Monday, December 09, 2019
FOLLOW US ON

News

ਸਰਦਾਰ ਗਜਿੰਦਰ ਸਿੰਘ ਦੇ 68ਵੇਂ ਜਨਮ ਦਿਨ ਮੌਕੇ ਬੈਲਜ਼ੀਅਮ ਦੇ ਸਿੱਖਾਂ ਵੱਲੋਂ ਅਰਦਾਸ

November 21, 2019 08:42 AM

ਸਰਦਾਰ ਗਜਿੰਦਰ ਸਿੰਘ ਦੇ 68ਵੇਂ ਜਨਮ ਦਿਨ ਮੌਕੇ
ਬੈਲਜ਼ੀਅਮ ਦੇ ਸਿੱਖਾਂ ਵੱਲੋਂ ਅਰਦਾਸ


ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਦਲ ਖਾਲਸਾ ਦੇ ਬਾਨੀਆਂ ਵਿੱਚੋਂ ਮੋਢੀ ਆਗੂ ਸਰਦਾਰ ਗਜਿੰਦਰ ਸਿੰਘ ਦੇ 68ਵੇਂ ਜਨਮ ਦਿਨ ਮੌਕੇ ਬੈਲਜ਼ੀਅਮ ਵਿਚਲੇ ਉਹਨਾਂ ਦੇ ਪ੍ਰਸੰਸਕਾਂ ਵੱਲੋਂ ਗੁਰਦਵਾਰਾ ਸਾਹਿਬ ਵਿਖੇ ਅਰਦਾਸ ਕਰਵਾਈ ਗਈ। ਕੱਲ ਬੁੱਧਵਾਰ ਨੂੰ ਗੁਰਦਵਾਰਾ ਸਿੰਘ ਸਭਾ ਕਨੋਕੇ ਵਿਖੇ ਕੁੱਝ ਸਿੱਖ ਪਰਿਵਾਰਾਂ ਨੇ ਹਫਤਾਵਰੀ ਦੀਵਾਨਾਂ ਸਮੇਂ 38 ਸਾਲਾਂ ਤੋਂ ਜਲਾਵਤਨੀ ਕੱਟ ਰਹੇ ਸਰਦਾਰ ਗਜਿੰਦਰ ਸਿੰਘ ਦੀਆਂ ਕੌਂਮ ਨੂੰ ਸਮਰਪਤਿ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਦੀ ਲੰਮੀ ਉਮਰ ਅਤੇ ਤੰਦਰੁਸਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਵਾਈ। ਜਿਕਰਯੋਗ ਹੈ ਕਿ ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਭਾਈ ਗਜਿੰਦਰ ਸਿੰਘ ਹੋਰਾਂ ਨੇ ਇੰਡੀਅਨ ਏਅਰਲਾਈਨ ਦਾ ਇੱਕ ਜਹਾਜ 29 ਸਤੰਬਰ 1981 ਨੂੰ ਅਗਵਾ ਕਰ ਰੋਸ ਦਾ ਪ੍ਰਗਟਾਵਾ ਕੀਤਾ ਸੀ ਜਿਸ ਬਦਲੇ ਉਹਨਾਂ ਅਤੇ ਸਾਥੀਆਂ ਨੇ ਦਹਾਕਾ ਭਰ ਜੇਲ੍ਹ ਵਿੱਚ ਗੁਜਾਰਿਆ ਹੈ। ਜੇਲ੍ਹ ਤੋਂ ਬਾਅਦ ਵੀ ਉਹ ਜਲਾਵਤਨੀ ਦੀ ਜਿੰਦਗੀ ਜਿਉਦੇ ਹੋਏ ਕਲਮ ਦੀ ਤਾਕਤ ਨਾਲ ਸਿੱਖ ਸੰਘਰਸ਼ ਵਿੱਚ ਯੋਗਦਾਨ ਪਾਉਦੇ ਹੋਏ ਸਿੱਖ ਨੌਜਵਾਨਾਂ ਵਿੱਚ ਨਵੀਂ ਰੂਹ ਫੂਕ ਰਹੇ ਹਨ।

