Saturday, January 18, 2020
FOLLOW US ON

Entertainment

ਸਮਾਜਿਕ ਤੇ ਪਰਿਵਾਰਿਕ ਫਿਲਮ 'ਮੁੰਡਾ ਨਹੀ ਚਾਹੀਦਾ' ਜਲਦੀ ਰਿਲੀਜ਼

December 03, 2019 04:52 PM

ਸਮਾਜਿਕ ਤੇ ਪਰਿਵਾਰਿਕ ਫਿਲਮ 'ਮੁੰਡਾ ਨਹੀ ਚਾਹੀਦਾ' ਜਲਦੀ ਰਿਲੀਜ਼


ਚੰਡੀਗੜ (ਪ੍ਰੀਤਮ ਲੁਧਿਆਣਵੀ) 3 ਦਸੰਬਰ, 2019 : ਹਰਜਿੰਦਰ ਲਾਂਬਾ ਦੀ ਲਿਖੀ ਸਮਾਜਿਕ ਕਹਾਣੀ ਤੇ ਬਣੀ ਲਘੂ ਫਿਲਮ, 'ਮੁੰਡਾ ਨਹੀ ਚਾਹੀਦਾ' ਬਹੁਤ ਜਲਦੀ ਰਲੀਜ਼ ਹੋ ਰਹੀ ਹੈ। ਦਿਨ-ਬ- ਦਿਨ ਮੁੰਡਿਆਂ ਦੇ ਡਿੱਗਦੇ ਜਾਂਦੇ ਮਿਆਰ 'ਤੇ ਬਣੀ ਇਹ ਫਿਲਮ ਮੁੰਡਿਆਂ ਤੇ ਸਮਾਜ ਨੂੰ ਚੰਗਾ ਬਣਨ ਦਾ ਸੁਨੇਹਾ ਦਿੰਦੀ ਹੈ, ਜੋ ਸਮੇਂ ਦੀ ਜਰੂਰਤ ਵੀ ਹੈ।
ਫਿਲਮ ਦੀ ਮੁੱਖ ਭੂਮਿਕਾ ਵਿੱਚ ਹਨ ਜਾਣੇ-ਪਹਿਚਾਣੇ ਅਦਾਕਾਰ ਜੀਤ ਭੜੀ ਤੇ ਖੂਬਸੁਰਤ ਅਦਾਕਾਰਾ ਹਰਜੀਤ ਸ਼ੇਰਪੁਰ। ਇਨਾਂ ਤੋਂ ਇਲਾਵਾ ਬੀਬੋ ਭੂਆ, ਤਾਇਆ ਨੱਥਾ, ਬਲਕਾਰ ਸ਼ਿੰਘ, ਕਰਨ ਸੈਣੀ, ਪ੍ਰੀਤ ਨਿਕ, ਹਰਜੀਤ ਬਾਬਾ, ਸ਼ੀਮਾ ਮਦਾਨ, ਬਲਵੀਰ ਚੂੜਚੱਕ ਤੇ ਸਿਮਰਨ ਨੇ ਵੀ ਆਪਣਾ- ਆਪਣਾ ਰੋਲ ਬਾ-ਖੂਬੀ ਨਿਭਾਇਆ ਹੈ।
ਹਰਜਿੰਦਰ ਲਾਂਬਾ ਦੀ ਇਸ ਫਿਲਮ ਦੇ ਡੀ ਓ ਪੀ ਕੁਲਦੀਪ ਸੰਗਰੂਰ ਹਨ। ਗੀਤਕਾਰ/ ਲੇਖਕ ਸੁਰਿੰਦਰ ਜੱਕੋਪੁਰੀ ਦਾ ਵੀ ਇਸ ਫਿਲਮ ਨੂੰ ਨਿਪੇਰੇ ਚਾੜ•ਨ ਵਿੱਚ ਖ਼ਾਸ ਸਹਿਯੋਗ ਰਿਹੈ। ਉਨਾਂ ਲਿਖਿਆ ਹੈ :
ਗ਼ੌਰ ਕਰਨਾ ਮੁੰਡਿਓ!
ਸੱਚ ਨੂੰ ਜ਼ਰਨਾ ਮੁੰਡਿਓ!
ਨਸ਼ੇੜੀ, ਚੋਰ- ਉਚੱਕਾ,
ਬਲਾਤਕਾਰੀ, ਠੱਗ
ਸਮਾਜ ਨੂੰ ਗੁੰਡਾ ਨਹੀ ਚਾਹੀਦਾ
ਕੱਲ ਨੂੰ ਕੁੱਖ 'ਚ ਪਲਦੇ ਬੱਚੇ
ਬਾਰੇ ਮਾਪੇ ਇਹ ਨਾ ਆਖਣ -
ਕਿ ਕੁੜੀ ਹੀ ਚੰਗੀ ਐ
ਮੁੰਡਾ ਨਹੀ ਚਾਹੀਦਾ
ਸੱਚੀਂ ਮੁੰਡਾ ਨਹੀ ਚਾਹੀਦਾ।
ਹਰਜਿੰਦਰ ਲਾਂਬਾ ਨੇ ਫਿਲਮ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਹ ਫਿਲਮ ਕੁਰਾਹੇ ਪਏ ਮੁੰਡਿਆਂ ਨੂੰ ਸਿੱਧੇ ਰਾਹ ਤੇ ਆਉਣ ਵਿੱਚ ਸਹਾਈ ਹੋਏਗੀ।

