News

ਆਜ਼ਾਦ ਘਰ ਖਾਲਿਸਤਾਨ ਦੇ ਨਿਸ਼ਾਨੇ ਤੋਂ ਪਿੱਛੇ ਹੱਟ ਕੇ ਕੌਮ ਨਾਲ ਧ੍ਰੋਹਹ ਨਹੀਂ ਕਮਾਵਾਂਗੇ - ਮੁੱਖੀ ਪੰਥਕ ਜਥੇਬੰਦੀਆਂ ਜਰਮਨੀ

November 21, 2019 02:53 AM

ਆਜ਼ਾਦ ਘਰ ਖਾਲਿਸਤਾਨ ਦੇ ਨਿਸ਼ਾਨੇ ਤੋਂ ਪਿੱਛੇ ਹੱਟ ਕੇ ਕੌਮ ਨਾਲ ਧ੍ਰੋਹਹ ਨਹੀਂ ਕਮਾਵਾਂਗੇ - ਮੁੱਖੀ ਪੰਥਕ ਜਥੇਬੰਦੀਆਂ ਜਰਮਨੀ 

 

ਜਰਮਨੀ ਦੀਆਂ ਪੰਥਕ ਜਥੇਬੰਦੀਆਂ ਬੱਬਰ ਖਾਲਸਾ ਜਰਮਨੀ, ਸਿੱਖ ਫੈਡਰੇਸ਼ਨ ਜਰਮਨੀ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ ਦੇ ਆਗੂਆਂ ਜਥੇਦਾਰ ਰੇਸ਼ਮ ਸਿੰਘ ਬੱਬਰ , ਭਾਈ ਗੁਰਮੀਤ ਸਿੰਘ ਖਲਿਆਣ, ਭਾਈ ਸੋਹਣ ਸਿੰਘ ਕੰਗ,ਅਤੇ ਭਾਈ ਲਖਵਿੰਦਰ ਸਿੰਘ ਮੱਲ੍ਹੀ ਵੱਲੋਂ ਸਾਂਝੇ ਪ੍ਰੈਸ ਨੋਟ ਰਾਹੀਂ ਕੁੱਝ ਸਮੇਂ ਤੋਂ ਮੀਡੀਆ ਅਤੇ ਸੋਸ਼ਲ ਮੀਡੀਆ ਉਪਰ ਜੋ ਵਫਦ ਦੇ ਨਾਮ ਹੇਠ ਇੰਡੀਆਂ ਜਾਣ ਵਾਰੇ ਵਾਦ- ਵਿਵਾਦ ਚੱਲ ਰਿਹਾ ਹੈ , ਉਸ ਉੱਤੇ ਟਿੱਪਣੀ ਕਰਦਿਆਂ ਕਿਹਾ ਹੈ ਅਸੀਂ ਆਪਣੇ ਖਾਲਿਸਤਾਨ ਦੇ ਨਿਸ਼ਾਨੇ ਤੇ ਦ੍ਰਿੜਤਾ ਨਾਲ ਖੜ੍ਹੇ ਹਾਂ ਅਤੇ ਵਿੱਤ ਅਨੁਸਾਰ ਅੰਤਿਮ ਸਵਾਸਾਂ ਤੱਕ ਆਪਣਾ ਯੋਗਦਾਨ ਪਾਉਂਦੇ ਰਹਾਂਗੇ। ਜ਼ਿਕਰਯੋਗ ਹੈ ਕਿ ਇਸ ਵਫਦ ਵਿੱਚ ਜਰਮਨੀ ਤੋ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜਥੇਦਾਰ ਹਰਦਵਿੰਦਰ ਸਿੰਘ ਬੱਬਰ, ਫਰਾਂਸ ਤੋ ਜਥੇਦਾਰ ਸਿੰਗਾਰਾ ਸਿੰਘ ਮਾਨ, ਇੰਗਲੈਂਡ ਤੋ ਖਾਲਿਸਤਾਨ ਸਰਕਾਰ ਦੇ ਰਾਸ਼ਟਰਪਤੀ ਸੇਵਾ ਸਿੰਘ ਲੱਲੀ , ਸਿੱਖ ਰਲੀਫ ਦੇ ਬਲਬੀਰ ਸਿੰਘ ਬੈਂਸ, ਇੰਗਲੈਂਡ ਤੋ ਜਸਵੰਤ ਸਿੰਘ ਠੇਕੇਦਾਰ ਕੈਨੇਡਾ ਤੋਂ ਉਬਰਾਏ ਸਿੰਘ ਸ਼ਾਮਲ ਹਨ । ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਇਕ ਸੰਸਥਾ ਦੇ ਕੁੱਝ ਮੈਂਬਰ ਆਪਣੀ ਸੰਸਥਾ ਦੇ ਕਹਿਣ ਤੇ ਜਾਂ ਆਪਣੇ ਤੌਰ ਤੇ ਭਾਰਤ ਜਾਂਦੇ ਹਨ ਤਾਂ ਉਹ ਆਪਣੇ ਆਪ ਨੂੰ ਉਸ ਸੰਸਥਾ ਦੇ ਵਫਦ ਵਜੋਂ ਤਾਂ ਪੇਸ਼ ਕਰ ਸਕਦੇ ਹਨ ਪਰ ਪੂਰੀ ਸਿੱਖ ਕੌਮ ਦੇ ਵਫਦ ਵਜੋਂ ਨਹੀਂ । 

ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸ਼ਹਾਦਤ ਤੋਂ ਪਹਿਲਾਂ ਕੌਮ ਲਈ ਨਿਸ਼ਾਨਾ ਮਿੱਥ ਗਏ ਸਨ ਕਿ ਜਿਸ ਦਿਨ ਦਰਬਾਰ ਸਾਹਿਬ ਵਿੱਚ ਭਾਰਤੀ ਫੌਜਾਂ ਦਾਖ਼ਲ ਹੋਈਆਂ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਗਈ । ਇਸ ਲਈ ਰੱਖੀ ਗਈ ਨੀਂਹ ਤੇ ਖਾਲਿਸਤਾਨ ਦਾ ਮਹਿਲ ਉਸਾਰਨ ਲਈ ਲੱਖਾਂ ਹੀ ਸਿੰਘ ਆਪਣੇ ਸੀਸ ਭੇਂਟ ਕਰ ਚੁੱਕੇ ਹਨ । ਇਨਾਂ ਸਿੰਘਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ, ਇਕ ਦਿਨ ਖਾਲਿਸਤਾਨ ਬਣਕੇ ਰਹੇਗਾ । ਅਸੀ ਮੁੱਖੀਆਂ ਵਜੋਂ ਵਿਚਰ ਕੇ ਕੀ ਰੋਲ ਅਦਾਕਰ ਰਹੇ ਇਸ ਦਾ ਹਿਸਾਬ ਸਮਾਂ ਆਉਣ ਤੇ ਕੌਮ ਨੂੰ ਦੇਣਾ ਹੋਵੇਗਾ ।ਉੱਥੇ ਅੱਗੇ ਜਾ ਕਿ ਕਲਗੀਧਰ ਪਾਤਸ਼ਾਹ ਦੀ ਕਚਹਿਰੀ ਵਿੱਚ ਵੀ ਅਵੱਸ਼ ਹੋਵੇਗਾ । 

