News

ਵਿਦੇਸ਼ ਦੀ ਧਰਤੀ ਤੇ ਰਹਿਕੇ ਪੰਜਾਬੀ ਭਾਸ਼ਾ ਤੇ ਇਸਦੇ ਪਸਾਰ ਲਈ ਦਵਿੰਦਰ ਨਾਵਲਕਾਰ ਨੇ ਬਹੁਤ ਉੱਪਰਾਲਾ ਕੀਤਾ - ਮੋਫਰ

December 08, 2019 02:56 PM

ਵਿਦੇਸ਼ ਦੀ ਧਰਤੀ ਤੇ ਰਹਿਕੇ ਪੰਜਾਬੀ ਭਾਸ਼ਾ ਤੇ ਇਸਦੇ ਪਸਾਰ ਲਈ ਦਵਿੰਦਰ ਨਾਵਲਕਾਰ ਨੇ ਬਹੁਤ ਉੱਪਰਾਲਾ ਕੀਤਾ - ਮੋਫਰ

ਮਾਨਸਾ 8 ਦਸੰਬਰ (ਤਰਸੇਮ ਸਿੰਘ ਫਰੰਡ ) ਅੱਜ ਇੱਥੇ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਮੀਟਿੰਗ ਦਵਿੰਦਰ ਸਿੰਘ ਕੈਨੇਡਾ ਨਾਵਲਕਾਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਮੁੱਚੇ ਪੰਜਾਬ ਤੋਂ ਮੈਂਬਰਾਨ ਸ਼ਾਮਲ ਹੋਏ। ਪ੍ਰੈਸ ਨੂੰ ਜਾਰੀ ਸੰਦੇਸ਼ ਵਿੱਚ ਇਸ ਭਾਈਚਾਰੇ ਦੇ ਜਿਲ੍ਹਾ ਪ੍ਰਧਾਨ ਹੰਸ ਰਾਜ ਮੋਫਰ ਨੇ ਦੱਸਿਆ ਕਿ ਦਵਿੰਦਰ ਸਿੰਘ ਕੈਨੇਡਾ ਵੱਲੋਂ ਵਿਦੇਸ਼ੀ ਜ਼ਮੀਨ ’ਤੇ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਦੇ ਪਸਾਰ ਲਈ ਬਹੁਤ ਕੁੱਝ ਕੀਤਾ ਗਿਆ ਹੈ। ਵਿਦੇਸ਼ਾਂ ਵਿੱਚ ਆਪਣਾ ਕਲਚਰ ਅਤੇ ਭਾਸ਼ਾ ਨੂੰ ਕਾਇਮ ਰੱਖਣ ਤੇ ਵਿਕਸਤ ਕਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਪਰ ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਕੈਨੇਡਾ ਦਾ ਸਰਕਾਰੀ ਮਾਹੌਲ ਇਸ ਪ੍ਰਤੀ ਅਨੁਕੂਲ ਹੋਣ ਕਾਰਣ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਰਕਾਰੀ ਮੱਦਦ ਮਿਲੀੇ। ਇਸ ਲਈ ਉਨ੍ਹਾਂ ਨੇ ਆਪਣੇ ਬੱਚਿਆਂ ਦੇ ਨਾਲ ਨਾਲ ਸਮੁਚੇ ਪੰਜਾਬੀਆਂ ਨੂੰ ਪੰਜਾਬੀਅਤ ਨਾਲ ਜੁੜੇ ਰਹਿਣ ਦੀ ਪੂਰੀ ਕੋਸ਼ਿਸ਼ ਕੀਤੀ ਜਿਸਦੇ ਸਾਰਥਿਕ ਨਤੀਜੇ ਵੀ ਨਿਕਲੇ। ਪਰ ਉਨ੍ਹਾਂ ਅਫਸੋਸ ਜ਼ਾਹਿਰ ਕੀਤਾ ਕਿ ਪੰਜਾਬ, ਜੋ ਭਾਸ਼ਾ ਆਧਾਰਿਤ ਸੂਬਾ ਹੈ । ਇਸ ਵਿੱਚ ਭਾਵੇ ਪੰਜਾਬੀ ਨੂੰ ਸਰਕਾਰੀ ਭਾਸ਼ਾ ਵਜੋਂ ਲਾਗੂ ਕਰਨ ਲਈ ਵੀ ਕਾਨੂੰਨ ਬਣਾਇਆ ਗਿਆ ਹੈ ਪਰ ਪੰਜਾਬੀ ਨੂੰ ਪ੍ਰਫੁੱਲਤ ਕਰਨ ਅਤੇ ਇਸਦੇ ਪਸਾਰ ਪਰਸਾਰ ਲਈ ਜੋ ਵਿਭਾਗ ਬਣਾਇਆ ਗਿਆ ਹੈ, ਉਸਦੀ ਕਾਰਗੁਜ਼ਾਰੀ ਸੰਤੋਸ਼ਜਨਕ ਨਹੀਂ ਹੈ। ਉਨ੍ਹਾਂ ਦੇ ਕਥਨ ਦੀ ਪੁਸ਼ਟੀ ਕਰਦੇ ਹੋਏ ਮਹਿੰਦਰ ਸਿੰਘ ਸੇਖੋਂ ਲੁਧਿਆਣਾ ਨੇ ਕਿਹਾ ਕਿ ਸਾਨੂੰ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਵਾਲੇ ਇਸ ਕਾਨੂੰਨ ਅਤੇ ਭਾਵਨਾ ਨੂੰ ਪ੍ਰਫੁੱਲਤ ਕਰਨ ਲਈ ਸਖਤੀ ਵਰਤਣੀ ਪੈਣੀ ਹੈ। ਹਰੀ ਚੰਦ ਅਰੋੜਾ ਨੇ ਸਪਸ਼ਟ ਕੀਤਾ ਕਿ ਕੋਈ ਵੀ ਬੋਲੀ ਧਾਰਮਿਕ ਨਹੀਂ ਹੋਇਆ ਕਰਦੀ ਬਲਕਿ ਸਮਾਜ, ਇਲਾਕੇ ਜਾਂ ਸੂਬੇ ਦੀ ਹੁੰਦੀ ਹੈ। ਉਨ੍ਹਾਂ ਵੀ ਪੰਜਾਬੀ ਲਾਗੂ ਕਰਨ ਦੇ ਕਾਨੂੰਨ ਬਣਨ ਦੀ ਸ਼ਲਾਘਾ ਕਰਦੇ ਹੋਏ ਇਸਨੂੰ ਸਖਤੀ ਨਾਲ ਅਤੇ ਦਿਲੋਂ ਲਾਗੂ ਕਰਨ ਦੀ ਅਪੀਲ ਕੀਤੀ। ਹਰਿਭਜਨ ਸਿੰਘ ਸਿੱਧੂ ਸਾਹਿਤਕਾਰ ਮਾਨਸਾ ਨੇ ਕਿਹਾ ਕਿ ਭਾਵੇਂ ਯੂ.ਪੀ.ਐਸ.ਸੀ. ਵੱਲੋਂ ਆਈ.ਏ.ਐਸ. ਵਰਗੀਆਂ ਸਰਵਉੱਚ ਪ੍ਰੀਖਿਆਵਾਂ ਲਈ ਪੰਜਾਬੀ ਭਾਸ਼ਾ ਦੀ ਚੋਣ ਦਾ ਵਿਕਲਪ ਦਿੱਤਾ ਹੋਇਆ ਹੈ ਪਰ ਪੰਜਾਬ ਦੇ ਵਿਦਿਆਰਥੀ ਹੀ ਪੰਜਾਬੀ ਭਾਸ਼ਾ ਨੂੰ ਪ੍ਰੀਖਿਆ ਦਾ ਵਿਸ਼ਾ ਲੈਣ ਤੋਂ ਸੰਕੋਚ ਕਰਦੇ ਹਨ ਕਿਉਂਕਿ ਪੰਜਾਬ ਵਿੱਚ ਹੀ ਪੰਜਾਬੀ ਭਾਸ਼ਾ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਲਈ ਕੋਈ ਸਹੂਲਤ ਉਪਲਬਧ ਨਹੀਂ ਹੈ। ਐਚ.ਆਰ.ਮੋਫਰ ਨੇ ਅਫਸੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਇਕੱਲੇ ਮਾਨਸਾ ਜਿਲ੍ਹੇ ਵਿੱਚ ਨਿਰੋਲ ਪੰਜਾਬੀ ਬੋਲਣ ਅਤੇ ਵਰਤਣ ਵਾਲਿਆਂ ਦੀ ਬਹੁਗਿਣਤੀ ਹੈ ਪਰ ਉਹ ਪੰਜਾਬੀ ਭਾਸ਼ਾ ਦੇ ਪ੍ਰਸਾਰ ਜਾਂ ਪਸਾਰ ਲਈ ਬਿਲਕੁਲ ਵੀ ਗੰਭੀਰ ਨਹੀਂ ਹਨ। ਜਦੋਂ ਕਿ ਹਰ ਪੰਜਾਬੀ ਦਾ ਫਰਜ਼ ਹੈ ਕਿ ਉਹ ਆਪਣੀ ਮਾਂ ਬੋਲੀ ਨੂੰ ਆਪਣਾ ਮਨਭਾਉਂਦਾ ਵਿਸ਼ਾ ਬਣਾਵੇ, ਪੰਜਾਬੀ ਸਾਹਿਤ ਦੀ ਵੱਧ ਤੋਂ ਵੱਧ ਪੜ੍ਹਾਈ ਕਰਕੇ ਇਸਨੂੰ ਪ੍ਰਫੁੱਲਤ ਕਰਨ ਵਿੱਚ ਗੰਭੀਰਤਾ ਨਾਲ ਯੋਗਦਾਨ ਪਾਵੇ ਪਰ ਜ਼ਮੀਨੀ ਹਕੀਕਤ ਇਸਤੋਂ ਵੱਖ ਹੈ। ਕਾਫੀ ਜ਼ਿਆਦਾ ਪਰਿਵਾਰਾਂ ਵਿੱਚ ਆਪਣੇ ਘਰਾਂ ਅੰਦਰ ਬੱਚਿਆਂ ਨੂੰ ਹਿੰਦੀ ਬੋਲਣ ਤੇ ਜ਼ੋਰ ਦਿੱਤਾ ਜਾਂਦਾ ਹੈ ਅਤੇ ਪੜ੍ਹਾਉਣ ਲਈ ਵੀ ਅੰਗ੍ਰੇਜੀ ਜਾਂ ਹਿੰਦੀ ਮੀਡੀਅਮ ਵਾਲੇ ਸਕੂਲਾਂ ਦੀ ਚੋਣ ਨੂੰ ਸਟੇਟਸ ਸਿੰਬਲ ਵਜੋਂ ਲਿਆ ਜਾਂਦਾ ਹੈ ਜੋ ਕਿ ਗਲਤ ਪ੍ਰਵਿਰਤੀ ਹੈ। ਪਹਿਲ ਆਪਣੀ ਮਾਂ ਬੋਲੀ ਨੂੰ ਦੇ ਕੇ ਉਸਤੋਂ ਬਾਦ ਜੋ ਮਨਭਾਵੇ ਉਹ ਭਾਸ਼ਾ/ਭਾਸ਼ਾਵਾਂ ਸਿੱਖੀਆਂ ਜਾਣ ਤਾਂ ਹੀ ਮਾਂ ਬੋਲੀ ਨੂੰ ਬਣਦਾ ਸਤਿਕਾਰ ਤੇ ਦਰਜ਼ਾ ਦਿੱਤਾ ਜਾ ਸਕਦਾ ਹੈ। ਉਨ੍ਹਾਂ ਸਥਾਨਕ ਵਸਨੀਕਾਂ ਵਿੱਚੋਂ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੀਆਂ ਸ਼ਖਸ਼ੀਅਤਾਂ ਨੂੰ ਇਸ ਭਾਈਚਾਰੇ ਵਿੱਚ ਸ਼ਾਮਲ ਹੋ ਕੇ ਪੰਜਾਬੀ ਭਾਸ਼ਾ ਦੇ ਪਸਾਰ ਅਤੇ ਪਰਸਾਰ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਸਮੂਹ ਮੈਂਬਰਾਨ ਵੱਲੋਂ ਪੰਜਾਬੀ ਭਾਸ਼ਾ ਦੇ ਪਰਸਾਰ ਪਸਾਰ ਲਈ ਹਰ ਤਰ੍ਹਾਂ ਦੇ ਸਾਇਨ ਬੋਰਡ, ਸੜਕਾਂ ਤੇ ਲੱਗੇ ਬੋਰਡ ਅਤੇ ਦਫਤਰਾਂ ਆਦਿ ਦੇ ਬੋਰਡਾਂ ਵਿੱਚ ਭਾਸ਼ਾਵਾਂ ਵਰਤਦੇ ਸਮੇਂ ਪੰਜਾਬੀ ਭਾਸ਼ਾ ਨੂੰ ਬਣਦਾ ਸਥਾਨ ਦਿੱਤੇ ਜਾਣ ਦੀ ਮੰਗ ਕੀਤੀ। ਸ਼੍ਰੀ ਸਵਰਨ ਗੌਰੀਆ ਨੇ ਦੱਸਿਆ ਕਿ ਮੁਸਲਿਮ ਸਕੂਲ/ਮਦਰੱਸਾ ਅਕਲੀਆ, ਅਤਲਾ  ਖੁਰਦ ਅਤੇ ਫਫੜੇ ਭਾਈਕੇ ਵਿਖੇ ਪੰਜਾਬੀ ਭਾਸ਼ਾ ਦੀ ਪੜ੍ਹਾਈ ਕਰਵਾਈ ਜਾ ਰਹੀ  ਹੈ। 
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਹਰਬਖਸ਼ ਸਿੰਘ ਗਰੇਵਾਲ ਲੁਧਿਆਣਾ, ਦਵਿੰਦਰ ਸਿੰਘ ਕੈਨੇਡਾ (ਲੁਧਿਆਣਾ), ਮਹਿੰਦਰ ਸਿੰਘ ਸੇਖੋਂ ਲੁਧਿਆਣਾ, ਦਵਿੰਦਰ ਸਿੰਘ ਸੇਖਾ (ਨਾਵਲਕਾਰ), ਦਰਸ਼ਨ ਜੋਗਾ, ਹਰਬਖਸ਼ ਸਿੰਘ ਗਰੇਵਾਲ ਲੁਧਿਆਣਾ, ਜਸਮੀਤ ਸਿੰਘ ਬਹਿਣੀਵਾਲ, ਜਗਜੀਤ ਸਿੰਘ ਪੰਜਾਬੀ ਅਧਿਆਪਕ, ਸੁਖਦੇਵ ਸਿੰਘ ਧਾਲੀਵਾਲ, ਸਵਰਨ ਗੌਰੀਆ, ਕਮਾਲਦੀਨ ਖਿਆਲਾ, ਕਾਰੀ ਅਬਦੁਲ ਸਲਾਮ ਇੰਚਾਰਜ ਮਦਰੱਸਾ/ਮੁਸਲਿਮ ਸਕੂਲ ਫਫੜੇ ਭਾਈਕੇ ਅਤੇ ਦਿਲਬਾਗ ਸਿੰਘ ਆਦਿ ਨੇ ਭਾਗ ਲਿਆ। 

