰ ਰਾਸ਼ਟਰੀ ਖੇਡ ਮੁਕਾਬਲੇ ਹੋ ਰਹੇ ਹਨ। 
ਤਸਵੀਰ :- ਜਿਲਾ ਖੇਡ ਅਫਸਰ ਸ਼ੀਲ ਭਗਤ ਤੇ ਕੁਆਰਡੀਨੇਟਰ ਯੂਵਕ ਸੇਵਾਵਾਂ ਮਨਤੇਜ ਸਿੰਘ ਚੀਮਾ ਖੇਡ ਸਟੇਡੀਅਮ ਦਾ ਜਾਇਜਾ ਲੈਦ ਹੋਏ।

 
Have something to say? Post your comment

More News News

UN and NGO Council of World Sikh Parliament Reported Human Rights Violations by India to United Nations. ਫ਼ਿੰਨਲੈਂਡ ਵਿੱਚ ਸਾਨਾ ਮਾਰਿਨ ਵਿਸ਼ਵ ਦੀ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ ਬਣੀ ਖਾੜਕੂ ਗੁਰਸੇਵਕ ਸਿੰਘ ਬੱਬਲਾ ਹੋਏ ਦਿੱਲੀ ਅਦਾਲਤ ਅੰਦਰ ਪੇਸ਼ ਪੇਸ਼ੀ ਭੁਗਤਣ ਜਾ ਰਹੇ ਨੂੰ ਦੇਸੀ ਕੱਟੇ ਨਾਲ ਫੜਿਆ ਦਿਖਾਕੇ ਝੂਠਾ ਕੇਸ ਪਾਇਆ ਸੀ ਤੁਰ ਗਈ ਮਾਂ ਦੀਆਂ ਯਾਦਾਂ 'ਚ ਲਬਰੇਜ਼ ਸ਼ਬਦਾਂ ਦਾ ਖ਼ਜ਼ਾਨਾ "ਇਉਂ ਦਿਨ ਗੁਜ਼ਰਦੇ ਗਏ" ਲੋਕ ਅਰਪਣ ਅਮਰੀਕਾ ਨੇ ਸਾਰੇ ਅਮਰੀਕੀ ਨਾਗਰਿਕਾਂ ਅਤੇ ਵਿਦੇਸ਼ੀ ਨਾਗਰਿਕਾਂ 'ਤੇ ਬਾਇਓਮੈਟ੍ਰਿਕ ਬੋਰਡਿੰਗ ਲਈ ਚਿਹਰੇ ਦੀ ਜਾਂਚ ਲਈ ਮਜਬੂਤ ਕਰਨ ਦੀ ਯੋਜਨਾ ਬਣਾਈ ਹੈ ਉੜੀਸਾ ਸਰਕਾਰ ਭਲਕੇ ਪੁਰੀ ਵਿਚ ਗੁਰੂ ਨਾਨਕ ਦੇਵ ਜੀ ਦੇ ਮੰਗੂ ਮੱਤ ਨੂੰ ਢਾਹ ਦੇਵੇਗੀ Ekata Manch” a social organisation & Department of Co-Operation Maharashtra State successfully organised free inter- active seminar related to Co-operative Societies ਮੁਕਤੀ ਮੋਰਚਾ ਪੰਚਾਇਤੀ ਜ਼ਮੀਨਾਂ ਤੇ ਨਿੱਜੀ ਕੰਪਨੀਆਂ ਨੂੰ ਪੈਰ ਵੀ ਨਹੀਂ ਧਰਨ ਦੇਣਗੀਆਂ -ਸਮਾਓ ਪੰਜਾਬ ਸਰਕਾਰ ਪੱਤਰਕਾਰਾਂ ਦੀ ਸੁਰੱਖਿਆ ਲਈ ਠੋਸ ਨੀਤੀ ਬਣਾਏ-ਨਾਗੀ ਜਵਾਲਾਮੁਖੀ-ਇਕ ਰੂਪ ਕੁਦਰਤੀ ਸ਼ਕਤੀ ਦਾ ਨਿਊਜ਼ੀਲੈਂਡ ਦੇ 'ਵਾਈਟ ਆਈਲੈਂਡ' ਅੰਦਰ ਜਵਾਲਾਮੁਖੀ ਫਟਿਆ-ਇਕ ਸੈਲਾਨੀ ਦੀ ਮੌਤ ਦਰਜਨਾਂ ਫੱਟੜ
-
-
-