News

ਇੰਡੀਅਨ ਵਰਕਰਜ਼ ਐਸੋ: ਗਲਾਸਗੋ ਇਕਾਈ ਵੱਲੋਂ ਸੇਂਟ ਐਂਡਰਿਊ ਦਿਹਾੜਾ ਰੈਲੀ 'ਚ ਸ਼ਮੂਲੀਅਤ

December 02, 2019 03:28 PM

ਇੰਡੀਅਨ ਵਰਕਰਜ਼ ਐਸੋ: ਗਲਾਸਗੋ ਇਕਾਈ ਵੱਲੋਂ ਸੇਂਟ ਐਂਡਰਿਊ ਦਿਹਾੜਾ ਰੈਲੀ 'ਚ ਸ਼ਮੂਲੀਅਤ


-ਨਸਲਵਾਦ ਤੇ ਸਮਾਜਿਕ ਨਾ-ਬਰਾਬਰੀ ਖਿਲਾਫ ਹਜਾਰਾਂ ਲੋਕ ਪਹੁੰਚੇ
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਸੇਂਟ ਐਂਡਰਿਊ ਦਾ ਨਾਂਅ ਸਕਾਟਲੈਂਡ ਨਾਲ ਪੱਕੇ ਤੌਰ 'ਤੇ ਜੁੜਿਆ ਹੋਇਆ ਹੈ। ਸਕਾਟਲੈਂਡ ਦੇ ਝੰਡੇ ਵਿੱਚ ਕਰੌਸ ਦੇ ਨਿਸ਼ਾਨ ਨੂੰ ਵੀ ਸੇਂਟ ਐਂਡਰਿਊ ਦੇ ਨਿਸ਼ਾਨ ਵਜੋਂ ਅੰਕਿਤ ਕੀਤਾ ਗਿਆ ਹੈ। ਇਸ ਦਿਹਾੜੇ ਨੂੰ ਯਾਦਗਾਰੀ ਬਨਾਉਣ ਲਈ ਸਕਾਟਿਸ਼ ਲੋਕ ਆਪਣੇ “ਕੇਅ-ਲੀ“ ਨਾਮੀ ਸਕਾਟਿਸ਼ ਨਾਚ ਰਾਂਹੀਂ ਆਪਣੇ ਮਨ ਦੇ ਵਲਵਲੇ ਉਜਾਗਰ ਕਰਦੇ ਹਨ। ਇਸੇ ਤਰ੍ਹਾਂ ਹੀ ਲੋਕ ਆਪੋ ਆਪਣੇ ਢੰਗ ਨਾਲ ਇਸ ਦਿਹਾੜੇ 'ਤੇ ਆਪਣਾ ਬਣਦਾ ਯੋਗਦਾਨ ਪਾਉਂਦੇ ਹਨ। ਇਸੇ ਲੜੀ ਤਹਿਤ ਹੀ ਨਸਲਵਾਦ ਖਿਲਾਫ ਅਤੇ ਸਮਾਜਿਕ ਬਰਾਬਰੀ ਦੇ ਹਾਮੀ ਲੋਕਾਂ ਵੱਲੋਂ ਸਕਾਟਲੈਂਡ ਦੇ ਅਧਿਕਾਰਤ ਰਾਸ਼ਟਰੀ ਦਿਹਾੜੇ ਵਜੋਂ ਮਨਾਏ ਜਾਂਦੇ ਸੇਂਟ ਐਂਡਰਿਊ ਡੇਅ ਮੌਕੇ ਗਲਾਸਗੋ ਵਿਖੇ ਵਿਸ਼ਾਲ ਜਨਤਕ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਵੱਖ ਵੱਖ ਸੰਸਥਾਵਾਂ ਦੇ ਪ੍ਰਤੀਨਿਧ ਆਪੋ ਆਪਣੀ ਸੰਸਥਾ ਦੀਆਂ ਨਾਅਰੇ-ਤਖ਼ਤੀਆਂ ਲੈ ਕੇ ਜੋਸ਼ੋ-ਖਰੋਸ਼ ਨਾਲ ਹਿੱਸਾ ਲੈਂਦੇ ਹਨ। ਭਾਰਤੀ ਮੂਲ ਦੇ ਚਿੰਤਕ ਲੋਕਾਂ ਵੱਲੋਂ ਬਣਾਈ ਗਈ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਵੀ ਹਰ ਵਾਰ ਦੀ ਤਰ੍ਹਾਂ ਇਸ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕੀਤੀ। ਇਸ ਸਮੇਂ ਇੰਡੀਅਨ ਵਰਕਰਜ਼ ਐਸੋਸੀਏਸਨ ਦੇ ਪ੍ਰਧਾਨ ਪਰਮਜੀਤ ਸਿੰਘ ਬਾਸੀ, ਮਨਜੀਤ ਸਿੰਘ ਗਿੱਲ, ਨਿਰਮਲ ਸਿੰਘ ਅਟਵਾਲ, ਲੀਡਰ ਆਦਿ ਆਗੂਆਂ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੰਗ, ਨਸਲ ਦੇ ਭੇਦਭਾਵ ਨੂੰ ਮਿਟਾਉਣ, ਸਮਾਜ ਦੀ ਖੁਸ਼ੀ ਤੇ ਖੁਸ਼ਹਾਲੀ, ਬਰਾਬਰੀ ਦੇ ਹਾਮੀ ਲੋਕਾਂ ਦਾ ਇਸ ਤਰ੍ਹਾਂ ਸੇਂਟ ਐਂਡਰਿਊ ਦਿਹਾੜੇ 'ਤੇ ਹਜਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਮਾਨਵਤਾ ਦੀ ਗੱਲ ਕਰਨ ਵਾਲੇ ਲੋਕ ਆਪਣੀ ਚਾਲੇ ਚਲਦੇ ਹੀ ਰਹਿੰਦੇ ਹਨ। ਉਹਨਾਂ ਭਾਰਤੀ ਭਾਈਚਾਰੇ ਦੇ ਲੋਕਾਂ ਦੀ ਘੱਟ ਸ਼ਮੂਲੀਅਤ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਅਪੀਲ ਕੀਤੀ ਕਿ ਜਿੱਥੇ ਵੀ ਕਿਧਰੇ ਨਸਲਵਾਦ ਖਿਲਾਫ, ਸਮਾਜਿਕ ਬਰਾਬਰੀ ਦੇ ਹੱਕ ਵਿੱਚ ਆਵਾਜ਼ ਉੱਠਦੀ ਹੈ ਤਾਂ ਸਾਨੂੰ ਆਪਣਾ ਬਣਦਾ ਯੋਗਦਾਨ ਜਰੂਰ ਪਾਉਣਾ ਚਾਹੀਦਾ ਹੈ।

