Saturday, January 18, 2020
FOLLOW US ON

Entertainment

"ਤੂੰ ਮੇਰਾ ਕੀ ਲੱਗਦਾ’ ਫਿਲਮ ਦੇ ਵਿੱਚ ਮੱਖਣ ਸਿੰਘ ਦੇ ਕਿਰਦਾਰ ‘ਚ ਨਜ਼ਰ ਆਵੇਗਾ - ਅਮਰਜੀਤ ਖੁਰਾਣਾ

December 01, 2019 09:02 PM

ਤੂੰ"ਮੇਰਾ ਕੀ ਲੱਗਦਾ’ ਫਿਲਮ ਦੇ ਵਿੱਚ ਮੱਖਣ ਸਿੰਘ ਦੇ ਕਿਰਦਾਰ ‘ਚ ਨਜ਼ਰ ਆਵੇਗਾ - ਅਮਰਜੀਤ ਖੁਰਾਣਾ         

ਬਠਿੰਡਾ 01 ਦਸੰਬਰ (ਗੁਰਬਾਜ ਗਿੱਲ) –ਪੂਰੀ ਦੁਨੀਆਂ ਭਰ ਵਿੱਚ 06 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ੀਚਰ ਫ਼ਿਲਮ ‘ਤੂੰ ਮੇਰਾ ਕੀ ਲੱਗਦਾ’ ਦੇ ਵਿੱਚ ਵੀਡੀਓ ਡਾਇਰੈਕਟਰ ਤੇ ਅਦਾਕਾਰ ਅਮਰਜੀਤ ਖੁਰਾਣਾ ਜੀ ਪਾਤਰ ਮੱਖਣ ਸਿੰਘ ਦੇ ਕਿਰਦਾਰ ਵਿੱਚ ਨਜ਼ਰ ਆਵੇਗਾ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆ ਅਮਰਜੀਤ ਖੁਰਾਣਾ ਨੇ ਦੱਸਿਆ ਕਿ ਇਸ ਫ਼ਿਲਮ ਦੇ ਹੀਰੋ ਬਹੁਤ ਹੀ ਹਰਮਨ ਪਿਆਰੇ ਗਾਇਕ ਹਰਜੀਤ ਹਰਮਨ ਹਨ ਅਤੇ ਉਹਨਾਂ ਨਾਲ ਸ਼ਿਫਾਲੀ ਸ਼ਰਮਾ ਦੀ ਜੋੜੀ ਖੂਬ ਜਚੀ ਹੈ। ਇਹਨਾਂ ਤੋਂ ਇਲਾਵਾ ਯੋਗਰਾਜ ਜੀ, ਮੈਡਮ ਗੁਰਪ੍ਰੀਤ ਕੌਰ ਭੰਗੂ, ਗੁਰਮੀਤ ਸਾਜਨ ਜੀ, ਪ੍ਰਿੰਸ ਕੰਵਲਜੀਤ ਜੀ, ਭੋਲਾ ਸਰਪੰਚ ਜੀ, ਚਾਚਾ ਬਿਸਨਾ ਜੀ ਤੇ ਮਿੰਨੀ ਮਿੱਤਲ ਸਾਹਿਬ ਜੀ ਨੇ ਵੀ ਵਧੀਆ ਭੂਮਿਕਾਵਾਂ ਨਿਭਾਈਆ ਹਨ। ਲੇਖਕ ਤੇ ਨਿਰਦੇਸ਼ਕ ਮਨਜੀਤ ਸਿੰਘ ਟੋਨੀ ਅਤੇ ਗੁਰਮੀਤ ਸਿੰਘ ਸਾਜਨ ਜੀ ਦੀ ਇਸ ਫਿਲਮ ਦੇ ਨਿਰਮਾਤਾ ਗੁਰਮੀਤ ਸਾਜਨ, ਸਤਨਾਮ ਬੱਤਰਾ ਤੇ ਭੋਲਾ ਲੈਲਪੁਰੀਆ ਹਨ। ਇਸ ਫ਼ਿਲਮ ਦੀ ਮੇਕਿੰਗ ਮੰਗਲ ਵਰਮਾ ਦੁਆਰਾ ਕੀਤੀ ਗਈ ਹੈ ਅਤੇ ਇਹ ਫ਼ਿਲਮ 06 ਦਸੰਬਰ ਨੂੰ ਪੂਰੀ ਦੁਨੀਆ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਗੋਇਲ ਮਿਊਜ਼ਿਕ ਇਸ ਫ਼ਿਲਮ ਵਿੱਚ ਰਵਿੰਦਰ ਗਰੇਵਾਲ, ਜਸਪਿੰਦਰ ਚੀਮਾ, ਨਿਸ਼ਾ ਬਾਨੋ, ਪ੍ਰਵੀਨ ਅਖ਼ਤਰ ਤੇ ਗੋਸ਼ਾ ਜੀ ਵੀ ਨਜ਼ਰ ਆਉਣਗੇ।
ਫੋਟੋ ਕੈਪਸ਼ਨ:- 'ਤੂੰ ਮੇਰਾ ਕੀ ਲੱਗਦਾ' ਫਿਲਮ ਦਾ ਪੋਸਟਰ ਤੇ ਅਮਰਜੀਤ ਖੁਰਾਣਾ
ਫੋਟੋ ਤੇ ਵੇਰਵਾ:- ਗੁਰਬਾਜ ਗਿੱਲ ਬਠਿੰਡਾ

