Article

ਖਿਮਾਂ ਤੋਂ ਕੀ ਭਾਵ ਹੈ?/ਅਵਤਾਰ ਸਿੰਘ ਮਿਸ਼ਨਰੀ

December 02, 2019 09:26 AM
 

ਖਿਮਾਂ ਤੋਂ ਕੀ ਭਾਵ ਹੈ?

ਅਵਤਾਰ ਸਿੰਘ ਮਿਸ਼ਨਰੀ (5104325827)

ਕਸ਼ਮਾਂ ਸੰਸਕ੍ਰਿਤ ਅਤੇ ਖਿਮਾਂ ਪੰਜਾਬੀ ਸ਼ਬਦ ਹਨ। ਅਰਥ-ਸਹਾਰਾਬਰਦਾਸ਼ਤਮਾਫੀ ਅਤੇ ਬਖਸ਼ਿਸ਼। ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਖੇ ਇਸ ਦੀ ਸਾਰਥਕ ਵਿਆਖਿਆ ਇਸ ਪ੍ਰਕਾਰ ਕੀਤੀ ਗਈ ਹੈ-

ਵਧੀਕੀ ਸਹਾਰਨ ਦਾ ਮਾਦਾ ਹੀ ਚੰਗਾ ਸੁਭਾਉ ਤੇ ਸੰਤੋਖੀ ਕਰਮ ਨੇ ਜਿੰਨ੍ਹਾਂ ਸਦਕਾ ਹਉਮੈ ਆਦਿਕ ਰੋਗ ਤੇ ਮੌਤ (ਜਮ) ਦਾ ਡਰ ਜੋਰ ਨਹੀਂ ਪਾ ਸਕਦਾ-ਖਿਮਾ ਗਹੀ ਬ੍ਰਤ ਸੀਲ ਸੰਤੋਖੰ॥ ਰੋਗੁ ਨ ਬੀਆਪੈ ਨਾ ਜਮ ਦੋਖੰ॥ (ਮ ੧-੨੨੩) ਖਿਮਾ ਧਾਰਨ ਕਰਕੇ ਗੁਰੂ ਗਿਆਨ-ਸ਼ਰਨ ਸਦਕਾ ਹਉਮੈ ਤੇ ਤ੍ਰਿਸ਼ਨਾ ਦੀ ਸਾਰੀ ਅੱਗ ਬੁਝ ਜਾਂਦੀ ਅਤੇ ਕ੍ਰੋਧ ਆਦਿਕ ਰੋਗ ਬਿਨਸ ਜਾਂਦੇ ਹਨ-ਗੁਰਿ ਮਿਲਿਐ ਹਮ ਕਉ ਸਰੀਰ ਸੁਧਿ ਭਈ॥ ਹਉਮੈ ਤ੍ਰਿਸ਼ਨਾ ਸਭ ਅਗਨਿ ਬੁਝਈ॥ ਬਿਨਸੈ ਕ੍ਰੋਧ ਖਿਮਾ ਗਹਿ ਲਈ॥ (ਮ ੩-੨੩੩)

ਮਾਇਆਵੀ ਵਿਤਕਰੇ ਕਾਰਨ ਖਿਮਾ-ਹੀਣ ਹੋ ਬੇਅੰਤਲੱਖਾਂ ਅਣਗਿਣਤ ਜੀਵ ਖਪ ਮਰੇ ਜੋ ਗਿਣੇ ਨਹੀਂ ਜਾ ਸਕਦੇ। ਮਹਾਨ ਕੋਸ਼ ਅਨੁਸਾਰ ਇੱਕ ਖੂਹਣੀ ਸੈਨਾ ਦੀ ਗਿਣਤੀ ਜਿਸ ਵਿੱਚ ੨੧੮੭੦ ਹਾਥੀ੨੧੮੭੦ ਰਥ੬੫੬੧੦ ਘੋੜੇ ਅਤੇ ੧੦੯੩੫੦ ਪੈਦਲ ਹੋਣ-ਖਿਮਾ ਵਿਹੂਣੇ ਖਪਿ ਗਏ ਖੂਹਣਿ ਲਖ ਅਸੰਖ॥ ਗਣਤ ਨ ਆਵੈ ਕਿਉ ਗਣੀ ਖਪਿ ਖਪਿ ਮੂਏ ਬਿਸੰਖ॥ (ਮ ੧-੯੩੭)

