Monday, December 09, 2019
FOLLOW US ON

Poem

ਜੇ ਲਿਖਣਾ ਹੈ ਦੋਸਤੋ ਲਿਖੀਏ ਗੱਲ ਸਚਾਈ ਦੀ/ਜਸਵੀਰ ਸ਼ਰਮਾਂ ਦੱਦਾਹੂਰ

November 29, 2019 07:45 PM

ਜੇ ਲਿਖਣਾ ਹੈ ਦੋਸਤੋ ਲਿਖੀਏ ਗੱਲ ਸਚਾਈ ਦੀ/ਜਸਵੀਰ ਸ਼ਰਮਾਂ ਦੱਦਾਹੂਰ

ਕਲਮਾਂ ਕਰੀਏ ਤਿੱਖੀਆਂ ਕੋਈ ਕਰੀਏ ਗੱਲ ਭਲਾਈ ਦੀ।।
ਜੋ ਨੇ ਮਸਲੇ ਉਲਝੇ ਆਓ ਚੇਤੇ ਕਰਵਾ ਦੇਈਏ,
ਸਰਕਾਰਾਂ ਦੇ ਵੀ ਕੰਨੀਂ ਜੂੰ ਹੈ ਸਰਕਣੀ ਚਾਹੀਦੀ?
ਨਾਮੁਰਾਦ ਬੀਮਾਰੀ ਕੈਂਸਰ ਵਿੱਚ ਪੰਜਾਬ ਦੇ ਫੈਲ ਗਈ,
ਘਰ ਘਰ ਵਿਛਗੇ ਸੱਥਰ ਗੱਲ ਇਹ ਨਹੀਂ ਭੁਲਾਈ ਦੀ।
ਕਿਉਂ ਬੇਲਗਾਮ ਹੋਈ ਪਈ ਐ ਅਫਸਰਸ਼ਾਹੀ ਵੀ,
ਰਿਸ਼ਵਤਖੋਰੀ ਦੀ ਪਾੜ੍ਹਤ ਲੱਗਦੈ ਜਿਵੇਂ ਪੜ੍ਹਾਈ ਦੀ।
ਭ੍ਰਿਸ਼ਟਾਚਾਰੀ ਰੂਪੀ ਪਹੀਏ ਥਾਂ ਥਾਂ ਲੱਗਣ ਫਾਈਲਾਂ ਨੂੰ,
ਮਾਇਆ ਦੀ ਹੀ ਮੁਹਿੰਮਾਂ ਦਫ਼ਤਰਾਂ ਦੇ ਵਿੱਚ ਗਾਈ ਦੀ।
ਗਰੀਬੀ ਬੇਰੁਜ਼ਗਾਰੀ ਨੇ ਹੈ ਨਿਗਲਿਆ ਲੋਕਾਂ ਨੂੰ,
ਕੋਈ ਆਸ ਨਾ ਰਹਿਗੀ ਕਿਧਰੇ ਕੁਝ ਸੁਣਵਾਈ ਦੀ।
ਠੇਕਾ ਲੈ ਲਿਆ ਸਿਆਸਤਦਾਨਾਂ ਨੇ ਕੋੜਮਾਂ ਪਾਲਣ ਦਾ,
ਤਾਂਹੀਓਂ ਇਨ੍ਹਾਂ ਜਵਾਨੀ ਨੂੰ ਬਾਹਰ ਦੀ ਦੌੜ ਲਵਾਈ ਵੀ।
ਕਚੂੰਬਰ ਕੱਢਿਐ ਲੋਕਾਂ ਦਾ ਨਿੱਤ ਵਧਦੇ ਰੇਟਾਂ ਨੇ,
ਤਾਂਹੀਓਂ ਘਰਾਂ ਚ ਰੁੱਖੀ ਮਿੱਸੀ ਰੋਟੀ ਖਾਈ ਦੀ।
ਕਿਰਸਾਨੀ ਨੂੰ ਤਾਂ ਕਰਜੇ ਨੇ ਹੀ ਫਾਹੇ ਚਾੜ੍ਹ ਦਿੱਤਾ,
ਕੀ ਸਰਕਾਰਾਂ ਕੋਲ ਆਸ ਹੈ ਕਿਸੇ ਨੂੰ ਕੁੱਝ ਭਰਪਾਈ ਦੀ?
ਹੋਰ ਵੀ ਮਸਲੇ ਬਹੁਤ ਦੋਸਤੋ ਕਰਿਓ ਗੌਰ ਜਰਾ,
ਪਰ ਦੱਦਾਹੂਰੀਆ ਲਿਖਿਓ ਸਾਰੇ ਗੱਲ ਸਚਾਈ ਦੀ।
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691 49556
Have something to say? Post your comment