Monday, December 09, 2019
FOLLOW US ON

Article

ਗੀਤਕਾਰੀ ਖੇਤਰ ‘ਚ ਵੱਖਰੀ ਪਹਿਚਾਣ ਬਣਾਉਣੀ ਚਾਹੁੰਦਾ – ਸੁਖਵੀਰ ਸੁੱਖ ਚੱਠੇਵਾਲਾ

December 02, 2019 02:23 PM

ਗੀਤਕਾਰੀ ਖੇਤਰ ‘ਚ ਵੱਖਰੀ ਪਹਿਚਾਣ ਬਣਾਉਣੀ ਚਾਹੁੰਦਾ – ਸੁਖਵੀਰ ਸੁੱਖ ਚੱਠੇਵਾਲਾ


ਬਠਿੰਡਾ 2 ਦਸੰਬਰ (ਗੁਰਬਾਜ ਗਿੱਲ) -ਸੰਗੀਤਕ ਖੇਤਰ ਵਿੱਚ ਪੈਰ ਜਮਾਉਣ ਲਈ ਬਹੁਤ ਹੀ ਲੰਮਾ ਸਮਾਂ ਸੰਘਰਸ ਕਰਨਾ ਪੈਂਦਾ ਹੈ, ਕਦੇ-ਕਦੇ ਤਾਂ ਸੰਘਰਸ ਵਿੱਚ ਹੀ ਸਾਰੀ ਉਮਰ ਲੰਘ ਜਾਂਦੀ ਐ ਤੇ ਕਾਮਯਾਬੀ ਫੇਰ ਵੀ ਨਹੀਂ ਨਸੀਬ ਹੁੰਦੀ। ਬਹੁਤ ਹੀ ਘੱਟ ਲੋਕ ਹੁੰਦੇ ਨੇ, ਜੋ ਥੋੜੇ ਸਮੇਂ ਵਿੱਚ ਆਪਣੀ ਸਖਤ ਮਿਹਨਤ ਤੇ ਦ੍ਰਿੜ ਇਰਾਦਿਆਂ ਨਾਲ ਆਪਣੀ ਮਿਥੀ ਹੋਈ ਮੰਜ਼ਿਲ ਨੂੰ ਪਾ ਲੈਦੇ ਹਨ। ਗੀਤਕਾਰ ਸੁਖਵੀਰ ਸੁੱਖ ਚੱਠੇਵਾਲਾ ਅਜਿਹੇ ਹੀ ਦ੍ਰਿੜ ਇਰਾਦੇ ਵਾਲਾ ਇਨਸਾਨ ਹੈ, ਜੋ ਗੀਤਕਾਰੀ ਖੇਤਰ ‘ਚ ਵੱਖਰੀ ਪਹਿਚਾਣ ਬਣਾਉਣੀ ਚਾਹੁੰਦਾ। ਇੱਕ ਮੁਲਾਕਾਤ ਦੌਰਾਨ ਗੱਲਬਾਤ ਕਰਦਿਆ ਗੀਤਕਾਰ ਸੁਖਵੀਰ ਸੁੱਖ ਚੱਠੇਵਾਲਾ ਨੇ ਦੱਸਿਆ ਕਿ ਮੇਰਾ ਜਨਮ ਜਿਲ੍ਹਾ ਬਠਿੰਡਾ ਦੀ ਤਹਿਸੀਲ ਤਲਵੰਡੀ ਸਾਬੋ ਦੇ ਪਿੰਡ ਚੱਠੇਵਾਲਾ ਚ’ ਪਿਤਾ ਸ. ਰਾਜਪਾਲ ਸਿੰਘ ਅਤੇ ਮਾਤਾ ਪਰਮਜੀਤ ਕੌਰ ਦੇ ਘਰ ਹੋਇਆ। ਮੇਰੇ ਵੱਡੇ ਭਰਾ ਦਾ ਨਾਂ ਬਿੱਟੂ ਸਿੰਘ ਹੈ। ਬਾਕੀ ਬਚਪਨ ਚ’ ਸਕੂਲ ਟਾਇਮ ਪੜ੍ਹਦਿਆਂ ਹੀ ਲਿਖਣ ਦਾ ਬੜਾ ਸ਼ੋਕ ਸੀ, ਜਿਸ ਨੂੰ ਮੈਂ ਆਪਣੀ ਪੜ੍ਹਾਈ ਦੇ ਨਾਲ-ਨਾਲ ਉਸ ਨੇ ਲਗਾਤਾਰ ਜਾਰੀ ਰੱਖਿਆ। ਸੋ ਹੁਣ ਜਲਦੀ ਹੀ ਮੇਰੇ ਲਿਖੇ ਗੀਤ, ਪ੍ਰਸਿੱਧ ਗਾਇਕ ਜੋੜੀ ਵੀਰ ਬਲਜਿੰਦਰ-ਕਮਲ ਨੂਰ, ਜਸਪ੍ਰੀਤ ਬਰਾੜ, ਜਗਤਾਰ ਸਿੱਧੂ ਤਿੰਨਕੌਣੀ ਅਤੇ ਗਾਇਕਾ ਮਨਦੀਪ ਲੱਕੀ ਦੀ ਅਵਾਜ਼ ਆ ਰਹੇ ਹਨ। ਪਰ ਉਹ ਹੁਣ ਕਿਸੇ ਅਜਿਹੇ ਹੀਰੇ ਗਾਇਕ ਦੀ ਤਲਾਸ਼ ਵਿੱਚ ਫਿਰਦੇ, ਜੋ ਉਸ ਦੇ ਲਿਖੇ ਗੀਤ ਨਾ ਹਿੱਟ ਹੋਵੇ ਤੇ ਗੀਤਕਾਰੀ ਖੇਤਰ ਵਿੱਚ ਸੁਖਵੀਰ ਸੁੱਖ ਚੱਠੇਵਾਲਾ ਦਾ ਇੱਕ ਵੱਖਰਾ ਮੁਕਾਮ ਹੋਵੇ ਅਤੇ ਉਹ ਹਰ ਦਿਲ ‘ਤੇ ਰਾਜ ਕਰੇ।
ਫੋਟੋ ਕੈਪਸ਼ਨ:- ਗੀਤਕਾਰ ਸੁਖਵੀਰ ਸੁੱਖ ਚੱਠੇਵਾਲਾ
ਫੋਟੋ ਤੇ ਵੇਰਵਾ:- ਗੁਰਬਾਜ ਗਿੱਲ ਬਠਿੰਡਾ

