News

ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਬਾਹਰ ਫਰੀ ਲੰਗਰ ਨੂੰ ਹਟਾਉਣਲਈ ਧਨਾਂਢ ਲੋਕਾਂ ਦੇ ਇਸ਼ਾਰੇ ਤੇ ਪ੍ਰਸਾਸ਼ਨ ਦੀਆਂ ਕੋਸ਼ਿਸ਼ਾਂ ਜਾਰੀ

December 08, 2019 02:54 PM

ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਬਾਹਰ ਫਰੀ ਲੰਗਰ ਨੂੰ ਹਟਾਉਣਲਈ ਧਨਾਂਢ ਲੋਕਾਂ ਦੇ ਇਸ਼ਾਰੇ ਤੇ ਪ੍ਰਸਾਸ਼ਨ ਦੀਆਂ ਕੋਸ਼ਿਸ਼ਾਂ ਜਾਰੀ

ਬਾਬਾ ਵਿਸ਼ਵਕਰਮਾਂ ਵੈਲਫੇਅਰ ਸੁਸਾਇਟੀ ਭੁਪਾਲ ਵੱਲੋਂ ਲੰਗਰ ਚਾਲੂ ਰੱਖਣ ਲਈ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ

ਮਾਨਸਾ 8 ਦਸੰਬਰ (ਤਰਸੇਮ ਸਿੰਘ ਫਰੰਡ) ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਬਾਹਰ ਜੋ ਫਰੀ ਲੰਗਰ ਦੀ ਸੇਵਾ ਪਿਛਲੇ 5 ਸਾਲ ਤੋਂ ਸੱਜਣਾਂ ਮਿੱਤਰਾਂ ਦੇ ਸਹਿਯੋਗ ਨਾਲ ਅਟੁੱਟ ਚਲ ਰਹੀ ਹੈ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਵਿਸ਼ਵਕਰਮਾਂ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੁਪਾਲ ਅਤੇ ਆਗੂਆਂ ਨੇ ਦੱਸਿਆ ਕਿ ਜਿਸ ਦਿਨ ਤੋਂ ਇਹ ਲੰਗਰ ਸ਼ੁਰੂ ਹੋਇਆ ਹੈ ਉਸੇ ਦਿਨ ਤੋਂ ਕੰਟੀਨ,ਢਾਬੇ,ਵਾਲੇ ਜੋ ਮਨਮਰਜੀ ਦੀ ਲੁੱਟ ਕਰਦੇ ਸਨ । ਉਹ ਇਸ ਲੰਗਰ ਦੇ ਕਾਰਨ ਕਾਫੀ ਘਟ ਗਈ ਕਿਉਂਕਿ ਜੋ 4 ਰੋਟੀਆਂ ਉਹ ਇਕ ਕੜਛੀ ਸਬਜ਼ੀ ਨਾਲ 40 - 50 ਰੁਪਏ ਚ ਵੇਚਦੇ ਸਨ, ਉਹ ਇਥੇ ਮੁਫ਼ਤ ਮਿਲ ਰਹੀ ਹੈ । ਇਸ ਫਰੀ ਲੰਗਰ ਸੇਵਾ ਨਾਲ ਉਹਨਾਂ ਦੀ ਕਮਾਈ ਘੱਟ ਗਈ ਤੇ ਅੰਦਰ ਦਫਤਰ ਨੂੰ ਦੇਣ ਵਾਲੀ ਵਗਾਰ ਵੀ ਬੰਦ ਹੋ ਗਈ ਹੈ । ਜਿਸਦੇ ਕਾਰਨ ਇਥੋਂ ਦੇ ਧਨਾਂਢ ਕਾਰੋਬਾਰੀ ਇਸ ਫ੍ਰੀ ਲੰਗਰ ਸੇਵਾ ਨੂੰ ਬੰਦ ਕਰਵਾਉਣਾ ਚਾਹੁੰਦੇ ਹਨ । ਉਹਨਾਂ ਦੱਸਿਆ ਕਿ ਇਸ ਲੰਗਰ ਨੂੰ ਬੰਦ ਕਰਾਉਣ ਦੇ ਇਕ ਤੋਂ ਇਕ ਕੋਝੇ ਉਪਰਾਲੇ ਕੀਤੇ ਗਏ ਹਨ,ਪਹਿਲਾਂ ਇਸਨੂੰ ਹਸਪਤਾਲ ਦੀ ਬਾਊਂਡਰੀ ਚੋ ਬਾਹਰ ਕੱਢਿਆ ਗਿਆ । ਰੋਜਾਨਾਂ ਕਿਸੇ ਨ ਕਿਸੇ ਪੁਲਿਸ ਵਾਲਿਆਂ ਤੋਂ ਵੀ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਸੰਗਤਾਂ ਦੇ ਰੋਹ ਅੱਗੇ ਕੋਸ਼ਿਸ਼ਾਂ ਨਾਕਾਮ ਹੋਈਆਂ,ਹੁਣ ਪਿਛਲੇ 8 ਮਹੀਨਿਆਂ ਤੋਂ ਪ੍ਰਸਾਸ਼ਨ ਨੇ ਲੰਗਰ ਦਾ ਰਸਤਾ ਦੋਨੋ ਪਾਸੋ ਬੰਦ ਕਰ ਦਿੱਤਾ, ਅਖੇ ਇਥੋਂ ਅੰਡਰ ਗਰਾਉਂਡ ਰਸਤਾ ਬਣਾਉਣਾ ਹੈ ।  