Saturday, January 18, 2020
FOLLOW US ON

Entertainment

ਸਾਗਾ ਮਿਊਜ਼ਿਕ ਤੇ ਯਸ਼ ਰਾਜ ਫ਼ਿਲਮਜ਼ ਲੈ ਕੇ ਆ ਰਹੇ ਹਨ 'ਬਾਦਸ਼ਾਹ' ਦਾ 'ਕਮਾਲ'***

December 05, 2019 07:34 PM
ਸਾਗਾ ਮਿਊਜ਼ਿਕ ਤੇ ਯਸ਼ ਰਾਜ ਫ਼ਿਲਮਜ਼ ਲੈ ਕੇ ਆ ਰਹੇ ਹਨ 'ਬਾਦਸ਼ਾਹ' ਦਾ 'ਕਮਾਲ'***
 
ਯਸ਼ ਰਾਜ ਫ਼ਿਲਮਜ਼ ਅਤੇ ਸਾਗਾ ਮਿਊਜ਼ਿਕ ਦਾ ਸੁਮੇਲ ਹਮੇਸ਼ਾਂ ਹੀ ਚਮਤਕਾਰੀ ਰਿਹਾ ਹੈ। ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਕਰ ਚੁੱਕੇ ਗਾਇਕ ਸਿੱਧੂ ਮੂਸੇ ਵਾਲੇ ਅਤੇ ਰੈਪਰ ਬਹੂਮੀਆਂ ਦੇ ਕਲੱਬਰੇਸ਼ਨ ਟਰੈਕ ' ਸੇਮ ਬੀਫ਼' ਨੂੰ ਮਿਲੀ ਸਫ਼ਲਤਾ ਇਸ ਗੱਲ ਦੀ ਪ੍ਰਤੀਕ ਹੈ। ਜ਼ਿਕਰਯੋਗ ਹੈ ਕਿ ਯਸ਼ ਰਾਜ ਤੇ ਸਾਗਾ ਦੇ ਇਸ ਟਰੈਕ  ਨੇ ਸਫ਼ਲਤਾ ਦੀ ਇੱਕ ਵੱਡੀ ਮਿਸਾਲ ਪੈਦਾ ਕੀਤੀ । ਇਸ ਟਰੈਕ ਨੂੰ ਯੂ ਟਿਊਬ 'ਤੇ 110 ਮਿਲੀਅਨ ਤੋਂ ਵੱਧ ਵਿਓੂਜ਼ ਮਿਲ ਚੁੱਕੇ ਹਨ। ਇਸੇ ਹੌਂਸਲੇ ਨਾਲ ਸਾਗਾ ਨੇ ਯਸ ਰਾਜ ਨਾਲ ਮਿਲ ਕੇ ਇੱਕ ਹੋਰ ਵੱਡਾ ਕਦਮ ਪੁਟਣ ਜਾ ਰਹੀ ਹੈ  ਜਿਸ ਤਹਿਤ ਉਹ ਬਾਲੀਵੁੱਡ ਤੇ ਪੰਜਾਬੀ ਸੰਗੀਤ ਜਗਤ ਦੇ ਵੱਡੇ ਸਿਤਾਰੇ 'ਬਾਦਸ਼ਾਹ' ਦੇ  ਨਵੇਂ ਟਰੈਕ 'ਕਮਾਲ' ਨੂੰ ਲੈ ਕੇ ਆ ਰਹੇ ਹਨ। ਕੁਝ ਹੀ ਦਿਨਾਂ  'ਚ ਰਿਲਜ਼ ਹੋ ਰਹੇ ਇਸ ਟਰੈਕ ਦੀ ਖਾਸ਼ੀਅਤ ਇਹ ਵੀ ਹੈ ਕਿ ਇਸ ਵਾਰ ਬਾਦਸ਼ਾਹ ਇਸ ਟਰੈਕ ਵਿੱਚ ਆਪਣੇ ਭਰਾ ਅਮਿਤ ਉਚਾਨਾ' ਨੂੰ ਵੀ ਲੈ ਕੇ ਆ ਰਹੇ ਹਨ। ਇਸ ਟਰੈਕ ਬਾਰੇ ਸਾਗਾ ਮਿਊਜ਼ਿਕ ਦੇ ਮਾਲਕ ਸੁਮੀਤ ਸਿੰਘ ਨੇ ਕਿਹਾ ਕਿ ਇਹ ਗੀਤ 'ਕਮਾਲ' ਸੱਚਮੁੱਚ ਹੀ ਕਮਾਲ ਦਾ ਗੀਤ ਹੈ ਜੋ ਦਰਸ਼ਕਾਂ ਦੀ ਪਸੰਦ 'ਤੇ ਪੂਰਾ ਉੱਤਰੇਗਾ। ਇਹ ਗੀਤ ਪੰਜਾਬ ਪੰਜਾਬੀਅਤ ਦੇ ਨਾਲ ਨਾਲ ਮਨੋਰੰਜਕ ਭਰਿਆ ਤੋਹਫ਼ਾ ਹੋਵੇਗਾ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਜੰਮਪਲ ਬਾਦਸ਼ਾਹ ਬਾਲੀਵੁੱਡ ਤੇ ਪੰਜਾਬੀ ਸੰਗੀਤ ਜਗਤ ਵਿਚ ਵੱਡੀ ਪਛਾਣ ਰੱਖਦਾ ਹੈ।
                                                                        –ਸੁਰਜੀਤ ਜੱਸਲ9814607737
Have something to say? Post your comment