Have something to say? Post your comment

More News News

ਕਥਾ-ਕੀਰਤਨ ਸੇਵਾ-ਸਾਂਝ ਗੁਰਬਾਣੀ ਦੀ ਗੁਰਦੁਆਰਾ ਸਾਹਿਬ ਹੇਸਟਿੰਗਜ਼ ਵਿਖੇ ਭਾਈ ਲਵਕੇਸ਼ ਸਿੰਘ ਦੇ ਰਾਗੀ ਜਥੇ ਨੂੰ ਨਿੱਘੀ ਵਿਦਾਇਗੀ ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਵੱਲੋਂ ਭਵਨਦੀਪ ਸਿੰਘ ਪੁਰਬਾ ਦਾ ਵਿਸ਼ੇਸ ਸਨਮਾਨ ਕੀਨੀਆ ਨੇ ਸਮੁੰਦਰ ਦੇ ਪਾਣੀ ਨੂੰ ਪੀਣ ਵਾਲੇ ਪਾਣੀ ਵਿੱਚ ਬਦਲਣ ਲਈ ਪਹਿਲਾ ਸੋਲਰ ਪਲਾਂਟ ਲਗਾਇਆ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੱਛਮੀ ਬੰਗਾਲ ਦੇ ਇਕ ਵਿਅਕਤੀ ਨੇ ਤੇਲੰਗਾਨਾ ਔਰਤ 'ਤੇ ਤੇਜ਼ਾਬ ਸੁੱਟ ਦਿੱਤਾ, ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਯੂਥ ਕਾਂਗਰਸੀਆਂ ਵੱਲੋਂ ਜਿੱਤ ਦਾ ਜਸ਼ਨ ਧਾਰਮਿਕ ਸਥਾਨਾਂ ਤੇ ਵੀ ਹੋਏ ਨਤਮਸਤਕ ਸਿੱਖਿਆ ਮੰਤਰੀ ਵੱਲੋਂ ਵਰਤੀ ਗਈ ਭੱਦੀ ਸ਼ਬਦਾਵਲੀ ਵਿਰੁੱਧ ਸਘੰਰਸ਼ ਉਲੀਕਣ ਦੀ ਚੇਤਾਵਨੀਂ ਜਰਖੜ ਹਾਕੀ ਅਕੈਡਮੀ ਦੇ 100 ਖਿਡਾਰੀ ਟਰੈਕ ਸੂਟਾਂ ਨਾਲ ਹੋਏ ਸਨਮਾਨਿਤ ਡੈਮੋਕਰੇਟਿਕ ਟੀਚਰਜ ਫਰੰਟ ਵੱਲੋਂ ਸਿੱਖਿਆ ਮੰਤਰੀ ਦੁਆਰਾ ਅਧਿਆਪਕਾਂ ਲਈ ਘਟੀਆ ਸ਼ਬਦਾਵਲੀ ਵਰਤਣ ਦੀ ਨਿਖੇਧੀ ਵਿਦੇਸ਼ ਦੀ ਧਰਤੀ ਤੇ ਰਹਿਕੇ ਪੰਜਾਬੀ ਭਾਸ਼ਾ ਤੇ ਇਸਦੇ ਪਸਾਰ ਲਈ ਦਵਿੰਦਰ ਨਾਵਲਕਾਰ ਨੇ ਬਹੁਤ ਉੱਪਰਾਲਾ ਕੀਤਾ - ਮੋਫਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਬਾਹਰ ਫਰੀ ਲੰਗਰ ਨੂੰ ਹਟਾਉਣਲਈ ਧਨਾਂਢ ਲੋਕਾਂ ਦੇ ਇਸ਼ਾਰੇ ਤੇ ਪ੍ਰਸਾਸ਼ਨ ਦੀਆਂ ਕੋਸ਼ਿਸ਼ਾਂ ਜਾਰੀ
-
-
-