News

ਡੈਮੋਕਰੇਟਿਕ ਟੀਚਰਜ ਫਰੰਟ ਵੱਲੋਂ ਸਿੱਖਿਆ ਮੰਤਰੀ ਦੁਆਰਾ ਅਧਿਆਪਕਾਂ ਲਈ ਘਟੀਆ ਸ਼ਬਦਾਵਲੀ ਵਰਤਣ ਦੀ ਨਿਖੇਧੀ

December 08, 2019 02:57 PM

ਡੈਮੋਕਰੇਟਿਕ ਟੀਚਰਜ ਫਰੰਟ ਵੱਲੋਂ ਸਿੱਖਿਆ ਮੰਤਰੀ ਦੁਆਰਾ ਅਧਿਆਪਕਾਂ ਲਈ ਘਟੀਆ ਸ਼ਬਦਾਵਲੀ ਵਰਤਣ ਦੀ ਨਿਖੇਧੀ

ਮਾਨਸਾ 8 ਦਸੰਬਰ  ( ਤਰਸੇਮ ਸਿੰਘ ਫਰੰਡ) ਡੈਮੋਕਰੇਟਿਕ ਟੀਚਰਜ ਫਰੰਟ  ( ਡੀ ਟੀ ਐੱਫ)  ਜਿਲ੍ਹਾ ਮਾਨਸਾ ਨੇ ਸਿੱਖਿਆ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਵੱਲੋੰ ਅਧਿਆਪਕ ਲਈ ਘਟੀਆ ਸ਼ਬਦਾਵਲੀ ਵਰਤਣ ਦੀ ਨਿਖੇਧੀ ਕੀਤੀ ਹੈ। ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਗੁਰਪਿਆਰ ਕੋਟਲੀ,  ਸੂਬਾ ਮੀਤ ਪ੍ਰਧਾਨ ਓਮ ਪ੍ਰਕਾਸ਼ ਸਰਦੂਲਗੜ੍ਹ, ਸਕੱਤਰ ਅਮੋਲਕ ਡੇਲੂਆਣਾ,ਨੇ ਕਿਹਾ ਸ੍ਰੀ ਵਿਜੈਇੰਦਰ ਸਿੰਗਲਾ ਨੂੰ ਇੱਕ ਪੜਿਆ ਲਿਖਿਆ ਮੰਤਰੀ ਸਮਝਿਆ ਜਾਂਦਾ ਹੈ ਪਰੰਤੂ ਉਹਨਾਂ ਅਧਿਆਪਕਾਂ ਲਈ ਇਹੋ ਜਿਹੀ ਭੱਦੀ ਸ਼ਬਦਾਵਲੀ ਵਰਤਣਾ ਬਹੁਤ ਹੀ ਨਿੰਦਣਯੋਗ ਹੈ। ਆਗੂਆ ਨੇ ਕਿਹਾ ਸ੍ਰੀ ਸਿੰਗਲਾਂ ਜਿਸ ਮਹਿਕਮੇ ਦੇ ਮੰਤਰੀ ਹਨ ਉਸ ਤੋਂ ਸਮਾਜ ਤੋਂ ਸਮਾਜ ਦੇ ਲੋਕ ਚੰਗੇ ਅਚਾਰ ਵਿਹਾਰ ਦੀ ਤਵੱਕੋ ਰੱਖਦੇ ਹਨ ਪਰ ਸ੍ਰੀ ਸਿੰਗਲਾਂ ਨੇ ਆਪਣੀ ਆਦਰਸ ਮੰਤਰੀ ਸਵੀ ਨੂੰ ਲੀਰੋ ਲੀਰ ਕਰ ਦਿੱਤਾ ਹੈ। ਆਗੂਆਂ ਨੇ ਕਿਹਾ ਮੰਤਰੀ ਜੀ ਦੀ ਸ਼ਬਦਾਵਲੀ ਤੋੰ ਉਹਨਾਂ ਦੀ ਬੇਰੁਜਗਾਰਾਂ ਪ੍ਰਤੀ ਨਫਰਤ ਸਾਫ ਝਲਕਦੀ ਹੈ। ਉਹਨਾਂ ਮੰਗ ਕੀਤੀ ਸਿੱਖਿਆ ਮੰਤਰੀ ਨੂੰ ਆਪਣੀ ਭੱਦੀ ਸ਼ਬਦਾਵਲੀ ਲਈ ਅਧਿਆਪਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਅਤੇ ਬੇਰੁਜਗਾਰਾਂ ਨਾਲ ਗੱਲਬਾਤ ਕਰਕੇ 55 ਪ੍ਰਤੀਸ਼ਤ ਅਤੇ ਬੀ.ਏ ਵਾਲੀ ਸ਼ਰਤ ਹਟਾ ਕਲੇ ਨਵੀਆਂ ਪੋਸਟਾਂ ਦਾ ਇਸ਼ਤਿਹਾਰ ਤੁਰੰਤ ਜਾਰੀ ਕਰਨਾ ਚਾਹੀਦਾ ਹੈ। ਜਥੇਬੰਦੀ ਨੇ  ਸਮੂਹ ਅਧਿਆਪਕਾਂ ਨੂੰ ਰੋਸ਼ ਵਜੋਂ 9 ਦਸੰਬਰ ਨੂੰ ਕਾਲੇ ਬਿੱਲੇ ਲਗਾਉਣ ਦੀ ਅਪੀਲ ਕੀਤੀ।  ਇਸ ਸਮੇਂ  ਕਰਮਜੀਤ ਤਾਮਕੋਟ, ਬਲਜਿੰਦਰ ਸਿੰਘ, ਗੁਰਤੇਜ ਉੱਭਾ,ਗੁਰਲਾਲ ਗੁਰਨੇ, ਕ੍ਰਿਸ਼ਨ ਰੰਗੜਿਆਲ, ਹੰਸਾ ਸਿੰਘ,ਨਾਹਰ ਸਿੰਘ, ਸੰਦੀਪ ਢੰਡ, ਵੀਰ ਸਿੰਘ, ਬਹਾਦਰ ਸਿੰਘ, ਮਨਜੀਤ ਕੁਲਹਿਰੀ, ਮੈਡਮ ਸੁਮਨ ਆਦਿ ਹਾਜਰ ਸਨ।

