Entertainment

ਤਾਨਾਸ਼ਾਹ' ਬਣਕੇ ਪੰਜਾਬੀ ਗਾਇਕੀ ਦੇ ਨਕਸ਼ੇ 'ਤੇ ਉਭਰਿਆ 'ਜਗਮੀਤ ਬਰਾੜ'/ਹਰਜਿੰਦਰ ਿਸੰਘ

December 02, 2019 02:38 PM
ਤਾਨਾਸ਼ਾਹ' ਬਣਕੇ ਪੰਜਾਬੀ ਗਾਇਕੀ ਦੇ ਨਕਸ਼ੇ 'ਤੇ ਉਭਰਿਆ 'ਜਗਮੀਤ ਬਰਾੜ'/ਹਰਜਿੰਦਰ ਿਸੰਘ 
 
ਪੰਜਾਬੀ ਗਾਇਕੀ 'ਚ ਨਵੀਆਂ ਪੈੜ੍ਹਾਂ ਪਾਉਣ ਵਾਲਾ ਜਗਮੀਤ ਬਰਾੜ ਸੁਰੀਲੇ ਤੇ ਹਿੱਕ ਦੇ ਜ਼ੋਰ ਨਾਲ ਗਾਉਣ ਵਾਲੇ ਕਲਾਕਾਰਾਂ 'ਚੋਂ ਇੱਕ ਹੈ ਜੋ ਆਪਣੇ ਗੀਤ 'ਤਾਨਾਸ਼ਾਹ' ਨਾਲ ਅੱਜ ਲੱਖਾਂ ਸਰੋਤਿਆਂ ਦੀ ਪਸੰਦ ਬਣਿਆ ਹੋਇਆ ਹੈ। ਸਾਗਾ ਮਿਊਜਿਕ ਵਲੋਂ ਵੱਡੀ ਪੱਧਰ 'ਤੇ ਰਿਲੀਜ਼ ਕੀਤੇ ਇਸ ਗੀਤ ਨੂੰ ਜਗਮੀਤ ਨੇ ਜਿੰਨ੍ਹਾਂ ਵਧੀਆਂ ਗਾਇਆ ਹੈ ਉਨ੍ਹਾਂ ਹੀ ਜੋਸ਼ ਅਤੇ ਜ਼ਜਬੇ ਨਾਲ ਲਿਖਿਆ ਵੀ  ਹੈ। ਦੇਸੀ ਕਰੀਉ ਦੇ ਸੰਗੀਤ 'ਚ ਸਜੇ ਇਸ ਗੀਤ ਦਾ ਵੀਡਿਓ ਅਮਰਪ੍ਰੀਤ ਸਿੰਘ ਛਾਬੜਾ ਨੇ ਹਿਮਾਚਲ ਦੀਆਂ ਬਹੁਤ ਹੀ ਦਿਲਕਸ ਲੁਕੇਸ਼ਨਾਂ 'ਤੇ ਫ਼ਿਲਮਾਇਆ ਹੈ। ਜਿੱਥੇ ਸਲਮਾਨ ਖਾਂ ਦੀ ਫ਼ਿਲਮ ' ਟਿਊਬਲਾਇਟ' ਫਿਲਮਾਈ ਗਈ ਹੈ। ਜਗਮੀਤ ਨੇ ਦੱਸਿਆ ਕਿ ਵੀਡਿਓ ਵਿੱਚ ਟੀ ਵੀ ਸਟਾਰ ਅਤੇ ਸ਼ੋਸ਼ਲ ਮੀਡੀਆ ਕੁਈਨ ਅਵਨੀਤ ਕੌਰ ਨੇ ਵੀ ਕੰਮ ਕੀਤਾ ਹੈ। ਇਸ ਗੀਤ ਨੂੰ ਪਹਿਲੇ ਹੀ ਦਿਨ ਲੱਖਾਂ ਪ੍ਰਸੰਸ਼ਕਾਂ ਨੇ ਪਸੰਦ ਕੀਤਾ ਹੈ।