ਜਿਸ ਧਰਮ ਦੀ ਜੜ ਗਿਆਨ ਓਥੇ ਧਰਮ ਧਾਰਨ ਯੋਗ ਹੈ। ਅਗਿਆਨ ਕਲਪਿਤ ਧਰਮ ਦੇ ਧਾਰਨ ਤੋਂ, ਲੋਕ-ਪ੍ਰਲੋਕ ਦੇ ਅਨੰਦ ਤੋਂ ਵੰਚਿਤ ਰਹੀਦਾ ਹੈ। ਜਿਸ ਮਨੁੱਖ ਅੰਦਰ ਝੂਠ ਅਤੇ ਲੋਭ ਦਾ ਜੋਰ ਹੋਵੇ ਓਥੇ ਧਰਮ ਦੀ ਥਾਂ ਪਾਪ ਅਤੇ ਆਤਮ ਮੌਤ ਹੀ ਹੋ ਸਕਦੇ ਹਨ। ਉਹ ਜੀਵਨ ਕਉਡੀ ਬਦਲੇ ਜਾਂਦੈ, ਪ੍ਰਭੂ ਨਿਵਾਸ ਸਿਰਫ ਖਿਮਾ (ਸ਼ਾਤੀ) ਵਾਲੇ ਹਿਰਦੇ 'ਚ ਹੀ ਹੁੰਦਾ ਹੈ-ਕਬੀਰ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਕਬੀਰ-੧੩੭੨)

ਗੁਰ ਸੰਗਤ ਕਰਕੇ ਇਹ ਨਿਰਣਾ ਹੁੰਦੈ ਕਿ ਸੇਵਾ ਤੇ ਸੰਤੋਖ 'ਚ ਰਹਿਣਾ ਤੇ “ਖਿਮਾ” ਦੂਜਿਆਂ ਦੀ ਵਧੀਕੀ ਸਹਾਰਨ ਦਾ ਗੁਣ ਗ੍ਰਹਿਣ ਕਰਨਆਪ ਤੇ ਦੂਜਿਆਂ ਦੇ ਆਤਮ ਨੂੰ ਪਛਾਨਣ ਦੀ ਜਾਚ ਆਉਂਦੀ ਹੈ-ਸਤ ਸੰਤੋਖਿ ਰਹਹੁ ਜਨ ਭਾਈ॥ ਖਿਮਾ ਗਹਹੁ ਸਤਿਗੁਰ ਸਰਨਾਈ॥ ਆਤਮੁ ਚੀਨਿ ਪਰਾਤਮ ਚੀਨਹੁਗੁਰ ਸੰਗਤਿ ਇਹੁ ਨਿਸਤਾਰਾ ਹੇ॥ (ਮ ੧-੧੦੩੦) 
ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸੇ  ਨੂੰ ਚਾਰ ਉਪਦੇਸ਼-੧.ਪ੍ਰਉਪਕਾਰ ਕਰਨਾ ੨. ਬਚਨ ਤੋਂ ਡਿਗਣਾ ਨਹੀਂ ੩. ਸ਼ਬਦ ਗੁਰੂ ਗ੍ਰੰਥ ਬਰਾਬਰ ਵੇਦ ਸ਼ਾਸ਼ਤ੍ਰ ਆਦਿ ਔਰ ਕਿਸੇ ਗ੍ਰੰਥ ਪੁਸਤਕ ਨੂੰ ਨਹੀਂ ਜਾਨਣਾ ੪. ਖਿਮਾ ਕਰਨੀ,  ਜਿਉਂ ਜਿਉਂ ਵੱਡੇ ਹੋਣਾ ਤਿਉਂ ਤਿਉਂ ਨਿਮਰਤਾ ਰੱਖਣੀਨਿਰਧਨ ਨੂੰ ਆਦਰ ਦੇਣਾਜਿਸ ਦਾ ਕੋਈ ਵਾਲੀ ਨਹੀਂ ਉਸ ਦੀ ਮਦਦ ਕਰਨੀਕਿਸੇ ਉੱਚੇ ਮੁਰਾਤਬੇ ਨੂੰ ਪਾ ਕੇ ਗਰਬ (ਹੰਕਾਰ) ਨਹੀਂ ਕਰਨਾ।

ਡਾ. ਦਿਲਗੀਰ ਜੀ ਲਿਖਦੇ ਹਨ ਕਿ ਇੱਕ ਸਿੱਖ ਦਾ ਮਸੂਮ ਬੰਦੇ ਨੂੰ ਮੁਆਫੀ ਦੇਣ ਦਾ ਇਖਲਾਕੀ ਗੁਣ, ਉਸ ਸੋਚ ਵਾਂਗ ਨਹੀਂ ਕਿ ਜੇ ਕੋਈ ਤੁਹਾਨੂੰ ਥੱਪੜ ਮਾਰੇ ਤਾਂ ਤੁਹਾਨੂੰ ਦੂਜੀ ਗੱਲ੍ਹ ਵੀ ਉਸ ਵੱਲ ਕਰ ਦੇਣੀ ਚਾਹੀਦੀ ਯਾਨੀ ਇਕ ਤਰ੍ਹਾਂ ਨਾਲ ਉਸ ਨੂੰ ਦੂਜੀ ਗੱਲ੍ਹ ਉਪਰ ਵੀ ਥੱਪੜ ਮਾਰਨ ਲਈ ਕਹਿਣਾ ਚਾਹੀਦਾ ਹੈ। ਇਹ ਗੱਲ ਕਹਿਣ ਵਾਲੇ ਦੀ ਸ਼ਾਇਦ ਇਹ ਸੋਚ ਸੀ ਕਿ ਅਜਿਹਾ ਕਰਨ ਨਾਲਉਹ ਬੰਦਾ ਸ਼ਰਮਿੰਦਾ ਹੋ ਜਾਵੇਗਾ ਪਰ ਗਾਂਧੀ ਦਾ ਸੁਝਾਉ ਬੁਜਦਿਲੀ ਦੀ ਨਿਸ਼ਾਨੀ ਹੈ। ਸਿੱਖਾਂ 'ਚ ਮੁਆਫ ਕਰ ਦੇਣਾ ਕਾਇਰਤਾ ਨਹੀਂ ਸਗੋਂ ਰਹਿਮਦਿਲੀ ਤੇ ਦਇਆ ਹੈ। 