Have something to say? Post your comment

More Article News

ਹੈਦਰਾਬਾਦ ਐਨਕਾਊਂਟਰ ਬੁੱਧੀਜੀਵੀ , ਰਾਜਨੀਤਕ ਤੇ ਨਿਆਇਕ ਪ੍ਰਣਾਲੀ ਨਾਲ ਜੁੜੇ ਲੋਕਾਂ ਦੀ ਨਜ਼ਰ ਵਿਚ..! /ਮੁਹੰਮਦ ਅੱਬਾਸ ਧਾਲੀਵਾਲ, ਹੈਦਰਾਬਾਦ ਐਨਕਾਊਂਟਰ ਬੁੱਧੀਜੀਵੀ , ਰਾਜਨੀਤਕ ਤੇ ਨਿਆਇਕ ਪ੍ਰਣਾਲੀ ਨਾਲ ਜੁੜੇ ਲੋਕਾਂ ਦੀ ਨਜ਼ਰ ਵਿਚ..! ਮੁਹੰਮਦ ਅੱਬਾਸ ਧਾਲੀਵਾਲ ਕਬੱਡੀ ਕੂਮੈਟਰੀ ਵਾਲੇ ਵੀਰ ਅਵਤਾਰ ਸਿੰਘ ਤਾਰਾ ਕਿਸ਼ਨਪੁਰਾ ਦੇਸ ਵਿਚ ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਵਿਚ ਵਾਧਾ ਚਿੰਤਾ ਦਾ ਵਿਸ਼ਾ/ਉਜਾਗਰ ਸਿੰਘ ਸਮਾਜਵਾਦ ਦਾ ਰਾਹੀਂ, ਬੋਲੀਵੀਆ ! ਸੀ.ਆਈ.ਏ. ਦਾ ਸ਼ਿਕਾਰ /ਜਗਦੀਸ਼ ਸਿੰਘ ਚੋਹਕਾ ਤਿੱਥ, ਤਾਰੀਖ ਅਤੇ ਪ੍ਰਵਿਸ਼ਟਾ /ਸਰਵਜੀਤ ਸਿੰਘ ਸੈਕਰਾਮੈਂਟੋ ਮਨੁੱਖੀ ਅਧਿਕਾਰ ਦਿਵਸ ਅਤੇ ਸਿੱਖ ਵਿਚਾਰਧਾਰਾ/ਬਘੇਲ ਸਿੰਘ ਧਾਲੀਵਾਲ " ਲੋੜ ਹੈ ਰਾਜਪਾਲ ਮਲਿਕ ਤੇ ਰਾਹੁਲ ਬਜਾਜ ਦੀਆਂ ਕਹੀਆਂ ਗੱਲਾਂ ਤੇ ਚਿੰਤਨ ਕਰਨ ਦੀ " /ਮੁਹੰਮਦ ਅੱਬਾਸ ਧਾਲੀਵਾਲ, ਟੁੱਟ ਰਹੇ ਰਿਸ਼ਤਿਆਂ ਨੂੰ ਸੰਭਾਲਣ ਦੀ ਲੋੜ /ਖੁਸ਼ਵਿੰਦਰਕੌਰ ਧਾਲੀਵਾਲ 7 ਦਸੰਬਰ 2019 ਨੂੰ ਫਲੈਗ ਡੇ ਤੇ ਵਿਸ਼ੇਸ਼: “ਪ੍ਰਣਾਮ ਉਹਨਾਂ ਸ਼ਹੀਦਾਂ ਨੂੰ ਜੋ ਸਦਾ ਲਈ ਸੋ ਗਏ, ਦੇਸ਼ ਦੀ ਆਣ ਤੇ ਸ਼ਾਨ ਲਈ ਜੋ ਕੁਰਬਾਨ ਹੋ ਗਏ”
-
-
-