ਫ਼ਰੀਦਕੋਟ ਦੇ ਘਣੀਆ ਪਿੰਡ ਦੇ ਜੰਮਪਲ ਜਗਮੀਤ ਬਰਾੜ ਨੇ ਦੱਸਿਆ ਕਿ ਪਹਿਲਾਂ ਉਸਨੂੰ ਗੀਤ ਲਿਖਣ ਦਾ ਸ਼ੌਂਕ ਸੀ। ਕਾਲਜ਼ ਸਮੇਂ ਉਹ ਅਕਸਰ ਹੀ ਗੀਤ ਲਿਖ ਕੇ ਯਾਰਾਂ ਦੋਸਤਾਂ ਨੂੰ ਸੁਣਾਉਂਦਾ ਹੁੰਦਾ। ਗੀਤਕਾਰ ਨਰਿੰਦਰ ਬਾਠਾਂ ਵਾਲੇ ਦੀ ਕਲਮ ਦਾ ਉਸ 'ਤੇ ਵਧੇਰੇ ਪ੍ਰਭਾਵ ਰਿਹਾ। ਕੁਝ ਸਮੇਂ ਬਾਅਦ ਉਸਦੇ ਗੀਤ ਵੀ ਰਿਕਾਰਡ ਹੋਣ  ਲੱਗੇ। ਫ਼ਿਰ ਜਦ ਇੱਕ ਨਾਮੀਂ ਗਾਇਕ ਨੇ ਉਸਦੇ ਲਿਖੇ ਗੀਤ ਚੋਰੀ ਕਰਕੇ ਆਪਣੇ ਨਾਂ ਤੇ ਰਿਕਾਰਡ ਕਰਵਾਏ ਤਾਂ ਲੇਖਕ ਦਾ ਕੋਮਲ ਹਿਰਦਾ ਵਲੂੰਧਿਰਆਂ ਗਿਆ ਤੇ ਉਹ ਗੀਤਕਾਰ ਤੋਂ ਗਾਇਕੀ ਦੇ ਰਾਹ ਤੁਰ ਪਿਆ। 
ਜਗਮੀਤ ਨੇ ਦੱਸਿਆ ਕਿ ਉਸਨੇ ਸੰਘਰਸ਼ ਦੇ ਦਿਨਾਂ ਵਿੱਚ ਅਨੇਕਾਂ ਕੰਪਨੀਆਂ ਦੇ ਬੂਹੇ ਖੜਕਾਏ ਕਿਸੇ ਨੇ ਉਸ ਦੀ ਬਾਂਹ ਨਾ ਫੜੀ ਪ੍ਰੰਤੂ ਸਾਗਾ ਕੰਪਨੀ ਦੇ ਸੁਮੀਤ ਸਿੰਘ ਨੇ  ਉਸਦੇ ਦਿਲ ਦੇ ਦਰਦ ਨੂੰ ਸਮਝਦਿਆਂ ਉਸਨੂੰ ਹੌਸਲਾ ਦਿੰਦਿਆਂ ਗਾਇਕੀ ਖੇਤਰ ਵਿਚ ਅੱਗੇ ਵਧਣ ਚ ਮਦਦ ਕੀਤੀ। ਜਿਸ ਲਈ ਉਹ ਸਦਾ ਸ਼ੁਕਰਗੁਜ਼ਾਰ ਹੈ। 
ਗਾਇਕੀ ਤੋਂ ਫ਼ਿਲਮਾਂ ਵੱਲ ਜਾਣ ਬਾਰੇ ਉਸਦੀ ਸੋਚ ਪਹਿਲਾ ਉਹ ਗਾਇਕੀ ਵਿੱਚ ਹੀ ਵੱਖਰਾ ਮੁਕਾਮ ਹਾਸਲ ਕਰਨਾ ਹੈ। ਜਗਮੀਤ ਨੂੰ  ਇਸ ਖੇਤਰ ਵਿਚ ਅੱਗੇ ਵਧਣ ਲਈ ਉਸਦੇ ਪਿਤਾ ਸ੍ਰ ਜਸਵੰਤ ਸਿੰਘ ਬਰਾੜ ਤੇ ਮਾਤਾ ਜਸਵਿੰਦਰ ਕੌਰ  ਬਰਾੜ,ਭਰਾ ਸੰਦੀਪ ਸਿੰਘ ਬਰਾੜ  ਤੇ ਯਾਰਾਂ ਦੋਸਤਾਂ ਨੇ  ਕਦਮ ਕਦਮ 'ਤੇ ਸਹਿਯੋਗ ਰਿਹਾ। ਗਾਇਕੀ ਖੇਤਰ ਵਿੱਚ ਉਸਦੇ ਕੁਝ ਹੋਰ ਗੀਤ ਵੀ ਜਲਦ ਰਿਲੀਜ਼ ਹੋ ਰਹੇ ਹਨ। ਗਾਇਕੀ ਤੋਂ ਇਲਾਵਾ ਜਗਮੀਤ ਬਾਕਸਿੰਗ ਦੇ ਖੇਤਰ ਵਿੱਚ ਵੀ ਪਛਾਣ ਰੱਖਦਾ ਹੈ। 
ਹਰਜਿੰਦਰ ਿਸੰਘ 
Have something to say? Post your comment
 

