Article

ਪਹਿਲੀ ਦਸੰਬਰ ਤੋਂ ਫਾਈਨਾਂਸ਼ੀਅਲ ਖੇਤਰ ਵਿੱਚ ਹੋਣ ਜਾ ਰਹੀਆਂ ਨੇ ਕਈ ਤਬਦੀਲੀਆਂ"/ਮੁਹੰਮਦ ਅੱਬਾਸ ਧਾਲੀਵਾਲ

December 01, 2019 09:04 AM

 

 
"ਪਹਿਲੀ ਦਸੰਬਰ ਤੋਂ ਫਾਈਨਾਂਸ਼ੀਅਲ ਖੇਤਰ ਵਿੱਚ ਹੋਣ ਜਾ ਰਹੀਆਂ ਨੇ ਕਈ ਤਬਦੀਲੀਆਂ"/ਮੁਹੰਮਦ ਅੱਬਾਸ ਧਾਲੀਵਾਲ 
 
 
ਇੱਕ ਦਸੰਬਰ ਤੋਂ ਕਈ ਅਜਿਹੀਆਂ ਤਬਦੀਲੀਆਂ ਹੋਣ ਜਾ ਰਹੀਆਂ ਹਨ ਜਿਨ੍ਹਾਂ ਦਾ ਅਸਰ ਸਾਡੇ ਸਾਰਿਆਂ ਦੀ ਜੇਬ ਤੇ ਪੈਂਦਾ ਨਜ਼ਰ ਆਵੇਗਾ ਅਰਥਾਤ ਪਹਿਲੀ ਦਸੰਬਰ 2019 ਤੋਂ ਕਈ ਬਦਲਾਅ ਭਾਵ ਫਾਈਨਾਂਸ਼ੀਅਲ ਤਬਦੀਲੀਆਂ ਹੋ ਜਾਣਗੀਆਂ । ਜਿਵੇ ਕਿ ਐਲ ਆਈ ਸੀ, ਪ੍ਰਧਾਨ ਮੰਤਰੀ ਕਿਸਾਨ ਨਿਧੀ ਸਕੀਮ, ਮੋਬਾਈਲ ਟੈਰਿਫ ਆਦਿ ਨਾਲ ਜੁੜੀਆਂ ਚੀਜ਼ਾਂ ਸ਼ਾਮਲ ਹਨ । 
ਯਕੀਨਨ ਇਨ੍ਹਾਂ ਹੋਣ ਜਾ ਰਹੀਆਂ ਆਰਥਿਕ ਤਬਦੀਲੀਆਂ ਦੇ ਸੰਦਰਭ ਵਿੱਚ ਜਾਣਕਾਰੀ ਹਾਸਲ ਕਰਨਾ ਬੇਹੱਦ ਜਰੂਰੀ ਹੈ । ਆਓ ਸੱਭ ਤੋਂ ਪਹਿਲਾਂ ਮੋਬਾਈਲ ਦੀ ਗੱਲ ਕਰਦੇ ਹਾਂ ਜੋ ਕਿ ਅੱਜ ਸਾਡੇ ਸਭਨਾਂ ਦੀ ਜਿੰਦਗੀ ਦਾ ਇੱਕ ਬੇਹੱਦ ਜਰੂਰੀ ਅੰਗ ਬਣ ਚੁੱਕਾ ਹੈ। 
ਹੁਣ ਇਕ ਦਸੰਬਰ ਤੋਂ ਮੋਬਾਇਲ ਤੇ ਗਲਬਾਤ ਕਰਨੀ ਵੀ ਮਹਿੰਗੀ ਹੋ ਸਕਦੀ ਹੈ ਤੇ ਜਿਸ ਦੇ ਚਲਦਿਆਂ ਆਮ ਆਦਮੀ ਨੂੰ ਆਪਣੀ ਜੇਬ ਢਿੱਲੀ ਕਰਨੀ ਪੈ ਸਕਦੀ ਹੈ ਕਿਉਂਕਿ ਇਕ ਦਸੰਬਰ ਤੋਂ ਮੋਬਾਇਲ ਫੋਨ ਉਪਭੋਗਤਾਵਾਂ ਦੇ ਲਈ ਕਾਲਿੰਗ ਦੇ ਨਾਲ ਨਾਲ ਇੰਟਰਨੈੱਟ ਦੀ ਵਰਤੋਂ ਵੀ ਮਹਿੰਗੀ ਹੋ ਜਾਵੇਗੀ । ਇਸ ਮਤਲਬ ਹੈ ਸਮਝੋ ਕਿ ਟੈਲੀਕਾਮ ਕੰਪਨੀਆਂ ਦੇ ਟੈਰਿਫ ਪਲਾਨ ਦੀਆਂ ਕੀਮਤਾਂ ਵਿੱਚ ਇਜਾਫ਼ੇ ਕਰਨ ਦੀਆਂ ਤਿਆਰੀਆਂ ਵਿੱਚ ਹਨ । ਇਸ ਸੰਦਰਭ ਵਿੱਚ ਟੈਲੀਕੌਮ ਸੈਕਟਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ 14 ਸਾਲ ਪੁਰਾਣੇ( ਏ ਜੀ ਆਰ) ਅਰਥਾਤ ਅਡਜੇਸਟੇਡ ਗ੍ਰਾਸ ਰੈਵੇਨਿਊ ਦੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਟੈਲੀਕਾਮ ਕੰਪਨੀਆਂ ਤੇ ਦੇਣਦਾਰੀ ਦਾ ਦਬਾਅ ਵੱਧ ਗਿਆ ਹੈ। ਇਸ ਲਈ ਕੰਪਨੀਆਂ ਨੇ ਟੈਰਿਫ ਪਲਾਨ ਦੇ ਰੇਟਾਂ ਨੂੰ ਵਧਾਉਣ ਦੀ ਤਿਆਰੀ ਪੂਰੀ ਕਰ ਲਈ ਹੈ। 
ਇਸ ਦੇ ਨਾਲ ਹੀ 1 ਦਸੰਬਰ ਤੋਂ ਸਾਰੇ ਵਾਹਨਾਂ ਨਿੱਜੀ ਤੇ ਵਪਾਰਕ ਲਈ FAST Tags ਲਗਾਉਣਾ ਲਾਜਮੀ ਹੋਵੇਗਾ। ਇਸ ਦੇ ਲਈ ਵਾਹਨਾਂ ਦੀ ਵਰਤੋਂ ਕਰਨ ਵਾਲਿਆਂ ਲਈ ਜਰੂਰੀ ਹੋਵੇਗਾ ਕਿ ਉਹ ਆਪਣੇ ਵਾਹਨਾਂ ਲਈ FAST TAGS ਖਰੀਦ ਲੈਣ। ਜੇਕਰ ਉਕਤ ਵਾਹਨਾਂ ਤੇ FAST TAG ਨਹੀਂ ਲੱਗਾ ਹੋਵੇਗਾ ਉਨ੍ਹਾਂ ਨੂੰ ਟੋਲ ਤੇ ਦੁਗਣਾ ਭੁਗਤਾਨ ਕਰਨਾ ਪਿਆ ਕਰੇਗਾ । 
ਇਕ ਹੋਰ ਖੇਤਰ ਜਿਸ ਦੇ ਨਿਯਮਾਂ ਵਿੱਚ ਫੇਰ ਬਦਲ ਹੋਣ ਜਾ ਰਿਹਾ ਹੈ ਉਹ ਹੈ ਲਾਈਫ ਇੰਸ਼ੋਰੈਂਸ , ਇਸ ਖੇਤਰ ਸੰਦਰਭ ਵਿੱਚ ਵੀ ਮੰਨਿਆ ਜਾ ਰਿਹਾ ਹੈ ਕਿ ਇੰਸ਼ੋਰੈਂਸ ਰੇਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਇੰਡੀਆ ਪਹਿਲੀ ਦਸੰਬਰ ਤੋਂ ਇਸ ਉਕਤ ਸੈਕਟਰ ਵਿਚ ਨਵੇਂ ਨਿਯਮ ਲਾਗੂ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਹੁਣ ਪ੍ਰੀਮੀਅਮ ਥੋੜ੍ਹਾ ਮਹਿੰਗਾ ਹੋ ਸਕਦਾ ਹੈ ਇਸ ਦੇ ਨਾਲ ਹੀ ਗ੍ਰਾਂਟਿਡ ਰਿਟਰਨ ਵੀ ਥੋੜ੍ਹਾ ਘੱਟ ਘਟਾਇਆ ਜਾ ਸਕਦਾ ਹੈ। ਇਸ ਸੰਬੰਧੀ ਆਈ ਡੀ ਬੀ ਆਈ ਫੇਰਬਦਲ ਲਾਈਫ ਇੰਸ਼ੋਰੈਂਸ ਦੇ ਸੀ ਐੱਮ ਓ ਕਾਰਤਿਕ ਰਮਨ ਅਨੁਸਾਰ ਜੇਕਰ ਪ੍ਰੀਮੀਅਮ ਮਹਿੰਗਾ ਹੁੰਦਾ ਹੈ ਤਾਂ ਗ੍ਰਾਹਕਾਂ ਨੂੰ ਵਧੇਰੇ ਵਿਸ਼ੇਸ਼ਤਾਵਾਂ ਦਾ ਲਾਭ ਹੋਵੇਗਾ। ਇਹ ਕਿ ਐਲ.