Entertainment

ਅਦਾਕਾਰੀ ਤੋਂ ਗਾਇਕੀ ਵੱਲ ਸਰਗਰਮ ਹੋਇਆ ਹਰੀਸ਼ ਵਰਮਾ ਲੈ ਕੇ ਆ ਰਿਹਾ ਹੈ ਨਵਾਂ ਸਿੰਗਲ ਟਰੈਕ 'ਸ਼ਰਮ'

December 07, 2019 06:21 PM

ਅਦਾਕਾਰੀ ਤੋਂ ਗਾਇਕੀ ਵੱਲ ਸਰਗਰਮ ਹੋਇਆ ਹਰੀਸ਼ ਵਰਮਾ ਲੈ ਕੇ ਆ ਰਿਹਾ ਹੈ ਨਵਾਂ ਸਿੰਗਲ ਟਰੈਕ 'ਸ਼ਰਮ'

ਹਰੀਸ਼ ਵਰਮਾ ਪੰਜਾਬੀ ਫ਼ਿਲਮਾਂ ਦਾ ਇੱਕ ਜਾਣਿਆ ਪਛਾਣਿਆ ਚਿਹਰਾ ਹੈ। ਪੰਜਾਬੀ ਰੰਗਮੰਚ ਤੋ ਫ਼ਿਲਮਾਂ ਵੱਲ ਆਏ ਇਸ ਅਦਾਕਾਰ ਨੇ ਦਰਜ਼ਨਾਂ ਪੰਜਾਬੀ ਫ਼ਿਲਮਾਂ ਰਾਹੀਂ ਵੱਖ ਵੱਖ ਕਿਰਦਾਰਾਂ ਸਦਕਾ ਆਪਣੀ ਪਛਾਣ ਬਣਾਈ।  
ਹਰੀਸ਼ ਵਰਮਾ ਚੰਡੀਗੜ੍ਹ ਦਾ ਜੰਮਪਲ ਹੈ ਜੋ ਲੰਮੇ ਸਮੇਂ ਤੋਂ ਨਾਟਕਾਂ ਅਤੇ ਦੂਰਦਰਸ਼ਨ ਸੀਰੀਅਲਾਂ ਰਾਹੀਂ ਆਪਣੀ ਕਲਾ ਦਾ ਮੁਜਾਹਰਾ ਕਰਦਾ ਆ ਰਿਹਾ ਸੀ ਪਰ 2010 ਵਿੱਚ ਉਸਨੇ 'ਪੰਜਾਬਣ' ਫ਼ਿਲਮ ਰਾਹੀਂ ਫ਼ਿਲਮੀ ਖੇਤਰ ਵੱਲ ਕਦਮ ਵਧਾਇਆ। ਅੱਜ ਉਹ ਦੋ ਦਰਜ਼ਨ ਦੇ ਕਰੀਬ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕਾ ਹੈ। ਉਸਦੀਆਂ ਫਿਲਮਾਂ ਨੇ ਉਸਦੇ ਕਲਾ ਜੀਵਨ ਨੂੰ ਇੱਕ ਨਵਾਂ ਮੋੜ ਦਿੱਤਾ। 'ਬੁਰਰਾਹ, ਡੈਡੀ ਕੂਲ ਮੁੰਡੇ ਫੂਲ, ਹੈਪੀ ਗੋ ਲੱਕੀ। ਵਿਆਹ 70 ਕਿਲੋਮੀਟਰ, ਪ੍ਰੋਪਰ ਪਟੋਲਾ, ਸੂਬੇਦਾਰ ਜੁਗਿੰਦਰ ਸਿੰਘ, ਯਾਰ ਅਣਮੁੱਲੇ, ਗੋਲਕ ਬੁਗਨੀ ਬੈਂਕ ਬਟੂਆ, ਮੁੰਡਾ ਹੀ ਚਾਹੀਦਾ, ਲਾਈਏ ਜੇ ਯਾਰੀਆਂ, ਆਦਿ ਫ਼ਿਲਮਾਂ ਨਾਲ ਹਰੀਸ਼ ਵਰਮਾ ਕਲਾ ਦੇ ਖੇਤਰ ਵਿੱਚ ਕਈ ਕਦਮ ਅੱਗੇ ਵਧਿਆ।
ਹਰੀਸ਼ ਵਰਮਾ ਇੱਕ ਬਹੁਪੱਖੀ ਕਲਾਕਾਰ ਹੈ ਜਿਸਨੇ ਅਦਾਕਾਰੀ ਤੋਂ ਇਲਾਵਾ ਕੁਝ ਟੀਵੀ ਚੈਨਲਾਂ ਦੇ ਅਹਿਮ ਪ੍ਰੋਗਰਾਮਾਂ ਦੀ ਐਕਰਿੰਗ ਵੀ ਕੀਤੀ। ਬਹੁਤ ਘੱਟ ਦਰਸ਼ਕਾਂ ਨੂੰ ਪਤਾ ਹੋਵੇਗਾ ਕਿ ਹਰੀਸ਼ ਵਰਮਾ ਇੱਕ ਸੁਰੀਲਾ ਗਾਇਕ ਵੀ ਹੈ ਤੇ ਉਸਦੇ ਟੀ ਸੀਰਜ਼ ਵਰਗੀ ਨਾਮੀਂ ਕੰਪਨੀ ਵਿੱਚ 'ਜਾਨੀ, ਬੀ ਪਰੈਕ' ਵਰਗੇ ਕਲਾ ਮਹਾਂਰਥੀਆਂ ਨਾਲ ਕਈ ਸਿੰਗਲ ਟਰੈਕ ਵੀ ਆ ਚੁੱਕੇ ਹਨ। 'ਇੱਕ ਵਾਰੀ ਸੋਚ ਲੈ, ਯਾਰ ਵੇ, ਚਿਹਰੇ ਅਤੇ ਜੁਦਾਈਆ' ਤੋਂ ਬਾਅਦ ਹੁਣ ਇੱਕ ਹੋਰ ਸਿੰਗਲ ਟਰੈਕ 'ਸ਼ਰਮ' ਲੈ ਕੇ ਹਰੀਸ਼ ਵਰਮਾ ਮੁੜ ਹਾਜ਼ਰ ਹੋਇਆ ਹੈ। ਇਸ ਗੀਤ ਨੂੰ ਦਲਜੀਤ ਚਿੱਟੀ ਨੇ ਲਿਖਿਆ ਹੈ ਤੇ ਸਿਲਵਰ ਕੋਆਈਨ ਨੇ ਸੰਗੀਤ ਦਿੱਤਾ ਹੈ। ਟੀ ਸੀਰਜ਼ ਕੰਪਨੀ 'ਚ 9 ਦਸੰਬਰ ਨੂੰ ਆ ਰਹੇ ਇਸ ਗੀਤ ਨੂੰ ਫਰੇਮ ਸਿੰਘ ਨੇ ਫ਼ਿਲਮਾਇਆ ਹੈ। ਯਕੀਨਣ ਇਹ ਗੀਤ ਵੀ ਹਰੀਸ਼ ਵਰਮਾ ਦੇ ਪਹਿਲੇ ਗੀਤਾਂ ਵਾਂਗ ਉਸਦੇ ਸਰੋਤਿਆਂ ਦੀ ਪਸੰਦ ਤੇ ਪੂਰਾ  ਉੱਤਰੇਗਾ ਤੇ ਗਾਇਕੀ ਦੇ ਖੇਤਰ ਵਿੱਚ  ਉਸਦੀ ਪਛਾਣ ਨੂੰ ਹੋਰ ਵੀ ਗੂੜ੍ਹਾ ਕਰੇਗਾ।           ਹਰਜਿੰਦਰ ਸਿੰਘ ਜਵੰਦਾ

