Monday, December 09, 2019
FOLLOW US ON

News

ਪਲਾਹੀ ਨੇੜਲੇ ਪਿੰਡਾਂ ਨੂੰ ਹਾਈਵੇ 'ਤੇ ਲਾਂਘਾ ਮਿਲਣ ਨਾਲ ਮਿਲੀ ਵੱਡੀ ਰਾਹਤ

December 02, 2019 03:41 PM

ਪਲਾਹੀ ਨੇੜਲੇ ਪਿੰਡਾਂ ਨੂੰ ਹਾਈਵੇ 'ਤੇ ਲਾਂਘਾ ਮਿਲਣ ਨਾਲ ਮਿਲੀ ਵੱਡੀ ਰਾਹਤ

-ਪਲਾਹੀ ਬਾਈਪਾਸ 'ਤੇ ਅੰਡਰਪਾਸ ਨੂੰ  ਪ੍ਰਵਾਨਗੀ ਮਿਲਣ 'ਤੇ  ਲੋਕਾਂ 'ਚ ਖੁਸ਼ੀ ਦੀ ਲਹਿਰ

ਫਗਵਾੜਾ, 2ਦਸੰਬਰ(    ), ਫਗਵਾੜਾ ਨੇੜਲੇ ਪਿੰਡ ਪਲਾਹੀ ਅਤੇ ਇਸਤੋਂ ਅਗਲੇ ਤਿੰਨ ਦਰਜਨ ਤੋਂ ਵੱਧ ਪਿੰਡਾਂ ਦੇ, ਜਿਹਨਾ ਵਿੱਚ ਆਦਮਪੁਰ ਹਵਾਈ ਅੱਡੇ ਤੱਕ ਜਾਣ ਵਾਲੇ ਲੋਕ ਸ਼ਾਮਲ ਹਨ, ਲੋਕਾਂ ਨੂੰ ਸਥਾਨਕ ਐਮ.ਐਲ.ਏ. ਬਲਵਿੰਦਰ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ ਵੱਡੀ ਰਾਹਤ ਮਿਲੀ ਹੈ, ਜਿਹਨਾ ਲਈ ਪਲਾਹੀ ਨੇੜੇ ਹਾਈਵੇ ਉਤੇ ਅੰਡਰਪਾਸ (ਲਾਂਘਾ)ਬਣਾਉਣਾ ਕੇਂਦਰ ਸਰਕਾਰ ਨੇ ਪ੍ਰਵਾਨ ਕਰ ਲਿਆ ਗਿਆ ਹੈ, ਜਿਸ ਉਤੇ ਬਾਈਪਾਸ ਦੇ ਅਧਿਕਾਰੀਆਂ ਅਨੁਸਾਰ 22 ਕਰੋੜ ਰੁਪਏ ਤੋਂ ਵੱਧ ਦਾ ਖ਼ਰਚਾ ਆਉਣਾ ਹੈ। ਜਲੰਧਰ-ਮੋਹਾਲੀ ਹਾਈਵੇ ਉਤੇ ਪਲਾਹੀ ਨੇੜੇ ਲਾਂਘਾ ਨਾ ਹੋਣ ਕਾਰਨ ਇਲਾਕਾ ਨਿਵਾਸੀਆਂ 'ਚ ਵੱਡਾ ਰੋਸ ਸੀ, ਜਿਹਨਾ ਵਲੋਂ ਕਈ ਦਿਨ ਲੰਬਾ ਸੰਘਰਸ਼ ਕੀਤਾ ਗਿਆ ਸੀ ਅਤੇ ਉਹਨਾ ਵਲੋਂ ਵਿਸ਼ਾਲ ਧਰਨਾ ਲਗਾਇਆ ਗਿਆ ਸੀ, ਜਿਸ ਨੂੰ ਉਸ ਵੇਲੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਅਤੇ ਸਥਾਨਕ ਸਿਵਲ ਪ੍ਰਾਸ਼ਾਸ਼ਨ ਵਲੋਂ ਇਸ ਵਾਅਦੇ ਨਾਲ ਖ਼ਤਮ ਕੀਤਾ ਗਿਆ ਸੀ ਕਿ ਇਲਾਕੇ ਦੇ ਲੋਕਾਂ ਦੀ ਮੰਗ ਜਾਇਜ਼ ਹੈ। ਇਸ ਮੰਗ ਸਬੰਧੀ ਉਸ ਵੇਲੇ ਦੀ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੂੰ ਵੀ, ਭਾਜਪਾ ਨੇਤਾ ਅਵਤਾਰ ਸਿੰਘ ਮੰਡ ਦੇ ਯਤਨਾਂ ਸਦਕਾ ਪਹੁੰਚ ਕੀਤੀ ਗਈ ਸੀ ਅਤੇ ਮੰਗ ਪੱਤਰ ਸਬੰਧਤ ਕੇਂਦਰੀ ਮੰਤਰੀ ਨੀਤਿਨ ਗਡਕਰੀ ਨੂੰ ਦਿੱਤਾ ਗਿਆ ਸੀ। ਡਿਪਟੀ ਕਮਿਸ਼ਨਰ ਕਪੂਰਥਲਾ, ਐਸ.