Have something to say? Post your comment
 

More News News

ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਕੈਪਟਨ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਹਰੇਕ ਵਾਅਦੇ ਨੂੰ ਕੀਤਾ ਜਾਵੇਗਾ ਪੂਰਾ-ਸੋਨੀ ਬਹੁਜਨ ਸਮਾਜ ਪਾਰਟੀ ਵੱਲੋਂ ਕਮਲਜੀਤ ਕੌਰ ਨੂੰ ਸਨਮਾਨਿਤ ਨਿਊਜ਼ੀਲੈਂਡ 'ਚ ਕਰੋਨਾ ਦੇ ਮਰੀਜ਼ਾਂ ਵਿਚ ਹੋ ਰਿਹਾ ਹੈ ਵਾਧਾ-14 ਕੇਸ ਆਏ ਨਵੇਂ-ਕੁੱਲ ਕੇਸ ਹੋ ਗਏ 36 ਠੇਕਾ ਮੁਲਾਜ਼ਮਾਂ ਨੇ ਕਾਲੇ ਚੋਲੇ ਪਾਕੇ ਗੁਲਾਮੀ ਦਿਵਸ ਵਜੋਂ ਮਨਾਇਆ ਆਜ਼ਾਦੀ ਦਿਵਸ ਜ਼ਹਿਰੀਲੀ ਸ਼ਰਾਬ ਨਾਲ ਪੰਜਾਬ ਵਿੱਚ ਹੋਈਆਂ ਮੌਤਾਂ ਦੇ ਰੋਸ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ, 15 ਅਗਸਤ ਸਿੱਖਾਂ ਦੀ ਗੁਲਾਮੀ ਦਾ ਦਿਨਾ ਹੈ, ਇਸ ਦਿਨ ਨੂੰ ਸਿੱਖ ਕਾਲ਼ੇ ਦਿਨ ਵਜੋਂ ਮਨਾਉਣਗੇ।:- ਹਰਦੀਪ ਸਿੰਘ ਨਿੱਝਰ
-
-
-