Have something to say? Post your comment
 

More Entertainment News

ਪ੍ਰਸਿੱਧ ਗਾਇਕ ਬੱਲੀ ਸਿੰਘ ਰੋਪੜ ਦਾ ਸਿੰਗਲ-ਟਰੈਕ ਗੀਤ ''ਪਰਪੋਜ਼'' ਰਿਲੀਜ਼ 'ਗੱਲ ਗੱਲ ਤੇ ਨਾ ਰੁੱਸਿਆ ਕਰ'' ਗਾਇਕ ਜੈਲੇ ਸ਼ੇਖੂਪੁਰੀਏ ਦਾ ਨਵਾਂ ਗੀਤ ਰਿਲੀਜ਼ ਗਾਇਕ ਸੁਖਰਾਜ ਬਰਕੰਦੀ ਦੇ ਟਰੈਕ ‘ਬੰਬੀਹਾ ਬੋਲੇ-2’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਪੰਜਾਬੀ ਗਾਇਕ ਮਨਪ੍ਰੀਤ ਮੰਨਾਂ ਦਾ ਨਵਾਂ ਗੀਤ ‘ ਮੋਟੋ ਮੋਟੋ 28 ਜੁਲਾਈ ਅੱਜ ਰਿਲੀਜ ਹੋਵੇਗਾ ਸੱਚੀਆਂ ਘਟਨਾਵਾਂ ਅਧਾਰਤ ਅਨੋਖੀ ਫ਼ਿਲਮ ਹੈ ' ਸੀ ਇਨ ਕੋਰਟ'- ਨਿਰਮਾਤਰੀ ਡਾ ਆਸੂ ਪ੍ਰਿਆ' ਸ਼ਿਵਚਰਨ ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ ਗਾਇਕ ਦੀਪਾ ਅਰਸ਼ੀ ਦੀ ਅਵਾਜ ਵਿੱਚ ਸੁਪਰ ਹਿੱਟ ਗੀਤ,''ਨੰਬਰ ਬਲੌਕ'' ਰੀਲੀਜ਼ ਅਜੋਕੇ ਸਮੇਂ ‘ਤੇ ਕਰਾਰੀ ਚੋਟ ਕਰਦੀ, ਇੱਕ ਮੈਸੇਜ ਭਰਪੂਰ ਸੋਰਟ ਫਿਲਮ ‘ਸਿਆਣੇ’ ਦਾ ਸ਼ੂਟ ਮੁਕੰਮਲ ਪੁਆਂਇਟ ਸੈਵਨ ਵੱਲੋਂ ਭਲਕੇ ਰਿਲੀਜ਼ ਹੋਵੇਗਾ, ਸੋਮੀ ਤੁੰਗਵਾਲੀਆ ਤੇ ਕੰਵਲਜੀਤ ਕੰਵਲ ਦਾ ਟਰੈਕ ‘ਸਰਾਬੀ ਵਰਸਿਜ਼ ਸਰਕਾਰਾਂ’ ਪ੍ਰੀਤ ਸਿਆਂ ਦਾ ਗੀਤ "ਪੈਰ ਦੀ ਮਿੱਟੀ" ਜਲਦ ਰਿਲੀਜ਼ ਹੋਣ ਵਾਲਾ ਹੈ
-
-
-