ਡੀ.ਐਮ. ਫਗਵਾੜਾ ਅਤੇ ਹਾਈਵੇ ਦੇ ਅਧਿਕਾਰੀਆਂ ਵਲੋਂ ਕਰਵਾਏ ਸਰਵੇ, ਤਿਆਰ ਕੀਤੇ ਐਸਟੀਮੇਟ ਨੂੰ ਪ੍ਰਵਾਨ ਕਰਦਿਆਂ ਇਸ ਲਾਂਘੇ ਨੂੰ ਕੇਂਦਰ ਸਰਕਾਰ ਵਲੋਂ ਪ੍ਰਵਾਨਗੀ ਦਿੱਤੀ ਗਈ। ਪਿੰਡ ਪਲਾਹੀ ਦੀ ਸਾਬਕਾ ਸਰਪੰਚ ਚਰਨਜੀਤ ਕੌਰ, ਸਾਬਕਾ ਸਰਪੰਚ ਗੁਰਪਾਲ ਸਿੰਘ, ਦਰਬਾਰਾ ਸਿੰਘ ਸਾਬਕਾ ਸਰਪੰਚ, ਮੌਜੂਦਾ ਸਰਪੰਚ ਰਣਜੀਤ ਕੌਰ, ਬਰਨਾ ਦੇ ਸਾਬਕਾ ਸਰਪੰਚ ਚਰਨਜੀਤ ਸਿੰਘ, ਗੁਲਾਮ ਸਰਵਰ, ਸੁਰਜਨ ਸਿੰਘ ਨੰਬਰਦਾਰ, ਮਨੋਹਰ ਸਿੰਘ ਸੱਗੂ ਪੰਚ, ਰਜਿੰਦਰ ਸਿੰਘ ਬਸਰਾ, ਰਵੀਪਾਲ ਪ੍ਰਧਾਨ, ਪੀਟਰ ਕੁਮਾਰ, ਰਵਿੰਦਰ ਸਿੰਘ ਸੱਗੂ, ਮਦਨ ਲਾਲ ਪੰਚ, ਸਤਿਪ੍ਰਕਾਸ਼ ਸਿੰਘ, ਗੁਰਨਾਮ ਸਿੰਘ, ਸੁਖਵਿੰਦਰ ਸਿੰਘ ਸੱਲ, ਠੇਕੇਦਾਰ ਮੋਹਨ ਸਿੰਘ ਪ੍ਰਧਾਨ, ਰਣਜੀਤ ਸਿੰਘ ਮੈਨੇਜਰ, ਰਜਿੰਦਰ ਸਿੰਘ ਚੰਦੀ ਸਰਪੰਚ ਰਾਣੀਪੁਰ, ਜਸਬੀਰ ਸਿੰਘ ਬਸਰਾ, ਸੁਖਵਿੰਦਰ ਸਿੰਘ ਰਾਣੀਪੁਰ, ਸੰਤੋਖ ਸਿੰਘ ਬਰਨਾ, ਜਸਪਾਲ ਸਿੰਘ ਖੰਗੂੜਾ,ਮਾਸਟਰ ਸਤਵਿੰਦਰ ਸਿੰਘ ਰਾਮਗੜ੍ਹ, ਬਿੰਦਰ ਫੁਲ, ਗੁਰਵਿੰਦਰ ਸਿੰਘ ਬਸਰਾ, ਪਵਿੱਤਰ ਸਿੰਘ ਡੋਲ, ਲਖਬੀਰ ਸਿੰਘ ਬਸਰਾ, ਮਿਸਤਰੀ ਅਜੀਤ ਸਿੰਘ ਨੇ ਕੇਂਦਰ ਸਰਕਾਰ ਸਥਾਨਕ ਐਮ.ਐਲ.ਏ. ਬਲਵਿੰਦਰ ਸਿੰਘ ਧਾਲੀਵਾਲ, ਜੋਗਿੰਦਰ ਸਿੰਘ ਸਾਬਕਾ ਮੰਤਰੀ, ਵਿਜੈ ਸਾਂਪਲਾ ਕੇਂਦਰ ਰਾਜ ਮੰਤਰੀ ਦਾ ਧੰਨਵਾਦ ਕੀਤਾ ਹੈ। ਇਹਨਾ ਸਖਸ਼ੀਅਤਾਂ ਨੇ ਸਥਾਨਕ ਅਤੇ ਜਲੰਧਰ ਦੀ ਨੈਸ਼ਨਲ  ਪ੍ਰੈਸ ਦਾ ਵੀ ਧੰਨਵਾਦ ਕੀਤਾ, ਜਿਸ ਵਲੋਂ ਉਹਨਾ ਦੀ ਜਾਇਜ਼ ਮੰਗ ਨੂੰ ਅਧਿਕਾਰੀਆਂ ਅਤੇ ਨੇਤਾਵਾਂ ਸਾਹਮਣੇ ਪੇਸ਼ ਕੀਤਾ। ਇਸ ਮਹੱਤਵਪੂਰਨ ਮੰਗ ਦੇ ਪਾਸ ਹੋਣ ਨਾਲ ਪਲਾਹੀ ਨੇੜਲੇ ਪਿੰਡ ਦੇ ਲੋਕਾਂ ਅਤੇ ਇਥੋਂ ਦੇ ਵਿਦੇਸ਼ ਰਹਿੰਦੇ  ਲੋਕਾਂ 'ਚ ਖੁਸ਼ੀ ਦੀ ਲਹਿਰ ਹੈ।

