Entertainment

ਗਾਇਕ ਨਿਸ਼ਾਨ ਉੱਚੇਵਾਲਾ ਆਪਣੇ ਨਵੇਂ ਟਰੈਕ ‘ਮੁਕਲਾਵੇ’ ਨਾਲ ਖੂਬ ਚਰਚਾ ‘ਚ

November 30, 2019 06:21 PM

ਗਾਇਕ ਨਿਸ਼ਾਨ ਉੱਚੇਵਾਲਾ ਆਪਣੇ ਨਵੇਂ ਟਰੈਕ ‘ਮੁਕਲਾਵੇ’ ਨਾਲ ਖੂਬ ਚਰਚਾ ‘ਚ


ਬਠਿੰਡਾ 30 ਨਵੰਬਰ (ਗੁਰਬਾਜ ਗਿੱਲ) -ਆਪਣੇ ਧਾਰਮਿਕ, ਸੋਲੋ ਗੀਤਾਂ ਅਤੇ ਦੋਗਾਣਿਆ ਨਾਲ ਪੰਜਾਬੀ ਗਾਇਕੀ ਖੇਤਰ ਚ’ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਗਾਇਕ ਨਿਸ਼ਾਨ ਉੱਚੇਵਾਲਾ ਨੇ ਸੀ. ਟੀ. ਸੀ. ਕੰਪਨੀ ਰਾਂਹੀ ‘ਮਾਹੀ ਸ਼ੱਕ ਕਰਦਾ’ ਐਲਬੰਮ ਨਾਲ ਆਪਣੀ ਗਾਇਕੀ ਦਾ ਆਗ਼ਾਜ ਕੀਤਾ, ਉਸ ਤੋਂ ਬਾਅਦ ਜਨਾਬ ਦੇਵ ਥਰੀਕੇ ਵਾਲਾ ਸਾਹਬ ਦੇ ਲਿਖੇ ਗੀਤ ‘ਕਾਹਦਾ ਮਾਣ ਕਰਦੀ’ ਨਾਲ ਉਹਦੀ ਹੋਰ ਗੂੜੀ ਪਛਾਣ ਬਣੀ। ਫੇਰ ਜਦ ਸ਼ੁਰੀਲੀ ਗਾਇਕਾ ਪ੍ਰਵੀਨ ਭਾਰਟਾ ਨਾਲ ਉਸ ਦੇ ਗਾਏ ਦੋਗਾਣਿਆ ਦੀ ਐਲਬੰਮ ‘ਵਿਆਹ ਤੋਂ ਪਹਿਲਾ’ ਆਈ, ਜਿਸ ਨੂੰ ਭਰਪੂਰ ਹੁੰਗਾਰਾ ਮਿਲਿਆ, ਜਿਹਦੇ ਨਾਲ ਗਾਇਕ ਨਿਸ਼ਾਨ ਉੱਚੇਵਾਲਾ ਦਾ ਨਾਂ ਨਾਮਵਰ ਕਲਾਕਾਰਾਂ ਦੀ ਕਤਾਰ ਵਿੱਚ ਸ਼ਾਮਿਲ ਹੋ ਗਿਆ। ਉਸ ਤੋਂ ਬਾਅਦ ‘ਬਾਡਰਾਂ ‘ਤੇ’, ‘ਨਾਮ ਜਪ ਲੈ’ (ਧਾਰਮਿਕ) ਅਤੇ ‘ਭਾਬੀ’ ਆਦਿ ਟਰੈਕ ਕੀਤੇ। ਜਿੰਨ੍ਹਾਂ ਨੂੰ ਉਸਦੇ ਚਹੇਤਿਆ ਨੇ ਰੱਜਵਾਂ ਪਿਆਰ ਦੇ ਕੇ ਨਿਵਾਜਿਆ। ਅੱਜ ਕੱਲ ਉਹਦਾ ਨਵਾਂ ਟਰੈਕ ‘ਮੁਕਲਾਵੇ’ ਸਫਲਤਾ ਪੂਰਵਕ ਚੱਲ ਰਿਹਾ, ਜਿਸ ਕਰਕੇ ਉਹ ਐਸ ਵੇਲੇ ਖੂਬ ਚਰਚਾ ਚ’ ਹੈ। ਗਾਇਕ ਨਿਸ਼ਾਨ ਉੱਚੇਵਾਲਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੇਰੇ ਇਸ ਟਰੈਕ ਨੂੰ ਸੀ ਟੀ ਸੀ ਕੰਪਨੀ ਨੇ ਪ੍ਰੋਡਿਊਸਰ ਇੰਦਰਜੀਤ ਸਿੰਗਲਾ ਜੀ ਦੀ ਰਹਿਨੁਮਾਈ ਹੇਠ ਬੜੇ ਵੱਡੇ ਪੱਧਰ ‘ਤੇ ਰਿਲੀਜ਼ ਕੀਤਾ ਹੈ। ਗੀਤਕਾਰ ਕੁਲਵੰਤ ਵੈਰੋਵਾਲ ਦੇ ਲਿਖੇ ਇਸ ਖੂਬਸੂਰਤ ਜਿਹੇ ਗੀਤ ਨੰੁ ਸੰਗੀਤ ਨਾਲ ਸਿੰਗਾਰਿਆ ਹੈ ਪ੍ਰਸਿੱਧ ਸੰਗੀਤਕਾਰ ਬੋਬੀ ਉੱਤਮ ਨੇ। ਮੇਰੇ ਇਸ ਟਰੈਕ ਵਿੱਚ ਗਾਇਕਾ ਮਨਜਿੰਦਰ ਕੋਮਲ ਤੇ ਜਸਪ੍ਰੀਤ ਜੱਸੀ ਨੇ ਮੇਰਾ ਬਾਖੂਬੀ ਸਾਥ ਨਿਭਾਇਆ ਹੈ। ਵੀਡੀਓ ਡਾਇਰੈਕਟਰ ਰਵਿੰਦਰ ਰਵੀ ਸਮਾਣਾ ਨੇ ਆਪਣੀ ਟੀਮ ਨਾਲ ਇਸ ਟਰੈਕ ਦਾ ਵੱਖ-ਵੱਖ ਲੋਕੇਸ਼ਨਾਂ ‘ਤੇ ਬਹੁਤ ਹੀ ਵਧੀਆ ਤਰੀਕੇ ਨਾਲ ਫਿਲਮਾਂਕਣ ਕਰਕੇ ਤਿਆਰ ਕੀਤਾ ਹੈ, ਜੋ ਐਸ ਵੇਲੇ ਵੱਖ-ਵੱਖ ਚੈਨਲਾਂ ਦਾ ਸਿੰਗਾਰ ਬਣਿਆ ਹੋਇਆ ਅਤੇ ਜਿਸ ਨੂੰ ਉਹਦੇ ਚਾਹੁੰਣ ਵਾਲੇ ਭਰਵਾਂ ਹੁੰਗਾਰਾ ਦੇ ਰਹੇ ਹਨ।
ਫੋਟੋ ਕੈਪਸ਼ਨ:- ਟਰੈਕ ‘ਮੁਕਲਾਵੇ’ ਦਾ ਪੋਸਟਰ
ਫੋਟੋ ਤੇ ਵੇਰਵਾ:- ਗੁਰਬਾਜ ਗਿੱਲ ਬਠਿੰਡਾ