More Entertainment News

ਪ੍ਰਸਿੱਧ ਗਾਇਕ ਬੱਲੀ ਸਿੰਘ ਰੋਪੜ ਦਾ ਸਿੰਗਲ-ਟਰੈਕ ਗੀਤ ''ਪਰਪੋਜ਼'' ਰਿਲੀਜ਼ 'ਗੱਲ ਗੱਲ ਤੇ ਨਾ ਰੁੱਸਿਆ ਕਰ'' ਗਾਇਕ ਜੈਲੇ ਸ਼ੇਖੂਪੁਰੀਏ ਦਾ ਨਵਾਂ ਗੀਤ ਰਿਲੀਜ਼ ਗਾਇਕ ਸੁਖਰਾਜ ਬਰਕੰਦੀ ਦੇ ਟਰੈਕ ‘ਬੰਬੀਹਾ ਬੋਲੇ-2’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਪੰਜਾਬੀ ਗਾਇਕ ਮਨਪ੍ਰੀਤ ਮੰਨਾਂ ਦਾ ਨਵਾਂ ਗੀਤ ‘ ਮੋਟੋ ਮੋਟੋ 28 ਜੁਲਾਈ ਅੱਜ ਰਿਲੀਜ ਹੋਵੇਗਾ ਸੱਚੀਆਂ ਘਟਨਾਵਾਂ ਅਧਾਰਤ ਅਨੋਖੀ ਫ਼ਿਲਮ ਹੈ ' ਸੀ ਇਨ ਕੋਰਟ'- ਨਿਰਮਾਤਰੀ ਡਾ ਆਸੂ ਪ੍ਰਿਆ' ਸ਼ਿਵਚਰਨ ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ ਗਾਇਕ ਦੀਪਾ ਅਰਸ਼ੀ ਦੀ ਅਵਾਜ ਵਿੱਚ ਸੁਪਰ ਹਿੱਟ ਗੀਤ,''ਨੰਬਰ ਬਲੌਕ'' ਰੀਲੀਜ਼ ਅਜੋਕੇ ਸਮੇਂ ‘ਤੇ ਕਰਾਰੀ ਚੋਟ ਕਰਦੀ, ਇੱਕ ਮੈਸੇਜ ਭਰਪੂਰ ਸੋਰਟ ਫਿਲਮ ‘ਸਿਆਣੇ’ ਦਾ ਸ਼ੂਟ ਮੁਕੰਮਲ ਪੁਆਂਇਟ ਸੈਵਨ ਵੱਲੋਂ ਭਲਕੇ ਰਿਲੀਜ਼ ਹੋਵੇਗਾ, ਸੋਮੀ ਤੁੰਗਵਾਲੀਆ ਤੇ ਕੰਵਲਜੀਤ ਕੰਵਲ ਦਾ ਟਰੈਕ ‘ਸਰਾਬੀ ਵਰਸਿਜ਼ ਸਰਕਾਰਾਂ’ ਪ੍ਰੀਤ ਸਿਆਂ ਦਾ ਗੀਤ "ਪੈਰ ਦੀ ਮਿੱਟੀ" ਜਲਦ ਰਿਲੀਜ਼ ਹੋਣ ਵਾਲਾ ਹੈ
-
-
-