Have something to say? Post your comment
 

More News News

ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਕੈਪਟਨ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਹਰੇਕ ਵਾਅਦੇ ਨੂੰ ਕੀਤਾ ਜਾਵੇਗਾ ਪੂਰਾ-ਸੋਨੀ ਬਹੁਜਨ ਸਮਾਜ ਪਾਰਟੀ ਵੱਲੋਂ ਕਮਲਜੀਤ ਕੌਰ ਨੂੰ ਸਨਮਾਨਿਤ ਨਿਊਜ਼ੀਲੈਂਡ 'ਚ ਕਰੋਨਾ ਦੇ ਮਰੀਜ਼ਾਂ ਵਿਚ ਹੋ ਰਿਹਾ ਹੈ ਵਾਧਾ-14 ਕੇਸ ਆਏ ਨਵੇਂ-ਕੁੱਲ ਕੇਸ ਹੋ ਗਏ 36 ਠੇਕਾ ਮੁਲਾਜ਼ਮਾਂ ਨੇ ਕਾਲੇ ਚੋਲੇ ਪਾਕੇ ਗੁਲਾਮੀ ਦਿਵਸ ਵਜੋਂ ਮਨਾਇਆ ਆਜ਼ਾਦੀ ਦਿਵਸ ਜ਼ਹਿਰੀਲੀ ਸ਼ਰਾਬ ਨਾਲ ਪੰਜਾਬ ਵਿੱਚ ਹੋਈਆਂ ਮੌਤਾਂ ਦੇ ਰੋਸ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ, 15 ਅਗਸਤ ਸਿੱਖਾਂ ਦੀ ਗੁਲਾਮੀ ਦਾ ਦਿਨਾ ਹੈ, ਇਸ ਦਿਨ ਨੂੰ ਸਿੱਖ ਕਾਲ਼ੇ ਦਿਨ ਵਜੋਂ ਮਨਾਉਣਗੇ।:- ਹਰਦੀਪ ਸਿੰਘ ਨਿੱਝਰ
-
-
-