ਦਾਸ ਦੇ ਵਿਚਾਰ ਕਿ ਖਿਮਾ ਇੱਕ ਰੱਬੀ ਗੁਣ ਹੈ ਜੋ ਗੁਰਸਿੱਖਾਂ ਨੂੰ ਅਪਨਾਉਣਾ ਚਾਹੀਦਾ ਹੈ। ਖਿਮਾ ਨਾਲ ਲੱਖਾਂ ਬੇਵਜਾ ਲੜਾਈਆਂ ਟਾਲੀਆਂ ਤੇ ਲੱਖਾਂ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ। ਜਾਣੇ ਅਨਜਾਣੇ ਕੀਤੀਆਂ ਭੁੱਲਾਂ ਗਲਤੀਆਂ (ਕੁਤਾਹੀਆਂ) ਮੁਆਫ ਕਰ ਦੇਣਾ ਖਿਮਾ ਹੈ। ਜੇ ਕੋਈ ਬਹੁਤ ਨੁਕਸਾਨ ਕਰ ਫਿਰ ਦਿਲੋਂ ਗਲਤੀ ਸਵੀਕਾਰ ਕਰਕੇ ਅੱਗੇ ਤੋਂ ਨਾਂ ਕਰਨ ਦਾ ਵਾਹਿਦਾ ਕਰੇ ਤਾਂ ਸਿੱਖ ਉਸ ਨੂੰ ਖਿਮਾ ਕਰ ਦਿੰਦੇ ਨੇ ਨਾਂ ਕਿ ਡੰਡਿਆਂ ਨਾਲ ਕੁੱਟਦੇ ਜਾਂ ਗੋਲੀਆਂ ਨਾਲ ਮਾਰਦੇ ਹਨ। ਇਸ ਦਾ ਮਤਲਵ ਇਹ ਵੀ ਨਹੀਂ ਕਿ ਤੁਹਾਡੀ ਨਿਮਰਤਾ ਦਾ ਨਾਜਾਇਜ ਫਾਇਦਾ ਉਠਾ ਕੋਈ ਬਾਰ ਬਾਰ ਨੁਕਸਾਨ ਕਰੀ ਜਾਵੇ ਤੇ ਤੁਸੀਂ ਆਪਣੇ ਤੇ ਦੂਜਿਆਂ ਤੇ ਹੁੰਦੀ ਹਰ ਵਧੀਕੀ ਬਿਲੀ ਦੇ ਅੱਖਾਂ ਮੀਟਣ ਵਾਂਗ ਝੱਲੀ ਜਾਉ। ਹਰੇਕ ਚੀਜ ਦੀ ਕੋਈ ਹੱਦ ਹੁੰਦੀ ਏ ਜਿੱਥੇ ਜਾ ਕੇ, ਆਪਣੀ ਤੇ ਦੂਜੇ ਲੋੜਵੰਦਾਂ ਦੀ ਰੱਖਿਆ ਲਈ ਅੱਗੇ ਆਉਣਾ ਪੈਂਦਾ ਹੈ। ਜਦ ਸਾਰੇ ਹੀਲੇ ਚਾਰੇ ਮੁੱਕ ਜਾਣ ਤੇ ਮੂਰਖ ਗਿਆਨ ਧਿਆਨ ਤੇ ਖਿਮਾ ਜਾਚਨਾ ਦੀਆਂ ਗੱਲਾਂ ਨਾਲ ਨਾਂ ਸਮਝੇ ਤਾਂ ਉਸ ਦਾ ਮੂੰਹ ਵੀ ਭੰਨਣਾ ਪੈਂਦਾ ਹੈ-ਮੂਰਖ ਗੰਢੁ ਪਵੈ ਮੁਹਿ ਮਾਰ॥ ਨਾਨਕੁ ਅਖੈ ਏਹੁ ਬੀਚਾਰੁ॥ (ਮ ੧-੧੪੩) 

 
 
 
Attachments area
 
 
 
 
ReplyReply allForward
 
 
 
 
Have something to say? Post your comment