Monday, December 09, 2019
FOLLOW US ON

News

" ਜਦੋਂ ਸਰਕਾਰੀ ਵਕੀਲ ਤੁਲਸੀ ਨੇ ਨਾਭਾ ਜੇਲ੍ਹ ਵਿਚ ਕੰਧ ਪਵਾਈ"-

November 21, 2019 02:41 AM

ਅਖੇ ਮੈਨੂੰ ਡਰ ਲਗਦੈ---------
" ਜਦੋਂ ਸਰਕਾਰੀ ਵਕੀਲ ਤੁਲਸੀ ਨੇ ਨਾਭਾ ਜੇਲ੍ਹ ਵਿਚ ਕੰਧ ਪਵਾਈ"-
ਸਾਲ 1987- 1988 ਦੌਰਾਨ ਸਕਿਉਰਿਟੀ ਜੇਲ੍ਹ ਨਾਭਾ ਵਿੱਚ ਲੱਗਣ ਵਾਲੀ ਡੈਜੀਗਨੇਟਿਡ ਸੈਸ਼ਨ ਕੋਰਟ ਵਿੱਚ ਇਸੇ ਹੀ ਕੇ,ਟੀ, ਤੁਲਸੀ ਨੂੰ ਪੰਜਾਬ ਸਰਕਾਰ ਵਲੋਂ ਸਰਕਾਰੀ ਧਿਰ ਦਾ ਵਕੀਲ ਲਗਾਇਆ ਗਿਆ ਸੀ,ਇਸ ਨੂੰ ਸਿੰਘਾਂ ਦਾ ਵਿਰੋਧ ਕਰਨ ਅਤੇ ਨੂੰ ਸਖਤ ਸਜਾਵਾਂ ਦਿਵਾਉਣ ਵਾਸਤੇ ਲਗਾਇਆ ਗਿਆ ਸੀ । ਜੇਲ੍ਹ ਵਿੱਚੋਂ ਸਾਨੂੰ ਸਾਰਿਆਂ ਨੂੰ ਵੱਖ ਵੱਖ ਕੇਸਾਂ ਵਿੱਚ ਅਦਾਲਤ ਵਿੱਚ ਲਿਜਾਇਆ ਜਾਂਦਾ ਉਥੇ ਜਿਹੜੇ ਮੁਕੱਦਮੇਵਾਰ ਜਮਾਨਤਾਂ ਤੇ ਹੁੰਦੇ ਉਹ ਬਾਹਰੋਂ ਅਦਾਲਤ ਵਿੱਚ ਤਰੀਕ ਭੁਗਤਣ ਆਇਆ ਕਰਦੇ ਸੀ। ਅਦਾਲਤ ਦੇ ਅਹਾਤੇ ਵਿੱਚ ਬਾਹਰੋਂ ਅਤੇ ਦੂਸਰੀਆਂ ਜੇਲ੍ਹਾਂ ਤੋਂ ਆਉਣ ਵਾਲੇ ਸਿੰਘਾਂ ਨੂੰ ਬਕਾਇਦਾ ਚਾਹ ਪਾਣੀ ਵੀ ਛਕਾਇਆ ਜਾਂਦਾ ਸੀ।ਪਰ ਇਸ ਸਰਕਾਰੀ ਫੀਲੇ ਤੁਲਸੀ ਨੂੰ ਇਸ ਗੱਲ ਦੀ ਬੜੀ ਤਕਲੀਫ ਹੋਈ ।ਆਖਰ ਆਪਣੇ ਸਿੱਖ ਵਿਰੋਧੀ ਮਾਲਕਾਂ ਮੂਹਰੇ ਪੂਛ ਹਿਲਾ ਹਿਲਾ ਕੇ ਅਦਾਲਤ ਦੇ ਅਹਾਤੇ ਵਿੱਚ ਕੰਧ ਪਵਾ ਦਿੱਤੀ । ਜਿਸ ਕਾਰਨ ਸਿਰਫ ਜੱਜ ਦੇ ਸਾਹਮਣੇ ਹੀ ਬਾਹਰੋਂ ਆਏ ਮੁਕੱਦਮੇਵਾਰਾਂ ਨੂੰ ਮਿਲਿਆ ਜਾ ਸਕਦਾ ਸੀ। ਹੈਰਾਨੀ ਦੀ ਗੱਲ ਹੈ ਕਿ ਸੈਸ਼ਨ ਜੱਜ ਜੋ ਕਿ ਹਿੰਦੂ ਸੀ ਉਸ ਨੇ ਜੇਲ੍ਹ ਵਿੱਚ ਬੰਦ ਸਿੰਘਾਂ ਪ੍ਰਤੀ ਬੜੀ ਹੀ ਹਮਦਰਦੀ ਭਰਿਆ ਵਤੀਰਾ ਰੱਖਿਆ ਪਰ ਇਹੋ ਜਿਹੇ ਦੋਗਲੀ ਕਿਸਮ ਦੇ ਪੱਗੜੀਧਾਰੀ ਭੇਖੀ ਲੋਕ ਦੁਸ਼ਮਣ ਦੇ ਜੁਲਮੀ ਕੁਹਾੜੇ ਦੇ ਦਸਤੇ ਬਣੇ ਹੋਏ ਸਨ ,ਇਹ ਕਦੇ ਵੀ ਸਿੱਖਾਂ ਅਤੇ ਸਿੱਖੀ ਦੇ ਖੈਰ ਖਵਾਹ ਨਹੀਂ ਬਣ ਸਕਦੇ । ਅਜ ਇਸ ਦੀ ਫੋਟੋ ਦੇਖ ਕੇ ਪੁਰਾਣੀ ਯਾਦ ਆ ਗਈ -ਲਵਸ਼ਿੰਦਰ ਸਿੰਘ ਡੱਲੇਵਾਲ -07825813301