Have something to say? Post your comment
 

More Entertainment News

ਪ੍ਰਸਿੱਧ ਗਾਇਕ ਬੱਲੀ ਸਿੰਘ ਰੋਪੜ ਦਾ ਸਿੰਗਲ-ਟਰੈਕ ਗੀਤ ''ਪਰਪੋਜ਼'' ਰਿਲੀਜ਼ 'ਗੱਲ ਗੱਲ ਤੇ ਨਾ ਰੁੱਸਿਆ ਕਰ'' ਗਾਇਕ ਜੈਲੇ ਸ਼ੇਖੂਪੁਰੀਏ ਦਾ ਨਵਾਂ ਗੀਤ ਰਿਲੀਜ਼ ਗਾਇਕ ਸੁਖਰਾਜ ਬਰਕੰਦੀ ਦੇ ਟਰੈਕ ‘ਬੰਬੀਹਾ ਬੋਲੇ-2’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਪੰਜਾਬੀ ਗਾਇਕ ਮਨਪ੍ਰੀਤ ਮੰਨਾਂ ਦਾ ਨਵਾਂ ਗੀਤ ‘ ਮੋਟੋ ਮੋਟੋ 28 ਜੁਲਾਈ ਅੱਜ ਰਿਲੀਜ ਹੋਵੇਗਾ ਸੱਚੀਆਂ ਘਟਨਾਵਾਂ ਅਧਾਰਤ ਅਨੋਖੀ ਫ਼ਿਲਮ ਹੈ ' ਸੀ ਇਨ ਕੋਰਟ'- ਨਿਰਮਾਤਰੀ ਡਾ ਆਸੂ ਪ੍ਰਿਆ' ਸ਼ਿਵਚਰਨ ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ ਗਾਇਕ ਦੀਪਾ ਅਰਸ਼ੀ ਦੀ ਅਵਾਜ ਵਿੱਚ ਸੁਪਰ ਹਿੱਟ ਗੀਤ,''ਨੰਬਰ ਬਲੌਕ'' ਰੀਲੀਜ਼ ਅਜੋਕੇ ਸਮੇਂ ‘ਤੇ ਕਰਾਰੀ ਚੋਟ ਕਰਦੀ, ਇੱਕ ਮੈਸੇਜ ਭਰਪੂਰ ਸੋਰਟ ਫਿਲਮ ‘ਸਿਆਣੇ’ ਦਾ ਸ਼ੂਟ ਮੁਕੰਮਲ ਪੁਆਂਇਟ ਸੈਵਨ ਵੱਲੋਂ ਭਲਕੇ ਰਿਲੀਜ਼ ਹੋਵੇਗਾ, ਸੋਮੀ ਤੁੰਗਵਾਲੀਆ ਤੇ ਕੰਵਲਜੀਤ ਕੰਵਲ ਦਾ ਟਰੈਕ ‘ਸਰਾਬੀ ਵਰਸਿਜ਼ ਸਰਕਾਰਾਂ’ ਪ੍ਰੀਤ ਸਿਆਂ ਦਾ ਗੀਤ "ਪੈਰ ਦੀ ਮਿੱਟੀ" ਜਲਦ ਰਿਲੀਜ਼ ਹੋਣ ਵਾਲਾ ਹੈ
-
-
-