More Entertainment News

ਖਾਨ ਬ੍ਰਦਰਜ਼ ਦਾ ਟਰੈਕ ‘ਤੇਰੀ ਝਾਂਜਰ’ ਬਣਿਆ ਹਰ ਵਰਗ ਦੀ ਪਸੰਦ ਹੁਸਨ’ ਗੀਤ ਨੂੰ ਸਰੋਤਿਆਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ – ਗੀਤਕਾਰ ਜਗਤਾਰ ਰਾਈਆਂ ਵਾਲਾ ਐਲਬਮ ਲੌਕਟ 2 ਦੇ ਵਿਚਲੇ ਗਾਣੇ" ਲਲਕਾਰੇ " ਨੂੰ ਸ਼ਰੋਤਿਆਂ ਵੱਲੋਂ ਭਰਪੂਰ ਹੁੰਗਾਰਾ -- ਜੱਗੀ ਜੌੜਕੀਆ ਗਾਇਕਾ ਰਜਨੀ ਅਟਵਾਲ ਦਾ ਨਵਾ ਗਾਣਾ " ਕਮੀਆ" ਜਲਦ ਹੋ ਰਿਹਾ ਰਿਲੀਜ਼ ਨਾਇਕਾ ਬਣ ਕੇ ਸਥਾਪਤੀ ਵੱਲ ਵਧ ਰਹੀ ਤਾਨੀਆ ਛਿੰਦਾ ਧਾਲੀਵਾਲ ਕੁਰਾਈ ਵਾਲਾ ਦੀ ਫਿਲਮ ‘ਬੰਦ ਮੁੱਠੀ’ ਰਿਲੀਜ਼ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹੈ ਫ਼ਿਲਮ 'ਸੁਫਨਾ' ਦਾ ਖੂਬਸੂਰਤ ਗੀਤ 'ਕਬੂਲ ਏ' ਕੁਝ ਵੱਖਰੇ ਵਿਸ਼ਿਆਂ 'ਤੇ ਝਾਤ ਪਾਉਂਦੀ ਹੈ ਫਿਲਮ 'ਪੁੱਠੇ ਪੈਰਾਂ ਵਾਲ਼ਾ'!" ਸ਼ਿਵਚਰਨ ਜੱਗੀ ਕੁੱਸਾ ਦਿਲਜੋਤ' ਦੀ ਪੰਜਾਬੀ ਫਿਲਮ 'ਖਤਰੇ ਦਾ ਘੁੱਗੂ' ਨਾਲ ਪੰਜਾਬੀ ਪਰਦੇ 'ਤੇ ਮੁੜ ਵਾਪਸੀ ਜ਼ੋਰਾ-ਦਾ ਸੈਕਿੰਡ ਚੈਪਟਰ' ਦੇ ਟੀਜ਼ਰ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾਂ
-
-
-