  ਅੰਤ ਵਿੱਚ ਅਸੀ ਇਹ ਵੀ ਸਪਸ਼ਟ ਕਰਦੇ ਹਾਂ ਕਿ ਕੋਈ ਵੀ ਫੈਸਲਾ ਕਰਨ ਦਾ ਕਿਸੇ ਇਕ ਸੰਸਥਾ ਕੋਲ ਕੋਈ ਅਧਿਕਾਰ ਨਹੀਂ ਹੈ । ਅਗਰ ਟੇਬਲ ਟਾਕ ਲਈ ਕਿਸੇ ਵਫਦ ਦੀ ਲੋੜ ਪਈ ਤਾਂ ਸਮੁੱਚੀਆਂ ਜਥੇਬੰਦੀਆਂ ਦੇ ਵਿੱਚ ਵਿਚਾਰ ਰਾਹੀਂ ਉਸ ਵਫਦ ਦੀ ਨਿਯੁਕਤੀ ਕੀਤੀ ਜਾਵੇਗੀ । ਬਾਕੀ ਤੱਤੀਆਂ ਠੰਡੀਆ ਹਵਾਵਾਂ ਚਲਦੀਆਂ ਰਹਿੰਦੀਆਂ ਨੇ ਕੌਮ ਨੂੰ ਡੋਲਣ ਦੀ ਲੋੜ ਨਹੀਂ । ਅਸੀ ਕਦੇ ਵੀ ਕੌਮ ਨੂੰ ਨਿਰਾਸ਼ਤਾ ਵੱਲ ਨਹੀ ਲਿਜਾਵਾਂਗੇ ਬਸ ਆਪਣੀਆਂ ਅਰਦਾਸਾਂ ਜਰੂਰ ਕਰਦੇ ਰਹੋ ਤਾਂ ਕਿ ਅਸੀ ਹੋਰ ਚੜਦੀ ਕਲਾ ਨਾਲ ਆਪਣੀ ਮੰਜ਼ਿਲ ਵੱਲ ਵਧਦੇ ਰਹੀਏ ।

Have something to say? Post your comment

More News News

ਮਾਨਸਾ ਤੋ ਹੋ ਸਕਦੀ ਹੈ ਆਮ ਆਦਮੀ ਪਾਰਟੀ ਦੀ ਉਮੀਦਵਾਰ ਗਾਇਕਾ ਅਨਮੋਲ ਗਗਨ ਮਾਨ ਕ੍ਰਾਈਸਟਚਰਚ ਨਰਸੰਹਾਰ: ਕਰੋਨਾ ਨੇ ਵਿਸ਼ਵ ਦਾ ਆਰਥਕ ਸੰਕਟ ਹੋਰ ਵਧਾਇਆ -ਬਚਣ ਲਈ ਜਨਤਕ ਖੇਤਰ ਨੂੰ ਤਰਜੀਹ ਦੇਣ ਦੀ ਲੋੜ -ਡਾ ਗਿਆਨ ਸਿੰਘ हज़ारों किसानों ,मजदूरों ,औरतों द्वारा कृषि सुधार के नाम पर किये गए तीन ऑर्डिनेंस व बिजली सोध बिल 2020 के विरोध में अनाज मंडी जंडियाला गुरु में विशाल प्रदर्शन किया। ਬੱਬੂ ਮਾਨ ਦਾ ਲੈਜਡ ' ਗਾਣੇ ਨੂੰ ਸ਼ਰੋਤਿਆਂ ਵੱਲੋਂ ਦਿੱਤਾ ਜਾ ਰਿਹਾ ਭਰਪੂਰ ਹੁੰਗਾਰਾ-ਸੁਖਜੀਤ ਜਵਾਹਰਕੇ ਕਿਸਾਨ ਮਜ਼ਦੂਰ ਵਿਰੋਧੀ 3 ਆਰਡੀਨੈਂਸ,ਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਨ ਸਬੰਧੀ, ਭਵਿੱਖ ਨੂੰ ਉਜਵਲ ਕਰਨ ਸਕੂਲ ਬੰਦ ਤੇ ਜਿੰਮ ਬੰਦ ਲੇਕਿਨ ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ ਹਰ ਸਾਲ ਅਨੇਕਾਂ ਗਲ਼ੀਆਂ ਦੇ ਵਾਸੀ ਨਰਕ ਭਰੀ ਜਿੰਦਗੀ ਬਰਸਾਤੀ ਦਿਨਾਂ ਵਿੱਚ ਤਾਂ ਕੱਟ ਦੇ ਹਨ , ਆਮ ਦਿਨਾਂ ਚੋਂ ਵੀ ਨਰਕ ਭੋਗਦੇ ਹਨ , ਅਧਿਕਾਰੀ ਗੌਰ ਨੀ ਕਰਦੇ ਕੈਬਿਨਟ ਮੰਤਰੀ ਸੋਨੀ ਨੇ ਵਾਰਡ ਨੰ: ਸ਼੍ਰੀ ਦੁਰਗਾ ਮਾਤਾ ਮੰਦਿਰ ਵਿੱਚ ਦੀ ਬੈਟਰੀ ਦੀ ਸੇਵਾ।
-
-
-