Monday, December 09, 2019
FOLLOW US ON

Poem

ਅੱਜ/ਮਮਤਾ ਸੇਤੀਆ ਸੇਖਾ

November 29, 2019 07:49 PM

ਅੱਜ/ਮਮਤਾ ਸੇਤੀਆ ਸੇਖਾ


ਅੱਜ ਨੂੰ ਜਾਣੋਂ, ਅੱਜ ਨੂੰ ਪਛਾਣੋਂ,
ਇਸ ਅੱਜ ਦੀ ਅੱਜ ਨੂੰ ਯਾਰੋ,
ਸਭੇ ਜੀਅ ਭਰ-ਭਰ ਕੇ ਮਾਣੋ ।

ਅੱਜ ਲੰਘੀ ਜੋ ਕੱਲ ਹੋ ਗਈ,
ਬੀਤ ਗਏ ਦੇ ਵੱਲ ਹੋ ਗਈ।
ਲੰਘੀ ਕਲ ਤਾਂ ਲੰਘ ਗਈ ਏ,
ਮੁੜ ਨਾ ਆਏ, ਉਹਨੂੰ ਕੀ ਪਈ ਏ ।
ਪਰ ਉਹ ਬਹੁਤ ਸਿਖਾ ਸਕਦੀ ਹੈ,
ਅੱਜ ਤਾਂਈ ਰੁਸ਼ਨਾ ਸਕਦੀ ਹੈ ।
ਅੱਜ ਮਗਰੋਂ ਜੋ ਕੱਲ ਆਵੇਗੀ,
ਕੀ ਪਤਾ, ਕੀ ਲਿਆਏਗੀ।
ਲੰਘੀ ਅੱਜ ਇਤਿਹਾਸ ਬਣੇਂਗੀ,
ਜ਼ਿੰਦਗੀ ਦੇ ਲਈ ਖ਼ਾਸ ਬਣੇਂਗੀ।
ਅੱਜ ਅੱਜ ਨੂੰ ਜਿਉ, ਅੱਜ ਹੋ ਜਾਉ,
ਅੱਜੇ ਈ ਨਾ ਅੱਜ ਨੂੰ ਕੱਲ• ਬਣਾਉ।
ਇਸ ਅੱਜ ਨੇ ਕਦੋਂ ਆਖਰੀ ਹੋ ਜਾਣਾ,
'ਮਮਤਾ' ਬੀਤ ਜਾਣਾ ਕਦ ਭਾਣਾ।
ਅੱਜ ਨੂੰ ਜਾਣੋਂ, ਅੱਜ ਨੂੰ ਪਛਾਣੋਂ,
ਅੱਜ ਨੂੰ ਜੀਅ ਭਰ ਭਰ ਕੇ ਮਾਣੋ ।


ਮਮਤਾ ਸੇਤੀਆ ਸੇਖਾ 9876037411



Have something to say? Post your comment