 

 

Have something to say? Post your comment

More Entertainment News

ਖਾਨ ਬ੍ਰਦਰਜ਼ ਦਾ ਟਰੈਕ ‘ਤੇਰੀ ਝਾਂਜਰ’ ਬਣਿਆ ਹਰ ਵਰਗ ਦੀ ਪਸੰਦ ਹੁਸਨ’ ਗੀਤ ਨੂੰ ਸਰੋਤਿਆਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ – ਗੀਤਕਾਰ ਜਗਤਾਰ ਰਾਈਆਂ ਵਾਲਾ ਐਲਬਮ ਲੌਕਟ 2 ਦੇ ਵਿਚਲੇ ਗਾਣੇ" ਲਲਕਾਰੇ " ਨੂੰ ਸ਼ਰੋਤਿਆਂ ਵੱਲੋਂ ਭਰਪੂਰ ਹੁੰਗਾਰਾ -- ਜੱਗੀ ਜੌੜਕੀਆ ਗਾਇਕਾ ਰਜਨੀ ਅਟਵਾਲ ਦਾ ਨਵਾ ਗਾਣਾ " ਕਮੀਆ" ਜਲਦ ਹੋ ਰਿਹਾ ਰਿਲੀਜ਼ ਨਾਇਕਾ ਬਣ ਕੇ ਸਥਾਪਤੀ ਵੱਲ ਵਧ ਰਹੀ ਤਾਨੀਆ ਛਿੰਦਾ ਧਾਲੀਵਾਲ ਕੁਰਾਈ ਵਾਲਾ ਦੀ ਫਿਲਮ ‘ਬੰਦ ਮੁੱਠੀ’ ਰਿਲੀਜ਼ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹੈ ਫ਼ਿਲਮ 'ਸੁਫਨਾ' ਦਾ ਖੂਬਸੂਰਤ ਗੀਤ 'ਕਬੂਲ ਏ' ਕੁਝ ਵੱਖਰੇ ਵਿਸ਼ਿਆਂ 'ਤੇ ਝਾਤ ਪਾਉਂਦੀ ਹੈ ਫਿਲਮ 'ਪੁੱਠੇ ਪੈਰਾਂ ਵਾਲ਼ਾ'!" ਸ਼ਿਵਚਰਨ ਜੱਗੀ ਕੁੱਸਾ ਦਿਲਜੋਤ' ਦੀ ਪੰਜਾਬੀ ਫਿਲਮ 'ਖਤਰੇ ਦਾ ਘੁੱਗੂ' ਨਾਲ ਪੰਜਾਬੀ ਪਰਦੇ 'ਤੇ ਮੁੜ ਵਾਪਸੀ ਜ਼ੋਰਾ-ਦਾ ਸੈਕਿੰਡ ਚੈਪਟਰ' ਦੇ ਟੀਜ਼ਰ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾਂ
-
-
-