Poem

ਕਦ ਤੱਕ?/ ਪਰਸ਼ੋਤਮ ਲਾਲ ਸਰੋਏ,

November 30, 2019 07:06 PM
ਕਦ ਤੱਕ?/
ਪਰਸ਼ੋਤਮ ਲਾਲ ਸਰੋਏ, 

ਕਦ ਤੱਕ ਬਲਾਤਕਾਰਾਂ ਦੀ, ਭੇਟਾ, ਚੜ੍ਹਦੀ ਰਹੂ ਨਾਰੀ?
ਜੇ ਹੈ ਅੱਜ ਕਿਸੇ ਹੋਰ ਦੀ, ਕੱਲ੍ਹ ਨੂੰ ਤੁਹਾਡੀ ਦੀ ਵਾਰੀ,
ਏਸੇ ਦੀ ਕੁੱਖੋਂ ਜਨਮ ਕੇ, ਦੁਨੀਆਂ, ਸੱਜ ਪਾ ਛੱਟਦੀ ਏ..
ਮੋਹ-ਮਮਤਾ ਤੇ ਤਿਆਗ਼ ਵਿੱਚੋਂ, ਔਰਤ ਕੀ ਖੱਟਦੀ ਏ?

ਧਰਤੀ ਪੈਰ ਜਾ ਲਾਉਂਦੀ, ਬੁਰੀਆਂ ਨਜ਼ਰਾਂ ਝੱਲਦੀ ਏ,
ਅਕਲ ਪੱਖੋਂ ਅਣਜਾਣੀ ਏ, ਨਾ ਦੁਨੀਆਂ ਟੱਲਦੀ ਏ,
ਡੱਪਲੀ ਲੈ ਕੇ ਦੁਨੀਆਂ, ਆਪਣਾ ਰਾਗ਼ ਈ ਰੱਟਦੀ ਏ..
ਮੋਹ-ਮਮਤਾ ਤੇ ਤਿਆਗ਼ ਵਿੱਚੋਂ, ਔਰਤ ਕੀ ਖੱਟਦੀ ਏ?

ਪਹਿਲਾ ਮਾਪਿਆਂ ਦਾ ਘਰ, ਦੂਜਾ ਸਹੁਰਾ ਘਰ ਹੁÎੰਦਾ,
ਇਹਦੇ ਲਈ ਤਾਂ ਬੇਗ਼ਾਨਾ, ਹਰ ਇਕ ਦਾ ਦਰ ਹੁÎੰਦਾ,
ਦੂਸਰੇ ਦਾ ਵਸਾਉਂਦੀ, ਪਰ ਘਰ ਆਪਣਾ ਪੱਟਦੀ ਏ..
ਮੋਹ-ਮਮਤਾ ਤੇ ਤਿਆਗ਼ ਵਿੱਚੋਂ, ਔਰਤ ਕੀ ਖੱਟਦੀ ਏ?

ਜ਼ਮਾਨੇ ਦੀ ਬੁਰੀ ਨਜ਼ਰ ਤੋਂ, ਇਸਨੂੰ ਕੌਣ ਬਚਾਉਂਦਾ ਏ,
ਕਲਿਯੁੱਗੀ ਪਿਓ ਭਰਾ ਈ, ਇੱਜ਼ਤ ਨੂੰ ਹੱਥ ਪਾਉਂਦਾ ਏ,
ਹੈ ਤਮਾਸ਼ਬੀਨਾਂ ਦੀ ਦੁਨੀਆਂ, ਏਸੇ ਦਾ ਮੁੱਲ ਵੱਟਦੀ ਏ..
ਮੋਹ-ਮਮਤਾ ਤੇ ਤਿਆਗ਼ ਵਿੱਚੋਂ, ਔਰਤ ਕੀ ਖੱਟਦੀ ਏ?

ਜ਼ਾਲਮ ਏਸ ਜ਼ਮਾਨੇ ਤਾਈਂ, ਤਰਸ ਨਹੀਂ ਆਇਆ ਏ,
ਬਲਾਤਕਾਰੀਏ ਗੁੰਡਿਆਂ ਨੂੰ, ਕਰੇ ਹੱਥੀ ਛਾਇਆ ਇਹ,
ਧੂੜ ਇਨ੍ਹਾਂ ਦੇ ਪੈਰਾਂ ਦੀ, ਇਹ ਦੁਨੀਆਂ ਚੱਟਦੀ ਏ..
ਮੋਹ-ਮਮਤਾ ਤੇ ਤਿਆਗ਼ ਵਿੱਚੋਂ, ਔਰਤ ਕੀ ਖੱਟਦੀ ਏ?

ਪਰਸ਼ੋਤਮ ਵਿੱਚ ਚੌਰਾਹੇ, ਇਨ੍ਹਾਂ ਨੂੰ ਗੋਲੀ ਮਾਰ ਦਿਓ,
ਜਾਂ ਫੇ' ਬਲਾਤਕਾਰੀਆਂ ਨੂੰ, ਜਿਊਂਦੇ ਈ ਸਾੜ ਦਿਓ,
ਸਰੋਏ ਇਹ ਪੂਜਣਹਾਰੀ, ਵਿਕਦੀ ਚੀਜ ਨਾ ਹੱਟ ਦੀ,
ਮੋਹ-ਮਮਤਾ ਤੇ ਤਿਆਗ਼ ਵਿੱਚੋਂ, ਔਰਤ ਕੀ ਖੱਟਦੀ ਏ?

ਪਰਸ਼ੋਤਮ ਲਾਲ ਸਰੋਏ, ਮੋਬਾ : 91-92175-4448
Have something to say? Post your comment