ਭਾਰਤੀ ਅੰਬੈਸੀ ਡੈਨਹਾਗ ਹਾਲੈਂਡ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਰੱਖੇ ਨਾਚ ਗਾਣੇ ਭੰਗੜੇ ਦਾ ਸਮਾਗਮ ਤੁਰੰਤ ਰੱਦ ਕਰ ਕੇ ਸਿੱਖ ਧਰਮ ਤੋ ਮੁਆਫੀ ਮੰਗੇ: ਜਥੇਦਾਰ ਕਰਮ ਸਿੰਘ ਹਾਲੈਂਡ
ਗੁਰਦੁਆਰਾ ਪ੍ਰਬੰਧਕ ਕਮੇਟੀਆ ਵੀ ਇਸ ਸਮਾਗਮ ਤੌ ਖਫਾ ਹਨ।
ਹਾਲੈਂਡ: 20/11/2019 ( ਪੱਤਰ ਪ੍ਰੇਰਕ)
ਸਿੱਖ ਕੌਮ ਨੂੰ ਆਏ ਦਿਨ ਚਣਾਉਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸੇ ਸੰਬੰਧ ਵਿੱਚ ਸਿੱਖ ਧਾਰਮਿਕ ਆਗੂ ਜਥੇਦਾਰ ਕਰਮ ਸਿੰਘ ਹਾਲੈਂਡ ਨੇ ਮੀਡੀਆ ਨੂੰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹਾਲੈਂਡ ਵਿੱਚ ਭਾਰਤੀ ਅੰਬੈਸੀ ਡੈਨਹਾਗ ਵਲੋ ਇਕ ਪੋਸਟਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ 23 ਨਵੰਬਰ ਦਿਨ ਸ਼ਨੀਵਾਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਵਾਸਤੇ ਭੰਗੜੇ ਦਾ ਪ੍ਰੋਗਰਾਮ ਵੀ ਰੱਖਿਆ ਗਿਆ ਹੈ ।
ਜਥੇਦਾਰ ਸਾਹਿਬ ਨੇ ਸਿੱਖ ਕੌਮ ਵਲੋ ਜਬਰਦਸਤ ਵਿਰੋਧ ਕਰਦਿਆਂ ਹੋਇਆਂ ਇਸਨੂੰ ਤੁਰੰਤ ਰੱਦ ਕਰਨ ਲਈ ਕਿਹਾ ਹੈ। ਹਾਲੈਂਡ ਦੇ ਗੁਰਦੁਆਰਾ ਸਾਹਿਬ ਅਤੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਸਿੱਖ ਕੌਮ ਇਸਦਾ ਵਿਰੋਧ ਕਰੇ ਕਿਉਂਕਿ ਇਹ ਸਿਖ ਧਰਮ ਦੇ ਅਨੁਕੂਲ ਨਹੀਂ ਹੈ। ਹਾਲੈਂਡ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆ ਵੀ ਇਸ ਸਮਾਗਮ ਤੌ ਦੁਖੀ ਹਨ ।
ਜਥੇਦਾਰ ਸਾਹਿਬ ਨੇ ਕਿਹਾ ਹੈ ਕਿ ਇਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ । ਦੇਸ਼ ਵਿਦੇਸ਼ ਦੀਆਂ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਕਿਹਾ ਹੈ ਕੇ ਇਸ ਖਿਲਾਫ ਸੰਜੀਦਾ ਕਦਮ ਚੁੱਕੇ ਜਾਣ ।