Have something to say? Post your comment

More News News

ਕਥਾ-ਕੀਰਤਨ ਸੇਵਾ-ਸਾਂਝ ਗੁਰਬਾਣੀ ਦੀ ਗੁਰਦੁਆਰਾ ਸਾਹਿਬ ਹੇਸਟਿੰਗਜ਼ ਵਿਖੇ ਭਾਈ ਲਵਕੇਸ਼ ਸਿੰਘ ਦੇ ਰਾਗੀ ਜਥੇ ਨੂੰ ਨਿੱਘੀ ਵਿਦਾਇਗੀ ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਵੱਲੋਂ ਭਵਨਦੀਪ ਸਿੰਘ ਪੁਰਬਾ ਦਾ ਵਿਸ਼ੇਸ ਸਨਮਾਨ ਕੀਨੀਆ ਨੇ ਸਮੁੰਦਰ ਦੇ ਪਾਣੀ ਨੂੰ ਪੀਣ ਵਾਲੇ ਪਾਣੀ ਵਿੱਚ ਬਦਲਣ ਲਈ ਪਹਿਲਾ ਸੋਲਰ ਪਲਾਂਟ ਲਗਾਇਆ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੱਛਮੀ ਬੰਗਾਲ ਦੇ ਇਕ ਵਿਅਕਤੀ ਨੇ ਤੇਲੰਗਾਨਾ ਔਰਤ 'ਤੇ ਤੇਜ਼ਾਬ ਸੁੱਟ ਦਿੱਤਾ, ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਯੂਥ ਕਾਂਗਰਸੀਆਂ ਵੱਲੋਂ ਜਿੱਤ ਦਾ ਜਸ਼ਨ ਧਾਰਮਿਕ ਸਥਾਨਾਂ ਤੇ ਵੀ ਹੋਏ ਨਤਮਸਤਕ ਸਿੱਖਿਆ ਮੰਤਰੀ ਵੱਲੋਂ ਵਰਤੀ ਗਈ ਭੱਦੀ ਸ਼ਬਦਾਵਲੀ ਵਿਰੁੱਧ ਸਘੰਰਸ਼ ਉਲੀਕਣ ਦੀ ਚੇਤਾਵਨੀਂ ਜਰਖੜ ਹਾਕੀ ਅਕੈਡਮੀ ਦੇ 100 ਖਿਡਾਰੀ ਟਰੈਕ ਸੂਟਾਂ ਨਾਲ ਹੋਏ ਸਨਮਾਨਿਤ ਡੈਮੋਕਰੇਟਿਕ ਟੀਚਰਜ ਫਰੰਟ ਵੱਲੋਂ ਸਿੱਖਿਆ ਮੰਤਰੀ ਦੁਆਰਾ ਅਧਿਆਪਕਾਂ ਲਈ ਘਟੀਆ ਸ਼ਬਦਾਵਲੀ ਵਰਤਣ ਦੀ ਨਿਖੇਧੀ ਵਿਦੇਸ਼ ਦੀ ਧਰਤੀ ਤੇ ਰਹਿਕੇ ਪੰਜਾਬੀ ਭਾਸ਼ਾ ਤੇ ਇਸਦੇ ਪਸਾਰ ਲਈ ਦਵਿੰਦਰ ਨਾਵਲਕਾਰ ਨੇ ਬਹੁਤ ਉੱਪਰਾਲਾ ਕੀਤਾ - ਮੋਫਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਬਾਹਰ ਫਰੀ ਲੰਗਰ ਨੂੰ ਹਟਾਉਣਲਈ ਧਨਾਂਢ ਲੋਕਾਂ ਦੇ ਇਸ਼ਾਰੇ ਤੇ ਪ੍ਰਸਾਸ਼ਨ ਦੀਆਂ ਕੋਸ਼ਿਸ਼ਾਂ ਜਾਰੀ
-
-
-