 

 

Have something to say? Post your comment

More News News

ਕਥਾ-ਕੀਰਤਨ ਸੇਵਾ-ਸਾਂਝ ਗੁਰਬਾਣੀ ਦੀ ਗੁਰਦੁਆਰਾ ਸਾਹਿਬ ਹੇਸਟਿੰਗਜ਼ ਵਿਖੇ ਭਾਈ ਲਵਕੇਸ਼ ਸਿੰਘ ਦੇ ਰਾਗੀ ਜਥੇ ਨੂੰ ਨਿੱਘੀ ਵਿਦਾਇਗੀ ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਵੱਲੋਂ ਭਵਨਦੀਪ ਸਿੰਘ ਪੁਰਬਾ ਦਾ ਵਿਸ਼ੇਸ ਸਨਮਾਨ ਕੀਨੀਆ ਨੇ ਸਮੁੰਦਰ ਦੇ ਪਾਣੀ ਨੂੰ ਪੀਣ ਵਾਲੇ ਪਾਣੀ ਵਿੱਚ ਬਦਲਣ ਲਈ ਪਹਿਲਾ ਸੋਲਰ ਪਲਾਂਟ ਲਗਾਇਆ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੱਛਮੀ ਬੰਗਾਲ ਦੇ ਇਕ ਵਿਅਕਤੀ ਨੇ ਤੇਲੰਗਾਨਾ ਔਰਤ 'ਤੇ ਤੇਜ਼ਾਬ ਸੁੱਟ ਦਿੱਤਾ, ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਯੂਥ ਕਾਂਗਰਸੀਆਂ ਵੱਲੋਂ ਜਿੱਤ ਦਾ ਜਸ਼ਨ ਧਾਰਮਿਕ ਸਥਾਨਾਂ ਤੇ ਵੀ ਹੋਏ ਨਤਮਸਤਕ ਸਿੱਖਿਆ ਮੰਤਰੀ ਵੱਲੋਂ ਵਰਤੀ ਗਈ ਭੱਦੀ ਸ਼ਬਦਾਵਲੀ ਵਿਰੁੱਧ ਸਘੰਰਸ਼ ਉਲੀਕਣ ਦੀ ਚੇਤਾਵਨੀਂ ਜਰਖੜ ਹਾਕੀ ਅਕੈਡਮੀ ਦੇ 100 ਖਿਡਾਰੀ ਟਰੈਕ ਸੂਟਾਂ ਨਾਲ ਹੋਏ ਸਨਮਾਨਿਤ ਡੈਮੋਕਰੇਟਿਕ ਟੀਚਰਜ ਫਰੰਟ ਵੱਲੋਂ ਸਿੱਖਿਆ ਮੰਤਰੀ ਦੁਆਰਾ ਅਧਿਆਪਕਾਂ ਲਈ ਘਟੀਆ ਸ਼ਬਦਾਵਲੀ ਵਰਤਣ ਦੀ ਨਿਖੇਧੀ ਵਿਦੇਸ਼ ਦੀ ਧਰਤੀ ਤੇ ਰਹਿਕੇ ਪੰਜਾਬੀ ਭਾਸ਼ਾ ਤੇ ਇਸਦੇ ਪਸਾਰ ਲਈ ਦਵਿੰਦਰ ਨਾਵਲਕਾਰ ਨੇ ਬਹੁਤ ਉੱਪਰਾਲਾ ਕੀਤਾ - ਮੋਫਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਬਾਹਰ ਫਰੀ ਲੰਗਰ ਨੂੰ ਹਟਾਉਣਲਈ ਧਨਾਂਢ ਲੋਕਾਂ ਦੇ ਇਸ਼ਾਰੇ ਤੇ ਪ੍ਰਸਾਸ਼ਨ ਦੀਆਂ ਕੋਸ਼ਿਸ਼ਾਂ ਜਾਰੀ
-
-
-