ਵਰਨਣ ਯੋਗ ਹੈ ਕਿ ਉਕਤ ਅੰਡਰ ਗਰਾਉਂਡ ਰਸਤਾ ਪਹਿਲਾ ਹੀ ਕਈ ਸਾਲ ਤੋਂ ਬਣਿਆ ਹੋਇਆ ਹੈ ਪਰ ਵਰਤੋਂ ਚ ਨਹੀਂ । ਇਸ ਨਵੀਂ ਸਕੀਮ ਨਾਲ ਆਪ ਜੀ ਦੇ ਲੰਗਰ ਦੇ ਦੋਨੋ ਰਸਤੇ ਬੰਦ ਹੋ ਗਏ ਹਨ । ਜਿਸ ਕਾਰਨ ਆਮ ਜਨਤਾ ਨੂੰ ਬਹੁਤ ਭੁੱਖ ਅਤੇ ਪ੍ਰੇਸ਼ਾਨੀ ਦਾ ਸਾਮਣਾ ਕਰਨਾ ਪਿਆ, ਫੇਰ ਸੜਕ ਵਾਲੇ ਪਾਸੇ ਤੋਂ ਹੀ 4 ਫੁਟ ਉਪਰ ਚੜ ਕੇ ਲੋਕਾਂ ਦੇ ਆਉਣ ਦਾ ਰਸਤਾ ਬਣਾਇਆ ਜੋ ਕਿ ਪਿਛਲੇ 6 ਮਹੀਨੇ ਤੋਂ ਚਲ ਰਿਹਾ ਹੈ । ਹੁਣ ਪ੍ਰਸਾਸ਼ਨ ਨੇ ਸਭ ਤੋਂ ਕੋਝੀ ਹਰਕਤ ਕੀਤੀ ਜੋ ਲੰਗਰ ਨੂੰ ਜਾਣ ਵਾਲੀ ਪਾਣੀ ਦੀ ਪਾਈਪ ਕੱਟ ਦਿੱਤੀ,ਇਸ ਤੋਂ ਪਹਿਲਾਂ ਵੀ ਪੱਕੀ ਟਾਈਲਾਂ ਨਾਲ ਬਣੀ ਹੋਈਆਂ ਭਾਂਡੇ ਧੋਣ ਵਾਲੀ ਹੋਦੀਆਂ ਵੀ ਜੇ.ਸੀ.ਬੀ ਨਾਲ ਤੋੜੀਆਂ। ਅੱਜ ਪੂਰਾ ਪ੍ਰਸਾਸ਼ਨ ਇਸ ਲੰਗਰ ਨੂੰ ਬੰਦ ਕਰਵਾਉਣ ਲਈ ਪੱਬਾਂ ਭਾਰ ਹੋਇਆ ਪਿਆ ਹੈ । ਜੋ ਕਿ ਵਪਾਰੀਆਂ ਦਾ ਹੱਥ ਠੋਕਾ ਬਣੁ ਕੇ ਬਹੁਤ ਸਾਰੇ ਗਰੀਬ ਮਰੀਜਾਂ ਦਾ ਨੁਕਸਾਨ ਹੈ ਬਾਬਾ ਵਿਸ਼ਵਕਰਮਾ ਵੈਲਫੇਅਰ ਸੋਸਾਇਟੀ ਦੇ ਆਗੂਆਂ ਨੇ ਪ੍ਰਸਾਸ਼ਨ ਦੀ ਇਸ ਕਾਰਵਾਈ ਦੀ ਸਖਤ ਸ਼ਬਦਾਂ ਵਿਚ ਨਿੰਦਿਆ ਕੀਤੀ ਅਤੇ ਕਿਹਾ ਕਿ ਸਮੂਹ ਜਥੇਬੰਦੀਆਂ ਅਤੇ ਹੋਰ ਪੰਜਾਬੀਆਂ ਨੂੰ ਅਪੀਲ ਹੈ ਕਿ ਆਓ ਸਾਰੇ ਰਲ ਕੇਇਸ ਲੰਗਰ ਨੂੰ ਚਲਾਉਣ ਲਈ ਇਕੱਠੇ ਹੋ ਕੇ ਪ੍ਰਸਾਸ਼ਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰੀਏ। ਇਸ ਮੌਕੇ ਬਾਬਾ ਵਿਸ਼ਵਕਰਮਾਂ ਵੈਲਫੇਅਰ ਸੁਸਾਇਟੀ ਦੇ ਸਰਪ੍ਰਸਤ ਦੇਵ ਸਿੰਘ, ਮੀਤ ਪ੍ਰਧਾਨ ਚਮਕੌਰ ਸਿੰਘ, ਸਕੱਤਰ ਦਰਸ਼ਨ ਸਿੰਘ, ਖਜਾਨਚੀ ਬੂਟਾ ਸਿੰਘ, ਮੈਂਬਰ ਮਹਿੰਦਰ ਸਿੰਘ, ਲਾਲਜੀਤ ਸਿੰਘ, ਗੁਰਦੀਪ ਸਿੰਘ, ਬੰਟੀ ਸਿੰਘ, ਗੁਰਜੰਟ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਹਾਜਰ ਸਨ।