ਆਈ .ਸੀ ਇਕ ਅੰਦਾਜ਼ੇ ਮੁਤਾਬਿਕ ਆਪਣੇ ਦੇ ਪਲਾਨਾਂ ਅਤੇ ਪਰਪੋਜ਼ਲ ਫਾਰਮਾਂ ਵਿੱਚ ਵੱਡੇ ਬਦਲਾਅ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਇੰਸ਼ੋਰੈਂਸ ਰੇਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਇੰਡੀਆ ਦੀਆਂ ਨਵੀਆਂ ਗਾਈਡਲਾਈਨ ਦੇ ਲਾਗੂ ਹੋਣ ਤੋਂ ਬਾਅਦ ਐਲ ਆਈ ਸੀ ਦੇ ਨਵੇਂ ਫਾਰਮ ਵਿੱਚ ਹੁਣ ਪਹਿਲਾਂ ਨਾਲੋਂ ਲੰਬੇ ਤੇ ਕੰਪਰਹੇਂਸਿਵ ਹੋਇਆ ਕਰਨਗੇ । 
ਇਸ ਤੋਂ ਇਲਾਵਾ ਇਕ ਰਿਪੋਰਟ ਅਨੁਸਾਰ ਕਿਸਾਨਾਂ ਲਈ ਵੀ ਹੁਣ 6000 ਰੁਪਏ ਪਾਉਣ ਲਈ ਆਧਾਰ ਲਿੰਕ ਕਰਨਾ ਜਰੂਰੀ ਹੋਵੇਗਾ ਇਸ ਸੰਦਰਭ ਵਿੱਚ ਮੋਦੀ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਯੋਜਨਾ ਦੀ ਕਿਸਤ ਪਾਉਣ ਲਈ ਆਧਾਰ ਨੰਬਰ ਨੂੰ ਲਿੰਕ ਕਰਵਾਉਣ ਦੀ ਅੰਤਿਮ ਮਿਤੀ 30 ਨਵੰਬਰ ਹੀ ਤੈਅ ਕੀਤੀ ਗਈ ਹੈ ਜੇਕਰ ਇਸ ਅਵਧੀ ਵਿੱਚ ਦੇਰੀ ਹੁੰਦੀ ਹੈ ਤਾਂ ਸੰਬੰਧਤ ਕਿਸਾਨ ਦੇ ਖਾਤੇ ਵਿੱਚ 6000 ਰੁਪਏ ਨਹੀਂ ਆਉਣਗੇ। ਜਦੋਂ ਇਸ ਸੰਬੰਧੀ ਜੰਮੂ-ਕਸ਼ਮੀਰ ਲੱਦਾਖ ਆਸਾਮ ਅਤੇ ਮੇਘਾਲਿਆ ਦੇ ਕਿਸਾਨਾਂ ਨੂੰ 31 ਮਾਰਚ 2020 ਤੱਕ ਦਾ ਸਮਾਂ ਦਿੱਤਾ ਗਿਆ ਹੈ । 

ਲੇਖਕ : ਮੁਹੰਮਦ ਅੱਬਾਸ ਧਾਲੀਵਾਲ 

ਮਲੇਰਕੋਟਲਾ ।
ਸੰਪਰਕ ਨੰਬਰ 9855259650 
 
Have something to say? Post your comment