Have something to say? Post your comment

More Entertainment News

ਖਾਨ ਬ੍ਰਦਰਜ਼ ਦਾ ਟਰੈਕ ‘ਤੇਰੀ ਝਾਂਜਰ’ ਬਣਿਆ ਹਰ ਵਰਗ ਦੀ ਪਸੰਦ ਹੁਸਨ’ ਗੀਤ ਨੂੰ ਸਰੋਤਿਆਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ – ਗੀਤਕਾਰ ਜਗਤਾਰ ਰਾਈਆਂ ਵਾਲਾ ਐਲਬਮ ਲੌਕਟ 2 ਦੇ ਵਿਚਲੇ ਗਾਣੇ" ਲਲਕਾਰੇ " ਨੂੰ ਸ਼ਰੋਤਿਆਂ ਵੱਲੋਂ ਭਰਪੂਰ ਹੁੰਗਾਰਾ -- ਜੱਗੀ ਜੌੜਕੀਆ ਗਾਇਕਾ ਰਜਨੀ ਅਟਵਾਲ ਦਾ ਨਵਾ ਗਾਣਾ " ਕਮੀਆ" ਜਲਦ ਹੋ ਰਿਹਾ ਰਿਲੀਜ਼ ਨਾਇਕਾ ਬਣ ਕੇ ਸਥਾਪਤੀ ਵੱਲ ਵਧ ਰਹੀ ਤਾਨੀਆ ਛਿੰਦਾ ਧਾਲੀਵਾਲ ਕੁਰਾਈ ਵਾਲਾ ਦੀ ਫਿਲਮ ‘ਬੰਦ ਮੁੱਠੀ’ ਰਿਲੀਜ਼ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹੈ ਫ਼ਿਲਮ 'ਸੁਫਨਾ' ਦਾ ਖੂਬਸੂਰਤ ਗੀਤ 'ਕਬੂਲ ਏ' ਕੁਝ ਵੱਖਰੇ ਵਿਸ਼ਿਆਂ 'ਤੇ ਝਾਤ ਪਾਉਂਦੀ ਹੈ ਫਿਲਮ 'ਪੁੱਠੇ ਪੈਰਾਂ ਵਾਲ਼ਾ'!" ਸ਼ਿਵਚਰਨ ਜੱਗੀ ਕੁੱਸਾ ਦਿਲਜੋਤ' ਦੀ ਪੰਜਾਬੀ ਫਿਲਮ 'ਖਤਰੇ ਦਾ ਘੁੱਗੂ' ਨਾਲ ਪੰਜਾਬੀ ਪਰਦੇ 'ਤੇ ਮੁੜ ਵਾਪਸੀ ਜ਼ੋਰਾ-ਦਾ ਸੈਕਿੰਡ ਚੈਪਟਰ' ਦੇ ਟੀਜ਼ਰ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾਂ
-
-
-