Have something to say? Post your comment
 

More News News

ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਕੈਪਟਨ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਹਰੇਕ ਵਾਅਦੇ ਨੂੰ ਕੀਤਾ ਜਾਵੇਗਾ ਪੂਰਾ-ਸੋਨੀ ਬਹੁਜਨ ਸਮਾਜ ਪਾਰਟੀ ਵੱਲੋਂ ਕਮਲਜੀਤ ਕੌਰ ਨੂੰ ਸਨਮਾਨਿਤ ਨਿਊਜ਼ੀਲੈਂਡ 'ਚ ਕਰੋਨਾ ਦੇ ਮਰੀਜ਼ਾਂ ਵਿਚ ਹੋ ਰਿਹਾ ਹੈ ਵਾਧਾ-14 ਕੇਸ ਆਏ ਨਵੇਂ-ਕੁੱਲ ਕੇਸ ਹੋ ਗਏ 36 ਠੇਕਾ ਮੁਲਾਜ਼ਮਾਂ ਨੇ ਕਾਲੇ ਚੋਲੇ ਪਾਕੇ ਗੁਲਾਮੀ ਦਿਵਸ ਵਜੋਂ ਮਨਾਇਆ ਆਜ਼ਾਦੀ ਦਿਵਸ ਜ਼ਹਿਰੀਲੀ ਸ਼ਰਾਬ ਨਾਲ ਪੰਜਾਬ ਵਿੱਚ ਹੋਈਆਂ ਮੌਤਾਂ ਦੇ ਰੋਸ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ, 15 ਅਗਸਤ ਸਿੱਖਾਂ ਦੀ ਗੁਲਾਮੀ ਦਾ ਦਿਨਾ ਹੈ, ਇਸ ਦਿਨ ਨੂੰ ਸਿੱਖ ਕਾਲ਼ੇ ਦਿਨ ਵਜੋਂ ਮਨਾਉਣਗੇ।:- ਹਰਦੀਪ ਸਿੰਘ ਨਿੱਝਰ
-
-
-