Have something to say? Post your comment
 

More News News

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਲੋਂ ਪ੍ਰੈਸ ਬਿਆਨ* ਸੇਵਾ ਮੁਕਤੀ ‘ਤੇ ਵਿਸ਼ੇਸ਼… ਸ੍ਰੀ ਰੋਹੀ ਰਾਮ ਸ਼ਰਮਾ ਜੀ ਦੀ ਪੀ ਆਰ ਟੀ ਸੀ ਵਿੱਚ ਬਤੌਰ ਸੁਪਰਡੈਂਟ ਸੇਵਾਵਾਂ ਨਿਭਾਉਣ ਮਗਰੋਂ ਰਿਟਾਇਰਮਿੰਟ ਹੋਈ ਸਰਕਾਰੀ ਅਦਾਰਿਆਂ ਦਾ ਸਾਥ ਦੇ ਕੇ ਡਾ.ਓਬਰਾਏ ਨੇ ਕਾਇਮ ਕੀਤੀ ਵੱਖਰੀ ਮਿਸਾਲ : ਸੋਨੀ ਪੰਚ ਸਰਪੰਚ ਔਰਤਾਂ ਵੀ ਮਰਦਾ ਦੀ ਤਰਾਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਨਾ ਯਕੀਨਨ ਬਣਾਉਣ – ਪ੍ਰਵੇਸ਼ ਮਲਹੋਤਰਾ ਮੀਟਿੰਗ ਵਿੱਚ ਮੰਗਾਂ ਦਾ ਪੂਰਨ ਤੌਰ ਤੇ ਹੱਲ ਨਾ ਹੋਇਆ ਤਾਂ ਹੋਵੇਗਾ ਆਰ-ਪਾਰ ਦੇ ਸੰਘਰਸ਼ ਦਾ ਐਲਾਨ —— ਆਗੂ ਮਿਸ਼ਨ ਫਤਿਹ-ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਡਾਕਟਰਾਂ ਨੂੰ ਥਾਪੜਾ ਪੰਥਕ ਅਪਮਾਨ ਕਦੇ ਨਾਂਹ ਭੁੱਲਣਾ, ਕਿਉਕਿ ਅਣਖ ਨੂੰ ਪ੍ਰਚੰਡ ਕੀਤੇ ਬਿਨਾ ਨਹੀਂ ਹੋ ਸਕਦਾ । ਗੁਰਚਰਨ ਸਿੰਘ ਗੁਰਾਇਆ ਸ੍ਰੀਮਤੀ ਚਰਨਜੀਤ ਕੌਰ ਨੇ ਬਤੌਰ ਮੁੱਖ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਡੇਰਾ ਭਾਈ ਮਸਤਾਨ ਸਿੰਘ ਵਿਖੇ ਜੁਆਇੰਨ ਕੀਤਾ ਤਪਤੀ ਗਰਮੀ ਅਤੇ ਦੁਕਾਨਾਂ ਵਿੱਚ ਗਾਹਕ ਨਾ ਹੋਣ ਕਰਕੇ ਦੁਕਾਨਦਾਰ ਪਰੇਸ਼ਾਨ ਅਸਮਾਨੀਂ ਬਿਜਲੀ ਡਿੱਗਣ ਨਾਲ ਬੱਲਦ ਦੀ ਮੌਤ '
-
-
-